ਲੋਕ ਸਭਾ ਚੋਣਾਂ 2019: ਕਾਂਗਰਸ ਮੈਨੀਫੈਸਟੋ ’ਚ ਵਾਅਦਾ, ਨੌਜਵਾਨਾਂ ਨੂੰ ਵਪਾਰ ਸ਼ੁਰੂ ਕਰਨ ਲਈ 3 ਸਾਲ ਤੱਕ ਇਜਾਜ਼ਤ ਦੀ ਲੋੜ ਨਹੀਂ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਪੰਜ ਥੀਮਜ਼ ’ਤੇ ਆਧਾਰਿਤ ਹੈ।

ਮੈਨੀਫੈਸਟੋ ਦੀਆਂ ਮੁੱਖ ਗੱਲਾਂ:

  • 22 ਲੱਖ ਸਰਕਾਰੀ ਅਹੁਦੇ ਖਾਲੀ ਪਾਏ ਹਨ 31 ਮਾਰਚ 2020 ਤੱਕ ਭਰੇਗੀ
  • ਗ੍ਰਾਮ ਪੰਚਾਇਤ ਵਿੱਚ ਲੋਕਾਂ ਨੂੰ ਮਿਲੇਗੀ ਨੌਕਰੀ
  • ਨਿਆਏ ਮੁੱਦਾ ਹੈ- 15 ਲੱਖ ਦਾ ਵਾਅਦਾ ਮੋਦੀ ਦਾ ਝੂਠਾ ਵਾਅਦਾ ਸੀ ਅਤੇ ਅਸੀਂ ਗਰੀਬਾਂ ਦੇ ਖਾਤੇ ਵਿੱਚ ਸਿੱਧਾ 72, 000 ਰੁਪਏ ਪਾਵਾਂਗੇ। ਪੰਜ ਸਾਲ ਵਿੱਚ ਕੁੱਲ ਤਿੰਨ ਲੱਖ 60 ਹਜ਼ਾਰ ਰੁਪਏ ਗਰੀਬਾਂ ਦੇ ਖਾਤਿਆਂ ਵਿੱਚ ਆਵੇਗਾ।
  • ਮਨਰੇਗਾ ਤਹਿਤ ਰੁਜ਼ਗਾਰ ਦੀ ਗਾਰੰਟੀ 100 ਦਿਨਾਂ ਤੋਂ ਵਧਾ ਕੇ 150 ਕੀਤੀ ਜਾਵੇਗੀ।
  • ਤਿੰਨ ਸਾਲ ਲਈ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਕਿਸੇ ਵਪਾਰ ਨੂੰ ਸ਼ੁਰੂ ਕਰਨ ਲਈ ਕੋਈ ਇਜਾਜ਼ਤ ਨਹੀਂ ਲੈਣੀ ਪਵੇਗੀ।
  • ਜੇ ਕਿਸਾਨ ਕਰਜ਼ਾ ਨਾ ਚੁੱਕਾ ਸਕੇ ਤਾਂ ਉਸ ਨੂੰ ਜੇਲ੍ਹ ਵਿੱਚ ਨਾ ਸੁੱਟਿਆ ਜਾਵੇਗੀ।
  • ਟੈਕਸ ਨੂੰ ਘੱਟ ਤੋਂ ਘੱਟ ਕੀਤਾ ਜਾਵੇਗਾ ਅਤੇ ਟੈਕਸ ਭਰਨਾ ਵੀ ਸੌਖਾ ਕੀਤਾ ਜਾਵੇਗਾ।
  • ਕਿਸਾਨਾਂ ਲਈ ਵੱਖ ਤੋਂ ਬਜਟ ਬਣੇਗਾ।
  • ਸਿੱਖਿਆ ’ਤੇ ਜੀਡੀਪੀ ਦਾ 6 ਫੀਸਦੀ ਖਰਚਿਆ ਜਾਵੇਗਾ।

ਕੇਰਲ ਦੇ ਵਾਇਨਾਡ ਤੋਂ ਚੋਣ ਲੜਨ ਦੇ ਪਿੱਛੇ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਵਿੱਚ ਇਹ ਧਾਰਨਾ ਹੈ ਕਿ ਉਨ੍ਹਾਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ ਇਸ ਲਈ ਵਾਇਨਾਡ ਤੋਂ ਚੋਣ ਲੜ ਰਿਹਾ ਹਾਂ।

ਰਾਹੁਲ ਗਾਂਧੀ ਨੇ ਕਿਹਾ ਕਿ ਆਖਿਰ ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹਨ ਅਤੇ ਕਿਉਂ ਉਨ੍ਹਾਂ ਨੂੰ ਜਵਾਬ ਨਹੀਂ ਦਿੰਦੇ।

ਇਹ ਵੀ ਪੜ੍ਹੋ:

ਅਰੁਣ ਜੇਤਲੀ ਦੀ ਪ੍ਰਤੀਕਿਰਿਆ

ਕਾਂਗਰਸ ਦੇ ਮੈਨੀਫੈਸਟੋ ਬਾਰੇ ਗੱਲ ਕਰਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੋ ਵਾਅਦੇ ਕਾਂਗਰਸ ਨੇ ਕੀਤੇ ਹਨ ਉਹ ਦੇਸ਼ ਲਈ ਖਤਰਨਾਕ ਹਨ ਅਤੇ ਇਸ ਨੂੰ ਤੋੜ ਸਕਦੇ ਹਨ।

ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਭਾਰਤ-ਵਿਰੋਧੀ ਤਾਕਤਾਂ ਨੂੰ ਉਤਸਾਹਿਤ ਕਰ ਰਹੀ ਹੈ।

ਜੇਤਲੀ ਨੇ ਕਿਹਾ ਕਿ ਮੈਨੀਫੈਸਟੋ ਦਾ ਕੁਝ ਹਿੱਸਾ 'ਤੁਕੜੇ-ਤੁਕੜੇ' ਗੈਂਗ ਨੇ ਬਣਾਇਆ ਹੈ।

ਪੀ ਚਿੰਦਬਰਮ ਨੇ ਕੀ ਕਿਹਾ?

  • ਕਿਸਾਨ, ਯੂਥ, ਔਰਤਾਂ, ਘੱਟ ਗਿਣਤੀ, ਇੰਡਸਟਰੀ, ਨੈਸ਼ਨਲ ਸਕਿਊਰਟੀ ਸਣੇ ਸਾਰੇ ਵਰਗਾਂ ਅਤੇ ਖੇਤਰਾਂ ਦੀ ਅਵਾਜ਼ ਸੁਣ ਕੇ ਸਾਰੇ ਵਰਗਾਂ ਦੇ ਅਸਲ ਮੁੱਦਿਆਂ ਦੇ ਚੋਣ ਮਨੋਰਥ ਪੱਤਰ ਨੂੰ 'ਲੋਕਾਂ ਦੀ ਅਵਾਜ਼' ਨਾਂ ਦਿੱਤਾ ਗਿਆ ਹੈ।
  • ਨਰਿੰਦਰ ਮੋਦੀ ਨੇ 2 ਕਰੋੜ ਸਲਾਨਾ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ 4 ਕਰੋੜ 70 ਰੁਜ਼ਗਾਰ ਖੋਹੇ ਹਨ।
  • ਕਿਸਾਨਾਂ ਦੀ ਹਾਲਤ ਹੋਰ ਬਦਤਰ ਹੋਈ ਹੈ ਅਤੇ ਹਰ ਕਿਸਾਨ ਉੱਤੇ ਕਿਸਾਨ ਐਵਰੇਜ਼ 1 ਹਜ਼ਾਰ 4 ਲੱਖ ਦਾ ਕਰਜ਼ ਹੈ।
  • ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਰੁਜ਼ਗਾਰ ਵਿੱਚ ਰਾਖਵਾਂਕਰਨ ਦੇਣ ਦੀ ਲੋੜ ਹੈ।
  • ਚੋਣ ਮਨੋਰਥ ਪੱਤਰ ਆਮਦਨ ਪੈਦਾ ਕਰਨ ਅਤੇ ਲੋਕ ਭਲਾਈ ਉੱਤੇ ਖਰਚ ਕਰਨ ਦੀ ਰੂਪਰੇਖਾ ਹੈ।

ਮਨਮੋਹਨ ਸਿੰਘ ਨੇ ਕੀ ਕਿਹਾ?

  • ਲੋਕਾਂ ਦੀਆਂ ਆਸਾਂ ਵਾਲਾ ਇਹ ਅਗਾਹਵਧੂ ਦਸਤਾਵੇਜ਼ ਹੈ ਜੋ ਲੋਕਾਂ ਨੂੰ ਸਨਮਾਨਜਨਕ ਜ਼ਿੰਦਗੀ ਦੇਵੇਗਾ।
  • ਇਹ ਦਸਤਾਵੇਜ਼ ਸਾਰੇ ਵਰਗਾਂ ਅਤੇ ਖੇਤਰਾਂ ਦੇ ਲੱਖਾਂ ਦੀ ਰਾਇ ਨਾਲ ਤਿਆਰ ਕੀਤਾ ਗਿਆ ਹੈ।
  • ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 14 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ।
  • ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਮੋਦੀ ਨੇ ਦਸ ਸਾਲ ਰੁਜ਼ਗਾਰ ਖੋਹੇ ਗਏ, ਕਿਸਾਨੀ ਦੀ ਗੁਰਬਤ ਵਧੀ ਤੇ ਵਿਦੇਸ਼ ਨੀਤੀ ਅਸਥ-ਵਿਅਸਥ ਹੋਈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)