ਦੁਨੀਆਂ ਦੇ ਉਹ 8 ਮੁਲਕ ਜਿੱਥੇ ਬੱਚਿਆਂ ਨਾਲ ਬਲਾਤਕਾਰ ਦੀ ਸਜ਼ਾ ਮੌਤ

प्रतीकात्मक तस्वीर

ਤਸਵੀਰ ਸਰੋਤ, Getty Images

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸੂਰਤ, ਕਠੂਆ, ਉਨਾਓ, ਦਿੱਲੀ- ਦਿਨ, ਤਰੀਕ ਅਤੇ ਥਾਂ ਵੱਖ-ਵੱਖ ਹਨ ਪਰ ਹਰ ਥਾਂ ਘੱਟ ਉਮਰ ਦੀਆਂ ਕੁੜੀਆਂ ਨਾਲ ਹੀ ਬਲਾਤਕਾਰ ਹੋਇਆ।

ਹਰ ਘਟਨਾ ਪਿਛਲੀ ਘਟਨਾ ਤੋਂ ਵੱਧ ਦਰਦਨਾਕ ਅਤੇ ਡਰਾਉਣੀ ਸੀ।

ਉਸ ਲਈ ਭਾਰਤ ਵਿੱਚ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦੀ ਮੰਗ ਤੇਜ਼ ਹੋ ਰਹੀ ਹੈ।

ਸ਼ਨੀਵਾਰ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਲਾਤਕਾਰ 'ਤੇ ਮੌਤ ਦੀ ਸਜ਼ਾ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਆਈਪੀਸੀ ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੌਕਸੋ ਐਕਟ) ਵਿੱਚ ਨਵੇਂ ਪ੍ਰਾਵਧਾਨ ਲਿਆਂਦੇ ਜਾਣਗੇ ਤਾਂ ਜੋ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਸਾਬਿਤ ਹੋਣ 'ਤੇ ਮੌਤ ਦੀ ਸਜ਼ਾ ਸੁਣਾਈ ਜਾ ਸਕੇ।

ਭਾਰਤ

ਤਸਵੀਰ ਸਰੋਤ, Getty Images

ਜੇਕਰ ਗੱਲ ਭਾਰਤ ਦੀ ਕਰੀਏ ਤਾਂ ਇੱਥੇ 'ਰੇਅਰੈਸਟ ਆਫ ਦਾ ਰੇਅਰ' ਮਾਮਲੇ ਵਿੱਚ ਹੀ ਫਾਂਸੀ ਦੀ ਸਜ਼ਾ ਹੋ ਸਕਦੀ ਹੈ।

ਬੱਚਿਆ ਨਾਲ ਬਲਾਤਕਾਰ ਦੇ ਮਾਮਲੇ ਪੋਕਸੋ ਐਕਟ ਦੇ ਤਹਿਤ ਦਰਜ ਕੀਤੇ ਜਾਂਦੇ ਹਨ।

ਇਸ ਕਾਨੂੰਨ ਵਿੱਚ ਬੱਚਿਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਲਈ 10 ਸਾਲ ਤੋਂ ਲੈ ਕੇ ਸਾਰੀ ਉਮਰ ਕੈਦ ਤੱਕ ਦੀ ਸਜ਼ਾ ਹੈ।

ਹਾਲਾਂਕਿ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਸਰਕਾਰ ਨੇ ਵੱਖ-ਵੱਖ ਸੂਬਿਆਂ ਵਿੱਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦੇਣ ਦਾ ਬਿੱਲ ਤਿਆਰ ਕਰ ਲਿਆ ਹੈ ਅਤੇ ਇਸ 'ਤੇ ਕਾਨੂੰਨ ਬਣਾਉਣ ਦੀ ਤਿਆਰੀ ਹੈ।

सांकेतिक तस्वीर

ਤਸਵੀਰ ਸਰੋਤ, Getty Images

ਦਿੱਲੀ ਵਿੱਚ ਇਸੇ ਤਰ੍ਹਾਂ ਦਾ ਕਾਨੂੰਨ ਪਾਸ ਕਰਵਾਉਣ ਲਈ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਭੁੱਖ ਹੜਤਾਲ 'ਤੇ ਬੈਠੀ ਹੈ।

ਉਹ ਇੱਕ ਕਦਮ ਅੱਗੇ ਜਾ ਕੇ ਬਲਾਤਕਾਰੀਆਂ ਨੂੰ 6 ਮਹੀਨਿਆਂ ਦੇ ਅੰਦਰ ਫਾਂਸੀ ਦੇਣ ਦੀ ਮੰਗ ਕਰ ਰਹੀ ਹੈ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੇ ਨਵੇਂ ਬਿੱਲ ਨਾਲ ਇਤੇਫਾਕ ਰਖਦੇ ਹੋਏ ਕੌਮੀ ਪੱਧਰ 'ਤੇ ਪੋਕਸੋ ਐਕਟ ਵਿੱਚ ਬਦਲਾਅ ਦੀ ਗੱਲ ਕਰ ਰਿਹਾ ਹੈ।

ਦੁਨੀਆਂ ਵਿੱਚ ਬਲਾਤਕਾਰ ਦੀ ਸਜ਼ਾ

ਪੂਰੀ ਦੁਨੀਆਂ ਵਿੱਚ ਬਲਾਤਕਾਰ ਨੂੰ ਲੈ ਕੇ ਵੱਖ-ਵੱਖ ਸਜ਼ਾ ਦੇ ਕਾਨੂੰਨ ਹਨ।

ਕਈ ਦੇਸਾਂ ਵਿੱਚ ਬੱਚਿਆਂ ਨਾਲ ਸਰੀਰਕ ਸੋਸ਼ਣ ਨੂੰ ਬਲਾਤਕਾਰ ਤੋਂ ਵੱਡਾ ਅਪਰਾਧ ਮੰਨਿਆ ਜਾਂਦਾ ਹੈ।

ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਵਿੱਚ ਸੋਧ ਕਰ ਰਹੀ ਰਿਸਰਚ ਐਸੋਸੀਏਟ ਨੀਤਿਕਾ ਮੁਤਾਬਕ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਦੇਸ ਹਨ।

सांकेतिक तस्वीर

ਇੱਕ ਉਹ ਜਿੱਥੇ ਫਾਂਸੀ ਦੀ ਸਜ਼ਾ ਹੈ ਪਰ ਬੱਚਿਆਂ ਨਾਲ ਬਲਾਤਕਾਰ ਲਈ ਨਹੀਂ। ਦੂਜੇ ਉਹ ਜਿੱਥੇ ਕਿਸੇ ਵੀ ਅਪਰਾਧ ਲਈ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਨਹੀਂ ਹੈ।

ਮੌਤ ਦੀ ਸਜ਼ਾ ਦੇਣ ਵਾਲੇ ਦੇਸ

ਨੀਤਿਕਾ ਮੁਤਾਬਕ ਜਿਨ੍ਹਾਂ ਦੇਸਾਂ ਵਿੱਚ ਅਪਰਾਧ ਲਈ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੁੰਦਾ ਹੈ, ਉਨ੍ਹਾਂ ਨੂੰ ਰਿਟੈਸ਼ਨਿਸਟ ਦੇਸ ਕਿਹਾ ਜਾਂਦਾ ਹੈ।

ਉਨ੍ਹਾਂ ਮੁਤਾਬਕ ਅਜਿਹੇ ਕਈ ਰਿਟੈਸ਼ਨਿਸਟ ਦੇਸਾਂ ਵਿੱਚ ਵੀ ਬੱਚਿਆਂ ਨਾਲ ਬਲਾਤਕਾਰ ਲਈ ਫਾਂਸੀ ਦਾ ਪ੍ਰਾਵਧਾਨ ਨਹੀਂ ਹੈ।

ਹਾਲਾਂਕਿ ਇੱਥੇ ਬੱਚਿਆਂ ਨਾਲ ਸਰੀਰਕ ਹਿੰਸਾ ਲਈ ਸਖ਼ਤ ਸਜ਼ਾ ਤੈਅ ਕੀਤੀ ਗਈ ਹੈ।

सांकेतिक तस्वीर

ਤਸਵੀਰ ਸਰੋਤ, Getty Images

2016 ਵਿੱਚ ਹਕ-ਸੈਂਟਰ ਫਾਰ ਚਾਈਲਡ ਰਾਈਟ ਨੇ ਦੁਨੀਆਂ ਭਰ ਦੇ ਦੇਸਾਂ ਵਿੱਚ ਬੱਚਿਆਂ ਨਾਲ ਹੋਏ ਸਰੀਰਕ ਸੋਸ਼ਣ ਅਤੇ ਬਲਤਾਕਾਰ 'ਤੇ ਸਜ਼ਾ ਦੇ ਪ੍ਰਾਵਧਾਨ 'ਤੇ ਇੱਕ ਰਿਪੋਰਟ ਤਿਆਰ ਕੀਤੀ ਸੀ।

ਉਸ ਰਿਪੋਰਟ ਮੁਤਾਬਕ ਹਰ ਦੇਸ ਵਿੱਚ ਬੱਚਿਆਂ ਨਾਲ ਬਲਾਤਕਾਰ 'ਤੇ ਵੱਖ-ਵੱਖ ਸਜ਼ਾ ਦਿੱਤੀ ਜਾਂਦੀ ਹੈ।

ਮਲੇਸ਼ੀਆ

ਤਸਵੀਰ ਸਰੋਤ, Getty Images

ਮਲੇਸ਼ੀਆ-ਇੱਥੇ ਬੱਚਿਆਂ ਨਾਲ ਹੋਣ ਵਾਲੀ ਸਰੀਰਕ ਹਿੰਸਾ ਲਈ ਸਭ ਤੋਂ ਵਧ 30 ਸਾਲ ਜੇਲ੍ਹ ਅਤੇ ਕੋੜੇ ਮਾਰਨ ਦੀ ਸਜ਼ਾ ਦਾ ਪ੍ਰਾਵਧਾਨ ਹੈ।

ਸਿੰਗਾਪੁਰ- ਇਸ ਦੇਸ ਵਿੱਚ 14 ਸਾਲ ਦੇ ਬੱਚੇ ਨਾਲ ਬਲਤਾਕਾਰ ਹੋਣ 'ਤੇ ਅਪਰਾਧੀ ਨੂੰ 20 ਸਾਲ ਜੇਲ੍ਹ, ਕੋੜੇ ਮਾਰਨ ਅਤੇ ਜ਼ੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਅਮਰੀਕਾ

ਤਸਵੀਰ ਸਰੋਤ, Getty Images

ਅਮਰੀਕਾ- ਇੱਥੇ ਬੱਚਿਆਂ ਨਾਲ ਬਲਾਤਕਾਰ ਨਾਲ ਪਹਿਲਾਂ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਸੀ।

ਪਰ ਕੈਨੇਡੀ ਬਨਾਮ ਲੁਈਸਿਆਨਾ (2008) ਮਾਮਲੇ ਵਿੱਚ ਮੌਤ ਦੀ ਸਜ਼ਾ ਨੂੰ ਗੈਰ ਸੰਵਧਾਨਿਕ ਐਲਾਨ ਕਰ ਦਿੱਤਾ ਗਿਆ ਸੀ।

ਅਦਾਲਤ ਦਾ ਕਹਿਣਾ ਸੀ ਕਿ ਜਿਸ ਮਾਮਲੇ ਵਿੱਚ ਮੌਤ ਨਹੀਂ ਹੋਈ ਹੈ, ਉਸ ਵਿੱਚ ਮੌਤ ਦੀ ਸਜ਼ਾ ਦੇਣਾ ਠੀਕ ਨਹੀਂ ਹੈ ਯਾਨਿ ਕਿ ਜ਼ੁਰਮ ਨਾਲੋਂ ਵਧ ਸਜ਼ਾ ਹੈ। ਇਸ ਲਈ ਹੁਣ ਉੱਥੇ ਮੌਤ ਦੀ ਸਜ਼ੀ ਨਹੀਂ ਹੈ।

ਫਿਲੀਪੀਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਲੀਪੀਂਸ

ਫਿਲੀਪੀਂਸ- ਜਿਨ੍ਹਾਂ ਦੇਸਾਂ ਵਿੱਚ ਮੌਤ ਦੀ ਸਜ਼ਾ ਨਹੀਂ ਹੈ, ਉੱਥੇ ਬੱਚਿਆਂ ਨਾਲ ਬਲਾਤਕਾਰ ਦੇ ਸਭ ਤੋਂ ਸਖ਼ਤ ਕਾਨੂੰਨ ਫਿਲੀਪੀਂਸ 'ਚ ਹਨ।

ਇੱਥੇ ਬੱਚਿਆਂ ਨਾਲ ਬਲਾਤਕਾਰ ਸਾਬਿਤ ਹੋਣ 'ਤੇ ਦੋਸੀ ਨੂੰ ਬਿਨਾ ਪੈਰੋਲ ਦੇ 40 ਸਾਲ ਜੇਲ੍ਹ ਤੱਕ ਦੀ ਸਜ਼ਾ ਹੋ ਸਕਦੀ ਹੈ।

ਆਸਟਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟਰੇਲੀਆ

ਆਸਟਰੇਲੀਆ- ਇੱਥੇ ਬੱਚਿਆਂ ਦੇ ਬਲਾਤਕਾਰੀ ਨੂੰ 15 ਸਾਲ ਤੋਂ 25 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ

ਕੈਨੇਡਾ-ਇੱਥੇ ਬੱਚਿਆਂ ਦੇ ਨਾਲ ਬਲਾਤਕਾਰ 'ਤੇ ਵਧੇਰੇ 14 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਇੰਗਲੈਂਡ ਅਤੇ ਵੇਲਸ-ਬੱਚਿਆਂ ਦੇ ਨਾਲ ਬਲਾਤਕਾਰ 'ਤੇ 6 ਸਾਲ ਤੋਂ 19 ਸਾਲ ਦੀ ਜੇਲ੍ਹ ਤੋਂ ਲੈ ਕੇ ਤਾ ਉਮਰ ਜੇਲ੍ਹ ਦੀ ਸਜ਼ਾ ਦਾ ਪ੍ਰਾਵਧਾਨ ਹੈ।

ਜਰਮਨੀ-

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਰਮਨੀ

ਜਰਮਨੀ- ਇੱਥੇ ਬੱਚਿਆਂ ਨਾਲ ਬਲਾਤਕਾਰ ਤੋਂ ਬਾਅਦ ਮੌਤ 'ਤੇ ਉਮਰ ਕੈਦ ਦੀ ਸਜ਼ਾ ਹੈ ਪਰ ਸਿਰਫ਼ ਬਲਾਤਕਾਰ ਲਈ 10 ਸਾਲ ਦੀ ਵਧੇਰੇ ਸਜ਼ਾ ਤੈਅ ਕੀਤੀ ਗਈ ਹੈ।

ਦੱਖਣੀ ਅਫ਼ਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਖਣੀ ਅਫ਼ਰੀਕਾ

ਦੱਖਣੀ ਅਫ਼ਰੀਕਾ ਵਿੱਚ ਬਲਤਾਕਾਰ ਦੇ ਦੋਸ਼ੀ ਪਾਏ ਜਾਣ 'ਤੇ ਪਹਿਲੀ ਵਾਰ 15 ਸਾਲ ਜੇਲ੍ਹ ਦਾ ਪ੍ਰਾਵਧਾਨ ਹੈ।

ਦੂਜੀ ਵਾਰ ਦੋਸ਼ੀ ਪਾਏ 20 ਸਾਲ ਦੀ ਕੈਦ ਅਤੇ ਤੀਜੀ ਵਾਰ ਵਿੱਚ 25 ਸਾਲ ਦੀ ਕੈਦ ਦਾ ਪ੍ਰਾਵਧਾਨ ਹੈ।

ਨਿਊਜ਼ੀਲੈਂਡ ਵਿੱਚ ਇਸ ਤਰ੍ਹਾਂ ਦੇ ਅਪਰਾਧ ਲਈ 20 ਸਾਲ ਤੱਕ ਦੀ ਸਜ਼ਾ ਹੈ।

ਐਮਨੇਸਟੀ ਇੰਟਲੈਸ਼ਨਲ ਦੀ 2013 ਦੀ ਰਿਪੋਰਟ ਮੁਤਾਬਕ ਦੁਨੀਆਂ ਵਿੱਚ 8 ਦੇਸਾਂ ਵਿਚੋਂ ਬਾਲ ਅਪਰਾਧੀਆਂ ਲਈ ਫਾਂਸੀ ਦੀ ਸਜ਼ਾ ਦਾ ਪ੍ਰਾਵਧਾਨ ਹੈ। ਇਹ ਦੇਸ ਹਨ-

  • ਚੀਨ
  • ਨਾਈਜੀਰੀਆ
  • ਕਾਂਗੋ
  • ਪਾਕਿਸਤਾਨ
  • ਈਰਾਨ
  • ਸਾਊਦੀ ਅਰਬ
  • ਯਮਨ
  • ਸੂਡਾਨ

'ਹਕ' ਦੀ ਸਹਿ-ਨਿਦੇਸ਼ਕ ਭਾਰਤੀ ਅਲੀ ਦਾ ਕਹਿਣਾ ਹੈ, "ਦੁਨੀਆਂ ਦੇ ਵਧੇਰੇ ਦੇਸ ਫਾਂਸੀ 'ਤੇ ਰੋਕ ਲਗਾ ਰਹੇ ਹਨ ਅਤੇ ਅਸੀਂ ਹਾਂ ਕਿ ਪਿਛੜਦੇ ਜਾ ਰਹੇ ਹਾਂ। ਜੋ ਲੋਕ ਬੱਚਿਆਂ ਦੇ ਮਾਮਲੇ ਵਿੱਚ ਬਲਾਤਕਾਰ 'ਤੇ ਫਾਂਸੀ ਦੀ ਵਕਾਲਤ ਕਰਦੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਬਲਾਤਕਾਰ 'ਚ ਫਾਂਸੀ ਹੋਣ 'ਤੇ ਦੋਸ਼ੀ ਬਲਾਤਕਾਰ ਤੋਂ ਬਾਅਦ ਬੱਚਿਆਂ ਦਾ ਕਤਲ ਕਰ ਸਕਦਾ ਹੈ। ਸਾਨੂੰ ਇਸ ਤਰਕ 'ਤੇ ਧਿਆਨ ਦੇਣ ਦੀ ਲੋੜ ਹੈ।"

(ਨੋਟ: ਦੇਸਾਂ ਵਿੱਚ ਨਾਬਾਲਗ ਅਤੇ ਬਲਾਤਕਾਰ ਦੀ ਪਰਿਭਾਸ਼ਾ ਵੀ ਵੱਖ-ਵੱਖ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)