ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ

ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਪੁਲਾੜ ਮਿਸ਼ਨ ਵਿੱਚ ਦੂਸਰੇ ਦੇਸਾਂ ਵਾਂਗ ਜਾਨਵਰ ਨਹੀਂ ਸਗੋਂ ਰੋਬੋਟ ਭੇਜੇਗੀ।

ਦਰਅਸਲ ਇਸਰੋ 2021 ਦੇ ਅੰਤ ਤੱਕ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣਾ ਚਾਹੁੰਦੀ ਹੈ। ਜਿਸ ਤੋਂ ਪਹਿਲਾਂ ਮਨੁੱਖਾਂ ਵਰਗੇ ਰੋਬੋਟਸ ਦਾ ਸਹਾਰਾ ਲਿਆ ਜਾਵੇਗਾ।

ਇਸਰੋ ਮੁਖੀ ਨੇ ਬੀਬੀਸੀ ਨੂੰ ਦੱਸਿਆ, "ਪੁਲਾੜ ਵਿੱਚ ਹੋਣ ਵਾਲੇ ਗੁੰਝਲਦਾਰ ਪ੍ਰੀਖਣਾਂ ਵਿੱਚ ਵਿਚਾਰੇ ਕਮਜ਼ੋਰ ਜਾਨਵਰਾਂ ਦਾ ਸਹਾਰਾ ਲੈਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।" ਭਾਰਤ ਸਰਕਾਰ ਅਤੇ ਇਸਰੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਗਗਨਯਾਨ ਮਿਸ਼ਨ ਤਹਿਤ ਭਾਰਤੀ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਠੀਕ-ਠਾਕ ਚੱਲ ਰਹੀ ਹੈ।

ਇਸੇ ਦੌਰਾਨ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ, ਤਾਂ ਇਸਰੋ ਅਜਿਹਾ ਕਿਉਂ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ:

ਬੀਬੀਸੀ ਨੇ ਜਦੋਂ ਇਸਰੋ ਮੁਖੀ ਨੂੰ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, ਭਾਰਤ ਬਿਲਕੁਲ ਸਹੀ ਕਦਮ ਚੁੱਕ ਰਿਹਾ ਹੈ।"

ਉਨ੍ਹਾਂ ਕਿਹਾ, "ਜਦੋਂ ਅਮਰੀਕਾ ਅਤੇ ਰੂਸ ਜਦੋਂ ਜਾਨਵਰਾਂ ਨੂੰ ਪੁਲਾੜ ਵਿੱਚ ਭੇਜ ਰਹੇ ਸਨ ਤਾਂ ਅੱਜ ਵਰਗੀ ਆਧੁਨਿਕ ਤਕਨੀਕ ਮੌਜੂਦ ਨਹੀਂ ਸੀ। ਮਨੁੱਖੀ ਰੋਬੋਟਸ ਈਜ਼ਾਦ ਨਹੀਂ ਹੋਏ ਸਨ।

ਇਸ ਲਈ ਵਿਚਾਰ ਜਾਨਵਰਾਂ ਦੀ ਜਾਨ ਖ਼ਤਰੇ ਵਿੱਤ ਪਾਈ ਜਾ ਰਹੀ ਸੀ। ਹੁਣ ਸਾਡੇ ਕੋਲ ਸੈਂਸਰ ਹਨ, ਟੈਕਨੌਲੋਜੀ ਹੈ ਜਿਸ ਨਾਲ ਸਾਰੀ ਟੈਸਟਿੰਗ ਹੋ ਸਕਦੀ ਹੈ ਤਾਂ ਕਿਉਂ ਨਾ ਉਸੇ ਦਾ ਸਹਾਰਾ ਲਿਆ ਜਾਵੇ।"

ਮਿਸ਼ਨ ਗਗਨਯਾਨ ਦੇ ਲਾਂਚ ਹੋਣ ਤੋਂ ਪਹਿਲਾਂ ਇਸਰੋ ਦੀ ਯੋਜਨਾ ਦੋ ਪ੍ਰਯੋਗ ਕਰਨ ਦੀ ਹੈ। ਜਿਸ ਵਿੱਚ ਮਨੁੱਖਾਂ ਵਰਗੇ ਰੋਬੋਟਾਂ ਦਾ ਸਹਾਰਾ ਲਿਆ ਜਾਵੇਗਾ

ਮਾਹਿਰਾਂ ਦਾ ਮੰਨਣਾ ਹੈ ਕਿ ਇਹ "ਕਾਫ਼ੀ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਕਿਸੇ ਜੀਵ ਅਤੇ ਰੋਬੋਟ ਵਿੱਚ ਆਖ਼ਰ ਕੁਝ ਤਾਂ ਫ਼ਰਕ ਹੁੰਦਾ ਹੀ ਹੈ।"

ਇਹ ਵੀ ਪੜ੍ਹੋ:

ਸਾਇੰਸ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਮੁਤਾਬਕ, "ਜੇ ਗਗਨਯਾਨ ਦੇ ਤਹਿਤ ਇਸਰੋ ਸਿੱਧੇ ਇਨਸਾਨ ਪੁਲਾੜ ਵਿੱਚ ਭੇਜਣੇ ਚਾਹੁੰਦੀ ਹੈ ਤਾਂ ਉਸ ਨੂੰ ਪਹਿਲੀਆਂ ਦੋ ਉਡਾਣਾਂ ਵਿੱਚ ਲਾਈਫ਼ ਸਪੋਰਟ ਸਿਸਟਮ ਟੈਸਟ ਕਰਨਾ ਚਾਹੀਦਾ ਹੈ।

ਯਾਨੀ ਕਾਰਬਨ ਡਾਈਆਕਸਾਈਡ ਸੈਂਸਰ, ਹੀਟ ਸੈਂਸਰ, ਹਿਊਮਿਡਿਟੀ ਸੈਂਸਰ ਅਤੇ ਕ੍ਰੈਸ਼ ਸੈਂਸਰ ਆਦਿ ਤਾਂ ਰੋਬੋਟ ਦੇ ਹੀ ਹਿੱਸੇ ਹਨ। ਮੇਰੇ ਹਿਸਾਬ ਨਾਲ ਵੱਡਾ ਖ਼ਤਰਾ ਹੈ ਕਿਉਂਕਿ ਭਾਰਤ ਪੁਲਾੜ ਵਿੱਚ ਮਨੁੱਖਾਂ ਨੂੰ ਅਜਿਹੀ ਸਿੱਧੀ ਦੀ ਉਡਾਣ ਭੇਜਣਾ ਚਾਹੁੰਦਾ ਹੈ, ਜਿਸ ਵਿੱਚ ਪਹਿਲਾਂ ਕਦੇ ਵੀ ਜੀਵ ਨਹੀਂ ਗਿਆ। ਖ਼ਤਰਾ ਤਾਂ ਵੱਡਾ ਹੈ ਹੀ।"

ਦੂਸਰੇ ਪਾਸੇ ਇਸਰੋ ਮੁਤਾਬਕ ਗਗਨਯਾਨ ਯੋਜਨਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਯਾਤਰੀਆਂ ਦੀ ਭਾਲ ਪੂਰੀ ਕਰ ਲਈ ਜਾਵੇਗੀ।

ਇਸਰੋ ਮੁਖੀ ਕੇ ਸ਼ਿਵਨ ਨੇ ਬੀਬੀਸੀ ਨੂੰ ਇਸ ਸਵਾਲ ਦਾ ਨਾਂਹ ਵਿੱਚ ਜਵਾਬ ਦਿੱਤਾ, "ਕੀ ਇਸ ਤਰੀਕੇ ਨਾਲ ਪਹਿਲੀ ਵਾਰ ਪੁਲਾੜ ਵਿੱਚ ਜਾਣ ਵਾਲੇ ਯਾਤਰੀ ਦੀ ਜਾਨ ਨੂੰ ਖ਼ਤਰਾ ਨਹੀਂ ਹੋ ਸਕਦਾ?"

ਸਰਾਕਾਰੀ ਅੰਕੜਿਆਂ ਨੂੰ ਦੇਖੀਏ ਤਾਂ ਭਾਰਤ ਦੇ ਇਸ ਅਹਿਮ ਮਿਸ਼ਨ ਦੀ ਲਾਗਤ ਲਗਪਗ 10,000 ਕਰੋੜ ਦੱਸੀ ਜਾ ਰਹੀ ਹੈ ਅਤੇ ਸਰਕਾਰ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਸਾਲ 2108 ਵਿੱਚ ਭਾਰਤ ਦੇ ਅਜਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿੱਚ ਇਸ ਮਿਸ਼ਨ ਦਾ ਐਲਾਨ ਕੀਤਾ ਸੀ।

ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੇ ਕੁਝ ਵੱਡੇ ਅਫਸਰਾਂ ਮੁਤਾਬਕ, ਸਾਫ਼ ਹੈ, ਇਸਰੋ ਅਤੇ ਮੰਤਰਾਲੇ ਤੇ ਕੁਝ ਦਬਾਅ ਵੀ ਹੈ ਕਿ ਇਹ ਮਿਸ਼ਨ ਲੀਹ 'ਤੇ ਰਹੇ ਅਤੇ ਸਫਲ ਵੀ ਹੋਵੇ।"

ਇਸਰੋ ਮੁਖੀ ਕੇ ਸ਼ਿਵਾਨ ਮੁਤਾਬਕ, ਗਗਨਯਾਨ ਲਈ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਤੇ ਸਪੇਸਫਲਾਈਟ ਸੈਂਟਰ ਬਣਾਇਆ ਜਾ ਚੁੱਕਿਆ ਹੈ। ਪਹਿਲਾ ਮਨੁੱਖ ਰਹਿਤ ਮਿਸ਼ਨ ਦਸੰਬਰ 2020 ਤੱਕ ਅਤੇ ਦੂਸਰਾ ਮਿਸ਼ਨ ਜੁਲਾਈ 2021 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮਨੁੱਖਾਂ ਨਾਲ ਭਾਰਤ ਦੀ ਪਹਿਲੀ ਉਡਾਣ ਦਸੰਬਰ 2012 ਤੱਕ ਪੂਰੀ ਕਰਨ ਦਾ ਟੀਚਾ ਹੈ।"

ਜੇ ਇਹ ਮਿਸ਼ਨ ਕਾਮਯਾਬ ਰਿਹਾ ਤਾਂ ਭਾਰਤ ਪੁਲਾੜੀ ਮਿਸ਼ਨ ਭੇਜਣ ਵਾਲਾ ਚੌਥਾ ਦੇਸ ਬਣ ਜਾਵੇਗਾ । ਸਭ ਤੋਂ ਪਹਿਲਾਂ ਤਤਕਾਲੀ ਸੋਵੀਅਤ ਸੰਘ ਜਿਸ ਨੂੰ ਹੁਣ ਰੂਸ ਕਿਹਾ ਜਾਂਦਾ ਹੈ, ਨੇ ਅਤੇ ਫਿਰ ਅਮਰੀਕਾ ਨੇ 50 ਤੋਂ ਵੀ ਵਧੇਰੇ ਸਾਲ ਪਹਿਲਾਂ ਪੁਲਾੜ ਵਿੱਚ ਪੁਲਾਂਘ ਰੱਖੀ ਸੀ।

ਇਨ੍ਹਾਂ ਦੇਸਾਂ ਨੇ ਪੁਲਾੜ ਵਿੱਚ ਮਨੁੱਖ ਭੇਜਣ ਤੋਂ ਪਹਿਲਾਂ ਜਾਨਵਰਾਂ ਦੇ ਵੀ ਟਰਾਇਲ ਕੀਤੇ ਸਨ। ਇਨ੍ਹਾਂ ਪ੍ਰੀਖਣਾਂ ਦੇ ਕਾਮਯਾਬ ਹੋਣ ਤੋਂ ਬਾਅਦ ਹੀ ਮਨੁੱਖਾਂ ਨੂੰ ਭੇਜਿਆ ਗਿਆ ਸੀ।

ਇਸ ਤੋਂ ਕਈ ਦਹਾਕਿਆਂ ਬਾਅਦ 2003 ਵਿੱਚ ਪੈਰ ਰੱਖਿਆ ਸੀ।

ਪੱਲਵ ਬਾਗਲਾ ਮੁਤਾਬਕ, "ਜ਼ਿਆਦਾਤਰ ਦੇਸ ਆਪਣੇ ਸਪੇਸ ਮਿਸ਼ਨਾਂ ਬਾਰੇ ਪੂਰੀ ਸੀਕਰੇਸੀ ਵਰਤਦੇ ਹਨ। ਮਿਸਾਲ ਵਜੋਂ ਜਦੋਂ 2003 ਵਿੱਚ ਚੀਨ ਦਾ ਪਹਿਲਾ ਪੁਲਾੜ ਮਿਸ਼ਨ ਵਾਪਸ ਆਇਆ ਤਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਹ ਖੂਨ ਨਾਲ ਭਰਿਆ ਹੋਇਆ ਸੀ।"

ਕੁਝ ਦੂਸਰੇ ਮਾਹਿਰਾਂ ਦਾ ਕਹਿਣਾ ਹੈ, ਇਸ ਤਰ੍ਹਾਂ ਦੇ ਮਿਸ਼ਨਾਂ ਵਿੱਚ ਖ਼ਤਰਾ ਜ਼ਿਆਦਾ ਰਹਿੰਦਾ ਹੈ।

ਇੰਡੀਅਨ ਇੰਸਟੀਚਿਊਟ ਆਫ਼ ਸਾਈਂਸਿਜ਼ ਤੋਂ ਸੇਨ ਮੁਕਤ ਪ੍ਰੋਫੈਸਰ ਆਰ ਕੇ ਸਿਨ੍ਹਾ ਨੇ ਦੱਸਿਆ, "ਬਰਤਾਨੀਆ, ਫਰਾਂਸ, ਜਪਾਨ, ਵਰਗੇ ਦੇਸ ਅੱਜ ਤੱਕ ਅਜਿਹਾ ਨਹੀਂ ਕਰ ਸਕੇ। ਭਾਰਤ ਨੇ ਦਸ ਹਜ਼ਾਰ ਕਰੋੜ ਲਾ ਦਿੱਤੇ ਹਨ ਤਾਂ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਹੁੰਦਾ ਹੈ।"

ਪੱਲਵ ਬਾਗਲਾ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, "ਦਾਅ ਬਹੁਤ ਵੱਡਾ ਹੈ ਅਤੇ ਖ਼ਤਰਾ ਵੀ। ਹਾਲਾਂਕਿ ਇਸਰੋ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)