ਪੋਰਨ ਸਟਾਰ ਜਿੰਜਰ ਬੈਂਕਸ ਸਣੇ ਇੰਸਟਾਗ੍ਰਾਮ ਨੇ ਸੈਂਕੜੇ ਅਕਾਊਂਟ ਕਿਉਂ ਡਿਲੀਟ ਕੀਤੇ

    • ਲੇਖਕ, ਥੌਮਜ਼ ਫੈਬਰੀ
    • ਰੋਲ, ਬੀਬੀਸੀ ਟਰੈਂਡਿੰਗ

ਇਸ ਸਾਲ ਸੈਂਕੜੇ ਪੋਰਨ ਸਟਾਰਾਂ ਅਤੇ ਸੈਕਸ ਵਰਕਰਾਂ ਦੇ ਇੰਸਟਾਗ੍ਰਾਮ ਤੋਂ ਅਕਾਊਂਟ ਡਿਲੀਟ ਕੀਤੇ ਗਏ ਹਨ।

ਇਸ ਦੇ ਨਾਲ ਹੀ ਕਈ ਸਿਤਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁੱਖਧਾਰਾ ਦੀਆਂ ਮਸ਼ਹੂਰ ਹਸਤੀਆਂ ਨਾਲੋਂ ਵੱਖਰੇ ਮਾਨਕਾਂ 'ਤੇ ਰੱਖਿਆ ਜਾ ਰਿਹਾ ਹੈ।

ਅਡਲਟ ਪਰਫਾਰਮਰ ਐਕਟਰ ਗਿਲਡ ਦੀ ਪ੍ਰਧਾਨ ਅਲਾਨਾ ਐਵਨਸ ਦਾ ਕਹਿਣਾ ਹੈ, "ਮੈਨੂੰ ਵੀ ਇੰਸਟਾਗ੍ਰਾਮ 'ਤੇ ਸ਼ੈਰੋਨ ਸਟੋਨ ਅਤੇ ਹੋਰਨਾਂ ਮਸ਼ਹੂਰ ਹਸਤੀਆਂ ਵਾਂਗ ਆਪਣਾ ਵੈਰੀਫਾਈਡ ਪ੍ਰੋਫਾਇਲ ਬਣਾਉਣ ਦਾ ਅਧਿਕਾਰ ਹੈ ਪਰ ਅਸਲ ਵਿੱਚ ਜੇਕਰ ਮੈਂ ਅਜਿਹਾ ਕਰਦੀ ਹਾਂ ਤਾਂ ਮੇਰਾ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ।"

ਇਹ ਵੀ ਪੜ੍ਹੋ:

ਐਵਨਸ ਦੇ ਗਰੁੱਪ ਨੇ ਇੱਕ ਸੂਚੀ ਤਿਆਰ ਕੀਤੀ ਹੈ ਜਿਸ ਵਿੱਚ 1300 ਤੋਂ ਵੱਧ ਅਦਾਕਾਰਾਂ ਨੇ ਦਾਅਵਾ ਕੀਤਾ ਹੈ ਕਿ ਇੰਸਟਾਗ੍ਰਾਮ ਵੱਲੋਂ ਸਾਈਟ ਦੇ ਮਾਨਕਾਂ ਦੀ ਉਲੰਘਣਾ ਵਜੋਂ ਕੰਟੈਂਟ ਮੋਡਰੇਸ਼ ਦੌਰਾਨ ਉਨ੍ਹਾਂ ਦੇ ਅਕਾਊਂਟ ਡਿਲੀਟ ਕਰ ਦਿੱਤੇ ਗਏ ਹਨ।

ਭਾਵੇਂ ਕਿ ਉਨ੍ਹਾਂ ਦੇ ਅਕਾਊਂਟ 'ਚ ਕੋਈ ਲੱਚਰਤਾ ਜਾਂ ਸੈਕਸ ਨਜ਼ਰ ਨਹੀਂ ਆ ਰਿਹਾ ਸੀ।

ਐਵਨਸ ਦਾ ਕਹਿਣਾ ਹੈ, "ਉਹ ਸਾਡੇ ਨਾਲ ਵਿਤਕਰਾ ਇਸ ਲਈ ਕਰਦੇ ਹਨ ਕਿਉਂਕਿ ਅਸੀਂ ਜਿਵੇਂ ਰਹਿੰਦੇ ਹਾਂ ਉਨ੍ਹਾਂ ਨੂੰ ਉਹ ਪਸੰਦ ਨਹੀਂ ਹੈ।"

ਇੱਕ ਮੁਹਿੰਮ ਤਹਿਤ ਜੂਨ ਵਿੱਚ ਇੰਸਟਾਗ੍ਰਾਮ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਜਿਸ ਤੋਂ ਬਾਅਦ ਹਟਾਏ ਗਏ ਅਕਾਊਂਟ ਲਈ ਇੱਕ ਨਵੀਂ ਅਪੀਲ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ।

ਗਰਮੀਆਂ ਵਿੱਚ, ਗੱਲਬਾਤ ਰੁੱਕ ਗਈ ਅਤੇ ਅਜਿਹੇ ਅਕਾਊਂਟ ਨੂੰ ਡਿਲੀਟ ਕਰਨਾ ਜਾਰੀ ਰਿਹਾ ਹੈ।

ਐਵਨਸ ਖ਼ਾਸ ਤੌਰ 'ਤੇ ਉਦੋਂ ਪਰੇਸ਼ਾਨ ਹੋਈ ਜਦੋਂ ਪੋਰਨ ਸਟਾਰ ਜੈਸਿਕਾ ਜੈਮਸ ਦਾ ਅਕਾਊਂਟ ਸਤੰਬਰ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਡਿਲੀਟ ਕਰ ਦਿੱਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ, "ਜਦੋਂ ਮੈਂ ਦੇਖਿਆ ਕਿ ਜੈਸਿਕਾ ਦਾ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ ਤਾਂ ਮੈਨੂੰ ਬੜਾ ਧੱਕਾ ਲੱਗਿਆ। ਇਹ ਬੇਹੱਦ ਦੁੱਖ ਵਾਲਾ ਸੀ।"

ਉਸ ਦੇ ਅਕਾਊਂਟ ਦੇ ਕਰੀਬ 9 ਲੱਖ ਤੋਂ ਵੱਧ ਫੌਲੋਅਰਜ਼ ਸਨ ਜਿਸ ਨੂੰ ਬਾਅਦ ਵਿੱਚ ਉਸ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਸੀ।

ਸਾਲ 2018 ਦੇ ਅਖ਼ੀਰ ਵਿੱਚ ਅਦਾਕਾਰਾ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਵੱਲੋਂ ਜਾਂ ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੋਂ ਅਕਾਊਂਟ ਲਈ ਮੁਹਿੰਮ ਚਲਾਈ ਗਈ ਹੈ।

ਇੰਡਸਟਰੀ ਵਿੱਚ "ਓਮਿਡ" ਦੇ ਨਾਮ ਨਾਲ ਜਾਣਿਆ ਜਾਣ ਵਾਲਾ ਸਖ਼ਸ਼ ਸ਼ੇਖ਼ੀ ਮਾਰਦਾ ਹੈ ਕਿ ਸੈਂਕੜੇ ਅਕਾਊਂਟਸ ਉਸ ਕਰਕੇ ਡਿਲੀਟ ਹੋਏ ਹਨ।

ਅਡਲਟ ਅਦਾਕਾਰਾ ਅਤੇ ਸੈਕਸ ਵਰਕਰਾਂ ਦੇ ਹੱਕਾਂ ਦੀ ਕਾਰਕੁਨ ਜਿੰਜਰ ਬੈਂਕਸ ਮੁਹਿੰਮ ਦਾ ਪਹਿਲਾ ਨਿਸ਼ਾਨਾ ਸੀ। ਉਨ੍ਹਾਂ ਦਾ ਕਹਿਣਾ ਹੈ, "ਜਦੋਂ ਤੁਸੀਂ ਸਮਾਂ ਤੇ ਕੋਸ਼ਿਸ਼ਾਂ ਨਾਲ ਅਕਾਊਂਟ ਨੂੰ 3 ਲੱਖ ਫੌਲੋਅਰਜ਼ਾਂ ਤੱਕ ਲੈ ਕੇ ਜਾਓ ਅਤੇ ਫਿਰ ਇਸ ਨੂੰ ਡਿਲੀਟ ਕਰ ਦਿੱਤਾ ਜਾਵੇ, ਤੁਸੀਂ ਹਾਰੇ ਹੋਏ ਮਹਿਸੂਸ ਕਰਦੇ ਹੋ।"

"ਭਾਵੇਂ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋ, ਫਿਰ ਵੀ ਤੁਹਾਡਾ ਅਕਾਊਂਟ ਡਿਲੀਟ ਕਰ ਦਿੱਤਾ ਜਾਂਦਾ ਹੈ ਅਤੇ ਇਹ ਬੇਹੱਦ ਨਿਰਾਸ਼ਾ ਵਾਲਾ ਅਹਿਸਾਸ ਹੈ।"

ਬੈਂਕਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸੋਸ਼ਲ ਮੀਡੀਆ ਤੋਂ ਅਡਲਟ ਅਦਾਕਾਰ ਅਤੇ ਸੈਕਸ ਵਰਕਰਾਂ ਦੇ ਅਕਾਊਂਟਸ ਨੂੰ ਡਿਲੀਟ ਕਰਨਾ, ਇਨ੍ਹਾਂ ਨੂੰ ਹਾਸ਼ੀਏ 'ਤੇ ਲੈ ਕੇ ਆਉਣ ਦਾ ਇੱਕ ਵੱਖਰਾ ਤਰੀਕਾ ਹੈ।

"ਸਾਡੇ ਬਾਰੇ ਜਾਣਕਾਰੀਆਂ ਦੇਣ ਵਾਲੇ ਲੋਕ ਇਹ ਨਹੀਂ ਸਮਝਦੇ ਕਿ ਸਾਡੀ ਆਮਦਨੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜਾਂ ਇਸ ਦੀ ਹੋਂਦ ਵੀ ਨਹੀਂ ਹੋਣੀ ਚਾਹੀਦੀ।"

ਤਕਨੀਕੀ ਕ੍ਰਾਂਤੀ ਦੀ ਮਦਦ

ਤਕਨੀਕੀ ਕ੍ਰਾਂਤੀ ਤੋਂ ਭਾਵ ਇਹ ਹੈ ਕਿ ਇਸ ਰਾਹੀਂ ਸੈਕਸ ਵਰਕਰਾਂ ਅਤੇ ਪੋਰਨ ਸਟਾਰਾਂ ਲਈ ਆਜ਼ਾਦ ਤੌਰ 'ਤੇ ਕਈ ਪਲੇਟਫਾਰਮ ਅਤੇ ਚੈਨਲ ਮੁਹੱਈਆ ਕਰਵਾ ਦਿੱਤੇ ਹਨ।

ਇੰਸਟਾਗ੍ਰਾਮ ਵੀ ਆਪਣੇ ਅਤੇ ਆਪਣੇ ਬਰਾਂਡਾਂ ਦੇ ਪ੍ਰਚਾਰ ਲਈ ਇਨ੍ਹਾਂ ਨੂੰ ਇਸਤੇਮਾਲ ਕਰ ਰਿਹਾ ਹੈ।

ਅਡਲਟ ਪ੍ਰੋਡਕਸ਼ਨ ਹਾਊਸ ਇਨ੍ਹਾਂ ਅਦਾਕਾਰਾ ਦੇ ਇੰਸਟਾਗ੍ਰਾਮ ਦੇ ਨੰਬਰਾਂ ਨੂੰ ਤਵੱਜੋ ਦਿੰਦੇ ਹਨ ਅਤੇ ਜਦੋਂ ਇਹ ਅਕਾਊਂਟ ਡਿਲੀਟ ਹੁੰਦਾ ਤਾਂ ਉਨ੍ਹਾਂ ਦੀ ਆਮਦਨੀ ਵੀ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਪੜ੍ਹੋ:

ਫੇਸਬੁੱਕ ਦੀ ਪ੍ਰਤੀਕਿਰਿਆ

ਫੇਸਬੁੱਕ ਦੇ ਬੁਲਾਰੇ, ਜਿਹੜੇ ਕਿ ਇੰਸਟਾਗ੍ਰਾਮ ਦੇ ਮਾਲਕ ਹਨ ਉਨ੍ਹਾਂ ਨੇ ਬੀਬੀਸੀ ਨੂੰ ਕਿਹਾ: "ਵਿਸ਼ਵ ਪੱਧਰ 'ਤੇ ਭਿੰਨਤਾਵਾਂ ਵਾਲੇ ਭਾਈਚਾਰੇ ਦੇ ਨਾਲ ਸਾਨੂੰ ਲੱਚਰਤਾ ਅਤੇ ਸੈਕਸ ਨੂੰ ਵਧਾਵਾ ਦੇਣ ਵਾਲੇ ਕੰਟੈਂਟ ਸਬੰਧੀ ਨਿਯਮਾਂ ਨੂੰ ਲਾਗੂ ਕਰਨਾ ਪਵੇਗਾ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੰਟੈਂਟ ਸਾਰਿਆਂ ਦੇ ਲਾਇਕ ਹੋਵੇ, ਖਾਸ ਕਰਕੇ ਨੌਜਵਾਨਾਂ ਦੇ ਲਈ।

''ਅਸੀਂ ਅਜਿਹੇ ਕੰਟੈਂਟ ਖ਼ਿਲਾਫ਼ ਐਕਸ਼ਨ ਲਵਾਂਗੇ ਜਿਹੜਾ ਇਨ੍ਹਾਂ ਨਿਯਮਾਂ ਨੂੰ ਤੋੜੇਗਾ। ਅਸੀਂ ਲੋਕਾਂ ਨੂੰ ਫ਼ੈਸਲਾ ਲੈਣ ਦੀ ਅਪੀਲ ਕਰਨ ਦਾ ਮੌਕਾ ਦਿੰਦੇ ਹਾਂ ਕਿ ਜੇਕਰ ਅਸੀਂ ਗ਼ਲਤੀ ਨਾਲ ਕੋਈ ਕੰਟੈਂਟ ਹਟਾਵਾਂਗੇ ਤਾਂ ਉਸ ਨੂੰ ਮੁੜ ਬਹਾਲ ਵੀ ਕਰ ਦਿਆਂਗੇ।''

ਫੇਸਬੁੱਕ ਕਮਿਊਨਿਟੀ ਗਾਈਡਲਾਈਨਜ਼ ਦਾ ਨਵਾਂ ਵਰਜਨ ਯੂਜ਼ਰਸ ਨੂੰ ਦੱਸਦਾ ਹੈ ਕਿ ਉਹ ਨੰਗੀਆਂ ਤਸਵੀਰਾਂ, ਸੈਕਸੁਅਲ ਕੰਟੈਂਟ ਜਾਂ ਸੈਕਸ ਚੈਟ ਜਿਸਦੇ ਵਿੱਚ ''ਆਮ ਤੌਰ 'ਤੇ ਸੈਕਸੁਅਲ ਇਮੋਜੀਸ'', ''ਖੇਤਰੀ ਸਰੀਰਕ ਸਬੰਧੀ ਭਾਸ਼ਾ'' ਨੂੰ ਪੇਸ਼ ਨਹੀਂ ਕਰ ਸਕਦੇ।

ਹਾਲਾਂਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸੂਤਰਧਾਰਾਂ ਵੱਲੋਂ ਵਰਤੀ ਜਾਂਦੀ ਟ੍ਰੇਨਿੰਗ ਸਮੱਗਰੀ ਜਨਤਕ ਨਹੀਂ ਹੈ। ਸੈਕਸ ਵਰਕਰਾਂ ਨੂੰ ਡਰ ਹੈ ਕਿ ਫੇਸਬੁੱਕ ਨਿਰਪੱਖਤਾ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਤੋਂ ਪਹਿਲਾਂ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਰੂੜੀਵਾਦੀ ਦਰਸ਼ਕਾਂ ਲਈ ਸਵੀਕਾਰਯੋਗ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)