ਦੇਵੋਲੀਨਾ ਭੱਟਾਚਾਰਿਆ : ਟੀਵੀ ਦੀ ਚਰਚਿਤ 'ਬਹੂ' ਦਾ ਕਤਲ ਕੇਸ 'ਚ ਆਇਆ ਨਾਮ

ਤਸਵੀਰ ਸਰੋਤ, INSTAGRAM @DEVOLEENA
ਪੰਜ ਦਸੰਬਰ ਨੂੰ ਰਾਇਗੜ੍ਹ ਜ਼ਿਲੇ ਨਾਲ ਲਗਦੇ ਜੰਗਲਾਂ 'ਚ ਲਾਸ਼ ਮਿਲੀ ਸੀ। ਲਾਸ਼ ਦੀ ਪਛਾਣ ਇੱਕ ਹੀਰਾ ਵਪਾਰੀ ਵਜੋਂ ਹੋਈ। ਇਸ 'ਚ ਇੱਕ ਪੁਲਿਸ ਵਾਲਾ, ਇੱਕ ਮੰਤਰੀ ਦੇ ਸਾਬਕਾ ਸਕੱਤਰ ਅਤੇ ਇੱਕ ਅਦਾਕਾਰ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਪੂਰੇ ਦਾ ਪੂਰਾ ਮਾਮਲਾ ਕਿਸੇ ਫਿਲਮ ਦੀ ਕਹਾਣੀ ਵਾਂਗ ਲਗਦਾ ਹੈ।
ਦਰਅਸਲ, ਮੁੰਬਈ ਦੇ ਹੀਰਾ ਕਾਰੋਬਾਰੀ ਰਾਜੇਸ਼ਵਰ ਉਦਾਨੀ ਦੇ ਕਤਲ ਦਾ ਮਾਮਲਾ ਬੇਹੱਦ ਉਲਝਦਾ ਜਾ ਰਿਹਾ ਹੈ। ਪੁਲਿਸ ਨੇ ਇਸ ਸੰਬੰਧੀ ਹੁਣ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਸ ਵਿੱਚ ਸਭ ਤੋਂ ਵੱਧ ਨਾਮ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਦਾ ਹੈ।
ਇਸ ਸਿਲਸਿਲੇ ਵਿੱਚ ਦੇਵੋਲੀਨਾ ਦੇ ਨਾਲ ਹੀ ਸਚਿਨ ਪਵਾਰ ਨਾਮ ਦੇ ਇੱਕ ਵਿਆਕਤੀ ਨੂੰ ਗੁਹਾਟੀ ਦੇ ਇੱਕ ਹੋਟਲ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ 'ਚ ਸਸਪੈਂਡ ਕਾਂਸਟੇਬਲ ਦਿਨੇਸ਼ ਪਵਾਰ ਦਾ ਵੀ ਨਾਮ ਆਇਆ ਹੈ।
ਮੁੰਬਈ ਪੁਲਿਸ ਦੇ ਏਸੀਪੀ ਲਖੀਮ ਗੌਤਮ ਦੇ ਹਵਾਲੇ ਨਾਲ ਮੀਡੀਆ ਰਿਪੋਰਟਸ 'ਚ ਦੱਸਿਆ ਗਿਆ ਹੈ ਕਿ ਪੁਲਿਸ ਕਾਂਸਟੇਬਲ ਪਹਿਲਾਂ ਤੋਂ ਹੀ 2014 ਦੇ ਇੱਕ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ ਹੈ।
ਉਨ੍ਹਾਂ ਨੇ ਦੱਸਿਆ ਕਿ ਪਹਿਲੀ ਨਜ਼ਰ 'ਚ ਕਤਲ ਦਾ ਕਾਰਨ ਉਦਾਨੀ ਦੇ ਨਾਲ ਪੈਸਿਆਂ ਦੇ ਲੈਣ-ਦੇਣ 'ਚ ਵਿਵਾਦ ਅਤੇ ਸਚਿਨ ਦੀਆਂ ਮਹਿਲਾ ਮਿੱਤਰਾਂ ਨੂੰ ਲੈ ਕੇ ਕਲੇਸ਼ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੇਵੋਲੀਨਾ ਉਨ੍ਹਾਂ ਵਿਚੋਂ ਹੈ, ਜਿਸ ਨਾਲ ਹੀਰਾ ਕਾਰੋਬਾਰੀ ਨੇ ਗੱਲਬਾਤ ਕੀਤੀ ਸੀ।
ਇਹ ਵੀ ਪੜ੍ਹੋ-

ਤਸਵੀਰ ਸਰੋਤ, INSTAGRAM @DEVOLEENA
ਕੌਣ ਹੈ ਦੋਵਲੀਨਾ ਭੱਟਾਚਾਰਿਆ?
ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਅਸਮ ਦੀ ਰਹਿਣ ਵਾਲੀ ਹੈ ਅਤੇ ਸੀਰੀਅਲ 'ਸਾਥ ਨਿਭਾਨਾ ਸਾਥੀਆ' 'ਚ ਗੋਪੀ ਬਹੂ ਦਾ ਕਿਰਦਾਰ ਅਦਾ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਉਹ 'ਸਵਾਰੇ ਸਭ ਕੇ ਸੁਪਨੇ ਪ੍ਰੀਤੋ' 'ਚ ਵੀ ਕੰਮ ਕਰ ਚੁੱਕੀ ਹੈ।
ਗੁਹਾਟੀ 'ਚ 22 ਅਗਸਤ 1990 ਨੂੰ ਪੈਦਾ ਹੋਈ ਦੇਵੋਲੀਨਾ ਭੱਟਾਚਾਰਿਆ ਇੱਕ ਟ੍ਰੇਨਡ ਭਰਤਨਾਟਿਅਮ ਡਾਂਸਰ ਵੀ ਹੈ।
ਸਾਲ 2011 ਤੋਂ ਆਪਣੇ ਕੈਰੀਅਰ ਕੀ ਸ਼ੁਰੂਆਤ ਕਰਨ ਵਾਲੀ ਦੇਵੋਲੀਨਾ ਡਾਂਸ ਇੰਡੀਆ ਸੀਜ਼ਨ ਟੂ ਦੇ ਆਡੀਸ਼ਨ 'ਚ ਪਹਿਲੀ ਵਾਰ ਨਜ਼ਰ ਆਈ ਸੀ।
ਇਸ ਤੋਂ ਬਾਅਦ ਟੀਵੀ ਦੀ ਦੁਨੀਆਂ 'ਚ 'ਸਵਾਰੇ ਸਭ ਦੇ ਸੁਪਨੇ ਪ੍ਰੀਤੋ' 'ਚ 'ਬਾਨੀ' ਦਾ ਕਿਰਦਾਰ ਨਾਲ ਨਜ਼ਰ ਆਈ।
ਫਿਰ ਅਦਾਕਾਰਾ ਜਿਆ ਮਾਨਿਕ ਦੇ ਸੀਰੀਅਲ ਤੋਂ ਹਟਣ ਤੋਂ ਬਾਅਦ ਦੇਵੋਲੀਨਾ ਰਾਤੋਰਾਤ 'ਸਾਥ ਨਿਭਾਨਾ ਸਾਥੀਆ' ਲਈ ਚੁਣੀ ਗਈ।
ਇਡੀਅਟ ਬਾਕਸ 'ਤੇ ਉਨ੍ਹਾਂ ਦੀ ਪਛਾਣ ਇਸੇ ਸੀਰੀਅਲ ਦੀ ਮਸ਼ਹੂਰ ਗੋਪੀ ਬਹੂ ਦੀ ਬਦੌਲਤ ਬਣੀ।
ਕੁਝ ਦਿਨਾਂ ਪਹਿਲਾਂ ਕਲਰਜ਼ ਦੇ ਸੀਰੀਅਲ 'ਕੁਝ ਨਵੇਂ ਰਿਸ਼ਤੇ' ਨਾਲ ਉਨ੍ਹਾਂ ਦੇ ਜੁੜਨ ਦੀ ਖ਼ਬਰ ਵੀ ਖੂਬ ਪ੍ਰਸਿੱਧ ਰਹੀ।

ਤਸਵੀਰ ਸਰੋਤ, INSTAGRAM @DEVOLEENA
ਦੇਵੋਲੀਨਾ ਨੇ ਆਪਣੇ 7 ਸਾਲ ਟੈਲੀਵਿਜ਼ਨ ਕੈਰੀਅਰ 'ਚ 'ਹਰਮਨ ਪਿਆਰੀ ਬਹੂ' ਵਜੋਂ ਆਪਣੀ ਪਛਾਣ ਛੱਡੀ ਹੈ।
ਇਸ ਦੌਰਾਨ ਉਨ੍ਹਾਂ ਨੇ ਸੀਰੀਅਲਜ਼ 'ਚ ਆਪਣੇ ਕਿਰਦਾਰ ਲਈ ਕਈ ਐਵਾਰਡਜ਼ ਵੀ ਮਿਲੇ ਹਨ।
ਦੇਵੋਲੀਨਾ ਨੂੰ 2013 'ਚ 'ਆਈਟੀਏ ਐਵਾਰਡਜ਼ ਫਾਰ ਦੇਸ ਦੀ ਧੜਕਨ, 2014 'ਚ 'ਸਟਾਰ ਪਰਿਵਾਰ ਐਵਾਰਡਜ਼' 'ਚ 'ਫੈਵਰੇਟ ਬਹੂ', 2015 'ਚ 'ਇੰਡੀਅਨ ਟੇਲੀ ਐਵਾਰਡਜ਼' 'ਚ ਬੈਸਟ ਐਕਟਰੈਸ, 'ਬਿਗ ਸਟਾਰ ਇੰਟਰਟੇਨਮੈਂਟ ਐਵਾਰਡਜ਼' 'ਚ 'ਮੋਸਟ ਇੰਟਰਨੇਨਿੰਗ ਟੇਲੀਵਿਜ਼ਨ ਐਕਟਰ-ਫੀਮੇਲ', ਸਟਾਰ ਪਰਿਵਾਰ ਐਵਾਰਡਜ਼ 'ਚ ਫੈਵਰੇਟ ਪਤਨੀ ਅਤੇ ਫੇਵਰੇਟ ਬਹੂ, 2016 'ਚ 'ਜ਼ੀ ਗੋਲਡ ਐਵਾਰਡਜ਼' 'ਚ ਪਾਪੂਲਰ ਬਹੂ ਆਨ ਇੰਡੀਅਨ ਟੈਲੀਵਿਜ਼ਨ ਅਤੇ 2017 ਦੇ 'ਸਟਾਰ ਪਰਿਵਾਰ ਐਵਾਰਡਜ਼' 'ਚ 'ਫੈਵਰੇਟ ਬਹੂ' ਦਾ ਪੁਰਸਕਾਰ ਮਿਲਿਆ।
ਹਾਲ ਦੇ ਦਿਨਾਂ 'ਚ ਬਿਕਿਨੀ ਸਣੇ ਕਈ ਬੋਲਡ ਤਸਵੀਰਾਂ ਦੀ ਬਦੌਲਤ ਦੇਵੋਲੀਨਾ ਇੰਟਰਨੈਟ 'ਤੇ ਕਾਫੀ ਪ੍ਰਸਿੱਧ ਰਹੀ ਹੈ।
ਉਦਾਨੀ ਕਤਲ ਕੇਸ ਦੇ ਉਲਝੇ ਤਾਰ
ਦੇਵੋਲੀਨਾ ਦੇ ਨਾਲ ਹੀ ਸਚਿਤ ਪਵਾਰ ਨਾਮ ਦੇ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਚਿਨ ਪਵਾਰ ਮਹਾਰਾਸ਼ਟਰ ਦੇ ਗ੍ਰਹਿ ਨਿਰਮਾਣ ਮੰਤਰੀ ਪ੍ਰਕਾਸ਼ ਮਹਿਤਾ ਦੇ ਸਾਬਕਾ ਨਿਜੀ ਸਕੱਤਰ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ-

ਤਸਵੀਰ ਸਰੋਤ, INSTAGRAM @DEVOLEENA
ਪ੍ਰਕਾਸ਼ ਮਹਿਤਾ ਵੀ ਸ਼ੁੱਕਰਵਾਰ ਦੀ ਸ਼ਾਮ ਨੂੰ ਮੀਡੀਆ ਨੂੰ ਦੱਸ ਚੁੱਕੇ ਹਨ ਕਿ ਪਵਾਰ 2004 ਤੋਂ 2009 ਤੱਕ ਨਾਲ ਸੀ ਪਰ ਜਦੋਂ ਉਨ੍ਹਾਂ (ਪਵਾਰ) ਨੇ ਇੱਕ ਆਜ਼ਾਦ ਉਮੀਦਵਾਰ ਵਜੋਂ ਬੀਐਮਸੀ ਦੀਆਂ ਚੋਣਾਂ ਲੜੀਆਂ ਤਾਂ ਉਸ ਨਾਲ ਸਾਰੇ ਸੰਬੰਧ ਤੋੜ ਦਿੱਤੇ ਸਨ ਅਤੇ ਭਾਜਪਾ ਨਾਲ ਨਿਕਾਲ ਦਿੱਤਾ ਗਿਆ ਸੀ।
ਹੁਣ ਤੱਕ ਪੁਲਿਸ ਜਾਂਚ ਚੋਂ ਪਤਾ ਲੱਗਾ ਹੈ ਕਿ ਉਦਾਨੀ ਕੁਝ ਬਾਰਜ਼ 'ਚ ਰੈਗੂਲਰ ਜਾਂਦੇ ਸਨ ਅਤੇ ਸਚਿਨ ਪਵਾਰ ਰਾਹੀਂ ਗਲੈਮਰ ਦੀ ਦੁਨੀਆਂ ਦੀ ਔਰਤਾਂ ਸਣੇ ਕਈ ਹੋਰਨਾਂ ਨਾਲ ਸੰਪਰਕ ਕਰਦੇ ਸਨ।
ਲਾਪਤਾ ਹੋ ਗਏ ਸਨ ਉਦਾਨੀ
ਰਾਜੇਸ਼ਵਰ ਉਦਾਨੀ (57) 28 ਨਵੰਬਰ ਨੂੰ ਆਪਣੇ ਦਫ਼ਤਰ ਤੋਂ ਲਾਪਤਾ ਹੋ ਗਏ ਸਨ।
ਪੁਲਿਸ ਨੇ ਉਨ੍ਹਾਂ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਅਤੇ ਤਲਾਸ਼ੀ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਮੋਬਾਈਲ ਨਵੀਂ ਮੁੰਬਈ ਦੇ ਰਾਬਾਲੇ 'ਚ ਹੋਣ ਦਾ ਪਤਾ ਲੱਗਾ ਪਰ ਫਿਰ ਉਨ੍ਹਾਂ ਦੇ ਮੋਬਾਇਲ ਦਾ ਸਿਗਨਲ ਗਾਇਬ ਹੋ ਗਿਆ ਸੀ।

ਤਸਵੀਰ ਸਰੋਤ, Reuters
ਉਸ ਤੋਂ ਬਾਅਦ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕੀਤਾ।
ਉਨ੍ਹਾਂ ਦੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਉਦਾਨੀ ਗੱਡੀ 'ਤੇ ਪੰਤ ਨਗਰ ਮਾਰਕੀਟ ਦੇ ਕੋਲ ਉਤਰ ਗਏ ਸਨ, ਜਿੱਥੇ ਇੱਕ ਹੋਰ ਗੱਡੀ ਆਈ ਤੇ ਉਹ ਉਸ ਵਿੱਚ ਬੈਠ ਗਏ।
ਇਸ ਤੋਂ ਬਾਅਦ ਬੁੱਧਵਾਰ ਨੂੰ ਉਦਾਨੀ ਦੀ ਲਾਸ਼ ਮਿਲੀ, ਉਨ੍ਹਾਂ ਦੇ ਬੇਟੇ ਨੇ ਲਾਸ਼ ਦੀ ਪਛਾਣ ਕੀਤੀ।
ਉਦਾਨੀ ਦੇ ਕਤਲ ਮਾਮਲੇ ਵਿੱਚ ਪੁਲਿਸ ਹੁਣ ਤੱਕ ਕਰੀਬ ਦੋ ਦਰਜਨ ਲੋਕਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਉਸ ਗੱਡੀ ਦੀ ਤਲਾਸ਼ ਕਰ ਰਹੀ ਹੈ, ਜਿਸ ਵਿੱਚ ਲਾਪਤਾ ਹੋਣ ਤੋਂ ਪਹਿਲਾਂ ਉਹ ਬੈਠੇ ਸਨ।
ਪੁਲਿਸ ਅਧਿਕਾਰੀਆਂ ਨੇ ਦੇਵੋਲੀਨਾ ਭੱਟਾਚਾਰਿਆ ਦੀ ਭੂਮਿਕਾ ਬਾਰੇ ਕੁਝ ਨਹੀਂ ਦੱਸਿਆ, ਪਰ ਸੰਕੇਤ ਦਿੱਤਾ ਕਿ ਮਨੋਰੰਜਨ ਉਦਯੋਗ ਦੀ ਕੁਝ ਹੋਰ ਔਰਤਾਂ ਨੂੰ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












