ਸੁਪਰੀਮ ਕੋਰਟ ਨੇ ਸੂਬਿਆਂ ਕੋਲੋਂ ਪੁੱਛਿਆ, ਪ੍ਰਦੂਸ਼ਣ ਤੋਂ ਪੀੜਤ ਲੋਕਾਂ ਨੂੰ ਮੁਆਵਜ਼ਾ ਕਿਉਂ ਨਾ ਦਿੱਤਾ ਜਾਵੇ - 5 ਅਹਿਮ ਖ਼ਬਰਾਂ

ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਹਵਾ-ਪਾਣੀ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੂੰ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧ ਕਰਨ ਲਈ ਸੂਬਿਆਂ ਕੋਲੋਂ ਜਵਾਬ ਤਲਬ ਕੀਤਾ ਹੈ।

ਪ੍ਰਦੂਸ਼ਣ ਦੀ ਸੁਣਵਾਈ ਕਰਦਿਆਂ ਜਸਟਿਸ ਅਰੁਣ ਮਿਸ਼ਰਾ ਨੇ ਪੰਜਾਬ, ਦਿੱਲੀ ਅਤੇ ਹਰਿਆਣਾ ਸਰਕਾਰਾਂ ਨੂੰ ਝਿੜਕਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਦਾਲਤ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੀ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਸੂਬਿਆਂ ਨੂੰ ਪੁੱਛਿਆ ਹੈ ਕਿ ਮਾੜੀ ਆਬੋ-ਹਵਾ ਦੇ ਸ਼ਿਕਾਰ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸੂਬਿਆਂ ਨੂੰ ਆਦੇਸ਼ ਕਿਉਂ ਨਾ ਦਿੱਤੇ ਜਾਣ?

ਅਦਾਲਤ ਨੇ ਇਸ ਦੌਰਾਨ ਪਰਾਲੀ ਸਾੜਨ ਨੂੰ ਮੁੜ ਵੱਡੀ ਸਮੱਸਿਆ ਦੱਸਦਿਆਂ ਕਿਹਾ, "ਕਿਸਾਨ ਵੀ ਇਸ ਲਈ ਜ਼ਿੰਮੇਵਾਰ ਹਨ।"

ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, "ਬਾਹਰਲੇ ਲੋਕ ਸਾਡੇ ਦੇਸ 'ਤੇ ਹੱਸ ਰਹੇ ਹਨ ਕਿ ਅਸੀਂ ਪ੍ਰਦੂਸ਼ਣ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਹਾਂ। ਇੱਕ ਦੂਜੇ ਉੱਤੇ ਦੂਸ਼ਣਬਾਜੀ ਦੀ ਗੇਮ ਦੇ ਜ਼ਰੀਏ ਦਿੱਲੀ ਦੇ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਦਾ ਹੈ। ਤੁਸੀਂ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਸਿਰਫ ਬਲੇਮ ਗੇਮ ਖੇਡ ਰਹੇ ਹੋ।"

ਇਹ ਵੀ ਪੜ੍ਹੋ-

ਚਾਚਾ-ਭਤੀਜਾ ਮਾਅਰਕਾ ਸਿਆਸਤ: ਮਹਾਰਾਸ਼ਟਰ ਦੇ ਪਵਾਰ ਤੋਂ ਪੰਜਾਬ ਦੇ ਬਾਦਲ ਪਰਿਵਾਰ ਤੱਕ

ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈਕੇ ਛਿੜੀ ਜੰਗ ਨੇ ਭਾਰਤ ਦੀ ਚਾਚਾ ਭਤੀਜਾ ਮਾਅਰਕਾ ਸਿਆਸਤ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ।

ਦਰਅਸਲ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਚੁੱਪ ਚਪੀਤੇ ਭਾਜਪਾ ਨਾਲ ਰਾਬਤਾ ਕਾਇਮ ਕੀਤਾ ਤੇ ਬਣ ਗਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ। ਪਰ ਕਲੇਸ਼ ਉਦੋਂ ਪਿਆ ਜਦੋਂ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਨੇ ਭਾਜਪਾ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ।

ਭਾਰਤ ਦੇ ਕਈ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਕੁਝ ਪਰਿਵਾਰਾਂ ਜਾਂ ਆਗੂਆਂ ਦੀਆਂ ਨਿੱਜੀ ਕੰਪਨੀਆਂ ਵਾਂਗ ਕੰਮ ਕਰਦੀਆਂ ਹਨ।

ਇਸੇ ਤਰ੍ਹਾਂ ਹੀ ਪੰਜਾਬ ਵਿੱਚ ਬਾਦਲਾਂ ਦਾ ਟੱਬਰ, ਮਹਾਰਾਸ਼ਟਰ 'ਚ ਹੀ ਬਾਲ ਠਾਕਰੇ ਤੇ ਰਾਜ ਠਾਕਰੇ ਦਾ ਝਗੜਾ, ਹਰਿਆਣਾ 'ਚ ਚੌਟਾਲਿਆ ਦੀ ਲੜਾਈ ਤੇ ਯੂਪੀ 'ਚ ਅਖਿਲੇਸ਼ ਤੇ ਸ਼ਿਵਪਾਲ ਯਾਦਵ ਦੀ ਲੜਾਈ, ਆਦਿ ਅਜਿਹੇ ਉਹਾਦਰਨ ਮਿਲਦੇ ਹਨ, ਜਿੱਥੇ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਕੁਝ ਪਰਿਵਾਰਾਂ ਜਾਂ ਆਗੂਆਂ ਦੀਆਂ ਨਿੱਜੀ ਕੰਪਨੀਆਂ ਵਾਂਗ ਕੰਮ ਕਰਦੀਆਂ ਹਨ।

ਭਾਰਤੀ ਸਿਆਸਤ ਵਿੱਚ ਚੱਲ ਰਹੇ ਇਸ ਵਰਤਾਰੇ ਬਾਰੇ ਨੂੰ ਸਮਝਣ ਲਈ ਇੱਥੇ ਕਲਿੱਕ ਕਰੋ।

ਮਹਾਰਾਸ਼ਟਰ ਦੀ ਸੱਤਾ ਜੰਗ: ਅੱਜ ਆ ਸਕਦਾ ਹੈ ਫ਼ੈਸਲਾ

ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਵਿਧਾਨਸਭਾ ਵਿਚ ਕਦੋਂ ਬਹੁਮਤ ਸਾਬਤ ਕਰਨਾ ਹੋਵੇਗਾ, ਇਸ ਉੱਤੇ ਫ਼ੈਸਲਾ ਮੰਗਲਵਾਰ ਨੂੰ ਆਵੇਗਾ।

ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਤਰ੍ਹਾਂ ਭਾਜਪਾ ਨੂੰ ਮਹਾਰਾਸ਼ਟਰ ਵਿੱਚ ਬਹੁਮਤ ਸਾਬਿਤ ਕਰਨ ਲਈ ਇੱਕ ਹੋਰ ਦਿਨ ਦਾ ਸਮਾਂ ਮਿਲ ਗਿਆ ਹੈ।

ਉੱਧਰ ਐਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਨੇ 162 ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਰਾਜਪਾਲ ਨੂੰ ਸੌਂਪਣ ਦਾ ਦਾਅਵਾ ਕੀਤਾ ਹੈ। ਐਨਸੀਪੀ ਆਗੂ ਜਯੰਤ ਪਾਟਿਲ ਨੇ ਕਿਹਾ ਹੈ ਕਿ ਭਾਜਪਾ ਨੂੰ ਸਮਰਥਨ ਦੇਣ ਵਾਲੇ ਅਜੀਤ ਪਵਾਰ ਨੂੰ ਮਨਾ ਲਿਆ ਜਾਵੇਗਾ।

ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ 80 ਮਿੰਟ ਦੀ ਸੁਣਵਾਈ ਵਿੱਚ ਸਾਰੀਆਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ-ਆਪਣੀਆਂ ਦਲੀਲਾਂ ਦਿੱਤੀਆਂ ਹਨ। ਖ਼ਬਰ ਨੂੰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਸਿੱਖ ਟੈਕਸੀ ਡਰਾਇਵਰ ਦੀ ਪਾਕਿਸਤਾਨੀ ਕ੍ਰਿਕਟਰਾਂ ਨਾਲ ਤਸਵੀਰ ਕਿਉਂ ਹੋ ਰਹੀ ਵਾਇਰਲ

ਪਾਕਿਸਤਾਨੀ ਟੀਮ ਦੇ ਪੰਜ ਖਿਡਾਰੀਆਂ ਵਲੋਂ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਡਿਨਰ ਕਰਵਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ।

ਅਸਲ ਵਿੱਚ ਸਿੱਖ ਟੈਕਸੀ ਡਰਾਇਵਰ ਨੇ ਪਾਕਿਸਤਾਨੀ ਖਿਡਾਰੀਆਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਨੇ ਵੀ ਉਸ ਨੂੰ ਪੂਰਾ ਮਾਣ ਤਾਣ ਦਿੰਦਿਆਂ ਨਾਲ ਬਿਠਾ ਕੇ ਖਾਣਾ ਖੁਆਇਆ ਤੇ ਇਸ ਦੇ ਨਾਲ ਆਪਣੀ ਤਸਵੀਰ ਨੂੰ ਵੀ ਟਵਿੱਟਰ ਉੱਤੇ ਸਾਂਝਾ ਕੀਤਾ।

ਪਾਕਿਸਤਾਨੀ ਕ੍ਰਿਕਟ ਖਿਡਾਰੀ ਨਸੀਮ ਸ਼ਾਹ ਨੇ ਲਿਖਿਆ, "ਸਿੰਘ ਸਾਹਿਬ ਕਾਰ ਡਾਰਾਈਵਰ ਹਨ ਅਤੇ ਅਸੀਂ ਉਨ੍ਹਾਂ ਨਾਲ ਸਫ਼ਰ ਕੀਤਾ ਅਤੇ ਉਨ੍ਹਾਂ ਨੇ ਸਾਡੇ ਤੋਂ ਪੈਸੇ ਨਹੀਂ ਲਏ। ਫਿਰ ਅਸੀਂ ਸਰਦਾਰ ਜੀ ਦੇ ਨਾਲ ਡਿਨਰ ਕੀਤਾ। ਇਹ ਵੀ ਭਾਰਤੀ ਹਨ...।"

ਇਹ ਤਸਵੀਰ ਅੱਗੇ ਕ੍ਰਿਕਟ ਨਾਲ ਜੁੜੀਆਂ ਹਸਤੀਆਂ ਅਤੇ ਮੀਡੀਆ ਅਦਾਰਿਆਂ ਦੇ ਟਵਿੱਟਰ ਹੈਂਡਲ ਰਾਹੀ ਵਾਇਰਲ ਹੋ ਰਹੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਮੀਜ਼ ਦੀ ਕਰੀਜ਼ ਕੀ ਖ਼ਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ'

ਇੰਗਲੈਂਡ 'ਚ ਰਹਿਣ ਵਾਲੀ ਵਲੇਰੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੋ ਵਾਰ ਵਿਆਹ ਹੋਇਆ ਤੇ ਦੋਹਾਂ ਹੀ ਰਿਸ਼ਤਿਆਂ ਵਿੱਚ ਉਨ੍ਹਾਂ ਨੇ ਕਾਬੂ ਕਰਨ, ਬਦਸਲੂਕੀ ਅਤੇ ਹਿੰਸਾ ਦਾ ਸਾਹਮਣਾ ਕੀਤਾ।

ਉਹ ਦੱਸਦੇ ਹਨ, "ਇੱਕ ਦਿਨ ਮੇਰੇ ਪਹਿਲੇ ਪਤੀ ਦੀ ਕਮੀਜ਼ ਦੀ ਇੱਕ ਕਰੀਜ਼ 'ਤੇ ਪ੍ਰੈਸ ਨਾ ਹੋਣ ਕਾਰਨ ਉਸ ਨੇ ਗਰਮ ਪ੍ਰੈਸ ਨਾਲ ਮੈਨੂੰ ਸਾੜਿਆ। ਇਸੇ ਤਰ੍ਹਾਂ ਹੀ ਮੇਰੇ ਦੂਜੇ ਪਤੀ ਨੇ ਮੈਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ ਅਤੇ ਮੈਨੂੰ ਬੇਹੋਸ਼ੀ ਵਿੱਚ ਹੀ ਛੱਡ ਕੇ ਕੰਮ 'ਤੇ ਚਲਾ ਗਿਆ। ਮੇਰੇ ਬਹੁਤ ਸਾਰੇ ਦਾਗ, ਦਰਦ ਹਨ।"

ਉਹ ਕਹਿੰਦੀ ਹੈ ਕਿ ਲੋਕ ਸਮਝ ਨਹੀਂ ਸਕਦੇ ਕਿ ਕੋਈ ਆਪਣੇ ਨਾਲ ਇਸ ਤਰ੍ਹਾਂ ਹੁੰਦਾ ਕਿਵੇਂ ਝੱਲ ਸਕਦਾ ਹੈ ਅਤੇ ਬਦਸਲੂਕੀ ਕਰਨ ਵਾਲੇ ਨੂੰ ਕੁਝ ਕਹਿੰਦਾ ਵੀ ਨਹੀਂ ਹੈ। ਦਿਮਾਗ ਨੂੰ ਕਾਬੂ ਕਰਨ ਵਿੱਚ ਕਈ ਸਾਲ ਲਗਾਏ ਜਾਂਦੇ ਹਨ। ਵਲੇਰੀ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)