ਇਸ਼ਤਿਹਾਰ ਜਾਰੀ ਕਰ ਕੇ ਬੱਚਾ ਪੈਦਾ ਕਰਨ ਲਈ ਲੱਭਿਆ ਪਿਤਾ

women

ਤਸਵੀਰ ਸਰੋਤ, Getty Images

    • ਲੇਖਕ, ਕੇਟਸ ਬੈਟਸ
    • ਰੋਲ, ਬੀਬੀਸੀ ਨਿਊਜ਼

10 ਮਹੀਨੇ ਪਹਿਲਾਂ ਕਰੀਬ 30 ਸਾਲਾ ਜੈਸਿਕਾ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਗਰਭਵਤੀ ਹੋਣਾ ਚਾਹੁੰਦੀ ਹੈ।

ਲਗਾਤਾਰ ਰਿਸ਼ਤਿਆਂ ਦੇ ਨਾਕਾਮ ਹੋਣ 'ਤੇ ਉਸ ਨੇ ਇਸ ਲਈ ਇੱਕ ਵਿਲੱਖਣ ਰਾਹ ਅਖ਼ਤਿਆਰ ਕੀਤਾ ਅਤੇ ਆਨਲਾਈਨ ਇੱਕ ਇਸ਼ਤਿਹਾਰ ਨਸ਼ਰ ਕੀਤਾ।

ਜੈਸਿਕਾ ਨੂੰ ਜਿੰਨੀ ਉਮੀਦ ਸੀ ਸਿੱਟਾ ਉਸ ਤੋਂ ਵਧੀਆ ਸੀ।

ਦਰਅਸਲ ਜੈਸਿਕਾ ਨੇ ਆਪਣੇ ਇਸ਼ਤਿਹਾਰ ਵਿੱਚ ਲਿਖਿਆ ਸੀ, "ਉਹ ਸੁਰੱਖਿਅਤ ਸਬੰਧਾਂ ਰਾਹੀਂ ਬੱਚੇ ਦੀ ਇਛੁੱਕ ਹੈ।"

"ਮੈਂ 30 ਸਾਲ ਦੀ ਹਾਂ ਅਤੇ ਮੈਂ ਸਹੀ ਜਾਂ ਗ਼ਲਤ ਪਤੀ ਦੀ ਤਲਾਸ਼ ਬੰਦ ਕਰ ਦਿੱਤੀ ਹੈ। ਮੈਂ ਇੱਕ ਬੱਚਾ ਚਾਹੁੰਦੀ ਹਾਂ।"

ਉਸ ਨੇ ਇਹ ਇਸ਼ਤਿਹਾਰ 'ਕ੍ਰੇਗਜ਼ਲਿਸਟ' 'ਤੇ ਪੋਸਟ ਕੀਤਾ ਸੀ ਜੋ ਭਰੋਸੇਯੋਗ ਵੈੱਬਸਾਈਟ ਮੰਨੀ ਜਾਂਦੀ ਹੈ।

pregnant women sitting

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇੱਕ ਸੰਭਾਵੀ ਪਿਤਾ 40 ਸਾਲ ਤੋਂ ਘੱਟ, ਕੱਦ 5.9 ਇੰਚ ਅਤੇ ਐੱਸਡੀਟੀ (ਸੈਕਸੂਅਲ ਟ੍ਰਾਂਸਮਿਡਟ ਡਸੀਜ਼) ਟੈਸਟ ਲਈ ਤਿਆਰ ਹੋਵੇ। ਇਸ ਦੇ ਨਾਲ ਹੀ ਉਹ "ਕੁਝ ਦਿਨ ਲਗਾਤਾਰ ਜਿਨਸੀ ਸਬੰਧ ਬਣਾਉਣ ਲਈ ਵੀ" ਮੌਜੂਦ ਹੋਵੇ।

ਜੈਸਿਕਾ ਨੂੰ ਇਸ ਵਪਾਰਕ ਪਹੁੰਚ ਲਈ ਕੋਈ ਪਛਤਾਵਾ ਨਹੀਂ

"ਪਰਿਵਾਰ ਦੀ ਸ਼ੁਰੂਆਤ ਉਸ ਦੀਆਂ ਕੋਸ਼ਿਸ਼ਾਂ ਦਾ ਟੀਚਾ ਸੀ।"

ਉਸ ਨੇ ਆਪਣੇ ਕਈ ਦੋਸਤਾਂ ਨੂੰ "ਪਿਆਰ ਵਿੱਚ ਪਾਗਲ" ਹੋਣ ਤੱਕ ਫੇਲ੍ਹ ਰਹੇ ਰਿਸ਼ਤਿਆਂ ਤੋਂ ਬਾਅਦ ਆਪਣੀਆਂ ਤਕਲੀਫਾਂ ਨੂੰ ਘਟਾਉਣ ਲਈ ਪਰਿਵਾਰ ਦੀ ਸ਼ੁਰੂਆਤ ਕਰਦੇ ਦੇਖਿਆ ਸੀ।

ਉਸ ਨੇ ਕਿਹਾ, "ਮੈਂ ਫੈਸਲਾ ਲਿਆ ਕਿ ਮੈਂ ਉਦੋਂ ਤੱਕ ਰੁਮਾਂਟਿਕ ਇੱਛਾਵਾਂ ਦਾ ਬਲੀਦਾਨ ਦੇ ਸਕਦਾ ਹਾਂ ਜਦੋਂ ਤੱਕ ਮੇਰੇ ਬੱਚਿਆਂ ਦੇ ਮਾਤਾ ਪਿਤਾ ਇਕੱਠੇ ਰਹਿਣਗੇ ਅਤੇ ਉਨ੍ਹਾਂ ਦੀ ਦੇਖਭਾਲ ਕਰ ਸਕਣਗੇ।"

ਉਸ ਨੇ ਇਹ ਇਸ਼ਤਿਹਾਰ ਵੈੱਬਸਾਈਟ 'ਤੇ ਆਪਣੇ ਘਰ ਸੁਬਰਬਸ ਤੋਂ ਸੈਂਟ੍ਰਲ ਲੰਡਨ ਤੱਕ ਬੱਸ 'ਚ ਜਾਂਦਿਆਂ ਪੋਸਟ ਕੀਤਾ ਅਤੇ ਉਦੋਂ ਉਹ ਆਕਸਫੋਰਡ ਸਟ੍ਰੀਟ 'ਤੇ ਹੀ ਸੀ, ਜਦੋਂ ਉਸ ਨੂੰ ਕਾਫੀ ਜਵਾਬ ਮਿਲਣੇ ਸ਼ੁਰੂ ਹੋ ਗਏ।

ਉਸ ਨੇ ਉਨ੍ਹਾਂ 'ਚੋਂ ਇੱਕ ਵਿਸ਼ੇਸ਼ ਨਾਲ ਇਸੇ ਸ਼ਾਮ ਨੂੰ ਮੀਟਿੰਗ ਰੱਖ ਲਈ ਸੀ।

ਇੱਕ ਸਾਲ ਪਹਿਲਾ ਜੈਸਿਕਾ ਨੇ ਡੇਵਿਡ ਨਾਲ ਲੰਬਾ ਸਮਾਂ ਰਿਸ਼ਤਾ ਨਿਭਾਇਆ ਸੀ। ਉਹ ਵੀ ਉਸ ਵਾਂਗ ਬੱਚੇ ਚਾਹੁੰਦਾ ਸੀ ਪਰ ਜਲਦਬਾਜ਼ੀ 'ਚ ਨਹੀਂ ਸੀ।

pregnant women

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਜੈਸਿਕਾ ਮੁਤਾਬਕ, "ਉਸ ਦਾ ਕੋਈ ਉਦੇਸ਼ ਨਹੀਂ ਸੀ। ਉਹ ਉਦੋਂ ਤੱਕ ਇੰਤਜ਼ਾਰ ਕਰਨਾ ਚਾਹੁੰਦਾ ਹੈ ਜਦੋਂ ਉਹ ਆਪਣੇ ਕਰੀਅਰ ਅਤੇ ਜ਼ਿੰਦਗੀ ਬਾਰੇ ਸੰਤੁਸ਼ਟ ਨਾ ਹੋ ਜਾਵੇ। ਤੁਸੀਂ ਜ਼ਰਾ ਸੋਚੋ, ਇਸ ਤਰ੍ਹਾਂ ਨਹੀਂ ਹੁੰਦਾ।"

ਉਹ 30 ਸਾਲ ਦੀ ਹੋ ਗਈ ਸੀ ਅਤੇ ਉਸ ਨੂੰ ਬੱਚੇ ਚਾਹੀਦੇ ਸਨ ਅਤੇ ਉਹ ਆਪਣੇ ਉਨ੍ਹਾਂ ਦੋਸਤਾਂ ਨਾਲ ਵੀ ਈਰਖਾ ਕਰਦੀ ਸੀ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਸ਼ੁਰੂਆਤ ਕਰ ਲਈ ਸੀ।

ਇਸ ਦੇ ਨਾਲ ਹੀ ਉਹ ਹਸਪਤਾਲ ਵਿੱਚ ਦਾਖ਼ਲ ਆਪਣੀ ਇੱਕ ਰਿਸ਼ਤੇਦਾਰ ਦੀ ਹਾਲਤ ਤੋਂ ਵੀ ਘਬਰਾ ਗਈ ਸੀ, ਜਿਸ ਕੋਲ ਕੋਈ ਬੱਚਾ ਨਹੀਂ ਸੀ।

ਜੈਸਿਕਾ ਨੂੰ ਲੱਗਦਾ ਸੀ ਕਿ ਡਾਕਟਰ ਵੀ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਕਿਉਂਕਿ ਉਸ ਦੀ ਵਧੀਆ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ।

"ਮੈਨੂੰ ਡਰ ਹੈ ਕਿ ਜੇਕਰ ਮੇਰੇ ਬੱਚੇ ਨਾ ਹੋਏ ਤਾਂ ਮੇਰਾ ਅੰਤ ਵੀ ਇਸੇ ਤਰ੍ਹਾਂ ਹੀ ਹੋਵੇਗਾ। ਉਹ ਤੁਹਾਡੇ ਬੁਢਾਪੇ 'ਚ ਤੁਹਾਡੇ ਬੀਮੇ ਵਾਂਗ ਹੁੰਦੇ ਹਨ।"

ਉਸ ਨੇ ਮਾਰਚ 2016 'ਚ ਡੇਵਿਡ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਦਿੱਤਾ ਅਤੇ ਉਸ ਨਾਲ ਹੀ ਆਪਣੇ ਇੱਕ ਸਹਿਕਰਮੀ ਸਕਾਟ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ।

couple in snow

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਉਸ ਨੂੰ ਵੀ ਬੱਚੇ ਦੀ ਬੇਹੱਦ ਚਾਹਤ ਸੀ ਪਰ 6 ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ ਡਾਕਟਰ ਨਾਲ ਰਾਬਤਾ ਕਾਇਮ ਕੀਤਾ।

ਇਸ ਲਈ ਡਾਕਟਰ ਨੇ ਉਨ੍ਹਾਂ ਦਾ ਖ਼ੂਨ ਟੈਸਟ ਕਰਵਾਇਆ, ਜਿਸ ਵਿੱਚ ਜੈਸਿਕਾ ਦੀ ਰਿਪੋਰਟ ਠੀਕ ਆਈ ਪਰ ਸਕਾਟ ਦੀ ਰਿਪੋਰਟ ਵਿੱਚ ਜਣਨ ਸ਼ਕਤੀ 'ਚ ਦਿੱਕਤ ਆਈ।

ਜੈਸਿਕਾ ਨੇ ਦੱਸਿਆ, "ਉਸ ਨੇ ਇਸ ਖ਼ਬਰ 'ਤੇ ਕੁਝ ਖ਼ਾਸ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਉਹ ਵੱਖ ਹੋ ਗਏ। ਮੈਨੂੰ ਲੱਗਾ ਕਿ ਮੇਰੇ ਕੋਲ ਉਸ ਦਾ ਸਾਥ ਦੇਣ ਦੀ ਸਮਰੱਥਾ ਹੈ ਅਤੇ ਮੈਂ ਨਾ ਹੀ ਆਈਵੀਐੱਫ ਰਾਹੀਂ ਮਾਂ ਬਣਨ ਦੇ ਹੱਕ 'ਚ ਸੀ।"

700 ਪੌਂਡ ਸ਼ੁਕਰਾਣੂ

ਉਸ ਤੋਂ ਇਲਾਵਾ ਜੈਸਿਕਾ ਨੇ ਮਹਿਲਾ ਰੋਗਾਂ ਦਾ ਮਾਹਰ ਡਾਕਟਰ ਦੀ ਰਾਇ ਲਈ ਉਸ ਨੇ ਦੱਸਿਆ ਕਿ ਉਹ ਕਿਸੇ ਸ਼ੁਕਰਾਣੂ ਦਾਨੀ ਦੀ ਮਦਦ ਨਾਲ ਮਾਂ ਬਣ ਸਕਦੀ ਹੈ ਪਰ ਜੈਸਿਕਾ ਨੂੰ ਆਪਣੇ ਬੱਚੇ ਲਈ ਵਧੀਆ ਦੇਖਭਾਲ ਕਰਨ ਵਾਲਾ ਪਿਤਾ ਵੀ ਚਾਹੀਦਾ ਸੀ।

ਜੈਸਿਕਾ ਨੇ ਇਸ ਬਾਰੇ ਆਪਣੀ ਦੋਸਤ ਨਾਲ ਗੱਲ ਕੀਤੀ ਅਤੇ ਉਸ ਨੇ ਦੱਸਿਆ ਕਿ ਉਸ ਦੀ ਦੋਸਤ ਨੇ ਕਿਹਾ, "ਕਿਉਂ 700 ਪੌਂਡ ਸ਼ੁਕਰਾਣੂ 'ਤੇ ਖਰਚ ਕਰਨੇ, ਕਿਸੇ ਬਾਰ ਵਿੱਚ ਉੱਥੇ ਤੈਨੂੰ ਇਹ ਮੁਫ਼ਤ ਮਿਲ ਜਾਣਾ।"

"ਪਰ ਮੈਂ ਕਿਸੇ ਬਾਰ ਜਾਂ ਪੱਬ ਵਿੱਚ ਨਹੀਂ ਜਾ ਕੇ ਕਿਸੇ ਨਾਲ ਅਸੁਰੱਖਿਅਤ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਅਤੇ ਨਾ ਹੀ ਮੈਂ ਕਿਸੇ ਨੂੰ ਜ਼ਬਰਦਸਤੀ ਪਿਤਾ ਦੀ ਜ਼ਿੰਮੇਵਾਰੀ 'ਚ ਨਹੀਂ ਪਾਉਣਾ ਚਾਹੁੰਦੀ।"

ਹਾਲਾਂਕਿ, ਇਸ ਨੇ ਉਸ ਨੂੰ ਇੱਕ ਕੋ-ਪੈਰੇਂਟਿੰਗ ਸਾਈਟ 'ਤੇ ਇਸ਼ਤਿਹਾਰ ਦੇਣ ਲਈ ਪ੍ਰੇਰਿਤ ਕੀਤਾ। ਪਰ ਇਸ ਦੌਰਾਨ ਉਸ ਵਾਹ ਵਿਆਹੇ ਹੋਏ ਸਮਲਿੰਗੀ ਜੋੜਿਆਂ ਨਾਲ ਪਿਆ ਪਰ ਉਸ ਨੂੰ ਇਸ ਵਿੱਚ ਡਰ ਸੀ ਕਿ ਉਹ ਤਿੰਨਾਂ ਮਾਪਿਆਂ ਦੇ ਇਸ ਰਿਸ਼ਤੇ ਵਿੱਚ ਕੋਈ ਇੱਕ ਵੱਖ ਹੋ ਸਕਦਾ ਹੈ।

sperm sticker

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇੰਗਲੈਂਡ ਨਾਲੋਂ ਬ੍ਰੈਕਸਿਸਟ ਦੇ ਵੱਖ ਹੋਣ ਦੌਰਾਨ ਫਿਰ ਉਸ ਨੇ ਵੈਬਸਾਈਟ 'ਤੇ ਕਿਸੇ ਅਣਸੁਖਾਵੀਂ ਰੁਕਾਵਟ ਤੱਕ ਇੱਕੋ ਹੀ ਮੁੰਡੇ ਨਾਲ ਗੱਲ ਕਰਨੀ ਸ਼ੁਰੂ ਕੀਤੀ।

ਜੈਸਿਕਾ ਨੇ ਕਿਹਾ, "ਉਸ ਨੇ ਯੂਰਪ ਛੱਡਣ ਲਈ ਵੋਟ ਕੀਤਾ ਅਤੇ ਮੈਂ ਇਸ ਦੇ ਉਲਟ ਜਵਾਬ ਦਿੱਤਾ ਅਤੇ ਮੈਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਤਰ੍ਹਾਂ ਮਾਤਾ ਪਿਤਾ ਨਹੀਂ ਬਣ ਸਕਦੇ।"

ਜੈਸਿਕਾ ਨੇ ਮਹੀਨਾਵਾਰ ਫੀਸ ਵਾਲੀ ਵੈਬਸਾਈਟ ਛੱਡ ਦਿੱਤੀ ਅਤੇ ਇੱਕ ਐੱਪ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਪਰ ਇੱਕ ਅਧਿਆਪਕ ਹੋਣ ਦੇ ਨਾਤੇ ਉਸ ਨੇ ਐੱਪ 'ਤੇ ਆਪਣੀ ਤਸਵੀਰ ਲਗਾਉਣੀ ਮੁਨਾਸਿਬ ਨਹੀਂ ਸਮਝੀ।

ਇਸ ਤੋਂ ਬਾਅਦ ਉਸ ਨੇ 'ਕ੍ਰੈਗਜ਼ਲਿਸਟ' ਬਾਰੇ ਸੋਚਿਆ।

"ਉਸ ਨੇ ਇੱਕ ਸਤਰ ਵਿੱਚ ਲਿਖਿਆ, "ਮੈਂ ਖਾਣਾ ਬਣਾਉਣ ਵੇਲੇ ਟਰਕੀ ਬਸਟਰ ਦੀ ਵਰਤੋਂ ਨਹੀਂ ਕਰਦੀ ਅਤੇ ਗਰਭ ਧਾਰਨ ਵੇਲੇ ਵੀ ਕਿਸੇ ਇੱਕ ਦੀ ਵਰਤੋਂ ਨਹੀਂ ਕਰ ਰਹੀ।"

ਉਸ ਨੇ ਇੱਕ ਸੰਭਾਵੀ ਪਿਤਾ ਲਈ ਕੋਈ ਖ਼ਾਸ ਮਾਪਦੰਡ ਨਹੀਂ ਰੱਖੇ ਸਨ ਸਿਰਫ, ਉਮਰ, ਕੱਦ ਅਤੇ ਸਿਹਤਯਾਬੀ ਦੀ ਸ਼ਰਤ ਰੱਖੀ।

ਉਹ ਕਹਿੰਦੀ ਹੈ, "ਮੈਂ ਸਿਰਫ ਇੱਕ ਚੰਗੇ ਇਨਸਾਨ ਨੂੰ ਮਿਲਣਾ ਚਾਹੁੰਦੀ ਸੀ।"

Noticeboard: Ovulation calendar, and no-baste turkey recipe

ਉਸ ਦੌਰਾਨ ਜੈਸਿਕਾ ਨੂੰ ਕਈ ਜਵਾਬ ਮਿਲੇ, ਕਈਆਂ ਨੇ ਆਪਣੇ ਗੁਪਤ ਅੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਨਾਲ ਜੈਸਿਕਾ ਕਾਫੀ ਨਿਰਾਸ਼ ਵੀ ਹੋਈ।

ਇੱਕ ਵਿਅਕਤੀ ਨੇ ਲਿਖਿਆ ਕਿ ਉਸ ਦੀ ਸਾਬਕਾ ਪਤਨੀ ਦੇ ਗਰਭਪਾਤ ਹੋਣ ਤੋਂ ਬਾਅਦ ਉਹ ਬੱਚੇ ਲਈ ਬੇਤਾਬ ਹੈ। ਜੈਸਿਕਾ ਨੂੰ ਇਹ ਥੋੜ੍ਹਾ ਅਸੁਰੱਖਿਅਤ ਮਹਿਸੂਸ ਹੋਇਆ।

ਉਸ ਨੂੰ ਰੋਸ ਵੱਲੋਂ ਇੱਕ ਈਮੇਲ ਮਿਲੀ।

ਜੈਸਿਕਾ ਨੇ ਦੱਸਿਆ, "ਉਹ 30 ਸਾਲ ਦਾ ਅਤੇ ਲੰਡਨ ਵਿੱਚ ਹੀ ਰਹਿੰਦਾ ਸੀ। ਉਸ ਨੇ ਕਿਹਾ ਕਿ ਉਸ ਦੇ ਕੁਝ ਬੁਰੇ ਰਿਸ਼ਤੇ ਰਹੇ ਹਨ ਪਰ ਉਹ ਇੱਕ ਅੰਕਲ ਬਣਨਾ ਪਸੰਦ ਕਰੇਗਾ ਅਤੇ ਉਹ ਆਪਣੇ ਬੱਚੇ ਚਾਹੁੰਦਾ ਹੈ।"

ਉਸ ਨੇ ਉਸ ਨਾਲ ਉਸੇ ਸ਼ਾਮ ਮਿਲਣ ਦਾ ਪ੍ਰੋਗਰਾਮ ਬਣਾਇਆ।

Noticeboard: Craigslist advertisement note, pictures of double-decker bus

ਉਸ ਨੇ ਕਿਹਾ, "ਜਿਹੜੀ ਉਸ ਨੇ ਤਸਵੀਰ ਭੇਜੀ ਸੀ ਉਹ ਉਸ ਨਾਲੋਂ ਵੀ ਵੱਧ ਸੋਹਣਾ ਲੱਗ ਰਿਹਾ ਸੀ।"

ਉਹ ਦੋਵੇਂ ਵੱਖ ਵੱਖ ਧਰਮਾਂ ਦੇ ਸਨ ਪਰ ਉਨ੍ਹਾਂ ਨੇ ਧਰਮ ਲਈ "ਲੰਡਨ ਦ੍ਰਿਸ਼ਟੀਕੋਣ" 'ਤੇ ਸਹਿਮਤੀ ਜਤਾਈ।

ਕੁਝ ਦਿਨਾਂ ਬਾਅਦ ਉਨ੍ਹਾਂ ਨੇ ਰਾਤ ਦਾ ਖਾਣਾ ਇਕੱਠੇ ਖਾਧਾ ਅਤੇ ਐੱਸਟੀਡੀ ਟੈਸਟ ਬਾਰੇ ਪਤਾ ਕੀਤਾ। ਉਨ੍ਹਾਂ ਨੇ ਆਪਣੀ ਚੌਥੀ ਮੁਲਾਕਾਤ ਤੋਂ ਬਾਅਦ ਜਿਨਸੀ ਸਬੰਧ ਬਣਾਉਣ ਲਈ ਸਲਾਹ ਕੀਤੀ।

ਜੈਸਿਕਾ ਨੇ ਕਿਹਾ, "ਉਹ ਚੰਗਾ ਸੀ, ਇਹ ਜਾਣਨ ਦੇ ਬਾਵਜੂਦ ਕਿ ਇਸ ਲਈ ਸਮਾਂ ਲੱਗਦਾ ਹੈ ਅਸੀਂ ਬੱਚਾ ਪੈਦਾ ਕਰਨ ਲਈ ਕੋਸ਼ਿਸ਼ ਕੀਤੀ।"

ਪਰ ਹਫ਼ਤੇ ਬਾਅਦ ਜੈਸਿਕਾ ਦਾ ਗਰਭਵਤੀ ਹੋਣ ਦੀ ਪੁਸ਼ਟੀ ਕਰਨ ਵਾਲਾ ਟੈਸਟ ਸਹੀ ਆਇਆ।

ਜੈਸਿਕਾ ਨੇ ਦੱਸਿਆ, "ਮੈਂ ਦੇਖਿਆ ਕਿ ਮੈਂ ਇਸ਼ਤਿਹਾਰ ਪੋਸਟ ਕਰਨ ਤੋਂ ਬਾਅਦ ਮੈਂ 6 ਹਫ਼ਤਿਆਂ ਤੋਂ ਗਰਭਵਤੀ ਹਾਂ। ਮੈਂ ਥੋੜ੍ਹਾ ਹੈਰਾਨ ਸੀ। ਉਹ ਬਿਲਕੁਲ ਨਹੀਂ ਸੀ ਜੋ ਮੈਂ ਚਾਹੁੰਦੀ ਸੀ।"

ਉਨ੍ਹਾਂ ਕੋਲ ਕੋਈ ਲਿਖ਼ਤੀ ਕਰਾਰਨਾਮਾ ਨਹੀਂ ਸੀ ਪਰ ਉਹ ਸਹਿਮਤ ਸਨ ਕਿ ਉਹ ਹੋਰ ਕਿਸੇ ਨਾਲ ਨਹੀਂ ਸੌਣਗੇ।

ਜੈਸਿਕਾ ਨੇ ਦੱਸਿਆ, "ਮੈਂ ਆਪਣੇ ਰੋਸ ਨਾਲ ਸਬੰਧਾਂ ਨੂੰ ਕੋਈ ਨਾਮ ਨਹੀਂ ਸੀ ਦੇਣਾ ਚਾਹੁੰਦੀ ਸੀ। ਮੈਂ ਬੇਹੱਦ ਖੁਸ਼ ਸਾਂ ਕਿ ਮੈਂ ਗਰਭਵਤੀ ਹੋ ਗਈ ਹਾਂ ਪਰ ਮੈਂ ਪਰੇਸ਼ਾਨ ਸੀ ਕਿ ਮੈਂ ਉਸ ਨਾਲ ਪਿਆਰ ਹਾਂ।"

ਰੋਸ ਨੇ ਇਸ ਦੌਰਾਨ ਜੈਸਿਕਾ ਦਾ ਧਿਆਨ ਰੱਖਿਆ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹਾਲਾਂਕਿ ਇਹ ਸਫਰ ਅਜੇ ਸਪੱਸ਼ਟ ਨਹੀ ਸੀ।

ਉਨ੍ਹਾਂ ਦਾ ਬੱਚੇ ਅਸਲੀ ਅਲਟ੍ਰਾਸਾਊਂਡ ਰੱਖਣ 'ਤੇ ਅਤੇ ਬੱਚੇ ਦਾ ਲਿੰਗ ਪਤਾ ਕਰਨ ਬਾਰੇ ਪੈਸਾ ਖਰਚਣ ਨੂੰ ਲੈ ਕੇ ਝਗੜਾ ਵੀ ਹੋਇਆ।

Noticeboard: Moses basket, ultrasound scan, Billie Holiday

ਹਾਲਾਂਕਿ ਇਸ ਨੇ ਜੈਸਿਕਾ ਨੂੰ ਅਹਿਸਾਸ ਕਰਵਾਇਆ ਕਿ ਉਸ ਨੇ ਇੱਕ ਜੀਵਨਸਾਥੀ ਦੀ ਬਜਾਏ ਇਸ਼ਤਿਹਾਰ ਵਿੱਚ ਬੱਚੇ ਦੀ ਪਿਤਾ ਨੂੰ ਲੱਭਣ ਲਈ ਤਰਜ਼ੀਹ ਦਿੱਤੀ ਸੀ ਪਰ ਇਸ ਦੇ ਨਾਲ ਉਸ ਨੂੰ ਇਹ ਵੀ ਪਤਾ ਲੱਗਾ ਕਿ ਉਸ ਨੂੰ ਰੋਸ ਨਾਲ ਖ਼ਾਸ ਲਗਾਵ ਵੀ ਹੋ ਗਿਆ ਹੈ।

ਉਸ ਦਾ ਨਾਰਾਜ਼ ਉਸ ਨੂੰ ਪ੍ਰੇਸ਼ਾਨ ਕਰਦਾ ਸੀ।

ਜੈਸਿਕਾ ਨੇ ਦੱਸਿਆ, "ਮੈਂ ਪ੍ਰੇਸ਼ਾਨ ਸੀ ਕਿਉਂਕਿ ਮੈਨੂੰ ਲਗਦਾ ਸੀ ਕਿ ਉਹ ਮੇਰੀ ਦੇਖਭਾਲ ਇਸ ਲਈ ਕਰਦਾ ਹੈ ਕਿ ਮੇਰੇ ਗਰਭ 'ਚ ਉਸ ਦਾ ਬੱਚਾ ਪਲ ਰਿਹਾ ਸੀ।"

ਕਿਸੇ ਨੇ ਦੋਵਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੱਸ ਦਿਤਾ ਕਿ ਜੈਸਿਕਾ ਲਗਾਤਾਰ 12 ਮਹੀਨਿਆਂ ਤੋਂ ਗਰਭਵਤੀ ਹੈ ਪਰ ਇਹ ਨਹੀਂ ਪਤਾ ਕਿ ਉਹ ਕਦੋਂ ਮਿਲੇ।

ਜੈਸਿਕਾ ਮੁਤਾਬਕ, "ਸਾਡੇ ਪਰਿਵਾਰ ਬਹੁਤ ਵਧੀਆ ਮਿਲੇ ਸ਼ਾਇਦ ਇਸ ਬੱਚੇ ਕਰਕੇ ਹਰ ਕੋਈ ਸਹਿਣਸ਼ੀਲ ਸੀ।"

ਬੱਚੇ ਦੇ ਆਉਣ ਤੋਂ 2 ਮਹੀਨੇ ਪਹਿਲਾਂ ਰੋਸ ਦੇ ਜਾਣ ਕਾਰਨ ਜੈਸਿਕਾ ਨੂੰ ਇਕੱਲੇ ਰਹਿਣਾ ਪਿਆ। ਕਿਸੇ ਸਮੱਸਿਆ ਕਾਰਨ ਉਸ ਦਾ ਆਪਰੇਸ਼ਨ ਕਰਨਾ ਪਿਆ ਅਤੇ ਇੱਕ ਹਫ਼ਤਾ ਉਸ ਨੂੰ ਹਸਪਤਾਲ ਵਿੱਚ ਰਹਿਣਾ ਪਿਆ।

ਰੋਸ ਹਰ ਵੇਲੇ ਮੇਰੇ ਨੇੜੇ ਜ਼ਮੀਨ 'ਤੇ ਲੇਟਿਆ ਰਹਿੰਦਾ। ਜੈਸਿਕਾ ਨੂੰ ਲਗਦਾ ਸਾਡੇ 'ਚ ਕੁਝ ਹੈ ਤਾਂ ਸੀ ਜਿਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋ ਗਿਆ ਹੈ। ਅਸੀਂ ਇਸ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਸਾਡੇ ਵਿੱਚ ਹੋਰ ਬਹਿਸਬਾਜ਼ੀ ਕਰਨ ਦੀ ਹੋਰ ਸ਼ਕਤੀ ਨਹੀਂ ਹੈ।

baby feet

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋੜੇ ਨੇ ਮਾਤਾ ਪਿਤਾ ਦੀਆਂ ਕਈ ਜ਼ਿੰਮੇਵਾਰੀਆਂ ਨੂੰ ਆਪਸ ਵਿੱਚ ਵੰਡਿਆ

ਜੋਸਿਕਾ ਆਪਣੇ ਜਣੇਪੇ ਦੀਆਂ ਛੁੱਟੀਆਂ 'ਤੇ ਸੀ ਅਤੇ ਰੋਸ ਨੇ ਵੀ ਕੁਝ ਦਿਨ ਘਰੋਂ ਹੀ ਕੰਮ ਕੀਤਾ । ਇਸ ਦਾ ਮਤਲਬ ਉਨ੍ਹਾਂ ਨੇ ਮਾਤਾ ਪਿਤਾ ਦੀਆਂ ਕਈ ਜ਼ਿੰਮੇਵਾਰੀਆਂ ਨੂੰ ਵੰਡਿਆ।

ਇਹ ਜੋੜਾ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਇਕੱਠਾ ਅਤੇ 2 ਮਹੀਨਿਆਂ ਦੇ ਬੱਚੇ ਦੇ ਮਾਤਾ ਪਿਤਾ ਹਨ। ਇਹ ਅਜੇ ਵੀ ਇੱਕ ਦੂਜੇ ਬਾਰੇ ਨਵੀਆਂ ਚੀਜ਼ਾਂ ਪਤਾ ਕਰਦੇ ਰਹਿੰਦੇ ਹਨ।

ਜੈਸਿਕਾ ਮੁਤਾਬਕ, "ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਵਧੀਆਂ ਸਮਾਂ ਬਿਤਾਉਂਦੇ ਹਾਂ ਅਤੇ ਉਹ ਜਦੋਂ ਕੰਮ ਤੋਂ ਘਰ ਆਉਂਦੇ ਹਨ ਤਾਂ ਅਸੀਂ ਇਕੱਠੇ ਖਾਣਾ ਖਾਂਦੇ ਹਨ। ਇਸ ਨਾਲ ਬੱਚੇ ਦੇ ਪਾਲਣ ਪੋਸ਼ਣ 'ਚ ਸਹੀ ਹੈ।"

ਉਨ੍ਹਾਂ ਨੇ ਪਹਿਲਾਂ ਹੀ ਇੱਕ ਦੂਜੇ ਦੇ ਹੋਣ 'ਤੇ ਚਰਚਾ ਕਰ ਲਈ ਸੀ।

ਜੈਸਿਕਾ ਦਾ ਕਹਿਣਾ ਹੈ, "ਉਹ ਖੁਸ਼ ਹੈ ਕਿ ਉਸ ਨੇ ਗ਼ੈਰ-ਪਰੰਪਰਾ ਨਾਲ ਪਰਿਵਾਰ ਬਣਾਉਣ ਦਾ ਰਾਹ ਅਖ਼ਤਿਆਰ ਕੀਤਾ। "

ਉਸ ਨੇ ਕਿਹਾ, "ਮੈਨੂੰ ਉਸ ਇਸ਼ਤਿਹਾਰ 'ਤੇ ਕੋਈ ਪਛਤਾਵਾ ਨਹੀਂ ਹੈ।"

ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜੋ ਚਾਹੁੰਦੇ ਹੋ ਹੱਥ 'ਤੇ ਹੱਥ ਧਰ ਕੇ ਬੈਠਣ ਨਾਲ ਮਿਲ ਜਾਵੇਗਾ ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)