IPL: ਹਰਭਜਨ ਦੇ ਥੱਪੜ ਸਣੇ ਉਹ ਸਾਰੇ ਵਿਵਾਦ ਜੋ ਭੁੱਲ ਨਹੀਂ ਸਕਣਗੇ

    • ਲੇਖਕ, ਆਦੇਸ਼ ਕੁਮਾਰ ਗੁਪਤ
    • ਰੋਲ, ਬੀਬੀਸੀ ਲਈ

ਇੰਡੀਅਨ ਪ੍ਰੀਮੀਅਰ ਲੀਗ ਯਾਨਿ ਕ੍ਰਿਕਟ ਅਤੇ ਗਲੈਮਰ ਦਾ ਸੁਮੇਲ। ਕ੍ਰਿਕਟ ਦੇ ਰੋਮਾਂਚ ਦੇ ਨਾਲ-ਨਾਲ ਕੇਵਲ ਗਲੈਮਰ ਨਹੀਂ ਜੁੜਦਾ, ਨਾਲ ਹੀ ਤੁਰਦੇ ਹਨ ਵਿਵਾਦ ਵੀ.

ਆਈਪੀਐੱਲ ਦੀ ਗੱਲ ਹੁੰਦਿਆਂ ਹੀ ਸ਼੍ਰੀਸੰਤ ਨੂੰ ਹਰਭਜਨ ਸਿੰਘ ਦਾ ਪਿਆ ਥੱਪੜ 12 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਹੈ।

ਸਪੌਟ ਫਿਕਸਿੰਗ ਵਿੱਚ ਜੇਲ੍ਹ ਤੋਂ ਲੈ ਕੇ ਅਦਾਲਤੀ ਮੁਕੱਦਮਿਆਂ ਤੱਕ ਸੀਜਨ ਦਰ ਸੀਜਨ ਆਈਪੀਐੱਲ ਦੇ ਨਾਲ ਵਿਵਾਦਾਂ ਦਾ ਨਾਤਾ ਵੀ ਜੁੜਿਆ ਤੁਰਿਆ ਆਇਆ ਹੈ।

ਇਹ ਵੀ ਪੜ੍ਹੋ:

ਵੈਸੇ ਪਿਛਲੇ ਕੁਝ ਸਾਲਾਂ ਤੋਂ ਆਈਪੀਐੱਲ ਬਿਨਾਂ ਕਿਸੇ ਵੱਡੇ ਵਿਵਾਦ ਦੇ ਖ਼ਤਮ ਹੋਇਆ ਹੈ, ਜਿਸ ਲਈ ਇੱਕ ਵਾਰ ਤਾਂ ਸੁਨੀਲ ਗਾਵਸਕਰ ਤੱਕ ਨੂੰ ਆਈਪੀਐੱਲ ਦਾ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ, ਜਦੋਂ ਕਈ ਸਾਲ ਤੱਕ ਆਈਪੀਐੱਲ ਕਮਿਸ਼ਨਰ ਰਹੇ ਰਾਜੀਵ ਸ਼ੁਕਲਾ ਥੱਕ ਹਾਰ ਕੇ ਮੈਦਾਨ ਛੱਡ ਗਏ।

ਆਈਪੀਐੱਲ ਇੰਨਾ ਬਦਨਾਮ ਹੋਇਆ ਹੈ ਕਿ ਬੀਸੀਸੀਆਈ ਨੂੰ ਰਾਹੁਲ ਦ੍ਰਾਵਿੜ ਨੂੰ ਨੈਤਿਕ ਖਿਡਾਰੀ ਤੱਕ ਬਣਾਉਣਾ ਪਿਆ ਹੈ।

ਆਖ਼ਰਕਾਰ ਅਦਾਲਤ ਦੇ ਕਠੋਰ ਫ਼ੈਸਲਿਆਂ ਅਤੇ ਬੀਸੀਸੀਆਈ ਦੇ ਚੁੱਕੇ ਗਏ ਆਪਣੇ ਕਦਮ ਰੰਗ ਲਿਆਏ। ਪਰ ਕੁਝ ਵਿਵਾਦ ਜੋ ਬੇਤਾਲ ਵਾਂਗ ਅੱਜ ਵੀ ਆਈਪੀਐੱਲ ਦੀ ਪਿੱਠ 'ਤੇ ਸਵਾਰ ਹਨ।

ਪਹਿਲਾ ਵਿਵਾਦ ਸਾਲ 2008 ਵਿੱਚ, ਸ਼੍ਰੀਸੰਤ ਨੂੰ ਪਿਆ ਥੱਪੜ

ਆਈਪੀਐੱਲ ਦੇ ਮੱਥੇ 'ਤੇ ਬਦਨਾਮੀ ਦਾ ਪਹਿਲਾ ਦਾਗ਼ ਸਾਲ 2008 ਵਿੱਚ ਹੋਏ ਪਹਿਲੇ ਆਈਪੀਐੱਲ ਵਿੱਚ ਹੀ ਲੱਗ ਗਿਆ। 25 ਅਪ੍ਰੈਲ 20058 ਨੂੰ ਮੋਹਾਲੀ ਵਿੱਚ ਖੇਡੇ ਗਏ ਮੈਚ ਨੂੰ ਕਿੰਗਜ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ 66 ਦੌੜਾਂ ਨਾਲ ਹਰਾਇਆ।

ਇਸ ਤੋਂ ਬਾਅਦ ਪੁਰਸਕਾਰ ਵੰਡ ਵਿਚਾਲੇ ਅਚਾਨਕ ਟੈਲੀਵਿਜ਼ਨ ਸਕਰੀਨ 'ਤੇ ਪੰਜਾਬ ਦੇ ਗੇਂਦਬਾਜ਼ ਸ਼੍ਰੀਸੰਤ ਰੋਂਦੇ ਹੋਏ ਦਿਖਾਈ ਦਿੱਤੇ।

ਪਤਾ ਲੱਗਾ ਕਿ ਮੁੰਬਈ ਦੇ ਸਪਿਨਰ ਹਰਭਜਨ ਸਿੰਘ ਨੇ ਕਿਸੀ ਗੱਲ 'ਤੇ ਭੜਕਾਹਣ ਵਿਚ ਆ ਕੇ ਸ਼੍ਰੀਸੰਤ ਨੂੰ ਥੱਪੜ ਮਾਰਿਆ ਸੀ।

ਹਰਭਜਨ ਸਿੰਘ ਨੇ ਬਾਅਦ ਵਿੱਚ ਮੁਆਫ਼ੀ ਮੰਗੀ ਪਰ ਉਨ੍ਹਾਂ ਨੂੰ 11 ਮੈਚਾਂ ਦਾ ਮੁਅੱਤਲੀ ਅਤੇ ਫੀਸ ਕੱਟਣ ਵਰਗੀ ਸਜ਼ਾ ਵੀ ਭੁਗਤਨੀ ਪਈ। ਹਰਭਜਨ ਸਿੰਘ ਨੂੰ ਉਹ ਥੱਪੜ ਕਰੋੜਾਂ ਦਾ ਪਿਆ।

ਵੀਡੀਓ-ਕ੍ਰਿਕਟ ਵਿੱਚ ਬਰਾਬਰ ਤਨਖਾਹ ਬਾਰੇ ਮਿਥਾਲੀ ਨੇ ਕੀ ਕਿਹਾ ਸੀ

ਇਹ ਮਾਮਲਾ ਉਦੋਂ ਗਰਮਾਇਆ ਸੀ ਕਿ ਆਈਪੀਐੱਲ ਦੇ ਤਤਕਾਲੀ ਕਮਿਸ਼ਨਰ ਲਲਿਤ ਮੋਦੀ ਹਰਭਜਨ ਸਿੰਘ ਦੇ ਨਾਲ ਦਿੱਲੀ ਦੇ ਇੱਕ 5 ਸਿਤਾਰਾ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਕਰਨੀ ਪਈ।

ਭਾਰੀ ਹਫੜਾ-ਦਫੜੀ ਵਿਚਾਲੇ ਹਰਭਜਨ ਸਿੰਘ ਨੇ ਕੇਵਲ ਸੌਰੀ ਕਿਹਾ ਅਤੇ ਤੁਰੰਤ ਚਲੇ ਗਏ।

ਜਦੋਂ ਪਹਿਲੀ ਵਾਰ ਵਿਦੇਸ਼ ਵਿੱਚ ਹੋਇਆ ਸੀ ਆਈਪੀਐੱਲ

ਸਾਲ 2009 ਵਿੱਚ ਭਾਰਤ ਵਿੱਚ ਲੋਕ ਸਭਾ ਦੇ ਆਮ ਚੋਣਾਂ ਦੇਖਦਿਆਂ ਹੋਇਆਂ ਭਾਰਤ ਸਰਕਾਰ ਨੇ ਬੀਸੀਸੀਆਈ ਨੂੰ ਆਈਪੀਐੱਲ ਮੈਚਾਂ ਵਿੱਚ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।

ਜਵਾਬ ਵਿੱਚ ਬੀਸੀਸੀਆਈ ਨੇ ਵੱਡਾ ਫ਼ੈਸਲਾ ਲੈਂਦਿਆਂ ਹੋਇਆਂ ਆਈਪੀਐੱਲ ਨੂੰ ਪਹਿਲੀ ਵਾਰ ਵਿਦੇਸ਼ੀ ਜ਼ਮੀਨ ਦੱਖਣੀ ਅਫਰੀਕਾ ਵਿੱਚ ਪ੍ਰਬੰਧ ਕੀਤਾ।

ਵੱਡੀ ਗਿਣਤੀ ਵਿੱਚ ਇਸੇ ਦਰਸ਼ਕਾਂ ਨੇ ਦੇਖਿਆ ਵੀ, ਪਰ ਫੇਰਾ ਜਾਂ ਕਹੀਏ ਕਿ ਵਿਦੇਸ਼ੀ ਮੁਦਰਾ ਵਿੱਚ ਹੇਰਾ-ਫੇਰੀ ਦੇ ਇਲਜ਼ਾਮ ਵਿੱਚ ਆਈਪੀਐੱਲ ਕਮਿਸ਼ਨਰ ਲਲਿਤ ਮੋਦੀ ਵਿਵਾਦਾਂ ਵਿੱਚ ਘਿਰ ਗਏ।

ਖ਼ਬਰਾਂ ਇੱਥੋਂ ਤੱਕ ਆਈ ਕਿ ਲਲਿਤ ਮੋਦੀ ਦਫ਼ਤਰ 'ਤੇ ਆਮਦਨ ਵਿਭਾਗ ਨੇ ਛਾਪੇ ਮਾਰੇ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਹਾਲਾਂਕਿ ਲਲਿਤ ਮੋਦੀ ਨੇ ਇਸ ਤੋਂ ਇਨਕਾਰ ਕੀਤਾ।

ਮਾਮਲਾ ਇੱਥੇ ਹੀ ਨਹੀਂ ਰੁਕਿਆ ਅਤੇ ਇੱਕ ਸਾਲ ਬਾਅਦ ਇਨਫੋਰਸਮੈਂਟ ਮੰਤਰਾਲੇ ਨੇ ਲਲਿਤ ਮੋਦੀ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ।

ਇਹ ਵੀ ਪੜ੍ਹੋ-

ਲਲਿਤ ਮੋਦੀ ਅਦਾਲਤ ਪਹੁੰਚੇ ਅਤੇ ਫਿਰ ਜਦੋਂ ਬੀਸੀਸੀਆਈ ਨੇ ਵੀ ਉਨ੍ਹਾਂ ਤੋਂ ਪਾਸਾ ਵੱਟ ਲਿਆ ਤਾਂ ਉਹ ਭਾਰਤ ਛੱਡ ਕੇ ਇੰਗਲੈਂਡ ਪਹੁੰਚ ਗਏ।

ਅੱਜ ਵੀ ਉੱਥੇ ਲਲਿਤ ਮੋਦੀ ਦੇ ਦਾਮਨ ਨਾਲ ਇਹ ਵਿਵਾਦ ਜੁੜਿਆ ਹੋਇਆ ਹੈ ਅਤੇ ਇਸ ਦੀ ਗੂੰਜ ਗਾਹੇ-ਬਗਾਹੇ ਸੰਸਦ ਵਿੱਚ ਗੂੰਜਦੀ ਰਹਿੰਦੀ ਹੈ।

ਬਿਨਾਂ ਵਿਵਾਦਾਂ ਦੇ ਵੀ ਹੋਏ ਹਨ ਆਈਪੀਐੱਲ

ਸਾਲ 2010 ਵਿੱਚ ਹੋਏ ਆਈਪੀਐੱਲ ਵਿੱਚ ਕੋਈ ਵਿਵਾਦ ਨਹੀਂ ਹੋਇਆ। ਮਹਿੰਦਰ ਸਿੰਘ ਦੇ ਕਪਤਾਨੀ ਵਿੱਚ ਚੇਨੱਈ ਸੁਪਰ ਕਿੰਗਸ ਨੇ ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨੂੰ 22 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ।

ਆਈਪੀਐੱਲ ਤਾਂ ਸ਼ਾਂਤੀ ਅਤੇ ਕਿਸੇ ਵੱਡੇ ਵਿਵਾਦ ਬਿਨਾਂ ਪੂਰਾ ਹੋਇਆ। ਇਸ ਤੋਂ ਬਾਅਦ ਅਗਲੇ ਸਾਲ 2011 ਵਿੱਚ ਵੀ ਆਈਪੀਐੱਲ ਵਿਵਾਦਾਂ ਦੇ ਬਿਨਾਂ ਨਿਪਟਿਆ।

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਸੁਪਰ ਕਿੰਗਜ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 58 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਚੈਂਪੀਅਨ ਬਣੀ।

ਜਦੋਂ ਦੁਨੀਆਂ ਨੇ ਦੇਖਿਆ ਸੀ ਸ਼ਾਹਰੁਖ ਦਾ ਇਹ ਰੰਗ

ਪੰਜਵੇਂ ਆਈਪੀਐੱਲ ਯਾਨਿ 2012 ਵਿੱਚ ਕੋਚੀ ਟਸਕਰ ਕੇਰਲ ਦੇ ਬਾਹਰ ਹੋਣ ਨਾਲ 9 ਟੀਮਾਂ ਆਈਪੀਐੱਲ ਵਿੱਚ ਉਤਰੀ। ਇੱਕ ਟੀਵੀ ਚੈਨਲ ਦੇ ਸਟਿੰਗ ਆਪਰੇਸ਼ਨ ਵਿੱਚ ਪੰਜ ਖਿਡਾਰੀ ਕਥਿਤ ਸਪੌਟ ਫਿਕਸਿੰਗ ਵਿੱਚ ਫਸੇ।

ਬੀਸੀਸੀਆਈ ਨੇ ਤੁਰੰਤ ਸ਼ਲਭ ਸ਼੍ਰੀਵਾਸਤਵ, ਟੀਪੀ ਸੁਧੇਂਦਰ, ਅਭਿਨਵ ਬਾਲੀ, ਮੋਹਨੀਸ਼ ਮਿਸ਼ਰਾ ਅਤੇ ਅਮਿਤ ਯਾਦਵ ਨੂੰ ਆਈਪੀਐੱਲ ਤੋਂ ਮੁਅੱਤਲ ਕੀਤਾ। ਬੀਸੀਸੀਆਈ ਅਤੇ ਆਈਪੀਐੱਲ ਦੇ ਅਕਸ ਨੂੰ ਇਸ ਨਾਲ ਵੱਡਾ ਧੱਕਾ ਲੱਗਿਆ।

ਕੋਲਕਾਤਾ ਨਾਈਟਰਾਈਡਰਜ਼ ਪਹਿਲੀ ਵਾਰ ਚੈਂਪੀਅਨ ਬਣੀ ਅਤੇ ਜਿੱਤ ਦੀ ਖ਼ੁਮਾਰੀ ਵਿੱਚ ਟੀਮ ਮਾਲਕ ਸ਼ਾਹਰੁਖ਼ ਖ਼ਾਨ ਬੱਚਿਆਂ ਸਣੇ ਪਿੱਚ 'ਤੇ ਪਹੁੰਚ ਗਏ ਅਤੇ ਗਰਾਊਂਡ ਸਟਾਫ਼ ਨਾਲ ਭਿੜ ਗਏ। ਨਤੀਜਾ ਕਈ ਸਾਲ ਤੱਕ ਸ਼ਾਹਰੁਖ਼ ਖ਼ਾਨ ਦੇ ਸਟੇਡੀਅਮ ਵਿੱਚ ਪ੍ਰਵੇਸ਼ ਤੱਕ ਰੋਕ ਰਹੀ।

ਜਦੋਂ ਸਭ ਤੋਂ ਬਦਨਾਮ ਹੋਇਆ ਆਈਪੀਐੱਲ

ਇਸ ਸੀਜਨ ਵਿੱਚ ਆਈਪੀਐੱਲ ਦੀ ਅਕਸ ਤਾਰ-ਤਾਰ ਹੋ ਗਈ। ਪਹਿਲਾਂ ਤਾਂ ਡੈਕਨ ਚਾਰਜਰਸ ਭੁਗਤਾਨ ਮਾਮਲਿਆਂ ਵਿੱਚ ਮੁਅੱਤਲ ਹੋਈ ਅਤੇ ਨਵੀਂ ਟੀਮ ਸਨਰਾਈਜਰਜ਼ ਹੈਦਰਾਬਾਦ ਜੁੜੀ।

ਇਸ ਤੋਂ ਪਹਿਲਾਂ ਕਿ ਆਈਪੀਐੱਲ ਆਪਣੇ ਸ਼ਬਾਬ 'ਤੇ ਆਉਂਦਿਆਂ ਦਿੱਲੀ ਪੁਲਿਸ ਨੇ ਰਾਜਸਥਾਨ ਰਾਇਲਜ ਦੇ ਸ਼੍ਰੀਸੰਤ, ਅੰਕਿਤ ਚੌਹਾਨ ਅਤੇ ਅਜੀਤ ਚੰਦੇਲਾ ਨੂੰ ਕਥਿਤ ਸਪੌਟ ਫਿਕਸਿੰਗ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਸੱਟੇਬਾਜ਼ੀ ਨਾ ਜੁੜੇ ਵਿਵਾਦ 'ਤੇ ਸਾਲ 2015 ਵਿੱਚ 22 ਜਨਵਰੀ ਨੂੰ ਤਤਕਾਲੀ ਬੀਸੀਸੀਆਈ ਦੇ ਪ੍ਰਧਾਨ ਐੱਨ ਸ਼੍ਰੀਨਿਵਾਸਨ ਦੇ ਜਵਾਈ ਅਤੇ ਚੇਨੱਈ ਸੁਪਰ ਕਿੰਗਜ ਦੇ ਟੀਮ ਪ੍ਰਿੰਸੀਪਲ ਗੁਰੂਨਾਥ ਮਈਅਪਮ ਅਤੇ ਰਾਜਸਥਾਨ ਰਾਇਲਸ ਦੇ ਰਾਇਲਜ਼ ਦੇ ਸਹਿ-ਮਾਲਕ ਰਾਜ ਕੁੰਦਰਾ 'ਤੇ ਸੁਪਰੀਮ ਕੋਰਟ ਵਿੱਚ ਸਪੌਟ ਫਿਕਸਿੰਗ ਅਤੇ ਮੈਚ ਨਾਲ ਜੁੜੀਆਂ ਜਾਣਕਾਰੀ ਦੇਣ ਦੇ ਇਲਜ਼ਾਮ ਸਿੱਧ ਹੋਏ।

ਸੁਪਰੀਮ ਕੋਰਟ ਦੇ ਆਦੇਸ਼ 'ਤੇ ਐੱਸ਼੍ਰੀਨਿਵਾਸਨ ਨੂੰ ਬੀਸੀਸੀਆਈ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ।

ਬੀਸੀਸੀਆਈ ਪ੍ਰਧਾਨ ਨੂੰ ਛੱਡਣਾ ਪਿਆ ਸੀ ਅਹੁਦਾ

ਭਾਰਤ ਵਿੱਚ ਲੋਕ ਸਭਾ ਦੀਆਂ ਆਮ ਚੋਣਾਂ ਕਾਰਨ ਇਸ ਦੇ ਸ਼ੁਰੂਆਤੀ ਮੁਕਾਬਲੇ ਸੰਯੁਕਤ ਅਰਬ ਅਮੀਰਾਤ ਵਿੱਚ ਖੇਡੇ ਗਏ। ਮੁਕਾਬਲੇ ਆਬੂ ਧਾਬੀ, ਸ਼ਾਰਸ਼ਾਹ ਅਤੇ ਦੁਬਈ ਵਿੱਚ ਹੋਏ।

ਆਈਪੀਆੱਲ ਸਿਕਸ ਵਿੱਚ ਹੋਏ ਤਮਾਮ ਵਿਵਾਦਾਂ ਤੋਂ ਬਚਣ ਲਈ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ।

ਅਦਾਲਤ ਨੇ ਬੀਸੀਸੀਆਈ ਪ੍ਰਧਾਨ ਐੱਨ ਸ਼੍ਰੀਨਿਵਾਸਨ ਨੂੰ ਆਈਪੀਐੱਲ ਵਿੱਚ ਹਗੋਈਆਂ ਗੜਬੜੀਆਂ ਦੇ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ੀ ਮੰਨਿਆ।

ਕੋਲਕਾਤਾ ਨਾਈਟਰਾਈਡਰਜ਼ ਫਆਈਨਲ ਵਿੱਚ ਕਿੰਗਜ ਇਲੈਵਨ ਪੰਜਾਬ ਨੂੰ ਹਰਾ ਕੇ ਚੈਂਪੀਅਨ ਬਣੀ।

ਚੇਨੱਈ ਸੁਪਰ ਕਿੰਗਜ ਅਤੇ ਰਾਜਸਥਾਨ ਰਾਇਲਜ਼ 'ਤੇ ਲੱਗੀ ਪਾਬੰਦੀ

ਆਈਪੀਐੱਲ ਦਾ ਸਾਲ 2015 ਦਾ ਅਠਵਾਂ ਸੀਜਨ ਆਈਪੀਐੱਲ ਨਾਲ ਜੁੜੇ ਵਿਵਾਦਾਂ ਦੀ ਜਾਂਚ ਵਿਚਾਲੇ ਸ਼ੁਰੂ ਹੋਇਆ।

ਮੁੰਬਈ ਇੰਡੀਅਨਸ ਫਾਈਨਲ ਵਿੱਚ ਚੇਨੱਈ ਸੁਪਰ ਕਿੰਗਜ ਨੂੰ ਹਰਾ ਕੇ ਚੈਂਪੀਅਨ ਬਣੀ.

24 ਮਈ ਨੂੰ ਫਾਈਨਲ ਮੈਚ ਖੇਡਿਆ ਗਿਆ ਅਤੇ ਇਸ ਤੋਂ ਬਾਅਦ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਦਾ ਮਹੱਤਵਪੂਰਨ ਫ਼ੈਸਲਾ ਆ ਗਿਆ।

ਮੁਦਗ਼ਲ ਕਮੇਟੀ ਦੀ ਰਿਪੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਪੈਨਲ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਹੋਇਆਂ ਚੇਨੱਈ ਸੁਪਰੀ ਕਿੰਗਜ ਅਤੇ ਰਾਜਸਥਾਨ ਰਾਇਲਜ 'ਤੇ ਦੋ ਸਾਲ ਦੀ ਪਾਬੰਦੀ ਦੀ ਸਿਫ਼ਾਰਿਸ਼ ਕੀਤੀ। ਮਈਅਪਨ ਅਤੇ ਰਾਜ ਕੁੰਦਰਾ 'ਤੇ ਜ਼ਿੰਦਗੀ ਭਰ ਲਈ ਪਾਬੰਦੀ ਲਗਾਈ।

ਸਾਲ 2016 ਦਾ 9ਵਾਂ ਸੀਜਨ ਦੋ ਨਵੀਆਂ ਟੀਮਾਂ ਗੁਜਰਾਤ ਲਾਇੰਸ ਅਤੇ ਪੁਣੇ ਸੁਪਰਜਾਇੰਟਲ ਦੇ ਆਈਪੀਐੱਲ ਵਿੱਚ ਸ਼ਾਮਲ ਹੋਣ ਤੋਂ ਸ਼ੁਰੂ ਹੋਇਆ।

ਸਨਰਾਈਜ਼ਰਜ਼ ਹੈਦਰਾਬਾਦ ਰਾਇਲ ਚੈਲੇਂਜਰਸ ਬੰਗਲੌਰ ਨੂੰ ਹਰਾ ਕੇ ਚੈਂਪੀਅਨ ਬਣੀ।

ਆਖ਼ਰਕਾਰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਆਈਪੀਐੱਲ ਦੀ ਡਿੱਗਦੀ ਸਾਖ਼ ਕੁਝ ਹਦ ਤੱਕ ਬਚ ਗਈ।

ਸਾਲ 2017 ਵਿੱਚ ਦਸਵੇਂ ਸੀਜਨ ਨੂੰ ਮੁੰਬਈ ਇੰਡੀਅਨਸ ਨੇ ਫਾਈਨਲ ਵਿੱਚ ਪੁਣੇ ਸੁਪਰਜਾਇੰਟਸ ਨੂੰ ਹਰਾ ਕੇ ਜਿੱਤਿਆ ਪਰ ਕੋਈ ਵੱਡਾ ਵਿਵਾਦ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ:

ਸਾਲ 2018 ਵਿੱਚ ਚੇਨੱਈ ਸੁਪਰ ਕਿੰਗਜ ਅਤੇ ਰਾਜਸਥਾਨ ਰਾਇਲਜ ਦਾ ਦੋ ਸਾਲ ਦਾ ਬਨਵਾਸ ਪੂਰਾ ਹੋਇਆ। ਮਹਿੰਦਰ ਸਿੰਘ ਧੋਨੀ ਸੁਪਰ ਕਿੰਗਜ ਦੇ ਸ਼ਾਹੀ ਕਪਤਾਨ ਦੇ ਰੁਤਬੇ ਦੇ ਨਾਲ ਖੇਡੇ।

ਉਨ੍ਹਾਂ ਨੇ ਕਰੀਬ ਆਪਣੇ ਇੱਕਲੇ ਦੇ ਦਮ 'ਤੇ ਹੀ ਚੇਨੱਈ ਸੁਪਰ ਕਿੰਗਜ ਨੂੰ ਤੀਜੀ ਵਾਰ ਚੈਂਪੀਅਨ ਬਣਾਇਆ।

ਸਾਲ 2019 ਵਿੱਚ ਆਈਪੀਐੱਲ ਦਾ 12ਵਾਂ ਸੀਜਨ ਮੁੰਬਈ ਇੰਡੀਅਨਜ਼ ਦੇ ਨਾਮ ਰਿਹਾ, ਜਿਸ ਨੇ ਫਾਈਨਲ ਵਿੱਚ ਚੇਨੱਈ ਸੁਪਰ ਕਿੰਗਜ ਨੂੰ ਮਾਤ ਦਿੱਤੀ। ਹੁਣ ਤੱਕ ਮੁੰਬਈ ਇੰਡੀਅਨਜ਼ ਚਾਰ ਅਤੇ ਚੇਨੱਈ ਸੁਪਰ ਕਿੰਗਜ਼ ਤਿੰਨ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤੀ ਚੁੱਕੀ ਹੈ।

ਪਿਛਲੇ ਕੁਝ ਸੀਜ਼ਨਾਂ ਦੌਰਾਨ ਵਿਵਾਦਾਂ ਤੋਂ ਬਿਨਾਂ ਕੱਢ ਕੇ ਆਈਪੀਐੱਲ ਨੇ ਚੈਨ ਦਾ ਸਾਹ ਜ਼ਰੂਰ ਲਿਆ ਹੈ, ਪਰ ਦੌਲਤ ਨਾਲ ਭਰਪੂਰ ਆਈਪੀਐੱਲ ਦੀ ਦੁਨੀਆਂ ਭਵਿੱਖ ਵਿੱਚ ਪਹਿਵਾਂ ਵਾਂਗ ਫਿਰ ਤੋਂ ਵਿਵਾਦਾਂ ਵਿੱਚ ਫਸਲੇਗੀ ਨਹੀਂ ਇਸ ਲਈ ਥੋੜ੍ਹਾ ਹੋਰ ਇੰਤਜ਼ਾਰ ਕਰ ਪਵੇਗਾ।

ਇਹ ਵੀ ਦੇਖ ਸਕਦੇ ਹੋ:

ਪਬਜੀ ਬੈਨ ਦੇ ਨਾਲ ਹੋਰ ਚੀਨੀ ਐਪਸ ਬਾਨ ਕਰਨ ਦਾ ਕੀ ਕਾਰਨ ਹੈ-

ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ: ਰਿਆ ਚੱਕਰਵਰਤੀ ਕੇਸ 'ਚ ਬਾਲੀਵੁੱਡ ਅਦਾਕਾਰਾਂ ਨੇ ਰੱਖੀ ਰਾਇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)