Tik Tok : 59 ਚੀਨੀ ਐਪਸ ਉੱਤੇ ਭਾਰਤ ਵਿਚ ਪਾਬੰਦੀ ਕਿਵੇਂ ਤੇ ਕਿੰਨੀ ਸੰਭਵ

ਭਾਰਤ ਸਰਕਾਰ ਨੇ 59 ਸਮਾਰਟਫੋਨ ਐਪਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਇਹ ਤਾਂ ਤੁਹਾਨੂੰ

ਪਤਾ ਲੱਗ ਹੀ ਗਿਆ ਹੋਣਾ ਹੈ. ਆਖਿਰ ਤੁਸੀਂ ਸੋਸ਼ਲ ਮੀਡੀਆ 'ਤੇ ਹੀ ਇਹ ਵੀਡੀਓ ਦੇਖ ਰਹੇ ਹੋ!

ਪਰ ਇਹ ਪਾਬੰਦੀ ਲਾਗੂ ਕਿਵੇਂ ਹੋਵੇਗੀ? ਅਖੀਰ ਭਾਰਤ ਵਿੱਚ 2019 ਦੇ ਅੰਕੜਿਆਂ ਮੁਤਾਬਕ ਹੀ ਟਿਕਟੌਕ 'ਤੇ ਇਸ ਦੀ ਸਿਸਟਰ ਐਪਲ ਮਿਊਜ਼ੀਕਲੀ ਦੇ ਲਗਭਗ 30 ਕਰੋੜ ਵਰਤਣ ਵਾਲੇ ਨੇ, Laikee ਤੋਂ ਲਗਭਗ 18 ਕਰੋੜ।

ਇਸ ਵੀਡੀਓ ਰਾਹੀ ਸਮਝੋ ਕਿ ਪਾਬੰਦੀ ਕਿੰਨੀ ਸੰਭਵ ਹੈ

ਭਾਰਤ ਸਰਕਾਰ ਨੇ ਕੀ ਕਿਹਾ ਸੀ

ਭਾਰਤ ਸਰਕਾਰ ਨੇ ਇਸ ਫੈਸਲੇ ਨੂੰ ਕੌਮੀ ਸੁਰੱਖਿਆ ਲਈ ਜ਼ਰੂਰੀ ਕਦਮ ਦੱਸਿਆ ਹੈ।ਦੋਵੇਂ ਦੇਸਾਂ ਦੀਆਂ ਫੌਜਾਂ ਦੀ ਹਿੰਸਕ ਝੜਪ 15 ਜੂਨ ਨੂੰ ਹੋਈ ਸੀ ਜਿਸ ਵਿੱਚ 20 ਭਾਰਤੀ ਫੌਜੀ ਮਾਰੇ ਗਏ ਸਨ।

ਇਸ ਤੋਂ ਬਾਅਦ ਟਿਕਟੌਕ ਇੰਡੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਫੈਸਲੇ ਦਾ ਪਾਲਣ ਕਰਨ ਦੀ ਪ੍ਰਕਿਰਿਆ ਵਿੱਚ ਹਨ।

ਉਨ੍ਹਾਂ ਕਿਹਾ, "ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਐਪਸ 'ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਅਸੀਂ ਇਸ ਦੀ ਪਾਲਣਾ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਸਾਨੂੰ ਸਬੰਧਤ ਸਰਕਾਰੀ ਵਿਭਾਗ ਨਾਲ ਗੱਲਬਾਤ ਕਰਨ ਦਾ ਸੱਦਾ ਮਿਲਿਆ ਹੈ ਤਾਂਕਿ ਸਪਸ਼ਟੀਕਰਨ ਦੇਈਏ।"

"ਟਿਕਟੌਕ ਭਾਰਤੀ ਕਾਨੂੰਨ ਅਧੀਨ ਡਾਟਾ ਦੀ ਨਿੱਜਤਾ ਤੇ ਸੁਰੱਖਿਆ ਪ੍ਰਤੀ ਬਾਜ਼ਿਦ ਹੈ ਅਤੇ ਯੂਜ਼ਰਜ਼ ਦੀ ਕੋਈ ਵੀ ਜਾਣਕਾਰੀ ਚੀਨੀ ਸਰਕਾਰ ਸਣੇ ਕਿਸੇ ਵੀ ਵਿਦੇਸ਼ੀ ਸਰਕਾਰ ਨਾਲ ਸਾਂਝਾ ਨਹੀਂ ਕੀਤੀ ਹੈ।"

ਲੋਕਾਂ ਦੇ ਕੀ ਹਨ ਪ੍ਰਤੀਕਰਮ

ਇਸ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ, ਖਾਸ ਕਰਕੇ ਟਿਕਟੌਕ ਲਈ ਕਿਉਂਕਿ ਭਾਰਤ ਵਿਚ ਇਹ ਐਪ ਨੌਜਵਾਨਾਂ ਵਿੱਚ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।

ਟਿਕਟੌਕ ਬਾਰੇ ਐਮੀ ਵਿਰਕ ਤੇ ਗੁਰਨਾਮ ਭੁੱਲਰ ਦੀ ਸਲਾਹ

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਟਿਕਟੌਕ ਵਰਤਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤਣਾਅ ਲੈਣ ਦੀ ਲੋੜ ਨਹੀਂ।

ਉਨ੍ਹਾਂ ਨੇ ਇੰਸਟਾਗਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ, "ਟਿਕਟੌਕ ਬੈਨ ਹੋਣ ਦੀ ਖ਼ਬਰ ਆਈ ਹੈ ਪਰ ਕਿਸੇ ਨੇ ਤਣਾਅ ਨਹੀਂ ਲੈਣਾ। ਤੁਸੀਂ ਸਭ ਆਪਣਾ ਧਿਆਨ ਰੱਖੋ। ਟੈਲੰਟ ਕਦੇ ਲੁਕਿਆ ਨਹੀਂ ਰਹਿੰਦਾ, ਕੋਈ ਵੀ ਨਿਰਾਸ਼ ਨਾ ਹੋਵੇ, ਨਾ ਹੀ ਕੋਈ ਤਣਾਅ ਲਿਓ। ਅਸੀਂ ਆਪਣੀ ਫੌਜ ਦਾ ਸਮਰਥਨ ਕਰਨਾ ਹੈ।"

ਗੁਰਨਾਮ ਭੁੱਲਰ ਨੇ ਇੰਸਟਾਗਰਾਮ 'ਤੇ ਕਿਹਾ, "ਨਵੇਂ ਕਲਾਕਾਰ ਜੋ ਮਿਹਨਤ ਕਰ ਰਹੇ ਹਨ, ਉਨ੍ਹਾਂ ਨੂੰ ਬਸ ਇੱਕੋ ਗੁਜ਼ਾਰਿਸ਼ ਹੈ ਕਿ ਕੋਈ ਡਿਪਰੈਸ਼ਨ ਜਾਂ ਟੈਨਸ਼ਨ ਵਿੱਚ ਨਾ ਆਵੇ। ਖੁਦ 'ਤੇ ਮਿਹਨਤ ਕਰੋ, ਸਹੀ ਟੈਲੰਟ ਹਮੇਸ਼ਾ ਕਾਮਯਾਬ ਹੁੰਦਾ ਹਾ।"

ਇਹ ਵੀ ਪੜ੍ਹੋ:

ਟਿਕਟੌਕ ਬਾਰੇ ਬਾਲੀਵੁੱਡ ਨੇ ਕੀ ਕਿਹਾ

ਅਦਾਕਾਰਾ ਨੀਆ ਸ਼ਰਮਾ ਨੇ ਟਵੀਟ ਕਰਕੇ ਕਿਹਾ , "ਦੇਸ ਨੂੰ ਬਚਾਉਣ ਲਈ ਧੰਨਵਾਦ। ਟਿਕਟੌਕ ਨਾਮ ਦੇ ਵਾਇਰਸ ਨੂੰ ਦੁਬਾਰਾ ਇਜਾਜ਼ਤ ਨਹੀਂ ਦੇਣੀ ਚਾਹੀਦੀ।"

ਕੁਸ਼ਾਲ ਟੰਡਨ ਨੇ ਲਿਸਟ ਸਾਂਝੀ ਕਰਦਿਆਂ ਕਿਹਾ ਕਿ ਅਖੀਰ ਲੈ ਹੀ ਲਿਆ ਫੈਸਲਾ।

ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਆਲੋਚਨਾ ਕਰਦਿਆਂ ਕਿਹਾ, "ਚੀਨੀ ਐਪਜ਼ ਨੂੰ ਬੈਨ ਕਰਨਾ ਚੀਨ ਲਈ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਕੋਰੋਨਾਵਾਇਰਸ ਲਈ ਤਾਲੀ ਅਤੇ ਥਾਲੀ।"

ਸਿਮੀ ਗਰੇਵਾਲ ਨੇ ਪੇਅਟੀਐਮ 'ਤੇ ਵੀ ਸਵਾਲ ਚੁੱਕੇ।

ਉਨ੍ਹਾਂ ਕਿਹਾ, "ਪੇਟੀਐਮ ਦਾ ਮਾਲਕਾਣਾ ਹੱਕ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ। 1- ਅਲੀਬਾਬਾ (42%) ਸ਼ੇਅਰ ਹੈ ਤੇ ਚੀਨੀ ਕੰਪਨੀ ਹੈ 2- ਵਨ97 ਕਮਿਊਨੀਕੇਸ਼ਨਜ਼ (38%) ਜੋ ਕਿ ਭਾਰਤੀ ਕੰਪਨੀ ਹੈ।"

'ਚੀਨੀ ਐਪਸ 'ਤੇ ਪਾਬੰਦੀ, ਐਪਸ ਦੀਆਂ ਕੀਮਤਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰੇਗੀ'

ਇਸ ਬਾਰੇ ਗੇਟਵੇ ਹਾਊਸ ਦੇ ਡਾਇਰੈਕਟਰ ਬਲੇਜ਼ ਫਰਨਾਂਡੀਜ਼ ਨੇ ਕਿਹਾ, " ਭਾਰਤ ਵਿੱਚ ਜ਼ਰੂਰੀ ਤੌਰ 'ਤੇ ਚਾਰ ਕਿਸਮ ਦੀਆਂ ਚੀਨੀ ਐਪਸ ਕੰਮ ਕਰ ਰਹੀਆਂ ਹਨ - ਆਰਥਿਕ ਗਤੀਵਿਧੀ ਐਪਸ, ਸਰਵਿਸ ਓਰੀਐਂਟਿਡ ਐਪਸ, ਵੈਨਿਟੀ ਐਪਸ ਅਤੇ ਸਟ੍ਰੈਟਿਜਿਕ ਐਪਸ।"

ਡਿਜੀਟਲ ਇੰਡੀਆ ਕਹਾਣੀ ਗਲੋਬਲ ਪੱਧਰ 'ਤੇ ਟਰੈਕ ਕੀਤੀ ਗਈ ਹੈ। ਬੈਦੂ, ਅਲੀਬਾਬਾ ਅਤੇ ਟੈਨਸੈਂਟ ਚੀਨ ਦੇ ਡਿਜੀਟਲ 'ਸਿਲਕ ਰੂਟ' ਦਾ ਹਿੱਸਾ ਹਨ। ਭਾਰਤ ਵਿੱਚ 59 ਚੀਨੀ ਐਪਸ 'ਤੇ ਪਾਬੰਦੀ, ਇਨ੍ਹਾਂ ਐਪਸ ਅਤੇ ਉਨ੍ਹਾਂ ਦੇ ਸਬੰਧਤ ਪ੍ਰਮੋਟਰਾਂ ਦੀਆਂ ਕੀਮਤਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਤ ਕਰੇਗੀ। ਟਿਕਟੌਕ ਦਾ ਆਉਣ ਵਾਲਾ ਆਈਪੀਓ - 30% ਉਪਭੋਗਤਾ ਅਧਾਰ ਭਾਰਤ ਤੋਂ ਆਉਂਦਾ ਹੈ। ਇਹ ਟਿੱਕਟੌਕ ਦੇ ਮੁੱਲ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਤ ਕਰੇਗਾ।"

ਸੂਚਨਾ ਅਤੇ ਤਕਨੀਕ ਵਿਭਾਗ ਮੰਤਰਾਲੇ ਵੱਲੋਂ ਸੈਕਸ਼ਨ 69A ਤਹਿਤ ਚੀਨ ਦੀਆਂ 59 ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਨੂੰ 2009 ਦੇ ਐਕਟ ਤਹਿਤ ਬੈਨ ਕੀਤਾ ਹੈ।

ਉੱਥੇ ਹੀ ਇੰਟਰਨੈਟ ਫ੍ਰੀਡਮ ਫਾਉਂਡੇਸ਼ਨ ਦਾ ਕਹਿਣਾ ਹੈ "ਇਹ ਧਾਰਾ 69-ਏ ਦੇ ਤਹਿਤ ਜਾਰੀ ਕੀਤਾ ਗਿਆ ਕੋਈ ਕਾਨੂੰਨੀ ਹੁਕਮ ਨਹੀਂ ਹੈ। ਸਾਡਾ ਪਹਿਲਾ ਸਵਾਲ ਪਾਰਦਰਸ਼ਤਾ ਅਤੇ ਡਿਸਕਲੋਜ਼ਰ ਹੈ।"

ਐਕਟਿਵਿਸਟ ਸਮੂਹ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਵਿਅਕਤੀਗਤ ਫੈਸਲੇ ਲੈਣ ਦੇਣੇ ਚਾਹੀਦੇ ਹਨ ਨਾ ਕਿ ਸਮੂਹਿਕ ਰੂਪ ਵਿੱਚ।

ਉਨ੍ਹਾਂ ਦਾ ਕਹਿਣਾ ਹੈ ਕਿ ਡਾਟਾ ਸੁਰੱਖਿਆ ਅਤੇ ਨਾਗਰਿਕਾਂ ਦੀ ਨਿੱਜਤਾ ਬਾਰੇ ਚਿੰਤਾਵਾਂ ਜਾਇਜ਼ ਹਨ।

"ਇਹ ਰੈਗੂਲੇਟਰੀ ਪ੍ਰਕਿਰਿਆ ਦੇ ਤਹਿਤ ਸਹੀ ਕੀਤਾ ਜਾ ਸਕਦਾ ਹੈ। ਇਹ ਵਿਅਕਤੀਗਤ ਆਜ਼ਾਦੀ, ਨਵੀਨਤਾ ਅਤੇ ਸੁਰੱਖਿਆ ਹਿੱਤਾਂ ਨੂੰ ਵੀ ਯਕੀਨੀ ਬਣਾ ਸਕਦਾ ਹੈ।"

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ

ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਪਾਬੰਦੀ ਦੇ ਪੱਖ ਵਿਚ ਦਿਖੇ ਤਾਂ ਕੁਝ ਇਸ ਫੈਸਲੇ 'ਤੇ ਸਵਾਲ ਚੁੱਕ ਰਹੇ ਹਨ।

ਅਭਿਸ਼ੇਕ ਆਚਾਰਿਆ ਨੇ ਟਵੀਟ ਕਰਕੇ ਕਿਹਾ, "ਭਾਰਤੀਆਂ ਨੇ ਆਪਣੇ ਮਨ ਬਣਾ ਲਿਆ ਹੈ। ਭਾਵਨਾ ਨਜ਼ਰ ਆ ਰਹੀ ਹੈ ਤੇ ਮਜ਼ਬੂਤ ਹੈ। ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਪਰ ਅਸੀਂ ਆਤਮਨਿਰਭਰ ਬਣਨ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।"

ਯੂਟਿਊਬ ਸਟਾਰ ਧਰੁਵ ਰਾਠੀ ਨੇ ਕਿਹਾ, "ਹੋਰ ਵੀ ਲੋਕਤੰਤਰੀ ਦੇਸਾਂ ਨੂੰ ਭਾਰਤ ਦਾ ਸਮਰਥਨ ਕਰਦਿਆਂ ਚੀਨੀ ਐਪਸ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਚੀਨੀ ਐਪਸ ਨੂੰ ਉਦੋਂ ਤੱਕ ਇਜਾਜ਼ਤ ਨਾ ਦਿਓ ਜਦੋਂ ਤੱਕ ਉਹ ਆਪਣਾ ਬਾਜ਼ਾਰ ਨਹੀਂ ਖੋਲ੍ਹਦੇ ਜਿਸ ਵਿੱਚ ਵਿਦੇਸ਼ੀ ਐਪਸ ਜਿਵੇਂ ਕਿ ਗੂਗਲ, ਫੇਸਬੁੱਕ, ਯੂਟਿਊਬ ਆਦਿ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ।"

ਹਾਲਾਂਕਿ ਇਸ ਵਿਚਾਲੇ ਇੱਕ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਟਿਕਟੌਕ ਨੇ ਪੀਐੱਮ ਕੇਅਰਜ਼ ਫੰਡ ਨੂੰ 30 ਕਰੋੜ ਰੁਪਏ ਦਾਨ ਦਿੱਤੇ ਹਨ।

ਮੁਹੰਮਦ ਅਮਨਜੀ ਨੇ ਟਵੀਟ ਕਰਕੇ ਕਿਹਾ, "ਟਿਕਟੌਕ ਵਲੋਂ ਪੀਐਮ ਕੇਅਰ ਫੰਡ ਨੂੰ 30 ਕਰੋੜ ਰੁਪਏ ਦੇਣਾ ਸਭ ਤੋਂ ਮਾੜਾ ਮਾਰਕਟਿੰਗ ਦਾ ਫੈਸਲਾ ਸੀ।"

ਮਹੇਸ਼ ਨਾਇਰ ਨੇ ਸਵਾਲ ਕੀਤਾ, "ਕੀ ਮੋਦੀ ਸਰਕਾਰ ਪੇਟੀਐਮ ਨੂੰ ਵੀ ਬੈਨ ਕਰੇਗੀ ਕਿਉਂਕਿ ਇਸ ਵਿੱਚ ਚੀਨੀ ਕੰਪਨੀ ਅਲੀਬਾਬਾ ਦੀ ਸਭ ਤੋਂ ਵੱਧ ਹਿੱਸੇਦਾਰੀ ਹੈ?"

ਸੁਮਨਥਾ ਰਮਨ ਨੇ ਵੀ ਸਵਾਲ ਕੀਤਾ ਹੈ, "ਜੇ ਕੱਲ੍ਹ ਨੂੰ ਸਾਨੂੰ ਅਮਰੀਕਾ ਨਾਲ ਦਿੱਕਤ ਹੁੰਦੀ ਹੈ ਤਾਂ ਕੀ ਅਸੀਂ ਫੇਸਬੁੱਕ, ਵਟਸਐਪ ਅਤੇ ਟਵਿੱਟਰ ਨੂੰ ਵੀ ਬੈਨ ਕਰ ਦੇਵਾਂਗੇ?"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ