ਇੱਕ ਅਪਰਾਧੀ ਸਾਹਮਣੇ ਪੀਜ਼ਾ ਆਰਡਰ ਕਰਨ ਦੇ ਬਹਾਨੇ ਔਰਤ ਨੇ ਕਿਵੇਂ ਖੁਦ ਨੂੰ ਬਚਾਇਆ

ਅਮਰੀਕਾ ਵਿੱਚ ਘਰੇਲੂ ਹਿੰਸਾ ਦੀ ਸਤਾਈ ਇੱਕ ਔਰਤ ਨੇ ਬਿਨਾ ਸ਼ੱਕ ਇੱਕ ਅਪਰਾਧੀ ਦੇ ਸਾਹਮਣੇ ਪੀਜ਼ਾ ਆਰਡਰ ਦਾ ਨਾਟਕ ਕਰਕੇ ਪੁਲਿਸ ਨੂੰ 911 'ਤੇ ਫੋਨ ਕੀਤਾ।

ਔਰੇਗਨ ਦੇ ਸ਼ਹਿਰ ਓਹੀਓ ਵਿੱਚ ਪੁਲਿਸ ਅਧਿਕਾਰੀ ਨੇ ਔਰਤ ਦੀ ਸ਼ਲਾਘਾ ਕੀਤੀ।

ਇਸ ਔਰਤ ਨੇ ਸਥਾਨਤ ਮੀਡੀਆ ਨੂੰ ਦੱਸਿਆ ਕਿ ਉਸ ਦੀ ਮਾਂ 'ਤੇ ਇੱਕ ਵਾਰ ਹਮਲਾ ਹੋਇਆ ਸੀ।

ਇਹ ਤਰਕੀਬ ਸਾਲਾਂ ਤੋਂ ਇੰਟਰਨੈੱਟ 'ਤੇ ਦਿੱਤੀ ਜਾਂਦੀ ਰਹੀ ਹੈ ਪਰ ਇਸ ਦੇ ਅਸਰਦਾਰ ਹੋਣ ਦੇ ਕੇਸ ਘੱਟ ਹੀ ਮਿਲਦੇ ਹਨ।

ਅਧਿਕਾਰੀ ਨੇ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ ਕਿ ਇਹ ਤਰਕੀਬ ਦੇ ਕਾਰਗਰ ਹੋਣ ਦੀ ਕੋਈ ਗਰੰਟੀ ਨਹੀਂ ਹੈ, ਕਿਉਂਕਿ ਡਿਸਪੈਚਰਾਂ ਨੂੰ ਪੀਜ਼ਾ ਆਰਡਰ ਕਾਲ ਨੂੰ ਅਸਲ ਵਿੱਚ ਮਦਦ ਦੀ ਕਾਲ ਵਜੋਂ ਪਛਾਣਨ ਦੀ ਸਿਖਲਾਈ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ-

ਕਾਲ ਦਾ ਜਵਾਬ ਦੇਣ ਵਾਲੇ ਡਿਸਪੈਚਰ ਟਿਮ ਟੈਨੇਕ ਨੇ ਸਥਾਨਕ ਨਿਊਜ਼ ਸਟੇਸ਼ਨ 13ਏਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ 'ਚ ਲੱਗਾ ਕਿ ਔਰਤ ਨੇ ਗ਼ਲਤ ਨੰਬਰ ਡਾਇਲ ਕੀਤਾ

ਜਦੋਂ ਉਸ ਨੇ ਜ਼ੋਰ ਦਿੱਤਾ ਕਿ ਉਸ ਨੇ ਸਹੀ ਬੰਦੇ ਨੂੰ ਫੋਨ ਮਿਲਾਇਆ ਹੈ ਤਾਂ ਅਧਿਕਾਰੀ ਨੂੰ ਹਾਲਾਤ ਦਾ ਅਹਿਸਾਸ ਹੋਇਆ।

ਟਿਮ ਟੈਨੇਕ ਨੇ ਕਿਹਾ, "ਤੁਸੀਂ ਇਸ ਫੇਸਬੁੱਕ 'ਤੇ ਦੇਖਿਆ ਹੈ ਪਰ ਅਜੇ ਇਸ ਬਾਰੇ ਕਿਸੇ ਨੂੰ ਸਿਖਲਾਈ ਨਹੀਂ ਦਿੱਤੀ ਗਈ ਹੈ।"

ਔਰਤ ਨੇ ਫੋਨ 'ਤੇ ਕੀ ਕਿਹਾ

ਟੈਨੇਕ: ਔਰੋਗਨ 911

ਔਰਤ: ਮੈਂ ਪਿੱਜ਼ਾ ਆਰਡਰ ਕਰਨਾ ਚਾਹੁੰਦੀ ਹਾਂ, ਇਸ ਪਤੇ 'ਤੇ... (ਪਤਾ)

ਟੈਨੇਕ: ਤੁਸੀਂ ਪਿੱਜ਼ਾ ਆਰਡਰ ਕਰਨ ਲਈ 911 ਮਿਲਾਇਆ ਹੈ?

ਔਰਤ: ਜੀ, ਹਾਂਜੀ, ਅਪਾਰਮੈਂਟ...(ਆਪਰਮੈਂਟ ਦਾ ਨਾਮ)

ਟੈਨੇਕ: ਪਿੱਜ਼ਾ ਆਰਡਰ ਕਰਨ ਲਈ ਇਹ ਗ਼ਲਤ ਨੰਬਰ ਹੈ

ਔਰਤ: ਨਾਂਹ, ਨਹੀਂ, ਤੁਸੀਂ ਸਮਝ ਨਹੀਂ ਰਹੇ।

ਟੈਨੇਕ: ਹੁਣ ਮੈਨੂੰ ਸਮਝ ਲੱਗ ਗਈ ਹੈ

ਇਹ ਵੀ ਪੜ੍ਹੋ-

ਫੋਨ ਦੇ ਗੱਲਬਾਤ ਦੌਰਾਨ ਔਰਤ ਨੇ ਟੈਨੇਕ ਨੂੰ ਆਪਣੇ ਅਤੇ ਆਪਣੀ ਮਾਂ ਦੇ ਖ਼ਤਰੇ ਬਾਰੇ ਬੇਹੱਦ ਨਾਟਕੀ ਅੰਦਾਜ਼ ਨਾਲ ਹਾਂ ਜਾਂ ਨਾਂਹ 'ਚ ਜਵਾਬ ਦਿੱਤੇ ਅਤੇ ਦੱਸਿਆ ਕਿ ਉਨ੍ਹਾਂ ਨੂੰ ਕੀ ਸਹਾਇਤਾ ਚਾਹੀਦੀ ਹੈ।

ਟੈਨੇਕ: ਦੂਜਾ ਵਿਅਕਤੀ ਅਜੇ ਵੀ ਉੱਥੇ ਹੈ?

ਔਰਤ: ਹਾਂਜੀ, ਮੈਨੂੰ ਵੱਡਾ ਪਿੱਜ਼ਾ ਚਾਹੀਦਾ ਹੈ।

ਟੈਨੇਕ: ਠੀਕ ਹੈ, ਤੁਸੀਂ ਠੀਕ ਹੋ, ਕੀ ਤੁਹਾਨੂੰ ਕੋਈ ਮੈਡੀਕਲ ਸਹਾਇਤਾ ਦੀ ਵੀ ਲੋੜ ਹੈ?

ਔਰਤ: ਨਾਂਹ, ਪੇਪਰੋਨੀ ਨਾਲ ਹੋਵੇ

ਅਖ਼ਿਰ ਪਿੱਜ਼ਾ ਦਾ ਵਿਚਾਰ ਆਇਆ ਕਿਥੋਂ?

ਇਹ ਅਜੇ ਤੱਕ ਸਾਫ਼ ਨਹੀਂ ਹੈ ਕਿ ਪਿੱਜ਼ਾ ਦਾ ਵਿਚਾਰ ਕਿੱਥੋਂ ਆਇਆ ਪਰ ਸਾਲ 2010 ਵਿੱਚ ਨੌਰਵੀਅਨ ਵੂਮੈਨ ਸ਼ੈਲਟਰ ਐਸੋਸੀਏਸ਼ਨ ਨੇ ਅਜਿਹਾ ਵਿਚਾਰ ਹੀ ਇੱਕ ਮੁਹਿੰਮ ਵਿੱਚ ਵਰਤਿਆ ਸੀ।

4 ਸਾਲ ਬਾਅਦ ਮਈ 2014 ਵਿੱਚ ਵੈਬਸਾਈਟ ਰੈਡਿਟ 'ਤੇ 911 ਦੇ ਆਪਰੇਟਰ ਹੋਣ ਦਾ ਦਾਅਵਾ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ ਕਿ ਇੱਕ ਘਰੇਲੂ ਹਿੰਸਾ ਦੀ ਪੀੜਤਾ ਨੇ ਪਿੱਜ਼ਾ ਆਰਡਰ ਕਰਨ ਲਈ ਕੀਤਾ।

ਉਨ੍ਹਾਂ ਨੇ ਲਿਖਿਆ ਕਿ ਸੀ ਕਿ "ਫੋਨ ਕਾਲ ਬੇਹੱਦ ਸ਼ਾਂਤ ਪਰ ਅਸਲ ਵਿੱਚ ਬੇਹੱਦ ਗੰਭੀਰ ਸੀ।"

ਕੁਝ ਮਹੀਨਿਆਂ ਤੋਂ ਰੈਡਿਟ ਪੋਸਟ 'ਤੇ ਕਈ ਨਿਊਜ਼ ਰਿਪੋਰਟਾਂ ਆਈਆਂ ਅਤੇ 2015 ਵਿੱਚ ਇਹ ਘਰੇਲੂ ਹਿੰਸਾ ਨੂੰ ਸੰਬੋਧਨ ਕਰਨ ਵਾਲਾ ਵੱਡਾ ਇਸ਼ਤੇਹਾਰ ਬਣ ਗਿਆ।

ਇਸ ਤੋਂ ਬਾਅਦ ਇਸ ਦੀ ਸੋਸ਼ਲ ਮੀਡੀਆ 'ਤੇ ਇਹ "ਪਬਲਿਕ ਸਰਵਿਸ ਐਲਾਨ" ਵਜੋਂ ਵਾਈਰਲ ਹੋ ਗਿਆ। ਇਸ ਬਾਰੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ "ਡਿਸਪੈਚਰਾਂ ਨੂੰ ਇਹ ਸਿਖਲਾਈ ਦਿੱਤੀ ਜਾਂਦਾ ਹੈ ਕਿ ਕਿਵੇਂ ਉਹ ਪਛਾਨਣ ਕਿ ਪਿੱਜ਼ਾ ਆਰਡਰ ਕਾਲ ਅਸਲ 'ਚ ਮਦਦ ਵਜੋਂ ਆਈ ਕਾਲ ਹੈ" ਅਤੇ ਇਸ ਲਈ ਖ਼ਾਸ ਸਵਾਲ ਪੁੱਛੇ ਜਾਂਦੇ ਹਨ।

ਇਸ ਦਾਅਵੇ ਨੂੰ ਪਿਛਲੇ ਸਾਲ ਖਾਰਜ ਕਰ ਦਿੱਤਾ ਗਿਆ ਸੀ। ਅਮਰੀਕਾ ਵਿੱਚ ਨੈਸ਼ਨਲ ਐਮਰਜੈਂਸੀ ਐਸੋਸੀਏਸ਼ਨ ਲਈ ਡਿਸਪੈਚਰ ਸੈਂਟਰ ਆਪਰੇਸ਼ਨ ਡਾਇਰੈਕਟਰ ਕ੍ਰਿਸਟੋਫਰ ਕਾਰਵਰ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਾਸ ਸੰਕੇਤਕ ਸ਼ਬਦਾਵਲੀ ਜਾਂ ਹਾਲਾਤ ਲਈ ਸਿਖਲਾਈ ਨਹੀਂ ਦਿੱਤੀ ਜਾਂਦੀ।

ਉਨ੍ਹਾਂ ਨੇ ਦੱਸਿਆ, "ਇਹ ਉਮੀਦ ਕਰਨਾ ਕਿ 911 ਨਾਲ ਕੋਈ ਰਹੱਸਮਈ ਵਾਕਾਂਸ਼ ਸਥਾਪਿਤ ਕੀਤੇ ਜਾਣ ਸੰਭਾਵੀ ਤੌਰ 'ਤੇ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਸੁਝਾਇਆ ਜਾਂਦਾ ਹੈ ਕਿ ਲੋਕ ਇਸ ਦੀ ਬਜਾਇ 911 ਦੀ ਐੱਸਐੱਮਐੱਸ ਸਰਵਿਸ ਦੀ ਵਰਤੋਂ ਕਰਨ।"

ਪਰ ਅਮਰੀਕਾ ਵਿੱਚ "911 'ਤੇ ਸੰਦੇਸ਼" ਭੇਜੇ ਜਾਣ ਵਾਲੀ ਸਰਵਿਸ ਮੌਜੂਦ ਨਹੀਂ ਹੈ ਅਤੇ ਔਰੇਗਨ ਦੇ ਸ਼ਹਿਰ ਓਹੀਓ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)