You’re viewing a text-only version of this website that uses less data. View the main version of the website including all images and videos.
Fastag: ਜੇ 15 ਫਰਵਰੀ ਤੱਕ ਫਾਸਟੈਗ ਨਾ ਲਗਵਾ ਸਕੇ, ਤਾਂ ਕੀ ਹੋਵੇਗਾ
15 ਫਰਵਰੀ ਦੀ ਅੱਧੀ ਰਾਤ ਤੋਂ ਭਾਰਤ ਵਿੱਚ ਟੋਲ ਫ਼ੀਸ ਦਾ ਭੁਗਤਾਨ ਫਾਸਟ ਟੈਗ ਰਾਹੀਂ ਹੀ ਕੀਤਾ ਜਾ ਸਕੇਗਾ। ਪਰ ਜੇਕਰ ਤੱਕ ਤੁਸੀਂ ਆਪਣੀ ਗੱਡੀ 'ਤੇ ਫਾਸਟੈਗ ਨਾ ਲਵਾ ਸਕੇ ਫੇਰ ਕੀ ਤੁਸੀਂ ਹਾਈਵੇਅ ਦੀ ਵਰਤੋਂ ਨਹੀਂ ਕਰ ਸਕੋਗੇ?
ਆਓ ਜਾਣੀਏ—
ਫਾਸਟਟੈਗ ਕੀ ਹੈ?
ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ 'ਤੇ ਲਗਾਇਆ ਜਾ ਰਿਹਾ ਹੈ। ਜਦੋਂ ਤੁਸੀਂ ਟੋਲ ਪਲਾਜ਼ਾ 'ਤੇ ਆਪਣੀ ਫਾਸਟਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ।
ਫਿਰ ਬੈਰੀਕੇਡ ਖੁੱਲ੍ਹ ਕੇ ਤੁਹਾਨੂੰ ਲਾਂਘਾ ਦੇਵੇਗਾ ਤੇ ਤੁਸੀਂ ਉੱਥੋਂ ਗੁਜ਼ਰ ਜਾਓਗੇ।
ਫਾਸਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ।
ਇਹ ਵੀ ਪੜ੍ਹੋ-
ਜੇ ਮੈਂ ਫਾਸਟ ਟੈਗ ਨਾ ਲਵਾਇਆ ਫਿਰ?
ਭਾਰਤ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ 15 ਫਰਵਰੀ ਦੀ ਅੱਧੀ ਰਾਤ ਤੋਂ ਸਾਰੇ ਨੈਸ਼ਨਲ ਹਾਈਵੇਅਜ਼ 'ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ।
ਜੇਕਰ ਤੁਸੀਂ ਫਾਸਟੈਗ ਨਹੀਂ ਲਗਵਾਉਂਦੇ ਤਾਂ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਫਾਸਟ ਟੈਗ ਲਈ ਅਪਲਾਈ ਕਿਵੇਂ ਕਰੀਏ?
ਫਾਸਟ ਟੈਗ ਲਈ ਤੁਸੀਂ ਵੈਬਸਾਈਟ www.fastag.org 'ਤੇ ਅਪਲਾਈ ਕਰ ਸਕਦੇ ਹੋ
ਜਦੋਂ ਤੁਸੀਂ ਇਸ ਵੈੱਬਸਾਈਟ 'ਤੇ ਕਲਿੱਕ ਕਰੋਗੇ ਤਾਂ ਤੁਹਾਡੀ ਸਕਰੀਨ 'ਤੇ ਇਸ ਸਕੀਮ ਨਾਲ ਜੁੜੇ ਸਾਰੇ ਬੈਂਕ ਆ ਜਾਣਗੇ।
ਇੱਥੋਂ ਹੀ ਤੁਸੀਂ ਆਪਣੇ ਟੈਗ ਨੂੰ ਰੀਚਾਰਜ ਵੀ ਕਰਵਾ ਸਕਦੇ ਹੋ।
ਤੁਸੀਂ ਬੈਂਕਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਫਾਸਟ ਟੈਗ ਲਈ ਅਪਲਾਈ ਕਰ ਸਕਦੇ ਹੋ।
ਮੈਨੂੰ ਕਾਗ਼ਜ਼ ਕਿਹੜੇ ਚਾਹੀਦੇ ਹੋਣਗੇ?
ਹੁਣ ਤੁਹਾਨੂੰ ਦੱਸ ਦਈਏ ਫਾਸਟ ਟੈਗ ਲਈ ਤੁਹਾਨੂੰ ਕਿਹੜੇ ਦਸਤਾਵੇਜ਼ ਚਾਹੀਦੇ ਹੋਣਗੇ।
- ਆਪਣੀ ਗੱਡੀ ਦਾ ਰਜਿਸਟਰੇਸ਼ਨ ਸਰਟੀਫਿਕੇਟ ਯਾਨਿ ਕਿ ਆਰ.ਸੀ।
- ਗੱਡੀ ਦੇ ਮਾਲਕ ਦੀ ਪਾਸਪੋਰਟ ਸਾਈਜ਼ ਫ਼ੋਟੋ।
- ਡਰਾਈਵਿੰਗ ਲਾਇੰਸੈਂਸ, ਆਧਾਰ ਕਾਰਡ, ਪੈਨ ਕਾਰਡ ਜਾਂ ਫਿਰ ਵੋਟਰ ਕਾਰਡ ਨੂੰ ਤੁਸੀਂ ਆਈਡੀ ਅਤੇ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ।
ਜੇਕਰ ਤੁਹਾਡੇ ਕੋਲ ਦੋ ਗੱਡੀਆਂ ਹਨ ਤਾਂ ਤੁਹਾਨੂੰ ਦੋ ਵੱਖਰੇ ਫਾਸਟ ਟੈਗ ਚਾਹੀਦੇ ਹੋਣਗੇ।
ਫਾਸਟ ਟੈਗ ਵਿੱਚ ਤੁਸੀਂ ਘੱਟੋ-ਘੱਟ 100 ਰੁਪਏ ਅਤੇ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਰੀਚਾਰਜ ਕਰਵਾ ਸਕਦੇ ਹੋ।
ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਫਾਸਟਟੈਗ ਦੀ ਵਰਤੋਂ ਕਰ ਰਹੇ ਹਨ।
ਫਾਸਟਟੈਗ ਨਾਲ ਕੀ ਫਰਕ ਪਵੇਗਾ?
ਟੋਲ 'ਤੇ ਭੁਗਤਾਨ ਕਰਨ ਲਈ ਤੁਹਾਨੂੰ ਕੈਸ਼ ਦੀ ਲੋੜ ਨਹੀਂ। ਜ਼ਾਹਰ ਹੈ ਕਿ ਇਸ ਨਾਲ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ।
ਫਾਸਟਟੈਗ ਨੂੰ ਤੁਸੀਂ ਕਰੈਡਿਟ ਕਾਰਡ/ਡੈਬਿਟ ਕਾਰਡ/ਇੰਟਰਨੈਟ ਬੈਂਕਿੰਗ ਰਾਹੀਂ ਰੀਚਾਰਜ ਕਰ ਸਕੋਗੇ।
ਬਕਾਇਆ ਘੱਟ ਰਹਿ ਜਾਣ 'ਤੇ ਤੁਹਾਨੂੰ ਪਹਿਲਾਂ ਹੀ ਘੱਟ ਬੈਲੇਂਸ ਦਾ ਸੁਨੇਹਾ ਆ ਜਾਵੇਗਾ।
ਫਾਸਟਟੈਗ ਦੀ 5 ਸਾਲ ਦੀ ਵੈਧਤਾ ਹੋਵੇਗੀ।
ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਛੋਟ ਮਿਲੇਗੀ ਜੋ ਕੈਸ਼ ਬੈਂਕ ਦੇ ਰੂਪ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਵੇਗੀ।
ਇਹ ਵੀ ਪੜ੍ਹੋ: