You’re viewing a text-only version of this website that uses less data. View the main version of the website including all images and videos.
ਰਿਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਵਿੱਚ ਕਿਵੇਂ ਆਈ
- ਲੇਖਕ, ਮਧੂ ਪਾਲ
- ਰੋਲ, ਬੀਬੀਸੀ ਪੱਤਰਕਾਰ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਦਾਕਾਰਾ ਰਿਆ ਚੱਕਰਵਰਤੀ ਲਗਾਤਾਰ ਸੁਰਖ਼ੀਆਂ ਵਿੱਚ ਹਨ।
ਸੁਸ਼ਾਂਤ ਅਤੇ ਰਿਆ ਦੋਵੇਂ ਅਕਸਰ ਇਕੱਠੇ ਦੇਖੇ ਜਾਂਦੇ ਸਨ, ਕਦੇ ਕਿਸੇ ਪਾਰਟੀ ਵਿੱਚ, ਜਿੰਮ ਦੇ ਬਾਹਰ ਜਾਂ ਕਦੇ ਕਿਸੇ ਰੈਸਟੋਰੈਂਟ ਵਿੱਚ। ਆਪਣੇ ਇਸ ਰਿਸ਼ਤੇ ਬਾਰੇ ਦੋਵਾਂ ਨੇ ਖੁੱਲ੍ਹ ਕੇ ਕਦੀ ਕੁਝ ਨਹੀਂ ਕਿਹਾ ਸੀ।
ਸੁਸ਼ਾਂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਰਿਆ ਚੱਕਰਵਰਤੀ ਨੇ ਚੁੱਪੀ ਤੋੜੀ ਅਤੇ ਸੋਸ਼ਲ ਮੀਡੀਆ ਪੇਜ ਰਾਹੀਂ ਦੱਸਿਆ ਕਿ ਉਹ ਸੁਸ਼ਾਂਤ ਦੀ ਗਰਲਫਰੈਂਡ ਸੀ। ਰਿਆ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਵੀ ਇਹੀ ਦੱਸਿਆ ਸੀ।
ਇਹ ਵੀ ਪੜ੍ਹੋ:
ਪਿਛਲੇ ਦਿਨੀਂ ਸੁਸ਼ਾਂਤ ਦੇ ਪਿਤਾ ਨੇ ਰਿਆ ਖ਼ਿਲਾਫ਼ ਪਟਨਾ ਵਿੱਚ ਐਫੱਆਈਆਰ ਦਰਜ ਕਰਵਾਈ ਸੀ। ਉਸ 'ਤੇ ਸੁਸ਼ਾਂਤ ਸਿੰਘ ਤੋਂ ਪੈਸੇ ਹਥਿਆਉਣ ਅਤੇ ਖ਼ੁਦਕੁਸ਼ੀ ਲਈ ਉਕਸਉਣ ਦਾ ਇਲਜ਼ਾਮ ਲਾਇਆ ਗਿਆ ਹੈ।
ਹਾਲਾਂਕਿ ਥੋੜ੍ਹੇ ਦਿਨ ਪਹਿਲਾਂ ਰਿਆ ਨੇ ਇੱਕ ਟਵੀਟ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ।
ਕੌਣ ਹੈ ਰਿਆ ਚੱਕਰਵਰਤੀ
ਰਿਆ ਚੱਕਰਵਰਤੀ ਦਾ ਜਨਮ ਪਹਿਲੀ ਜੁਲਾਈ 1992 ਨੂੰ ਬੈਂਗਲੁਰੂ (ਕਰਨਾਟਕ) ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ। ਰਿਆ ਦੀ ਸ਼ੁਰੂਆਤੀ ਪੜ੍ਹਾਈ ਅੰਬਾਲਾ ਦੇ ਆਰਮੀ ਸਕੂਲ ਤੋਂ ਕੀਤੀ।
ਰਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ਵਿੱਚ ਛੋਟੇ ਪਰਦੇ 'ਤੇ ਐਮਟੀਵੀ ਰਿਐਲਟੀ ਸ਼ੋਅ ਟੀਨ ਡੀਵਾ ਨਾਲ ਕੀਤੀ ਸੀ। ਉਹ ਸ਼ੋਅ ਵਿੱਚ ਦੂਜੇ ਸਥਾਨ 'ਤੇ ਜ਼ਰੂਰ ਰਹੀ ਸੀ।
ਟੀਵੀ ਸ਼ੋਅ ਦੀ ਮੇਜ਼ਬਾਨ
ਪਹਿਲੇ ਸ਼ੋਅ ਤੋਂ ਬਾਅਦ ਰਿਆ ਨੇ ਐਮਟੀਵੀ ਦੇ ਹੀ ਕਈ ਸ਼ੋਅਜ਼ ਵਿੱਚ ਮੇਜ਼ਬਾਨੀ ਕੀਤਾ, ਜਿਵੇਂ ਕਿ ਐਮਟੀਵੀ ਵੱਟਸ ਐਪ, ਟਿੱਕਟੌਕ ਕਾਲਜ ਬੀਟ ਅਤੇ ਐਮਟੀਵੀ ਗੌਨ ਇਨ ਸਿਕਸਟੀ।
ਛੋਟੇ ਪਰਦੇ ਤੋਂ ਬਾਅਦ ਰਿਆ ਨੇ ਕੁਝ ਦੱਖਣ ਭਾਰਤੀ ਫ਼ਿਲਮਾਂ ਵਿੱਚ ਕੰਮ ਕੀਤਾ। ਸੰਨ 2012 ਵਿੱਚ ਉਸ ਨੂੰ ਪਹਿਲੀ ਤੇਲੁਗੂ ਫ਼ਿਲਮ ਤੂਨੀਗਾ ਤੂਨੀਗਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ 2013 ਵਿੱਚ ਉਸਨੇ ਫ਼ਿਲਮ 'ਮੇਰੇ ਡੈਡ ਕੀ ਮਾਰੂਤੀ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਫ਼ਿਲਮ ਵਿੱਚ ਰਿਆ ਦੇ ਸਾਥੀ ਅਦਾਕਾਰ ਸਾਕਿਬ ਸਲੀਮ ਸਨ।
ਸੰਨ 2014 ਵਿੱਚ ਰਿਆ ਨੇ ਅਲੀ ਫ਼ਜ਼ਲ ਦੇ ਨਾਲ ਫ਼ਿਲਮ ਸੋਨਾਲੀ ਕੇਬਲ ਵਿੱਚ ਵੀ ਕੰਮ ਕੀਤਾ। ਇਸ ਤੋਂ 2017 ਵਿੱਚ ਰਿਆ ਨੂੰ ਯਸ਼ਰਾਜ ਬੈਨਰ ਦੀ ਫ਼ਿਲਮ ਬੈਂਕ ਚੋਰ ਮਿਲੀ। ਉਸੇ ਸਾਲ ਰਿਆ ਨੇ ਹਾਫ਼ ਗਰਲਫਰੈਂਡ ਅਤੇ ਦੋਬਾਰਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ।
ਰਿਆ ਚੱਕਰਵਰਤੀ ਨੂੰ 2018 ਵਿੱਚ ਫ਼ਿਲਮ ਜਲੇਬੀ ਨਾਲ ਆਪਣੇ ਫਿਲਮੀ ਜੀਵਨ ਦਾ ਵੱਡਾ ਮੌਕਾ ਮਿਲਿਆ। ਬਤੌਰ ਅਦਾਕਾਰਾ ਰਿਆ ਨੇ ਚਾਰ ਅਹਿਮ ਕਿਰਦਾਰ ਨਿਭਾਏ ਪਰ ਇਨ੍ਹਾਂ ਸਾਰੀਆਂ ਫ਼ਿਲਮਾਂ ਨੇ ਹੀ ਬਾਕਸ ਆਫ਼ਸ 'ਤੇ ਨਾ ਤਾਂ ਚੰਗੀ ਕਮਾਈ ਕੀਤੀ ਅਤੇ ਨਾ ਹੀ ਰਿਆ ਨੂੰ ਕੋਈ ਪ੍ਰਸਿੱਧੀ ਮਿਲੀ।
ਰਿਆ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੋਵੇਂ ਇਕੱਠੇ ਮਸ਼ਹੂਰ ਨਿਰਦੇਸ਼ਕ ਰੂਮੀ ਜਾਫ਼ਰੀ ਦੀ ਫ਼ਿਲਮ ਵਿੱਚ ਕੰਮ ਕਰਨ ਵਾਲੇ ਸਨ, ਪਰ ਹਾਲੇ ਤੱਕ ਇਸ ਫ਼ਿਲਮ ਦਾ ਟਾਈਟਲ ਵੀ ਨਹੀਂ ਆਇਆ ਸੀ।
ਮੰਨਿਆ ਜਾਂਦਾ ਹੈ ਕਿ ਰਿਆ, ਸੁਸ਼ਾਂਤ ਨੂੰ ਕਿਸੇ ਪਾਰਟੀ ਵਿੱਚ ਮਿਲੀ ਸੀ। ਦੋਵੇਂ ਇੱਕ ਹੀ ਜਿੰਮ ਵਿੱਚ ਵੀ ਜਾਂਦੇ ਸਨ।
ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਹੀ ਘਰ ਵਿੱਚ ਮ੍ਰਿਤਕ ਮਿਲੇ ਸਨ। ਸ਼ੁਰੂ ਵਿੱਚ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਸੀ। ਇਸ ਮਾਮਲੇ ਦੀ ਜਾਂਚ ਹੁਣ ਸੀਬੀਆਈ ਦੁਆਰਾ ਕੀਤੀ ਜਾ ਰਹੀ ਹੈ।