You’re viewing a text-only version of this website that uses less data. View the main version of the website including all images and videos.
ਅਰਬ ਦਾ ਪਹਿਲਾ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ
ਮਿਸਰ ਔਰਤਾਂ ਦੀਆਂ ਕਾਮੁਕ ਇੱਛਾ ਨੂੰ ਵਧਾਉਣ ਵਾਲੀਆਂ ਦਵਾਈ ਦੇ ਉਤਪਾਦਨ ਤੇ ਵਿਕਰੀ ਦੀ ਇਜਾਜ਼ਤ ਦੇਣ ਵਾਲਾ ਅਰਬ ਦੇਸਾਂ 'ਚੋਂ ਪਹਿਲਾਂ ਦੇਸ ਬਣ ਗਿਆ ਹੈ। ਬੀਬੀਸੀ ਦੀ ਸੈਲਾ ਨਾਬਿਲ ਨੇ ਪੜਤਾਲ ਕੀਤੀ ਕਿ ਸਮਾਜਿਕ ਰੂੜੀਵਾਦੀ ਦੇਸ 'ਚ ਇਸ ਲਈ ਬਾਜ਼ਾਰ ਹੈ ਵੀ ਜਾਂ ਨਹੀਂ।
"ਮੈਂ ਸੁਸਤੀ ਮਹਿਸੂਸ ਕਰ ਰਹੀ ਹਾਂ ਤੇ ਮੈਨੂੰ ਚੱਕਰ ਆ ਰਹੇ ਹਨ ਅਤੇ ਮੇਰਾ ਦਿਲ ਵੀ ਤੇਜ਼-ਤੇਜ਼ ਧੜਕ ਰਿਹਾ ਹੈ।"
ਇਹ ਸ਼ਬਦ ਲੈਲਾ ਨੇ ਪਹਿਲੀ ਵਾਰ ਅਖੌਤੀ "ਔਰਤਾਂ ਦੀ ਵਿਆਗਰਾ" ਕਹੀ ਜਾਣ ਵਾਲੀ ਗੋਲੀ ਖਾਣ ਤੋਂ ਬਾਅਦ ਕਿਹਾ ਜਿਸ ਨੂੰ ਰਸਾਇਣਕ ਤੌਰ 'ਤੇ ਫਲੀਬੈਨਸੇਰਿਨ ਵਜੋਂ ਜਾਣਿਆ ਜਾਂਦਾ ਹੈ।
ਪਹਿਲੀ ਵਾਰ ਇਹ ਦਵਾਈ ਅਮਰੀਕਾ ਵਿੱਚ ਕਰੀਬ ਤਿੰਨ ਸਾਲ ਪਹਿਲਾਂ ਵਰਤੀ ਗਈ ਸੀ ਅਤੇ ਹੁਣ ਇਹ ਮਿਸਰ ਦੀਆਂ ਸਥਾਨਕ ਫਰਮਾਕਿਊਟੀਕਲ ਕੰਪਨੀਆਂ ਵਿੱਚ ਤਿਆਰ ਕੀਤੀ ਜਾਵੇਗੀ।
ਲੈਲਾ (ਜੋ ਉਸ ਦਾ ਅਸਲ ਨਾਮ ਨਹੀਂ ਹੈ) ਆਪਣੇ 30ਵਿਆਂ ਦੀ ਉਮਰ ਵਿੱਚ ਇੱਕ ਰੂੜੀਵਾਦੀ ਘਰੇਲੂ ਸੁਆਣੀ ਹੈ।
ਇਹ ਵੀ ਪੜ੍ਹੋ-
ਉਸ ਨੇ ਵੀ ਮਿਸਰ ਦੀਆਂ ਹੋਰਨਾਂ ਔਰਤਾਂ ਵਾਂਗ ਆਪਣੀ ਪਛਾਣ ਲੁਕਾਈ। ਮਿਸਰ ਵਿੱਚ ਸੈਕਸੁਅਲ ਪ੍ਰੇਸ਼ਾਨੀਆਂ ਅਤੇ ਲੋੜਾਂ ਬਾਰੇ ਗੱਲ ਕਰਨਾ ਅੱਜ ਵੀ ਸਮਾਜਿਕ ਤੌਰ ’ਤੇ ਸ਼ਰਮ ਦਾ ਹੈ।
ਉਸ ਨੇ ਦੱਸਿਆ ਕਿ ਵਿਆਹ ਦੇ ਕਰੀਬ 10 ਸਾਲਾਂ ਬਾਅਦ ਉਸ ਨੇ ਦਵਾਈ ਲੈਣ ਬਾਰੇ ਫ਼ੈਸਲਾ ਲਿਆ।
ਲੈਲਾ ਨੂੰ ਕੋਈ ਸਿਹਤ ਸਬੰਧੀ ਪ੍ਰੇਸ਼ਾਨੀ ਨਹੀਂ ਹੈ। ਉਸ ਨੇ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਖਰੀਦੀ, ਜੋ ਮਿਸਰ ਵਿੱਚ ਆਮ ਹੀ ਲੋਕ ਕਾਉਂਟਰ ਤੋਂ ਕਈ ਦਵਾਈਆਂ ਖਰੀਦ ਲੈਂਦੇ ਹਨ।
ਉਸ ਨੇ ਦੱਸਿਆ, "ਫਰਮਾਸਿਸਟ ਨੇ ਮੈਨੂੰ ਦੱਸਿਆ ਕੁਝ ਹਫ਼ਤਿਆਂ ਲਈ ਰੋਜ਼ਾਨਾ ਰਾਤ ਨੂੰ ਇੱਕ ਗੋਲੀ ਲੈਣੀ ਹੈ। ਲੈਲਾ ਦਾ ਕਹਿਣਾ ਹੈ ਕਿ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਮੇਰੇ ਪਤੀ ਤੇ ਮੈਂ ਦੇਖਣਾ ਚਾਹੁੰਦੇ ਸੀ ਕਿ ਇਸ ਦਾ ਕੀ ਅਸਰ ਹੁੰਦਾ ਹੈ। ਮੈਂ ਵਾਰ ਕੋਸ਼ਿਸ਼ ਕੀਤੀ ਪਰ ਮੁੜ ਕਦੇ ਅਜਿਹਾ ਨਹੀਂ ਕੀਤਾ।"
ਮਿਸਰ ਵਿੱਚ ਤਲਾਕ ਦੀ ਦਰ ਵੱਧ ਹੈ
ਮਿਸਰ ਵਿੱਚ ਤਲਾਕ ਦੀ ਦਰ ਵਧੇਰੇ ਹੈ ਅਤੇ ਕਈ ਸਥਾਨਕ ਰਿਪੋਰਟਾਂ ਮੁਤਾਬਕ ਸੈਕਸੁਅਲ ਪ੍ਰੇਸ਼ਾਨੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਫਲੀਬੈਨਸੇਰਿਨ ਦੇ ਸਥਾਨਕ ਉਤਪਾਦਕਾਂ ਦਾ ਕਹਿਣਾ ਹੈ ਕਿ ਮਿਸਰ ਵਿੱਚ ਹਰੇਕ 10 ਔਰਤਾਂ 'ਚੋਂ 3 ਵਿੱਚ ਕਾਮੁਕ ਇੱਛਾ ਘੱਟ ਹੁੰਦੀ ਹੈ ਪਰ ਇਹ ਅੰਕੜੇ ਅੰਦਾਜ਼ਾ ਹੀ ਹਨ। ਇਸ ਦੇਸ ਵਿੱਚ ਅਸਲ ਅੰਕੜੇ ਕੱਢਣਾ ਬੇਹੱਦ ਔਖਾ ਕੰਮ ਹੈ।
ਕੰਪਨੀ ਦੇ ਅਧਿਕਾਰੀ ਅਸ਼ਰਫ਼ ਅਲ ਮਰਾਘੀ ਮੁਤਾਬਕ, "ਇਸ ਦੇਸ ਵਿੱਚ ਅਜਿਹੇ ਇਲਾਜ ਦੀ ਕਾਫੀ ਲੋੜ ਹੈ। ਇਹ ਇੱਕ ਕ੍ਰਾਂਤੀ ਹੋਵੇਗੀ।"
ਮਰਾਘੀ ਦਾ ਕਹਿਣਾ ਹੈ ਕਿ ਦਵਾਈ ਅਸਰਦਾਰ ਅਤੇ ਸੁਰੱਖਿਅਤ ਹੈ। ਇਸ ਦੌਰਾਨ ਸੁਸਤੀ ਅਤੇ ਚੱਕਰ ਆਉਣਾ ਆਦਿ ਗਾਇਬ ਹੋ ਜਾਵੇਗਾ ਪਰ ਕਈ ਫਰਮਾਸਿਸਟ ਤੇ ਡਾਕਟਰ ਇਸ ਨਾਲ ਅਸਹਿਮਤ ਹਨ।
ਇੱਕ ਫਰਮਾਸਿਸਟ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਦਵਾਈ ਬਲੱਡ ਪ੍ਰੈਸ਼ਰ ਨੂੰ 'ਖ਼ਤਰਨਾਕ ਪੱਧਰ' ਤੱਕ ਘਟਾ ਸਕਦੀ ਹੈ ਅਤੇ ਕਈ ਲੋਕਾਂ ਨੂੰ ਜਿਗਰ ਸਬੰਧੀ ਸਮੱਸਿਆ ਵੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ-
ਉੱਤਰੀ ਕੈਰੋ ਵਿੱਚ ਫਾਰਮੈਸੀ ਚਲਾਉਣ ਵਾਲੇ ਮੁਰਾਦ ਸਦੀਕ ਨੇ ਦੱਸਿਆ ਕਿ ਉਹ ਹਮੇਸ਼ਾ ਗਾਹਕਾਂ ਨੂੰ ਇਸ ਦੇ ਬੁਰੇ ਪ੍ਰਭਾਵ ਬਾਰੇ ਵੀ ਦੱਸਦੇ ਹਨ ਪਰ "ਉਹ ਇਸ ਨੂੰ ਖਰੀਦਣ 'ਤੇ ਜ਼ੋਰ ਦਿੰਦੇ ਹਨ।"
"ਰੋਜ਼ ਕਰੀਬ 10 ਲੋਕ ਦਵਾਈ ਖਰੀਦਣ ਆਉਂਦੇ ਹਨ। ਇਨ੍ਹਾਂ ਵਿਚੋਂ ਵਧੇਰੇ ਆਦਮੀ ਹੁੰਦੇ ਹਨ। ਔਰਤਾਂ ਇਸ ਲਈ ਸ਼ਰਮ ਮਹਿਸੂਸ ਕਰਦੀਆਂ ਹਨ।"
ਸਦੀਕ ਫਾਰਮੈਸੀ ਦੇ ਅੰਦਰ ਮੈਂ ਦੇਖਿਆ ਕਿ ਇੱਕ ਇਸ਼ਤਿਹਾਰ ਵਿੱਚ ਫਲੀਬੈਨਸੇਰਿਨ ਨੂੰ "ਗੁਲਾਬੀ ਗੋਲੀ" ਦੱਸਿਆ ਗਿਆ ਹੈ। ਜੋ "ਨੀਲੀ ਗੋਲੀ" ਦਾ ਔਰਤਾਂ ਲਈ ਤਿਆਰ ਕੀਤਾ ਗਿਆ ਰੂਪ ਹੈ। ਇਹ ਇੱਕ ਟਰਮ ਹੈ ਜੋ ਮਿਸਰ ਵਿੱਚ ਪੁਰਸ਼ ਵਿਆਗਰਾ ਲਈ ਵਰਤੀ ਜਾਂਦੀ ਹੈ।
ਪਰ ਉਤਪਾਦਕਾਂ ਦਾ ਕਹਿਣਾ ਹੈ ਕਿ "ਫੀਮੇਲ ਵਿਆਗਰਾ" ਗ਼ਲਤ ਹੈ।
ਮਰਾਘੀ ਦਾ ਕਹਿਣਾ ਹੈ, "ਮੀਡੀਆ ਇਸ ਨਾਮ ਨੂੰ ਲੈ ਕੇ ਆਇਆ ਹੈ ਅਸੀਂ ਨਹੀਂ।"
ਵਿਆਗਰਾ ਲਿੰਗ ਵੱਲ ਖ਼ੂਨ ਦੇ ਪ੍ਰਵਾਹ ਨੂੰ ਵਧਾ ਕੇ ਕੰਮ ਕਰਦੀ ਹੈ ਜਦਕਿ ਫਲੀਬੈਨਸੇਰਿਨ ਤਣਾਅ ਦੇ ਇਲਾਜ ਲਈ ਬਣਾਈ ਗਈ ਦਵਾਈ ਹੈ ਜਿਹੜੀ ਦਿਮਾਗ਼ ਵਿੱਚ ਰਸਾਇਣਾਂ ਦੇ ਸੰਤੁਲਨ 'ਚ ਬਦਲਾਅ ਕਰ ਕੇ ਕਾਮੁਕ ਇੱਛਾ ਵੀ ਵਧਾਉਂਦੀ ਹੈ।
ਸੈਕਸ ਥੈਰੇਪਿਸਟ ਹੀਬਾ ਕੌਤਬ ਮੁਤਾਬਕ "'ਫੀਮੇਲ ਵਿਆਗਰਾ' ਗੁਮਰਾਹ ਕਰਨ ਵਾਲੀ ਸ਼ਬਦ ਹੈ।" ਉਹ ਆਪਣੇ ਕਿਸੇ ਵੀ ਮਰੀਜ਼ ਨੂੰ ਇਹ ਦਵਾਈ ਲਿਖ ਕੇ ਨਹੀਂ ਦਿੰਦੀ।
ਉਹ ਕਹਿੰਦੀ ਹੈ, "ਇਹ ਸਰੀਰਕ ਅਤੇ ਮਾਨਸਕਿ ਪ੍ਰੇਸ਼ਾਨੀ ਝੱਲ ਰਹੀ ਔਰਤ 'ਤੇ ਕੰਮ ਨਹੀਂ ਕਰਦੀ।"
ਮਿਸਰ ਦੀਆਂ ਔਰਤਾਂ ਨੂੰ ਅਜੇ ਵੀ ਆਪਣੀਆਂ ਸੈਕਸੁਅਲ ਲੋੜਾਂ ਬਾਰੇ ਖੁੱਲ੍ਹ ਕੇ ਬੋਲਣ ਲਈ ਲੰਬਾ ਪੈਂਡਾ ਤੈਅ ਕਰਨਾ ਪਵੇਗਾ।
ਲੈਲਾ ਦੀ ਕਹਿਣਾ ਹੈ ਕਿ ਅਜਿਹੀਆਂ ਕਈ ਔਰਤਾਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਸੈਕਸੁਅਲ ਰਿਸ਼ਤਿਆਂ ਕਰਕੇ ਤਲਾਕ ਲਏ ਹਨ।
ਉਸ ਨੇ ਕਿਹਾ, "ਜੇਕਰ ਤੁਹਾਡਾ ਪਤੀ ਸੈਕਸੁਅਲੀ ਕਮਜ਼ੋਰ ਹੈ ਤਾਂ ਤੁਸੀਂ ਉਸ ਦਾ ਸਾਥ ਦਿੰਦੇ ਹੋ ਅਤੇ ਇਲਾਜ 'ਚ ਮਦਦ ਕਰਦੇ ਹੋ। ਪਰ ਜੇਕਰ ਤੁਹਾਡੇ ਪਤੀ ਦਾ ਵਿਹਾਰ ਮਾੜਾ ਹੈ ਤਾਂ ਤੁਸੀਂ ਉਸ ਵਿੱਚ ਆਪਣੇ ਸਾਰੀ ਰੁਚੀ ਗੁਆ ਦਿੰਦੇ ਹੋ, ਬੇਸ਼ੱਕ ਉਹ ਬਿਸਤਰੇ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ। ਪਰ ਪੁਰਸ਼ ਇਸ ਨੂੰ ਕਦੇ ਨਹੀਂ ਸਮਝ ਸਕਦੇ।"