ਘਰ ਵਿੱਚ ਬੱਚੇ ਨੂੰ ਜਨਮ ਕਿੰਨਾ ਖ਼ਤਰਨਾਕ ਹੈ

ਤਸਵੀਰ ਸਰੋਤ, JONAS GRATZER
- ਲੇਖਕ, ਅਪਰਣਾ ਰਾਮਮੂਰਤੀ
- ਰੋਲ, ਬੀਬੀਸੀ ਪੱਤਰਕਾਰ
ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਦੇ ਇੱਕ ਘਰ ਵਿੱਚ ਬੱਚੇ ਨੂੰ ਜਨਮ ਦੇਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਸੀ।
ਕਿਹਾ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣ ਦੀ ਪ੍ਰਕਿਰਿਆ ਦੇ ਲਈ ਔਰਤ ਦੇ ਪਤੀ ਅਤੇ ਉਸਦੇ ਦੋਸਤ ਨੇ ਯੂ-ਟਿਊਬ ਦਾ ਸਹਾਰਾ ਲਿਆ। ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਡਾਕਟਰ ਕੀ ਕਹਿੰਦੇ ਹਨ?
ਮੰਨੀ-ਪ੍ਰਮੰਨੀ ਇਸਤਰੀ ਰੋਗ ਮਾਹਿਰ ਕਮਲਾ ਸੇਲਵਾਰਾਜ ਕਹਿੰਦੀ ਹੈ ਕਿ ਇਹ ਪੂਰਾ ਮੁੱਦਾ ਬਹੁਤ ਬੇਤੁਕਾ ਹੈ। ਉਨ੍ਹਾਂ ਦਾ ਕਹਿਣਾ ਹੈ, "ਕੋਈ ਵੀ ਭਵਿੱਖਵਾਣੀ ਨਹੀਂ ਕਰ ਸਕਦਾ ਕਿ ਕਿਸ ਮਰੀਜ਼ ਨੂੰ ਵੱਧ ਖ਼ੂਨ ਨਿਕਲੇਗਾ। ਹਸਪਤਾਲ ਵਿੱਚ ਵਾਧੂ ਖ਼ੂਨ ਮੌਜੂਦ ਹੁੰਦਾ ਹੈ। ਘਰ ਵਿੱਚ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ?"
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਜਦੋਂ ਆਧੁਨਿਕ ਸਿਹਤ ਪ੍ਰਣਾਲੀ ਵਰਤੋਂ ਵਿੱਚ ਨਹੀਂ ਸੀ ਉਦੋਂ ਕੁਝ ਅਜਿਹੀਆਂ ਔਰਤਾਂ ਸਨ ਜਿਹੜੇ ਬੱਚਾ ਪੈਦਾ ਕਰਨ ਦੀ ਪ੍ਰਕਿਰਿਆ ਵਿੱਚ ਔਰਤ ਦੀ ਮਦਦ ਕਰਦੀਆਂ ਸਨ। ਅਸੀਂ ਉਨ੍ਹਾਂ ਨੂੰ ਅਸਿੱਖਿਅਤ ਡਾਕਟਰ ਕਹਿ ਸਕਦੇ ਹਾਂ। ਜੇਕਰ ਚੀਜ਼ਾਂ ਠੀਕ ਚਲਦੀਆਂ ਹਨ ਤਾਂ ਇੱਕ ਜਾਨ ਬਚਾਈ ਜਾ ਸਕਦੀ ਹੈ ਨਹੀਂ ਤਾਂ ਇੱਕ ਮੌਤ ਹੋਵੇਗੀ, ਇਸ ਲਈ ਅਸੀਂ ਪ੍ਰੈਗਨੈਂਸੀ (ਗਰਭ ਅਵਸਥਾ ) ਨੂੰ ਔਰਤ ਦਾ ਦੂਜਾ ਜਨਮ ਕਹਿੰਦੇ ਹਨ।"
ਕੀ ਮੈਡੀਕਲ ਬਿੱਲ ਡਰਾਉਂਦਾ ਹੈ?
ਮੌਜੂਦਾ ਸਮੇਂ ਵਿੱਚ ਗਰਭ ਅਵਸਥਾ ਤੋਂ ਲੈ ਕੇ ਡਿਲੀਵਰੀ ਤੱਕ ਦਾ ਖਰਚਾ ਇੱਕ ਲੱਖ ਰੁਪਏ ਤੱਕ ਹੋ ਸਕਦਾ ਹੈ। ਅਸੀਂ ਜਦੋਂ ਡਾਕਟਰ ਕਮਲਾ ਨੂੰ ਪੁੱਛਿਆ ਕਿ ਘਰ ਵਿੱਚ ਬੱਚੇ ਨੂੰ ਜਨਮ ਦੇਣਾ ਘੱਟ ਖਰਚੀਲਾ ਹੁੰਦਾ ਹੈ ਤਾਂ ਉਹ ਕਹਿੰਦੇ ਹਨ,''ਔਰਤਾਂ ਸਰਕਾਰੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇ ਸਕਦੀਆਂ ਹਨ ਜਿੱਥੇ ਖਰਚਾ ਬਹੁਤ ਘੱਟ ਹੈ ਜਾਂ ਬਿਲਕੁਲ ਵੀ ਨਹੀਂ ਹੈ। ਗਰਭ ਅਵਸਥਾ ਦੌਰਾਨ ਹਸਪਤਾਲ ਦੇ ਸਪੰਰਕ ਵਿੱਚ ਰਹਿਣਾ ਹਮੇਸ਼ਾ ਚੰਗਾ ਹੁੰਦਾ ਹੈ। ਜੇਕਰ ਤੁਸੀਂ ਖਰਚੇ ਬਾਰੇ ਸੋਚਦੇ ਹੋ ਤਾਂ ਕਿਸੇ ਦਾ ਮਰਨਾ ਠੀਕ ਹੈ?"

ਤਸਵੀਰ ਸਰੋਤ, Getty Images
ਬੱਚੇ ਨੂੰ ਸਾਧਾਰਣ ਤਰੀਕੇ ਨਾਲ ਜਨਮ ਦੇਣ ਲਈ ਕਿਸ ਚੀਜ਼ ਦੀ ਲੋੜ ਹੈ? ਡਾਕਟਰ ਕਮਲਾ ਸੇਲਵਾਰਾਜ ਪ੍ਰੈਗਨੈਂਸੀ ਤੋਂ ਲੈ ਕੇ ਬੱਚੇ ਨੂੰ ਜਨਮ ਦੇਣ ਤੱਕ ਦੀ ਪ੍ਰਕਿਰਿਆ ਨੂੰ ਸੂਚੀਬੱਧ ਕਰਦੀ ਹੈ।
ਚੰਗੀ ਕਸਰਤ
ਔਰਤਾਂ ਨੂੰ ਸਵੇਰੇ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਉੱਥੇ ਹੀ ਪਾਰਕ ਜਾਂ ਫਿਰ ਘਰ ਦੀ ਛੱਤ 'ਤੇ ਤਾਜ਼ਾ ਹਵਾ ਲੈ ਸਕਦੀਆਂ ਹਨ।

ਤਸਵੀਰ ਸਰੋਤ, FRANK BIENEWALD
ਵੱਖ-ਵੱਖ ਗਤੀਵਿਧੀਆਂ ਕਰੋ
ਫਰਸ਼ 'ਤੇ ਬੈਠ ਕੇ ਸਬਜ਼ੀ ਕੱਟੋ ਅਤੇ ਜ਼ਮੀਨ 'ਤੇ ਬੈਠ ਕੇ ਦੁਪਹਿਰ ਦਾ ਭੋਜਨ ਕਰਨਾ ਵੀ ਮਦਦਗਾਰ ਹੋਵੇਗਾ। ਜ਼ਮੀਨ ਤੋਂ ਉੱਠਣਾ ਮਰੀਜ਼ ਦੀ ਹਿੱਪ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਲਈ ਮਦਦਗਾਰ ਹੁੰਦਾ ਹੈ। ਇਹ ਪ੍ਰੈਗਨੈਂਸੀ ਦੌਰਾਨ ਔਰਤ ਦੀ ਮਦਦ ਕਰਦਾ ਹੈ ਅਤੇ ਜਨਮ ਦੇਣ ਸਮੇਂ ਬੱਚੇ ਦਾ ਸਿਰ ਜਲਦੀ ਬਾਹਰ ਆਉਣ ਵਿੱਚ ਮਦਦ ਕਰਦਾ ਹੈ। ਡਾਕਟਰ ਕਹਿੰਦੀ ਹੈ, "ਡਾਈਨਿੰਗ ਟੇਬਲ 'ਤੇ ਬੈਠ ਕੇ ਔਰਤ ਦਾ ਭੋਜਨ ਕਰਨਾ ਅਤੇ ਰਸੋਈ ਵਿੱਚ ਸਬਜ਼ੀ ਕੱਟਣਾ ਉਸ ਨੂੰ ਆਪਰੇਸ਼ਨ ਵੱਲ ਲਿਜਾਉਂਦਾ ਹੈ।"
ਤੰਦਰੁਸਤ ਭੋਜਨ
"ਗਰਭਵਤੀ ਔਰਤਾਂ ਨੂੰ ਚੰਗੀ ਸਿਹਤ ਲਈ ਕੁਦਰਤੀ ਖਾਣਾ ਖਾਣ ਦੀ ਲੋੜ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਉਹ ਰੋਜ਼ਾਨਾ ਹਰੇ ਪੱਤੇ ਵਾਲੀ ਇੱਕ ਸਬਜ਼ੀ ਖਾਵੇ। ਉਨ੍ਹਾਂ ਨੂੰ ਰੋਜ਼ਾਨਾ ਇੱਕ ਫਰੂਟ ਖਾਣ ਦੀ ਆਦਤ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ। ਸੇਬ, ਅੰਗੂਰ ਅਤੇ ਕੋਲਾ ਰੋਜ਼ਾਨਾ ਦੇ ਖਾਣੇ ਵਿੱਚ ਸ਼ਾਮਲ ਕਰੋ। ਉਨ੍ਹਾਂ ਨੂੰ ਰੋਜ਼ਾਨਾ ਬਾਦਾਮ ਖਾਣੇ ਚਾਹੀਦੇ ਹਨ।"

ਤਸਵੀਰ ਸਰੋਤ, Getty Images
ਡਾਕਟਰ ਕਮਲਾ ਕਹਿੰਦੀ ਹੈ, "ਇਹ ਬੇਹੱਦ ਜ਼ਰੂਰੀ ਹੈ ਕਿ ਤਣਾਅ ਤੋਂ ਦੂਰ ਰਹੋ। ਯੋਗਾ ਉਨ੍ਹਾਂ ਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ।"
ਹੋਮਿਓਪੈਥੀ ਡਾਕਟਰ ਸ਼ਾਮਲਾ ਕਹਿੰਦੀ ਹੈ, "ਇੱਕ ਮਰੀਜ਼ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਾਲਣ ਜ਼ਰੂਰ ਕਰਦਾ ਹੈ ਪਰ ਦੂਜੇ ਕਾਰਨਾਂ ਕਰਕੇ ਆਪਰੇਸ਼ਨ ਦੀ ਨੌਬਤ ਆ ਜਾਂਦੀ ਹੈ।"
ਇਹ ਵੀ ਪੜ੍ਹੋ:
ਡਾਕਟਰ ਕਹਿੰਦੇ ਹਨ ਕਿ ਤਿਰੂਪੁਰ ਦੀ ਗਰਭਵਤੀ ਔਰਤ ਦੀ ਭਾਰੀ ਖ਼ੂਨ ਵਗਣ ਨਾਲ ਮੌਤ ਹੋਈ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੋ ਸਕਦਾ ਹੈ ਕਿ ਇੱਕ ਸਦਮੇ ਨਾਲ ਵੀ ਉਨ੍ਹਾਂ ਦੀ ਮੌਤ ਹੋਈ ਹੋਵੇ। ਉਹ ਕਹਿੰਦੇ ਹਨ, "ਮੌਜੂਦਾ ਸਮੇਂ ਵਿੱਚ ਘਰ 'ਚ ਬੱਚੇ ਨੂੰ ਜਨਮ ਦੇਣਾ ਸੁਰੱਖਿਅਤ ਨਹੀਂ ਹੈ।"
ਡਾਕਟਰ ਕਦੋਂ ਆਪਰੇਸ਼ਨ ਦੀ ਸਲਾਹ ਦਿੰਦੇ ਹਨ?
ਜਦੋਂ ਬੱਚੇ ਦਾ ਸਿਰ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕੁਦਰਤੀ ਰੂਪ ਨਾਲ ਬਾਹਰ ਆਉਣ 'ਚ ਅਸਮਰਥ ਹੁੰਦਾ ਹੈ ਤਾਂ ਮਰੀਜ਼ ਨੂੰ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਬੱਚੇ ਗਰਭ ਵਿੱਚ ਜਦੋਂ ਉਲਟਾ ਹੁੰਦਾ ਹੈ ਤਾਂ ਵੀ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਗਰਭਨਾਲ ਬੱਚੇ ਦੀ ਧੌਣ ਨਾਲ ਉਲਝੀ ਹੁੰਦੀ ਹੈ ਤਾਂ ਆਪਰੇਸ਼ਨ ਲਈ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images
ਡਾਕਟਰ ਕਈ ਵਾਰ ਮਾਂ ਅਤੇ ਬੱਚੇ ਦੀ ਜਾਨ ਬਚਾਉਣ ਲਈ ਵੀ ਆਪਰੇਸ਼ਨ ਦੀ ਸਲਾਹ ਦਿੰਦੇ ਹਨ।
ਆਪਰੇਸ਼ਨ ਵਿੱਚ ਵਾਧਾ ਕਿਉਂ ਹੋਇਆ ਹੈ?
"ਸਾਡੀ ਜੀਵਨਸ਼ੈਲੀ ਵਿੱਚ ਬਦਲਾਅ ਹੋਇਆ ਹੈ। ਅਸੀਂ ਸਹੀ ਸਮੇਂ 'ਤੇ ਸੌਂਦੇ ਨਹੀਂ ਹਾਂ, ਅਸੀਂ ਜੰਕ ਫੂਡ ਖਾਂਦੇ ਹਾਂ, ਸਰੀਰਕ ਲਈ ਲੋੜੀਂਦੀ ਕਸਰਤ ਨਹੀਂ ਕਰਦੇ ਅਤੇ ਮਾਨਸਿਕ ਦਬਾਅ, ਇਹ ਕਈ ਮਹੱਤਵਪੂਰਨ ਕਾਰਨ ਹਨ। ਹਾਲਾਂਕਿ, ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਅਜਿਹੀਆਂ ਔਰਤਾਂ ਵੀ ਹਨ ਜਿਹੜੀਆਂ ਆਪਰੇਸ਼ਨ ਚਾਹੁੰਦੀਆਂ ਹਨ। ਅੱਜ ਦੀ ਪੀੜ੍ਹੀ ਡਿਲੀਵਰੀ ਦੀ ਦਰਦ ਤੋਂ ਡਰਦੀ ਹੈ ਅਤੇ ਉਹ ਆਪਰੇਸ਼ਨ ਚਾਹੁੰਦੀ ਹੈ।"

ਤਸਵੀਰ ਸਰੋਤ, Getty Images
ਡਾਕਟਰ ਸ਼ਾਮਲਾ ਇਹ ਵੀ ਕਹਿੰਦੀ ਹੈ ਕਿ ਇਹ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਜਦੋਂ ਕੋਈ ਜੋੜਾ ਬੱਚਾ ਜੰਮਣ ਦਾ ਫ਼ੈਸਲਾ ਲੈਂਦਾ ਹੈ ਤਾਂ ਉਸ ਨੂੰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਇਨ੍ਹਾਂ ਦਿਨਾਂ 'ਚ ਘਰ ਵਿੱਚ ਬੱਚੇ ਨੂੰ ਜਨਮ ਦੇਣਾ
ਉਹ ਕਹਿੰਦੀ ਹੈ ਕਿ ਪੁਰਾਣੇ ਸਮੇਂ ਵਾਂਗ ਚੀਜ਼ਾਂ ਅੱਜ ਨਹੀਂ ਹਨ ਅਤੇ ਪ੍ਰੈਗਨੈਂਸੀ ਦੌਰਾਨ ਹਸਪਤਾਲਾਂ ਦੇ ਸਪੰਰਕ ਵਿੱਚ ਰਹਿਣਾ ਚੰਗਾ ਹੈ।
ਬੱਚਿਆਂ ਨੂੰ ਜਨਮ ਦੇ ਵਾਲੇ ਵੀਡੀਓ
ਘਰ ਵਿੱਚ ਬੱਚੇ ਨੂੰ ਜਨਮ ਦੇਣ ਦੇ ਬਹੁਤ ਸਾਰੇ ਵੀਡੀਓਜ਼ ਯੂ-ਟਿਊਬ 'ਤੇ ਹਨ। ਬਹੁਤ ਸਾਰੀਆਂ ਵੀਡੀਓਜ਼ ਵਿੱਚ ਦਿਖਾਈ ਦਿੰਦਾ ਹੈ ਕਿ ਔਰਤਾਂ ਪਾਣੀ ਵਿੱਚ ਬੱਚੇ ਨੂੰ ਜਨਮ ਦੇ ਰਹੀਆਂ ਹਨ। ਸਿਰਫ਼ ਪਤੀ ਹੀ ਬੱਚੇ ਨੂੰ ਜਨਮ ਦਿਵਾਉਣ ਸਮੇਂ ਮੌਜੂਦ ਹੈ। ਪਰ ਇਸ ਪ੍ਰਕਿਰਿਆ ਦੌਰਾਨ ਸੁਰੱਖਿਆ ਦੇ ਸਵਾਲ 'ਤੇ ਪ੍ਰਸ਼ਨਚਿੰਨ੍ਹ ਹੈ।
ਇਹ ਵੀ ਪੜ੍ਹੋ:
ਅੱਜ ਵੀ ਦੇਸ ਵਿੱਚ ਸਫਲਤਾਪੂਰਵਕ ਘਰਾਂ ਵਿੱਚ ਬੱਚਿਆਂ ਨੂੰ ਜਨਮ ਦਵਾਇਆ ਜਾ ਰਿਹਾ ਹੈ।












