ਕਿਕੀ ਚੈਲੰਜ: ਰੇਲ ਗੱਡੀ ਤੋਂ ਉਤਰ ਕੇ ਕੀਤਾ ਡਾਂਸ, ਹੁਣ 3 ਦਿਨ ਤੱਕ ਕਰਨਗੇ ਰੇਲਵੇ ਸਟੇਸ਼ਨ ਸਾਫ਼

ਤਸਵੀਰ ਸਰੋਤ, FUNCHO ENTERTAINMENT
ਇੰਟਰਨੈਟ 'ਕਿਕੀ ਚੈਲੰਜ' ਦੇ ਵੀਡੀਓਜ਼ ਨਾਲ ਭਰਿਆ ਪਿਆ ਹੈ। ਚੱਲਦੀ ਗੱਡੀ ਦੇ ਨਾਲ ਕੀਤੇ ਜਾਣ ਵਾਲੇ ਇਸ ਡਾਂਸ ਨੂੰ ਲੈ ਕੇ ਕਈ ਸੂਬਿਆਂ ਵਿੱਚ ਪੁਲਿਸ ਚਿਤਾਵਨੀ ਜਾਰੀ ਕਰ ਚੁੱਕੀ ਹੈ। ਇਸ ਦੇ ਬਾਵਜੂਦ ਆਏ ਦਿਨ ਚੈਲੰਜ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ।
ਹਾਲ ਹੀ ਵਿੱਚ ਮੁੰਬਈ 'ਚ ਤਿੰਨ ਮੁੰਡਿਆਂ ਨੇ ਰੇਲਗੱਡੀ ਤੋਂ ਉਤਰ ਕੇ ਕਿਕੀ ਡਾਂਸ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਦੋਂ ਤਿੰਨਾਂ ਮੁੰਡਿਆਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਮੁੰਡਿਆਂ ਨੂੰ ਤਿੰਨ ਦਿਨ ਤੱਕ ਰੇਲਵੇ ਸਟੇਸ਼ਨ ਸਾਫ਼ ਕਰਨ ਦੀ ਸਜ਼ਾ ਸੁਣਾਈ ਹੈ।
ਸੀਨੀਅਰ ਰੇਲਵੇ ਅਧਿਕਾਰੀ ਅਨੂਪ ਸ਼ੁਕਲਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਯੂ ਟਿਊਬ 'ਤੇ ਇਨ੍ਹਾਂ ਮੁੰਡਿਆਂ ਦਾ ਵੀਡੀਓ ਦੇਖਿਆ। ਇਸ ਤੋਂ ਬਾਅਦ ਅਸੀਂ ਰੇਲਵੇ ਸਟੇਸ਼ਨ ਦੇ ਸੀਸੀਟੀਵੀ 'ਚੋਂ ਉਨ੍ਹਾਂ ਦੀ ਫੁਟੇਜ ਕੱਢੀ।"
ਇਹ ਵੀ ਪੜ੍ਹੋ:
ਇਹ ਵੀਡੀਓ ਫੁੰਚੋ ਐਂਟਰਟੇਨਮੈਂਟ ਵੱਲੋਂ ਯੂ ਟਿਊਬ 'ਤੇ ਪਾਇਆ ਗਿਆ ਸੀ, ਜਿਸ 'ਤੇ ਦੋ ਲੱਖ ਤੋਂ ਵੱਧ ਵਿਊਜ਼ ਹਨ।
ਮੈਜਿਸਟਰੇਟ ਨੇ ਕਿਹਾ, ਹੁਣ ਜਾਗਰੂਕਤਾ ਫੈਲਾਉਣ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੁੰਡਾ ਰੇਲ ਗੱਡੀ ਤੋਂ ਉਤਰ ਕੇ ਗਾਣੇ 'ਤੇ ਡਾਂਸ ਕਰਨ ਲੱਗਦਾ ਹੈ ਅਤੇ ਉਸ ਦਾ ਦੋਸਤ ਮੋਬਾਈਲ ਫੋਨ 'ਤੇ ਵੀਡੀਓ ਬਣਾਉਂਦਾ ਹੈ। ਰੇਲ ਗੱਡੀ ਜਦੋਂ ਤੁਰਨ ਲੱਗੀ ਤਾਂ ਉਹ ਨਾਲ-ਨਾਲ ਡਾਂਸ ਕਰਦੇ-ਕਰਦੇ ਭੱਜਦਾ ਹੈ।

ਤਸਵੀਰ ਸਰੋਤ, FUNCHO ENTERTAINMENT
ਵੀਡੀਓ ਵਿੱਚ ਉਸ ਦੇ ਦੋਸਤ ਨੂੰ ਵੀ ਚੱਲਦੀ ਰੇਲ ਗੱਡੀ ਤੋਂ ਅੱਧਾ ਬਾਹਰ ਨਿਕਲਿਆ ਹੋਇਆ ਦੇਖਿਆ ਜਾ ਸਕਦਾ ਹੈ, ਜੋ ਖ਼ੁਦ ਵੀ ਡਾਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮੈਜਿਸਟਰੇਟ ਨੇ ਮੁੰਡਿਆਂ ਦੀ ਇਸ ਹਰਕਤ ਨੂੰ ਬੇਹੱਦ ਗ਼ਲਤ ਦੱਸਿਆ। ਉਨ੍ਹਾਂ ਨੇ ਮੁੰਡਿਆਂ ਨੂੰ ਕਿਹਾ, "ਹੁਣ ਤੁਸੀਂ ਅਗਲੇ ਤਿੰਨ ਦਿਨਾਂ ਤੱਕ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੋਗੇ ਅਤੇ ਦੱਸੋਗੇ ਕਿ ਅਜਿਹਾ ਕਰਕੇ ਤੁਸੀਂ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਉਂਦੇ ਹੋ।"
ਉਥੇ ਹੀ ਫੁੰਚੋ ਐਂਟਰਟੇਨਮੈਂਟ ਨੇ ਆਪਣੇ ਪ੍ਰਸੰਸਕਾਂ ਨੂੰ ਦੱਸਿਆ ਕਿ ਕਿਕੀ ਡਾਂਸਰਜ਼ ਠੀਕ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਲਿਖਿਆ, "ਦੋਸਤੋ, ਸਭ ਕੁਝ ਠੀਕ ਹੈ। ਅਸੀਂ ਆਪਣੇ ਅਗਲੇ ਵੀਡੀਓ ਵਿੱਚ ਤੁਹਾਨੂੰ ਘਟਨਾ ਦੀ ਪੂਰੀ ਜਾਣਕਾਰੀ ਦੇਵਾਂਗੇ। ਉਦੋਂ ਤੱਕ ਸਾਡੇ ਨਾਲ ਜੁੜੇ ਰਹੋ।"
ਖ਼ਬਰਾਂ ਮੁਤਾਬਕ, ਤਿੰਨਾਂ ਵਿੱਚੋਂ ਇੱਕ ਮੁੰਡਾ ਐਕਟਰ ਹੈ ਅਤੇ ਛੋਟੇ-ਮੋਟੇ ਰੋਲ ਕਰਦਾ ਹੈ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post
ਐਂਟਰਟੇਨਮੈਂਟ ਕਾਮੇਡੀਅਨ ਸ਼ਿਗੀ ਦੇ ਇੰਸਟਾਗ੍ਰਾਮ ਵੀਡੀਓ ਤੋਂ ਬਾਅਦ ਲੋਕਾਂ ਨੂੰ ਕਿਕੀ ਚੈਲੰਜ ਦਾ ਖੁਮਾਰ ਚੜ੍ਹਿਆ। ਵੀਡੀਓ ਵਿੱਚ ਸ਼ਿਗੀ ਇੱਕ ਗਾਣੇ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ।
ਇਸ ਤੋਂ ਬਾਅਦ ਭਾਰਤ ਵਿੱਚ ਲੋਕਾਂ ਨੇ ਆਪਣੇ ਵੀਡੀਓ ਬਣਾ ਕੇ ਐਂਟਰਟੇਨਮੈਂਟ 'ਤੇ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ।












