PUBG ਸਣੇ ਹੋਰ ਕਿਹੜੀਆਂ ਚੀਨੀ ਐਪਸ 'ਤੇ ਭਾਰਤ ਨੇ ਲਗਾਈ ਪਾਬੰਦੀ

ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਪਬਜੀ ਸਣੇ 118 ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਚੀਨੀ ਐਪਸ 'ਤੇ ਪਾਬੰਦੀ ਲਾਈ ਸੀ।

ਇੱਕ ਬਿਆਨ ਜਾਰੀ ਕਰਦਿਆਂ ਮੰਤਰਾਲੇ ਨੇ ਇਸ ਦਾ ਕਾਰਨ ਵੀ ਦੱਸਿਆ।

ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਅਧੀਨ ਸ਼ਕਤੀ ਦੀ ਪਾਲਣਾ ਕਰਦਿਆਂ (ਜਨਤਕ ਤੌਰ 'ਤੇ ਜਾਣਕਾਰੀ ਪਹੁੰਚਣ 'ਤੇ ਰੋਕ ਲਗਾਉਣ ਲਈ ਕਾਰਜਪ੍ਰਣਾਲੀ ਅਤੇ ਨਿਯਮ) ਅਤੇ ਧਮਕੀਆਂ ਦੇ ਉਭਰ ਰਹੇ ਸੁਭਾਅ ਕਾਰਨ 118 ਮੋਬਾਈਲ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ:

ਉਪਲਬਧ ਜਾਣਕਾਰੀ ਦੇ ਮੱਦੇਨਜ਼ਰ ਉਹ ਅਜਿਹੀਆਂ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਦੇਸ ਦੀ ਸੁਰੱਖਿਆ ਅਤੇ ਲੋਕ ਵਿਵਸਥਾ ਦੇ ਲਈ ਖਤਰਾ ਹਨ।

ਪਬਜੀ ਬੈਨ ਦੇ ਨਾਲ ਹੋਰ ਚੀਨੀ ਐਪਸ ਬਾਨ ਕਰਨ ਦਾ ਕੀ ਕਾਰਨ ਹੈ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਸਰੋਤਾਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਐਂਡਰਾਇਡ ਅਤੇ ਆਈਓਐੱਸ ਪਲੇਟਫਾਰਮਸ 'ਤੇ ਉਪਲੱਬਧ ਕੁਝ ਮੋਬਾਈਲ ਐਪਸ ਦੀ ਦੁਰਵਰਤੋਂ ਕਰਨ ਬਾਰੇ ਕਈ ਰਿਪੋਰਟਾਂ ਹਨ।

ਪਬਜੀ ਨਾਲ ਜੁੜੀ ਵੀਡੀਓ:PUBG ਵਰਗੀਆਂ ਗੇਮਾਂ ਖੇਡਣ ਦੀ ਲਤ ਲੱਗ ਜਾਵੇ ਤਾਂ 'ਗੇਮਿੰਗ ਡਿਸਆਰਡਰ' ਦਾਇਲਾਜ ਕੀ ਹੈ?

ਉਹ ਚੋਰੀ ਅਤੇ ਗੁਪਤ ਤਰੀਕੇ ਨਾਲ ਉਪਭੋਗਤਾਵਾਂ ਦੇ ਡਾਟਾ ਨੂੰ ਅਣਅਧਿਕਾਰਤ ਢੰਗ ਨਾਲ ਸਰਵਰਾਂ 'ਤੇ ਪਹੁੰਚਾਉਂਦੀਆਂ ਹਨ ਜੋ ਭਾਰਤ ਤੋਂ ਬਾਹਰਲੇ ਹਨ।

ਇਨ੍ਹਾਂ ਅੰਕੜਿਆਂ ਨੂੰ ਇਕੱਠਾ ਕਰਨਾ ਰਾਸ਼ਟਰੀ ਸੁਰੱਖਿਆ ਅਤੇ ਭਾਰਤ ਦੀ ਰੱਖਿਆ ਦੇ ਵਿਰੋਧੀ ਹੈ, ਜੋ ਆਖਰਕਾਰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ 'ਤੇ ਅਸਰ ਪਾਉਂਦੀ ਹੈ, ਇਹ ਬਹੁਤ ਡੂੰਘੀ ਅਤੇ ਤੁਰੰਤ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਐਮਰਜੈਂਸੀ ਉਪਾਵਾਂ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ:

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਭਾਰਤ-ਚੀਨ ਵਿਵਾਦ

ਭਾਰਤ ਅਤੇ ਚੀਨ ਵਿਚਾਲੇ ਹਾਲ ਹੀ ਵਿੱਚ ਫਿਰ ਵਿਵਾਦ ਹੋਇਆ ਹੈ ਤੇ ਤਣਾਅ ਜਾਰੀ ਹੈ। ਭਾਰਤ ਨੇ ਕਿਹਾ ਹੈ ਕਿ ਚੀਨ ਨੇ 29 ਤੇ 30 ਅਗਸਤ ਦੀ ਰਾਤ ਨੂੰ ਪੈਂਗੋਂਗ ਲੇਕ ਦੇ ਸਾਊਥ ਬੈਂਕ ਖੇਤਰ ਵਿੱਚ ਭੜਕਾਉਣ ਵਾਲੀ ਹਰਕਤ ਕਰਦੇ ਹੋਏ, ਯਥਾਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ। ਇਸ ਦੇ ਅਗਲੇ ਦਿਨ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਜਿਸ ਨੂੰ ਨਾਕਾਮ ਕੀਤਾ ਗਿਆ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਭਾਰਤੀ ਸੈਨਾ ਨੇ ਇੱਕ ਦਿਨ ਪਹਿਲਾਂ ਦੱਸਿਆ ਸੀ, ਭਾਰਤ ਨੇ ਇਨ੍ਹਾਂ ਉਕਸਾਉਣ ਵਾਲੀਆਂ ਗਤੀਵਿਧੀਆਂ ਦਾ ਜਵਾਬ ਦਿੱਤਾ ਤੇ ਐਲਏਸੀ ਤੇ ਆਪਣੇ ਹਿਤਾਂ ਦੀ ਰੱਖਿਆ ਲਈ ਕਾਰਵਾਈ ਕੀਤੀ।

ਚੀਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਦੋਵਾਂ ਦੇਸਾਂ ਵਿਚਾਲੇ ਗੱਲਬਾਤ ਦੌਰਾਨ ਬਣੀ ਸਹਿਮਤੀ ਦੀ ਉਲੰਘਣਾ ਕੀਤੀ ਹੈ ਤੇ ਸੋਮਵਾਰ ਨੂੰ ਮੁੜ ਤੋਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਪਾਰ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖ ਸਕਦੇ ਹੋ:

ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ: ਰਿਆ ਚੱਕਰਵਰਤੀ ਕੇਸ 'ਚ ਬਾਲੀਵੁੱਡ ਅਦਾਕਾਰਾਂ ਨੇ ਰੱਖੀ ਰਾਇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)