#CongressManifesto: "ਅਜੇ ਮੋਦੀ ਆਲੇ 15 ਲੱਖ ਹੀ ਨਹੀਂ ਖ਼ਰਚੇ ਗਏ..."- ਸੋਸ਼ਲ

2019 ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ 'ਹਮ ਨਿਭਾਏਂਗੇ' ਸਿਰਲੇਖ ਵਾਲਾ ਮੈਨੀਫੈਸਟੋ ਜਾਰੀ ਕੀਤਾ ਹੈ।

ਸਿਆਸੀ ਗਲਿਆਰਿਆਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਂਗਰਸ ਦੇ ਮੈਨੀਫੈਸਟੋ ਬਾਰੇ ਚਰਚਾ ਹੋ ਰਹੀ ਹੈ।

ਟਵਿਟਰ ਯੂਜ਼ਰ ਅਦਿਯਿਆ ਵੈਸ਼ਨਵ ਨੇ ਟਵੀਟ ਕੀਤਾ, "ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਾਉਣ ਤੋਂ ਇਲਾਵਾ, ਕਾਂਗਰਸ ਕੇਂਦਰੀ ਨੌਕਰੀਆਂ ਵਿੱਚ ਮਹਿਲਾਵਾਂ ਲਈ 33 ਫ਼ੀਸਦੀ ਰਾਖਵਾਂਕਰਨ ਖੋਲ੍ਹੇਗੀ।"

ਮਹਿਲਾ ਸਸ਼ਕਤੀਕਰਨ ਵੱਲ ਇੱਕ ਹੋਰ ਕਦਮ

ਇਹ ਵੀ ਪੜ੍ਹੋ:

ਟਵਿੱਟਰ ਯੂਜ਼ਰ ਅਨੂਪ ਨੇ ਲਿਖਿਆ, "ਅਪ੍ਰੈਲ ਫੂਲ ਕੱਲ੍ਹ ਸੀ, ਤਾਂ #CongressManifesto ਅੱਜ ਕਿਉਂ ਰਿਲੀਜ਼ ਕੀਤਾ ਗਿਆ। ਪਰ ਇਹ ਤਾਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਇਸ ਲਈ ਠੀਕ ਹੈ।"

ਕੇ.ਕੇ.ਸ਼ਾਸਤਰੀ ਨਾਮੀਂ ਟਵਿੱਟਰ ਯੂਜ਼ਰ ਨੇ ਲਿਖਿਆ, "ਹਮ ਜੁਮਲੇ ਨਹੀਂ ਵਾਅਦੇ ਕਰਤੇ ਹੈਂ, ਕਿਉਂਕਿ ਫੇਂਕਤੇ ਨਹੀਂ, ਨਿਭਾਤੇ ਹੈਂ।”

ਇੱਕ ਟਵਿੱਟਰ ਯੂਜ਼ਰ ਜੈਜ਼ਲੀਨ ਨੇ ਕਾਂਗਰਸ ਦੇ ਮੈਨੀਫੈਸਟੋ 'ਤੇ ਤੰਜ ਕਸਦਿਆਂ ਲਿਖਿਆ, "ਕਾਂਗਰਸ ਦਾ 54 ਪੇਜਾਂ ਵਾਲਾ 2019 ਦਾ 'ਹਮ ਨਿਭਾਏਂਗੇ' #CongressManifesto ਕਹਿੰਦਾ ਹੈ ਕਿ ਉਹ 2030 ਤੱਕ ਗਰੀਬੀ ਹਟਾ ਦੇਣਗੇ।"

"ਜਿੱਥੋਂ ਤੱਕ ਮੈਨੂੰ ਯਾਦ ਹੈ ਇੰਦਰਾ ਗਾਂਧੀ ਨੇ 1971 ਦੀ ਚੋਣ ਮੁਹਿੰਮ ਲਈ ਗਰੀਬੀ ਹਟਾਓ ਨਾਅਰਾ ਘੜਿਆ ਸੀ ਅਤੇ ਰਾਜੀਵ ਗਾਂਧੀ ਨੇ ਵੀ ਇਸ ਨੂੰ ਵਰਤਿਆ ਸੀ।"

ਵਿਨੈ ਕੁਮਾਰ ਡੋਕਨੀਆ ਨਾਮੀਂ ਟਵਿੱਟਰ ਯੂਜ਼ਰ ਨੇ ਕਾਂਗਰਸ ਦੇ ਮੈਨੀਫੈਸਟੋ ਦੀ ਹਮਾਇਤ ਕਰਦਿਆਂ ਲਿਖਿਆ, "ਬੋਲਣ ਦੀ ਅਜ਼ਾਦੀ ਜਿਸ ਨੂੰ ਮੋਦੀ ਸਰਕਾਰ ਦੌਰਾਨ ਕਾਫ਼ੀ ਧਮਕਾਇਆ ਗਿਆ, ਮੁੜ ਬਹਾਲ ਕੀਤੀ ਜਾਏਗੀ ਅਤੇ ਲੋਕ ਮੁੜ ਤੋਂ ਆਪਣੀ ਰਾਏ ਨਫ਼ਰਤ, ਦੁਰਵਿਹਾਰ ਅਤੇ ਧਮਕੀਆਂ ਦੇ ਡਰ ਬਿਨ੍ਹਾਂ ਜ਼ਾਹਿਰ ਕਰ ਸਕਣਗੇ।"

ਚੌਂਕੀਦਾਰ ਅਕਾਂਕਸ਼ਾ ਸਾਂਗਵਾਨ ਨੇ ਟਵੀਟ ਕਰਕੇ ਕਾਂਗਰਸ ਦੇ ਮੈਨੀਫੈਸਟੋ ਦੀ ਨਿੰਦਾ ਕੀਤੀ। ਉਹਨਾਂ ਲਿਖਿਆ, "ਅਜਿਹਾ ਲਗਦਾ ਹੈ ਇਹਨਾਂ ਦੇ ਵੋਟਰ JNU ਦਾ ਅਫ਼ਜ਼ਲ ਪ੍ਰੇਮੀ ਟੁਕੜੇ-ਟੁਕੜੇ ਗੈਂਗ, ਕਸ਼ਮੀਰ ਦੇ ਪੱਥਰਬਾਜ਼ ਅਤੇ ਅੱਤਵਾਦੀ ਗਿਲਾਨੀ/ ਯਾਸੀਨ ਮਲਿਕ ਜਿਹੇ ਲੋਕ ਹਨ!"

ਇਸ ਤੋਂ ਇਲਾਵਾ ਬੀਬੀਸੀ ਨਿਊਜ਼ ਪੰਜਾਬੀ ਦੀਆਂ ਕਾਂਗਰਸ ਮੈਨੀਫੈਸਟੋ ਬਾਰੇ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਵੀ ਲਗਾਤਾਰ ਲੋਕਾਂ ਦੀ ਰਾਏ ਆ ਰਹੀ ਹੈ।

ਇੱਕ ਫੇਸਬੁੱਕ ਯੂਜ਼ਰ ਰਣਜੋਤ ਉੱਭਾਵਾਲ ਨੇ ਆਪਣੀ ਟਿੱਪਣੀ ਵਿੱਚ ਲਿਖਿਆ, "ਸਾਡੇ ਕੋਲੋਂ ਅਜੇ ਮੋਦੀ ਆਲੇ 15 ਲੱਖ ਹੀ ਨਹੀਂ ਖ਼ਰਚੇ ਗਏ, ਸਰਕਾਰ ਨੇ ਨਜਾਰਾ ਈ ਲਿਆ ਰੱਖਿਆ ਆਹ 75000 ਹੁਣ ਹੋਰ ਆ ਜਾਣਗੇ, ਸਾਡੀ ਉਮਰ ਵੀ ਲੀਡਰਾਂ ਨੂੰ ਲੱਗ ਜਾਵੇ ਜੋ ਲੋਕਾਂ ਬਾਰੇ ਇੰਨਾ ਸੋਚਦੇ ਨੇ ਵਿਚਾਰੇ ਆਪ ਉਹੀ ਪੁਰਾਣੇ ਘਰਾਂ ਚ ਬੈਠੇ ਨੇ।"

ਲੋਕ ਸਭਾ ਚੋਣਾਂ ਲਈ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ 7 ਪੜਾਵਾਂ ਵਿੱਚ ਹੋਣੀ ਹੈ ਅਤੇ 23 ਮਈ ਨੂੰ ਨਤੀਜੇ ਆਉਣਗੇ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)