ਸ਼ਾਰਲੀ ਐਬਡੋ: ਫਰਾਂਸ ਦੇ ਮੈਗਜ਼ੀਨ ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਮੁੜ ਕਿਉਂ ਛਾਪੇ

ਫ਼ਰਾਂਸ ਦੇ ਵਿਅੰਗ ਰਸਾਲੇ ਸ਼ਾਰਲੀ ਐਬਡੋ ਨੇ ਪੈਗੰਬਰ ਮੁਹੰਮਦ ਦੇ ਉਨ੍ਹਾਂ ਕਾਰਟੂਨਾਂ ਨੂੰ ਮੁੜ ਤੋਂ ਪ੍ਰਕਾਸ਼ਿਤ ਕੀਤਾ ਹੈ ਜਿਨ੍ਹਾਂ ਕਰਕੇ ਸਾਲ 2015 ਵਿੱਚ ਉਹ ਖ਼ਤਰਨਾਕ ਕਟੱੜਪੰਥੀ ਹਮਲੇ ਦਾ ਨਿਸ਼ਾਨਾਂ ਬਣੇ ਸੀ।

ਇਨ੍ਹਾਂ ਕਾਰਟੂਨਾਂ ਨੂੰ ਉਸ ਸਮੇਂ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂ ਇੱਕ ਦਿਨ ਬਾਅਦ ਹੀ 41 ਜਣਿਆਂ ਉੱਪਰ ਸੱਤ ਜਨਵਰੀ, 2015 ਨੂੰ ਸ਼ਾਰਲੀ ਐਬਡੋ ਦੇ ਦਫ਼ਤਰ ਉੱਤੇ ਹਮਲਾ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਸ਼ੁਰੂ ਹੋਣ ਵਾਲਾ ਹੈ।

ਇਹ ਹਮਲੇ ਵਿੱਚ ਰਸਾਲੇ ਦੇ ਮਸ਼ਹੂਰ ਕਾਰਟੂਨਿਸਟਾਂ ਸਮੇਤ 12 ਜਣਿਆਂ ਦੀ ਮੌਤ ਹੋ ਗਈ ਸੀ। ਕੁਝ ਦਿਨਾਂ ਬਾਅਦ ਪੈਰਿਸ ਵਿੱਚ ਇਸ ਨਾਲ ਜੁੜੇ ਇੱਕ ਹੋਰ ਹਮਲੇ ਵਿੱਚ ਪੰਜ ਜਣਿਆਂ ਦੀਆਂ ਜਾਨਾਂ ਗਈਆਂ ਸਨ।

ਇਨ੍ਹਾਂ ਹਮਲਿਆਂ ਤੋਂ ਬਾਅਦ ਫ਼ਰਾਂਸ ਵਿੱਚ ਕਟੱੜਪੰਥੀ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।

ਰਸਾਲੇ ਦੇ ਸਵਰਕ ਉੱਪਰ ਉਨ੍ਹਾਂ 12 ਕਾਰਟੂਨਾਂ ਨੂੰ ਥਾਂ ਦਿੱਤੀ ਗਈ ਹੈ, ਜਿਨ੍ਹਾਂ ਨੂੰ ਸ਼ਾਰਲੀ ਏਬਡੋ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਡੈਨਮਾਰਕ ਦੀ ਇੱਕ ਅਖ਼ਬਾਰ ਨੇ ਛਾਪਿਆ ਸੀ।

ਇਹ ਵੀ ਪੜ੍ਹੋ:

ਮੈਗਜ਼ੀਨ ਨੇ ਕੀ ਕਿਹਾ

ਇਨ੍ਹਾਂ ਵਿਚ ਇੱਕ ਕਾਰਟੂਨ ਵਿਚ ਪੈਗੰਬਰ ਦੇ ਸਿਰ ਵਿਚ ਬੰਬ ਬੰਨ੍ਹੇ ਦਿਖਾਇਆ ਗਿਆ ਸੀ, ਨਾਲ ਹੀ ਫਰੈਂਚ ਭਾਸ਼ਾ ਵਿਚ ਜੋ ਸਿਰਲੇਖ ਲਿਖਿਆ ਗਿਆ ਸੀ ਉਸਦਾ ਉਰਦੂ ਵਿਚ ਅਰਥ ਸੀ- 'ਉਹ ਸਭ ਕੁਝ ਕਰ ਸਕਦੇ ਹਨ ਇਸ ਦੇ ਲਈ'

ਆਪਣੇ ਸੰਪਾਦਕੀ ਲੇਖ ਵਿਚ ਮੈਗਜ਼ੀਨ ਨੇ ਲਿਖਿਆ ਹੈ ਕਿ 2015 ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਪੈਗੰਬਰ ਦੇ ਵਿਅੰਗਮਈ ਕਾਰਟੂਨ ਛਾਪਣੇ ਜਾਰੀ ਰੱਖਣ।

ਸੰਪਾਦਕੀ ਵਿਚ ਲਿਖਿਆ ਗਿਆ ਹੈ, ''ਅਸੀ ਅਜਿਹਾ ਕਰਨ ਤੋਂ ਹਮੇਸ਼ਾ ਇਨਕਾਰ ਕੀਤਾ । ਇਸ ਲਈ ਨਹੀਂ ਕਿ ਇਸ ਉੱਤੇ ਪਾਬੰਦੀ ਸੀ। ਕਾਨੂੰਨ ਸਾਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਪਰ ਅਜਿਹਾ ਕਰਨ ਦੇ ਲਈ ਕੋਈ ਢੁਕਵਾ ਕਾਰਨ ਹੋਣਾ ਚਾਹੀਦਾ ਸੀ।ਅਜਿਹਾ ਕਾਰਨ ਜਿਸਦਾ ਕੋਈ ਮਤਲਬ ਹੋਵੇ ਤੇ ਜਿਸ ਨਾਲ ਬਹਿਸ ਸ਼ੁਰੂ ਹੋਵੇ।''

''ਇਨ੍ਹਾਂ ਕਾਰਟੂਨਾਂ ਨੂੰ ਜਨਵਰੀ 2015 ਦੇ ਹਮਲਿਆਂ ਦੀ ਸੁਣਵਾਈ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਛਾਪਣਾ ਸਾਨੂੰ ਢੁਕਵਾ ਲੱਗਿਆ।''

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਮੁਕੱਦਮੇ ਵਿਚ ਕੀ ਹੋਣ ਵਾਲਾ ਹੈ

14 ਵਿਅਕਤੀਆਂ ਉੱਤੇ ਸ਼ਾਰਲੀ ਐਬਡੋ ਦੇ ਪੈਰਿਸ ਦਫ਼ਤਰ ਉੱਤੇ ਹਮਲਾ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਉਣ, ਉਨ੍ਹਾਂ ਦੀ ਮਦਦ ਕਰਨ ਤੋਂ ਬਾਅਦ ਯਹੂਦੀ ਸੁਪਰ ਮਾਰਕੀਟ ਅਤੇ ਇੱਕ ਪੁਲਿਸ ਮੁਲਾਜਮ ਉੱਤੇ ਹਮਲਾ ਕਰਨ ਦਾ ਇਲਜ਼ਾਮ ਲੱਗਿਆ ਸੀ।

ਇਨ੍ਹਾਂ ਵਿਚੋਂ 3 ਜਣਿਆਂ ਦੀ ਗੈਰ ਮੌਜੂਦਗੀ ਵਿਚ ਮੁਕੱਦਮਾ ਚੱਲ ਰਿਹਾ ਹੈ, ਕਿਉਂ ਕਿ ਮੰਨਿਆ ਜਾ ਰਿਹਾ ਹੈ ਕਿ ਉਹ ਉੱਤਰੀ ਸੀਰੀਅ ਜਾਂ ਇਰਾਕ ਭੱਜ ਗਏ ਹਨ।

ਫਰਾਂਸ ਦੇ ਪ੍ਰਸਾਰਕ ਐਫਆਈਆਰ ਦੇ ਮੁਤਾਬਕ 200 ਪਟੀਸ਼ਨਰ ਤੇ ਹਮਲੇ ਵਿਚ ਬਚੇ ਲੋਕ ਇਸ ਕੇਸ ਵਿਚ ਗਵਾਹੀ ਦੇਣਗੇ।

ਇਸ ਮੁਕੱਦਮੇ ਦੀ ਕਾਰਵਾਈ ਮਾਰਚ ਵਿਚ ਸ਼ੁਰੂ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸਨੂੰ ਟਾਲ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸੁਣਵਾਈ ਨਵੰਬਰ ਤੱਕ ਚੱਲੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖ ਸਕਦੇ ਹੋ:

ਪਬਜੀ ਬੈਨ ਦੇ ਨਾਲ ਹੋਰ ਚੀਨੀ ਐਪਸ ਬਾਨ ਕਰਨ ਦਾ ਕੀ ਕਾਰਨ ਹੈ-

ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ: ਰਿਆ ਚੱਕਰਵਰਤੀ ਕੇਸ 'ਚ ਬਾਲੀਵੁੱਡ ਅਦਾਕਾਰਾਂ ਨੇ ਰੱਖੀ ਰਾਇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)