ਪੁਲਿਸ ਦਾ ਦਾਅਵਾ: ਹਨੀਪ੍ਰੀਤ ਹੈ ਪੰਚਕੂਲਾ ਹਿੰਸਾ ਦੀ ਮੁੱਖ ਸਾਜ਼ਿਸ਼ਕਰਤਾ

ਤਸਵੀਰ ਸਰੋਤ, HoneypreetInsan.me
ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਉਰਫ਼ ਪ੍ਰਿੰਯਕਾ ਤਨੇਜਾ ਦੇ ਖਿਲਾਫ਼ ਅੱਜ ਐੱਸਆਈਟੀ ਨੇ ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਦਾਖਲ ਕਰ ਦਿੱਤੀ।
ਹਨੀਪ੍ਰੀਤ ਇਸ ਸਮੇਂ ਅੰਬਾਲਾ ਦੀ ਜੇਲ੍ਹ ਵਿੱਚ ਨਿਆਇਕ ਹਿਰਾਸਤ ਤਹਿਤ ਬੰਦ ਹੈ।
ਹਨੀਪ੍ਰੀਤ ਦੇ ਨਾਲ 14 ਹੋਰ ਲੋਕਾਂ ਦੇ ਖ਼ਿਲਾਫ਼ ਵੀ ਅਦਾਲਤ ਵਿੱਚ ਚਲਾਨ ਪੇਸ਼ ਗਿਆ ਹੈ। ਇਸ ਮਾਮਲੇ ਵਿੱਚ 67 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ।
ਹਰਿਆਣਾ ਪੁਲਿਸ ਵੱਲੋਂ ਮਾਮਲੇ ਵਿੱਚ 1200 ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਹਰਿਆਣਾ ਪੁਲਿਸ ਮੁਤਾਬਿਕ ਡੇਰਾ ਮੁਖੀ ਦੀ ਸਜ਼ਾ ਤੋਂ ਬਾਅਦ ਪੰਚਕੂਲਾ ਵਿੱਚ ਜੋ ਹਿੰਸਾ ਹੋਈ ਉਸ ਦੀ ਸਾਜ਼ਿਸ਼ ਕਰਤਾ ਹਨੀਪ੍ਰੀਤ ਸੀ।
ਹਿੰਸਾ ਵਿੱਚ 42 ਲੋਕਾਂ ਦੀ ਮੌਤ (ਪੰਚਕੂਲਾ ਵਿੱਚ 36 ਅਤੇ ਸਿਰਸਾ ਵਿੱਚ 6 ਲੋਕ) ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਨਿੱਜੀ ਅਤੇ ਸਰਕਾਰੀ ਸੰਪਤੀ ਦਾ ਵੀ ਭਾਰੀ ਗਿਣਤੀ ਵਿੱਚ ਨੁਕਸਾਨ ਹੋਇਆ ਸੀ।

ਤਸਵੀਰ ਸਰੋਤ, Honeypreetinsan.me
ਪੁਲਿਸ ਨੇ ਹਨੀਪ੍ਰੀਤ ਨੂੰ ਆਈ ਪੀ ਸੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼) 121 (ਦੇਸ਼ ਧ੍ਰੋਹ), 121-ਏ, 145 (ਗ਼ੈਰਕਾਨੂੰਨੀ ਤੌਰ ਉੱਤੇ ਇਕੱਠੇ ਹੋਣਾ, 150 (ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਇਕੱਠਾ ਕਰਨਾ) ਅਤੇ ਹੋਰ ਹੋਰਨਾਂ ਧਰਾਵਾਂ ਤਹਿਤ ਦੋਸ਼ ਚਾਰਜ ਵਿੱਚ ਵਿੱਚ ਦੋਸ਼ੀ ਦੱਸਿਆ ਹੈ।
ਸਾਧਵੀ ਸੈਕਸ ਸ਼ੋਸ਼ਣ ਮਾਮਲੇ ਵਿੱਚ ਪੰਚਕੂਲਾ ਦੀ ਅਦਾਲਤ ਨੇ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਐਲਾਨਿਆ ਸੀ ਅਤੇ ਇਸ ਤੋਂ ਬਾਅਦ ਹੀ ਹਿੰਸਾ ਦਾ ਦੌਰ ਚੱਲਿਆ ਸੀ।
ਕਦੋਂ ਹੋਈ ਸੀ ਹਨੀਪ੍ਰੀਤ ਗ੍ਰਿਫ਼ਤਾਰ
ਪੰਚਕੂਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਹਨੀਪ੍ਰੀਤ ਡੇਰਾ ਮੁਖੀ ਨੂੰ ਰੋਹਤਕ ਦੀ ਜੇਲ੍ਹ ਵਿੱਚ ਛੱਡਣ ਤੋਂ ਬਾਅਦ ਲਾਪਤਾ ਹੋ ਗਈ ਸੀ।
ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਜੋ ਹਿੰਸਾ ਹੋਈ ਸੀ ,ਉਸੀ ਮਾਮਲੇ ਵਿੱਚ ਹਰਿਆਣਾ ਪੁਲਿਸ ਨੂੰ ਹਨੀਪ੍ਰੀਤ ਦੀ ਭਾਲ ਸੀ।
38 ਦਿਨਾਂ ਤੱਕ ਫ਼ਰਾਰ ਰਹਿਣ ਤੋਂ ਬਾਅਦ 4 ਅਕਤੂਬਰ ਨੂੰ ਹਰਿਆਣਾ ਪੁਲਿਸ ਦੀ ਐੱਸਆਈਟੀ ਦੀ ਟੀਮ ਨੇ ਹਨੀਪ੍ਰੀਤ ਅਤੇ ਉਸ ਦੀ ਗੱਡੀ ਵਿੱਚ ਸਵਾਰ ਸੁਖਦੀਪ ਕੌਰ ਨਾਮੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਸੀ।












