You’re viewing a text-only version of this website that uses less data. View the main version of the website including all images and videos.
ਟਿਕ ਟੌਕ ਸਣੇ ਭਾਰਤ ਨੇ 59 ਚੀਨੀ ਐਪਸ ਉੱਤੇ ਲਾਈ ਪਾਬੰਦੀ
ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਇਟ ਸਣੇ 59 ਐਪਸ ਉੱਤੇ ਦੇਸ ਵਿਚ ਪਾਬੰਦੀ ਲਾ ਦਿੱਤੀ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਜਿਹੜੇ ਐਪਸ ਉੱਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿੱਚ ਖ਼ਬਰਾਂ ਤੇ ਮੰਨੋਰੰਜਨ ਨਾਲ ਸਬੰਧਤ ਐਪ ਸ਼ਾਮਲ ਹਨ।
ਭਾਰਤ ਸਰਕਾਰ ਦੇ ਹੁਕਮਾਂ ਦੇਸ ਦੀ ਪ੍ਰਭੂਸੱਤਾ, ਏਕਤਾ ਅਤੇ ਸੁਰੱਖਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ :
ਸੂਚਨਾ ਅਤੇ ਤਕਨੀਕ ਵਿਭਾਗ ਮੰਤਰਾਲੇ ਵੱਲੋਂ ਸੈਕਸ਼ਨ 69A ਤਹਿਤ ਚੀਨ ਦੀਆਂ 59 ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਨੂੰ 2009 ਦੇ ਐਕਟ ਤਹਿਤ ਬੈਨ ਕੀਤਾ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਤਕਨੀਕ ਅਤੇ ਡਿਜੀਟਲ ਸਪੇਸ ਵਿੱਚ ਭਾਰਤ ਇੱਕ ਮੁੱਖ ਬਾਜ਼ਾਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ ਪਰ ਇਸਦੇ ਨਾਲ-ਨਾਲ 130 ਕਰੋੜ ਲੋਕਾਂ ਦੀ ਨਿੱਜਤਾਂ ਦੀ ਸੁਰੱਖਿਆ ਚਿੰਤਾ ਦਾ ਮੁੱਦਾ ਬਣਿਆ ਹੈ। ਇਹ ਵੀ ਦੇਖਿਆ ਗਿਆ ਕਿ ਇਸ ਨੇ ਦੇਸ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਕਿ ਸਰਕਾਰ ਨੂੰ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸਰੋਤਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਐਂਡਰਾਇਡ ਅਤੇ ਆਈਓਐੱਸ ਪਲੇਟਫਾਰਮਜ਼ ਰਾਹੀਂ ਡਾਟਾ ਦੀ ਦੁਰਵਰਤੋਂ ਹੋ ਰਹੀ ਹੈ ਇਸ ਨਾਲ ਵਿਦੇਸ਼ਾਂ ਵਿੱਚ ਪਏ ਸਰਵਰਜ਼ ਤੱਕ ਭਾਰਤੀਆਂ ਦਾ ਡਾਟਾ ਪਹੁੰਚ ਰਿਹਾ ਹੈ।
ਡਾਟਾ ਦੀ ਇਹ ਚੋਰੀ ਦੇਸ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ। ਇਹ ਬਹੁਤ ਹੀ ਡੂੰਘੀ ਚਿੰਤਾ ਅਤੇ ਐਮਰਜੈਂਸੀ ਕਦਮ ਚੁੱਕਣ ਦਾ ਮੁੱਦਾ ਹੈ।
ਭਾਰਤ ਦੇ ਸਾਈਬਰ ਕਰਾਈਮ ਕੌਰਡੀਨੇਸ਼ਨ ਕੇਂਦਰ ਗ੍ਰਹਿ ਮੰਤਰਾਲੇ ਨੇ ਵੀ ਸ਼ੱਕੀ ਐਪਸ ਨੂੰ ਬਲਾਕ ਕਰਨ ਦੀ ਸਿਫਾਰਿਸ਼ ਕੀਤੀ ਸੀ।
ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੂੰ ਵੀ ਦੇਸ ਦੇ ਬਹੁਤ ਸਾਰੇ ਲੋਕਾਂ ਵੱਲੋਂ ਡਾਟਾ ਦੀ ਸੁਰੱਖਿਆ ਅਤੇ ਨਿੱਜਤਾ ਵਿੱਚ ਸੰਨ੍ਹ ਲੱਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਇਸੇ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
ਸਰਕਾਰ ਨੂੰ ਤਾਜ਼ਾ ਰਿਪੋਰਟਾਂ ਮਿਲੀਆਂ ਸਨ ਜਿਨ੍ਹਾਂ ਮੁਤਾਬਕ ਇਹ ਐਪਸ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਪ੍ਰਤੀਤ ਹੁੰਦੇ ਦਿਖ ਰਹੇ ਸਨ।
ਇਹ ਵੀਡੀਓ ਵੀ ਦੇਖੋ :