ਐਡੀਲੇਡ ਟੈਸਟ : ਉਹ 5 ਟਰਨਿੰਗ ਪੁਆਇੰਟ ਜਿਨ੍ਹਾਂ ਨੇ ਮੈਚ ਟੀਮ ਇੰਡੀਆ ਦੀ ਝੋਲੀ ਪਾਇਆ

ਤਸਵੀਰ ਸਰੋਤ, BCCI
- ਲੇਖਕ, ਟੀਮ ਬੀਬੀਸੀ ਹਿੰਦੀ
- ਰੋਲ, ਨਵੀਂ ਦਿੱਲੀ
ਆਸਟਰੇਲੀਆ 'ਚ ਚੱਲ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਮੇਜ਼ਬਾਨ ਕੰਗਾਰੂ ਟੀਮ ਨੂੰ ਐਡੀਲੇਡ ਟੈਸਟ 'ਚ 31 ਦੌੜਾਂ ਨਾਲ ਹਰਾ ਦਿੱਤਾ ਹੈ।
ਇਹ ਗੱਲ ਸਹੀ ਹੈ ਕਿ ਡੇਵਿਡ ਵਾਰਨਰ ਅਤੇ ਕਪਤਾਨ ਸਟੀਵ ਸਮਿੱਥ ਦੇ ਟੀਮ 'ਚ ਨਾ ਹੋਣ ਨਾਲ ਭਾਰਤ ਨੂੰ ਫਾਇਦਾ ਮਿਲਣਾ ਤੈਅ ਸੀ ਪਰ ਇਸਦੇ ਬਾਵਜੂਦ ਆਸਟਰੇਲੀਆ ਨੂੰ ਘਰ ਚ ਹਰਾਉਣ ਦਾ ਸਿਹਰਾ ਟੀਮ ਇੰਡੀਆ ਤੋਂ ਖੋਹਿਆ ਨਹੀਂ ਜਾ ਸਕਦਾ।
ਇਸ ਟੈਸਟ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉੱਤਰੀ ਭਾਰਤੀ ਟੀਮ ਦੀ ਹਾਲਤ ਪਹਿਲੇ ਦਿਨ ਇੱਕ ਸਮੇਂ ਕਾਫ਼ੀ ਪਤਲੀ ਸੀ, ਪਰ ਉੱਥੋਂ ਜਿੱਤ ਤੱਕ ਪਹੁੰਚਣਾ ਟੀਮ ਦੀ ਵਾਪਸੀ ਦੀ ਸਮਰੱਥਾ ਦਾ ਅੰਦਾਜ਼ਾ ਦਿੰਦਾ ਹੈ ਅਤੇ ਇਸ ਜਿੱਤ ਚ ਸਾਰਿਆਂ ਨੇ ਕੋਈ ਨਾ ਕੋਈ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ-
ਪਰ ਫ਼ਿਰ ਵੀ ਕੁਝ ਪਲ ਅਜਿਹੇ ਹਨ, ਜਿਨ੍ਹਾਂ ਨੂੰ ਮੰਨਿਆ ਜਾ ਸਕਦਾ ਹੈ ਕਿ ਸਖ਼ਤ ਮੁਕਾਬਲੇ ਵਾਲੇ ਇਸ ਮੈਚ ਦੇ ਉਨ੍ਹਾਂ ਪਲਾਂ 'ਚ ਭਾਰਤੀ ਟੀਮ ਨੇ ਆਸਟਰੇਲੀਆ ਤੋਂ ਬਿਹਤਰ ਪ੍ਰਦਰਸ਼ਨ ਦਿਖਾਇਆ ਅਤੇ ਜਿੱਤ ਤੱਕ ਪਹੁੰਚ ਗਈ। ਪਰ ਇਹ ਕਿਹੜੇ ਸਨ।
1. ਪਹਿਲੀ ਪਾਰੀ 'ਚ ਪੁਜਾਰਾ ਦਾ ਵੱਡਾ ਸਹਾਰਾ
ਪਹਿਲੇ ਟੈਸਟ ਦੀ ਪਹਿਲੀ ਪਾਰੀ ਅਤੇ ਪਹਿਲਾ ਦਿਨ ਤੇ ਭਾਰਤੀ ਬੱਲੇਬਾਜ਼ੀ ਦੀ ਉਹੀ ਪੁਰਾਣੀ ਕਹਾਣੀ। ਆਫ਼ਸਾਈਡ ਤੋਂ ਬਾਹਰ ਜਾਂਦੀ ਗੇਂਦਾਂ ਨੂੰ ਛੇੜਣਾ ਅਤੇ ਪੈਵਲੀਅਨ ਪਰਤਣਾ। ਇੱਕ ਸਮੇਂ 86 ਦੌੜਾਂ ਤੇ ਅੱਧੀ ਭਾਰਤੀ ਟੀਮ ਆਊਟ ਹੋ ਚੁੱਕੀ ਸੀ ਅਤੇ ਅਜਿਹਾ ਲੱਗਿਆ ਸੀ ਕਿ ਪਾਰੀ 150 ਦੌੜਾਂ 'ਤੇ ਮੁੱਕ ਜਾਵੇਗੀ।

ਤਸਵੀਰ ਸਰੋਤ, BCCI
ਪਰ ਸਾਹਮਣੇ ਖੜੇ ਚੇਤੇਸ਼ਵਰ ਪੁਜਾਰਾ ਨੇ ਦਿਖਾਉਣਾ ਸ਼ੁਰੂ ਕਰ ਕੀਤਾ ਕਿ ਟੈਸਟ ਬੱਲੇਬਾਜ਼ੀ ਕਿਸ ਨੂੰ ਕਹਿੰਦੇ ਹਨ। ਰਾਹੁਲ ਦ੍ਰਾਵਿੜ ਦੇ ਉੱਤਰਾਧਿਕਾਰੀ ਮੰਨੇ ਜਾਣ ਵਾਲੇ ਪੁਜਾਰਾ ਨੇ ਤਕਨੀਕ ਅਤੇ ਜੋਸ਼ ਦਾ ਬੇਜੋੜ ਮੇਲ ਦਿਖਾਇਆ ਅਤੇ ਟੀਮ ਨੂੰ 250 ਦੌੜਾਂ ਤੱਕ ਪਹੁੰਚਾਇਆ।
246 ਗੇਂਦਾਂ ਦੀ 123 ਦੌੜਾਂ ਦੀ ਸ਼ਾਨਦਾਰ ਪਾਰੀ 'ਚ ਉਨ੍ਹਾਂ ਨੇ ਚੌਕੇ ਅਤੇ ਛੱਕੇ ਮਾਰੇ, ਨਾਲ ਹੀ ਇਹ ਵੀ ਦਿਖਾਇਆ ਕਿ ਫ਼ਾਸਟ ਅਤੇ ਸਲੋਅ ਗੇਂਦਬਾਜ਼ਾਂ ਦੀਆਂ ਖ਼ਤਰਨਾਕ ਗੇਂਦਾਂ ਦਾ ਸਾਹਮਣਾ ਕਿਵੇਂ ਕਰਨਾ ਹੈ। ਟੀਮ ਦਾ ਸਕੋਰ 250 ਅਤੇ ਉਨ੍ਹਾਂ ਵਿੱਚੋਂ ਲਗਭਗ ਅੱਧੇ ਪੁਜਾਰਾ ਦੇ।
ਪੁਜਾਰਾ ਇਸ ਮੈਚ 'ਚ ਕਿਸ ਤਰ੍ਹਾਂ ਖੇਡੇ, ਇਹ ਆਸਟਰੇਲੀਆਈ ਕਪਤਾਨ ਟਿਮ ਪੇਨ ਦੀ ਗੱਲ ਤੋਂ ਹੀ ਸਾਬਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਦੋਵਾਂ ਟੀਮਾਂ ਵਿਚਾਲੇ ਪੁਜਾਰਾ ਰਹੇ।"
ਕੋਹਲੀ ਨੇ ਉਨ੍ਹਾਂ ਬਾਰੇ ਕਿਹਾ, "ਅਸੀਂ ਪਹਿਲੇ ਦਿਨ ਲੰਚ ਤੱਕ ਕਰੀਬ ਹਾਰੇ ਹੋਏ ਸੀ ਪਰ ਪੁਜਾਰਾ ਨੇ ਕਮਾਲ ਕਰ ਦਿਖਾਇਆ। ਉਨ੍ਹਾਂ ਦੇ ਹੌਂਸਲਾ, ਵਚਨਬੱਧਤਾ ਅਤੇ ਇਕਾਗਰਤਾ ਕਮਾਲ ਦੀ ਹੈ।"
2. ਹੋਰ ਗੇਂਦਬਾਜ਼ਾਂ ਦਾ ਕਮਾਲ
ਮੈਚ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਕੋਲੋਂ ਜਦੋਂ ਗੇਂਦਬਾਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਤਾਰੀਫ਼ ਕਰਨ 'ਚ ਜ਼ਰਾ ਵੀ ਕੰਜੂਸੀ ਨਹੀਂ ਵਰਤੀ।

ਤਸਵੀਰ ਸਰੋਤ, BCCI
ਕੋਹਲੀ ਨੇ ਕਿਹਾ ਕਿ ਚਾਰ ਅਜਿਹੇ ਗੇਂਦਬਾਜ਼, ਜੋ ਮੈਚ 'ਚ 20 ਵਿਕਟ ਲੈ ਕੇ ਦਿਖਾਉਣ ਹੋਰ ਇੱਕ ਕਪਤਾਨ ਨੂੰ ਕੀ ਚਾਹੀਦਾ ਹੈ ਅਤੇ ਉਨ੍ਹਾਂ ਦੀ ਇਹ ਗੱਲ ਸਹੀ ਹੈ।
ਜੇਕਰ ਬੱਲੇਬਾਜ਼ੀ 'ਚ ਪੁਜਾਰਾ ਦਾ ਤੋੜ ਨਹੀਂ ਸੀ ਤਾਂ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਟੀਮ ਵਰਕ ਦਿਖਾਇਆ ਅਤੇ ਆਸਟਰੇਲੀਆ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਚ ਸਮੇਟ ਦਿੱਤਾ।
ਭਾਰਤ ਨੂੰ 15 ਦੌੜਾਂ ਦੀ ਅਗਵਾਈ ਮਿਲੀ ਅਤੇ ਇਹ ਕਿੰਨੀ ਅਹਿਮ ਸਾਬਿਤ ਹੋਈ, ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗਾ ਸਕਦੇ ਹਨ ਕਿ ਟੀਮ ਇੰਡੀਆ ਨੇ ਇਹ ਮੈਚ ਸਿਰਫ਼ 31 ਦੌੜਾਂ ਨਾਲ ਜਿੱਤਿਆ ਹੈ।
ਆਸਟਰੇਲੀਆ ਦੀ ਪਹਿਲੀ ਪਾਰੀ 'ਚ ਇਸ਼ਾਂਤ ਸ਼ਰਮਾ ਨੇ 2, ਜਸਪ੍ਰੀਤ ਬੁਮਰਾਹ ਨੇ 3, ਮੁਹੰਮਦ ਸ਼ਮੀ ਨੇ 2 ਅਤੇ ਰਵਿਚੰਦ੍ਰਨ ਅਸ਼ਵਿਨ ਨੇ 3 ਵਿਕਟ ਲਏ। ਵਿਕਟ ਲੈਣ ਤੋਂ ਇਲਾਵਾ ਭਾਰਤੀ ਗੇਂਦਬਾਜ਼ਾਂ ਨੇ ਇਹ ਵੀ ਨਿਸ਼ਚਿਤ ਕੀਤਾ ਕਿ ਕੰਗਾਰੂ ਬੱਲੇਬਾਜ਼ ਖੁੱਲ੍ਹ ਕੇ ਨਾ ਖੇਡ ਸਕੇ।
ਇਹ ਵੀ ਪੜ੍ਹੋ-
ਚਾਰੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ, ਜਿਸ ਕਾਰਨ ਆਸਟਰੇਲੀਆ ਦੀ ਟੀਮ 98.4 ਓਵਰ ਖੇਡਣ ਦੇ ਬਾਵਜੂਦ ਸਿਰਫ਼ 235 ਦੌੜਾਂ ਹੀ ਬਣਾ ਸਕੀ। ਔਸਤ 2.38 ਦਾ ਰਿਹਾ।
3. ਦੂਜੀ ਪਾਰੀ 'ਚ ਬੱਲੇਬਾਜ਼ ਜਾਗੇ
ਟੀਮ ਇੰਡੀਆ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਪਹਿਲੀ ਪਾਰੀ 'ਚ ਹੀ ਆਪਣੀਆਂ ਵਿਕਟਾਂ ਗੁਆ ਪੈਵੇਲੀਅਨ 'ਚ ਬੈਠ ਗਏ ਸੀ ਪਰ ਦੂਜੀ ਪਾਰੀ 'ਚ ਉਨ੍ਹਾਂ ਨੇ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਕੁਝ ਸੁਧਾਰ ਦਿਖਿਆ।

ਤਸਵੀਰ ਸਰੋਤ, BCCI
ਸਲਾਮੀ ਬੱਲੇਬਾਜ਼ਾਂ ਨੇ ਸੰਭਾਲ ਕੇ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਕਮਜ਼ੋਰ ਗੇਂਦਾਂ 'ਤੇ ਵੀ ਦੌੜਾਂ ਬਣਾਈਆਂ।
ਪਹਿਲੀ ਵਿਕਟ 63 ਦੌੜਾਂ 'ਤੇ ਡਿੱਗੀ। ਕੇ ਐਲ ਰਾਹੁਲ ਨੇ 44, ਮੁਰਲੀ ਵਿਜੇ ਨੇ 18 ਅਤੇ ਵਿਰਾਟ ਕੋਹਲੀ ਨੇ 34 ਦੌੜਾਂ ਬਣਾਈਆਂ।
ਪਰ ਪਾਰੀ ਦੇ ਹੀਰੋ ਰਹੇ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ। ਪੁਜਾਰਾ ਨੇ 71 ਅਤੇ ਰਹਾਣੇ 70 ਦੌੜਾਂ ਦੀਆਂ ਪਾਰੀਆਂ 'ਚ 300 ਤੋਂ ਵੱਧ ਦੌੜਾਂ ਦਾ ਟੀਚਾ ਮਿਲਿਆ।
ਹਾਲਾਂਕਿ ਦੂਜੀ ਵਾਰੀ 'ਚ ਹੇਠਲੇ ਕ੍ਰਮ ਦੀ ਭਾਰਤੀ ਬੱਲੇਬਾਜ਼ੀ ਨੇ ਵਿਨਾਸ਼ ਕੀਤਾ, ਵਰਨਾ ਇਹ ਮੈਚ ਭਾਰਤ ਲਈ ਹੋਰ ਸੌਖਾ ਹੁੰਦਾ।
4. ਦੂਜੀ ਪਾਰੀ 'ਚ ਭਾਰਤੀ ਗੇਂਦਬਾਜ਼ਾਂ ਦਾ ਕਮਾਲ
ਆਸਟਰੇਲੀਆ ਲਈ ਚੌਥੀ ਪਾਰੀ 'ਚ ਇਸ ਟੀਚੇ ਤੱਕ ਪਹੁੰਚਣਾ ਸੌਖਾ ਨਹੀਂ ਸੀ ਪਰ ਘਰ 'ਚ ਖੇਡ ਰਹੀ ਕੰਗਾਰੂ ਟੀਮ ਨੂੰ ਦਰਕਿਨਾਰ ਕਰਨਾ ਗ਼ਲਤੀ ਹੁੰਦੀ ਹੈ ਅਤੇ ਇਹ ਉਨ੍ਹਾਂ ਦੀ ਬੱਲੇਬਾਜ਼ੀ ਨੇ ਦਿਖਾਇਆ।

ਤਸਵੀਰ ਸਰੋਤ, BCCI
ਪਰ ਭਾਰਤੀ ਗੇਂਦਬਾਜ਼ਾਂ ਨੇ ਹਾਰ ਨਹੀਂ ਮੰਨੀ ਅਤੇ ਅੰਤ ਤੱਕ ਡਟੇ ਰਹੇ। ਤਿੰਨਾਂ ਤੇਜ਼ ਗੇਂਦਬਾਜ਼ਾਂ ਨੇ ਕਰੀਬ 20-20 ਓਵਰ ਸੁੱਟੇ ਅਤੇ ਅਸ਼ਵਿਨ ਨੇ 53 ਓਵਰ ਮੈਰਾਥਨ ਸਪੈਲ ਕੀਤਾ। ਉਹ ਇੱਕ ਪਾਸਿਓਂ ਲੱਗੇ ਰਹੇ ਹਨ ਅਤੇ ਮੌਕੇ ਬਣਾਉਂਦੇ ਰਹੇ।
ਇੱਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ 'ਚ ਸਾਰਿਆਂ ਨੂੰ ਵਿਕਟ ਮਿਲੀ। ਇਸ਼ਾਂਤ ਦੇ ਖਾਤੇ 'ਚ ਇੱਕ ਹੋਰ ਬੁਮਰਾਹ, ਅਸ਼ਵਿਨ ਅਤੇ ਸ਼ਮੀ ਨੂੰ ਤਿੰਨ-ਤਿੰਨ ਵਿਕਟ ਮਿਲੇ।
ਜਦੋਂ ਲੱਗਾ ਕਿ ਆਸਟਰੇਲੀਆ ਕਿਤੇ ਟੀਚੇ ਤੱਕ ਪਹੁੰਚ ਨਾ ਜਾਵੇ ਤਾਂ ਕਪਤਾਨ ਕੋਹਲੀ ਨੇ ਗੇਂਦਬਾਜ਼ਾਂ ਨੂੰ ਬਦਲਣਾ ਜਾਰੀ ਰੱਖਿਆ ਅਤੇ ਗੇਂਦਬਾਜ਼ਾਂ ਨੇ ਕੰਗਾਰੂ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਣਾ ਜਾਰੀ ਰੱਖਿਆ।
5. ਰਿਸ਼ਭ ਦੀ ਵਿਕਟਕੀਪਿੰਗ
ਇਸ ਮੈਚ ਵਿੱਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਤੋਂ ਇਲਾਵਾ ਰਿਸ਼ਭ ਪੰਤ ਦੀ ਵੀ ਤਾਰੀਫ਼ ਕਰਨੀ ਪਵੇਗੀ, ਵੈਸੇ ਤਾਂ ਉਹ ਟੀਮ 'ਚ ਕਾਫੀ ਨਵੇਂ ਹਨ ਪਰ ਆਸਟਰੇਲੀਆ ਦੀ ਮੁਸ਼ਕਲ ਪਿੱਚਾਂ 'ਤੇ ਵਿਕਟਾਂ ਪਿੱਛੇ ਕੈਚ ਫੜਨ 'ਚ ਉਨ੍ਹਾਂ ਨੇ ਕੋਈ ਲਾਪ੍ਰਵਾਹੀ ਨਹੀਂ ਵਰਤੀ।

ਤਸਵੀਰ ਸਰੋਤ, Reuters
ਇਸ ਮੈਚ 'ਚ ਉਨ੍ਹਾਂ ਨੇ 11 ਕੈਚ ਲਏ, ਜੋ ਇੱਕ ਰਿਕਾਰਡ ਹੈ। ਉਨ੍ਹਾਂ ਰਿਧੀਮਾਨ ਸਾਹਾ ਨੂੰ ਪਿੱਛੇ ਛੱਡਿਆ।
ਇਸ ਤੋਂ ਇਲਾਵਾ ਬੱਲੇਬਾਜ਼ੀ 'ਚ ਵੀ ਕੁਝ ਜੌਹਰ ਵਿਖਾਏ। ਹਾਲਾਂਕਿ ਹਮਲਾਵਰ ਦੇ ਨਾਲ-ਨਾਲ ਥੋੜ੍ਹੀ ਸੰਜਮਤਾ ਦਿਖਾਉਣਗੇ ਤਾਂ ਵਧੇਰੇ ਚੰਗੇ ਬੱਲੇਬਾਜ਼ ਬਣ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿ ਵਿਕਟ ਦੇ ਪਿੱਛੇ ਕਾਫ਼ੀ ਬੋਲਦੇ ਰਹੇ, ਜਿਸ ਨਾਲ ਕੰਗਾਰੂ ਬੱਲੇਬਾਜ਼ ਕਾਫੀ ਪ੍ਰੇਸ਼ਾਨ ਰਹੇ। ਸਟੰਮ ਮਾਈਕ ਗੱਲਾਂ ਨੂੰ ਰਿਕਾਰਡ ਕਰਦਾ ਰਿਹਾ ਅਤੇ ਦਰਸ਼ਕਾਂ ਨੂੰ ਹਸਾਉਂਦਾ ਰਿਹਾ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਪਸੰਦ ਆਉਣਗੀਆਂ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












