You’re viewing a text-only version of this website that uses less data. View the main version of the website including all images and videos.
ਦੁਬਈ ਦੇ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ‘ਅਪਮਾਨ’ ਕਰਨ ਦਾ ਸੱਚ
- ਲੇਖਕ, ਫੈਕਸ ਚੈੱਕ ਟੀਮ
- ਰੋਲ, ਬੀਬੀਸੀ
ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਬਈ ਦੇ ਇੱਕ ਅਖ਼ਬਾਰ ਨੇ ਰਾਹੁਲ ਗਾਂਧੀ ਦੀ ਬੇਇੱਜ਼ਤੀ ਕੀਤੀ ਹੈ।
ਅਜਿਹੇ ਦਾਅਵੇ ਸੱਜੇ ਪੱਖੀ ਹਮਾਇਤੀਆਂ ਦੇ ਸੋਸ਼ਲ ਮੀਡੀਆ ਐਕਾਉਂਟਾਂ ਤੋਂ ਜਾਰੀ ਪੋਸਟਾਂ ਜ਼ਰੀਏ ਕੀਤੇ ਜਾ ਰਹੇ ਹਨ।
ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਹਾਲ ਵਿੱਚ ਹੋਏ ਦੁਬਈ ਦੌਰੇ ਕਾਰਨ 'ਦੇਸ ਨੂੰ ਸ਼ਰਮਿੰਦਗੀ' ਝੱਲਣੀ ਪਈ ਹੈ।
ਆਪਣੇ ਪੋਸਟ ਨੂੰ ਪੁਖ਼ਤਾ ਕਰਨ ਲਈ ਸੱਜੇ ਪੱਖੀ ਪੇਜਾਂ 'ਤੇ ਗਲਫ ਨਿਊਜ਼ ਦਾ ਫਰੰਟ ਪੇਜ ਦਿਖਾਇਆ ਜਾ ਰਿਹਾ ਹੈ। ਉਸ ਪੇਜ 'ਤੇ ਰਾਹੁਲ ਗਾਂਧੀ ਦੇ ਇੱਕ ਹਾਸੇਕਾਰੀ ਨਾਲ ਹੈੱਡਲਾਈਨ ਲਿਖੀ ਹੈ, 'ਪੱਪੂ ਲੇਬਲ'
ਪੋਸਟ ਵਿੱਚ ਆਖਿਰ ਵਿੱਚ ਲਿਖਿਆ ਹੈ ਕਿ ਗਲਫ ਨਿਊਜ਼ ਨੇ ਰਾਹੁਲ ਗਾਂਧੀ ਦੀ ਹਾਸੇਕਾਰੀ ਨਾਲ 'ਪੱਪੂ' ਸ਼ਬਦ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।
ਬੜੀ ਚਾਲਾਕੀ ਨਾਲ ਫੋਲਡ ਕੀਤੇ ਗਲਫ ਨਿਊਜ਼ ਦੇ ਪੇਜ ਨਾਲ ਕੁਝ ਕੈਪਸ਼ਨਜ਼ ਵੀ ਲਿਖੀਆਂ ਹਨ।
ਜਿਵੇਂ, ''ਜੋ ਵਿਦੇਸਾਂ ਵਿੱਚ ਦੇਸ ਦੀ ਬੇਕਦਰੀ ਕਰਦੇ ਹਨ ਉਨ੍ਹਾਂ ਨੂੰ ਇਸੇ ਤਰੀਕੇ ਦਾ ਸਨਮਾਨ ਮਿਲਦਾ ਹੈ। ਜਿਵੇਂ ਅਬੂ ਢਾਬੀ ਦੇ ਅਖ਼ਬਾਰ ਗਲਫ ਨਿਊਜ਼ ਨੇ ਆਪਣੇ ਲੇਖ ਵਿੱਚ 'ਰਾਹੁਲ ਗਾਂਧੀ' ਨੂੰ ਪੱਪੂ ਕਿਹਾ।''
ਇਹ ਵੀ ਪੜ੍ਹੋ:
ਇੱਕ ਹੋਰ ਕੈਪਸ਼ਨ ਵਿੱਚ ਲਿਖਿਆ ਸੀ, ''ਜਦੋਂ 65 ਵਰ੍ਹਿਆਂ ਤੱਕ ਦੇਸ 'ਤੇ ਰਾਜ ਕਰਨ ਵਾਲੀ ਸਿਆਸੀ ਪਾਰਟੀ ਦਾ ਆਗੂ ਵਿਦੇਸਾਂ ਵਿੱਚ ਇਹ ਕਹੇ ਕਿ ਭ੍ਰਿਸ਼ਟਾਚਾਰ ਤੇ ਗਰੀਬੀ ਦੇਸ ਵਿੱਚ ਜੜ੍ਹਾਂ ਤੱਕ ਫੈਲੀ ਹੋਈ ਹੈ ਤਾਂ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ 65 ਵਰ੍ਹਿਆਂ ਤੱਕ ਉਨ੍ਹਾਂ ਨੇ ਕੀ ਕੀਤਾ।''
ਕੀ ਹੈ ਸੱਚਾਈ?
ਕਈ ਵਾਰ ਕੁਝ ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਦਾ 'ਪੱਪੂ' ਕਹਿ ਕੇ ਮਜ਼ਾਕ ਉਡਾਇਆ ਹੈ।
ਕੀ ਅਸਲ ਵਿੱਚ ਅਖ਼ਬਾਰ ਨੇ ਰਾਹੁਲ ਗਾਂਧੀ ਦਾ ਅਪਮਾਨ ਕੀਤਾ ਹੈ? ਸੱਚਾਈ ਦਾਅਵਿਆਂ ਤੋਂ ਪਰੇ ਹੈ।
ਅਖ਼ਬਾਰ ਦੀ ਪੂਰੀ ਹੈੱਡਲਈਨ ਇਹ ਹੈ, 'ਕਿਵੇਂ ਪੱਪੂ ਲੇਬਲ ਨੇ ਰਾਹੁਲ ਗਾਂਧੀ ਨੂੰ ਬਦਲਿਆ''
ਅਖ਼ਬਾਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਹਾਸੇਕਾਰੀ ਅਤੇ ਖ਼ਬਰ ਦੀ ਹੈੱਡਲਾਈਨ 'ਤੇ ਦਸਤਖ਼ਤ ਰਾਹੀਂ ਸਹਿਮਤੀ ਦਿੱਤੀ ਸੀ।
ਤਾਂ ਫਿਰ ਹੈੱਡਲਾਈਨ ਵਿੱਚ 'ਪੱਪੂ' ਦਾ ਇਸਤੇਮਾਲ ਕਿਉਂ ਕੀਤਾ ਗਿਆ?
ਅਸਲ ਵਿੱਚ ਇਹ ਹੈੱਡਲਾਈਨ ਇਸ ਲਈ ਦਿੱਤੀ ਗਈ ਕਿਉਂਕਿ 'ਪੱਪੂ ਲੇਬਲ' ਬਾਰੇ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਸੀ।
ਉਸ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, ''2014 ਵਿੱਚ ਮੈਨੂੰ ਸਭ ਤੋਂ ਬੇਹਤਰੀਨ ਤੋਹਫ਼ਾ ਮਿਲਿਆ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਜੋ ਸ਼ਾਇਦ ਮੈਂ ਕਿਤੇ ਹੋਰ ਨਹੀਂ ਸਿੱਖ ਸਕਦਾ ਸੀ।''
''ਮੇਰੇ ਵਿਰੋਧੀ ਜਿੰਨੀ ਮੇਰੀ ਜ਼ਿੰਦਗੀ ਮੁਸ਼ਕਿਲ ਬਣਾਉਂਦੇ ਹਨ ਉਨ੍ਹਾਂ ਹੀ ਮੈਨੂੰ ਲਾਭ ਹੁੰਦਾ ਹੈ। ਮੈਂ ਇਸ ਸ਼ਬਦ (ਪੱਪੂ) ਕਾਰਨ ਪ੍ਰੇਸ਼ਾਨ ਨਹੀਂ ਹੁੰਦਾ ਹਾਂ। ਮੈਂ ਆਪਣੇ ਵਿਰੋਧੀਆਂ ਦੇ ਹਮਲਿਆਂ ਤੋਂ ਸਿੱਖਦਾ ਹਾਂ।''
ਇਹ ਵੀ ਪੜ੍ਹੋ:
ਇਸ ਨਾਲ ਇਹ ਸਾਬਿਤ ਹੋਇਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨਾ ਅਖ਼ਬਾਰ ਦਾ ਮਕਸਦ ਨਹੀਂ ਸੀ। ਬਾਅਦ ਵਿੱਚ ਅਖ਼ਬਾਰ ਵੱਲੋਂ ਇੱਕ ਲੇਖ ਛਾਪ ਕੇ ਸਾਫ਼ ਕੀਤਾ ਗਿਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨ ਵਾਲੇ ਦਾਅਵੇ ਝੂਠੇ ਹਨ।
ਬੀਤੇ ਹਫ਼ਤੇ ਰਾਹੁਲ ਗਾਂਧੀ ਪਰਵਾਸੀ ਭਾਰਤੀਆਂ ਨੂੰ ਮਿਲਣ ਲਈ ਦੁਬਈ ਗਏ ਸਨ। ਉੱਥੇ ਉਨ੍ਹਾਂ ਨੇ ਸਟੇਡੀਅਮ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ।
ਤੁਹਾਨੂੰ ਇਹ ਵੀਡੀਓ ਪਸੰਦ ਆ ਸਕਦੇ ਹਨ
ਇਹ ਵੀਡੀਓਜ਼ ਵੀ ਜ਼ਰੂਰ ਦੇਖੋ: