ਕੰਮ-ਧੰਦਾ: ਉਹ 11 ਖੇਤਰ ਜਿਨ੍ਹਾਂ 'ਚ ਨੌਕਰੀਆਂ ਦੇ ਵਾਧੂ ਮੌਕੇ

ਨੌਕਰੀ

ਤਸਵੀਰ ਸਰੋਤ, Getty Images

ਕੀ ਹੈ ਨੌਕਰੀਆਂ ਦਾ ਭਵਿੱਖ ਤੇ ਭਵਿੱਖ ਵਿੱਚ ਕਿਹੜੇ ਸਕਿੱਲ (ਕਿੱਤੇ ਜਾਂ ਹੁਨਰ) ਦੀ ਮੰਗ ਵੱਧ ਹੋਵੇਗੀ।

ਮੌਜੂਦਾ ਦੌਰ ਦੀ ਵਧਦੀ ਬੇਰੁਜ਼ਗਾਰੀ ਵਿੱਚ ਨੌਕਰੀਆਂ ਕਿੱਥੋਂ ਆਉਣਗੀਆਂ?

ਅੱਜ ਕੰਮ ਧੰਦਾ 'ਚ ਗੱਲ ਨੌਕਰੀਆਂ ਦੀ ਅਤੇ ਤੁਸੀਂ ਕਿਵੇਂ ਅਪਣਾ ਸਕਦੇ ਹੋ ਆਉਣ ਵਾਲੇ ਬਦਲਾਵਾਂ ਨੂੰ...

ਵਰਲਡ ਇਕਨੌਮਿਕ ਫੋਰਮ ਮੁਤਾਬਕ ਦੁਨੀਆਂ ਚੌਥੀ ਉਦਯੋਗਿਕ ਕ੍ਰਾਂਤੀ ਦੇ ਕੰਢੇ 'ਤੇ ਹੈ, ਕਿਉਂਕਿ ਹੁਣ ਤਕਨੌਲਜੀ ਉਸ ਮੋੜ 'ਤੇ ਹੈ, ਜਿੱਥੇ ਜੇਨੇਟਿਕਸ ਰੋਬੋਟਿਕਸ ਅਤੇ ਨੈਨੋ ਤਕਨੌਲਜੀ ਦਾ ਸੁਮੇਲ ਹੈ।

ਇਹ ਇੱਕ ਵੱਡੇ ਬਦਲਾਅ ਦਾ ਦੌਰ ਹੈ। ਨੌਕਰੀਆਂ ਜਾਣਗੀਆਂ ਤਾਂ ਨਵੀਆਂ ਵੀ ਆਉਣਗੀਆਂ ਤੇ ਉੱਤੋਂ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਸੀਨ।

ਵੀਡੀਓ ਕੈਪਸ਼ਨ, ਭਾਰਤ ਵਿੱਚ ਨੌਕਰੀਆਂ ਤਾਂ ਹਨ, ਪਰ ਛਾਂਟੀ ਵੀ ਜਾਰੀ

ਗੱਲ ਭਾਰਤ ਦੀ

ਨਵੀਆਂ ਨੌਕਰੀਆਂ ਤਾਂ ਆ ਰਹੀਆਂ ਹਨ, ਪਰ ਮੁਸ਼ਕਿਲ ਇਹ ਹੈ ਕਿ ਕਈ ਖ਼ੇਤਰਾਂ 'ਚ ਛਾਂਟੀ ਵੀ ਚਾਲੂ ਹੈ।

"ਅੰਤਰ ਰਾਸ਼ਟਰੀ ਮਜ਼ਦੂਰ ਸੰਘ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ 'ਚ ਬੇਰੁਜ਼ਗਾਰੀ ਦੀ ਸਮੱਸਿਆ ਦੁਨੀਆਂ ਅਤੇ ਸਾਊਥ ਏਸ਼ੀਆ ਖਿੱਤੇ ਦੇ ਦੂਜੇ ਮੁਲਕਾਂ ਦੇ ਮੁਕਾਬਲੇ ਕਿਤੇ ਵੱਧ ਹੈ।''

ਸਭ ਤੋਂ ਵੱਧ ਬੇਰੁਜ਼ਗਾਰੀ ਦਾ ਆਲਮ ਤਾਂ 15 ਤੋਂ 24 ਸਾਲਾਂ ਦੇ ਨੌਜਵਾਨਾਂ ਲਈ ਹੈ।

ਚੋਣਾਂ ਤੇ ਨੌਕਰੀਆਂ

ਚੋਣਾਂ ਅਤੇ ਨੌਕਰੀਆਂ ਜਾਂ ਰੁਜ਼ਗਾਰ ਦੀ ਬੇਹੱਦ ਗੂੜ੍ਹੀ ਸਾਂਝ ਹੈ।

ਬੀਬੀਸੀ

ਸਾਲ 2014 ਦੇ ਮਈ ਮਹੀਨੇ 'ਚ ਜਦੋਂ ਨਰਿੰਦਰ ਮੋਦੀ ਵੱਡੇ ਬਹੁਮਤ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਇਸ ਪਿੱਛੇ ਉਨ੍ਹਾਂ ਦਾ ਇੱਕ ਅਹਿਮ ਵਾਅਦਾ ਸੀ - ਉਹ ਸੀ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ।

ਬਹੁਤ ਸਾਰੀਆਂ ਯੋਜਨਾਵਾਂ ਪਹਿਲਾਂ ਵੀ ਉਲੀਕੀਆਂ ਗਈਆਂ, ਪਰ ਹੁਣ ਇਨ੍ਹਾਂ ਦਾ ਕੀ ਹਾਲ ਹੈ, ਤੁਹਾਨੂੰ ਪਤਾ ਹੀ ਹੋਵੇਗਾ।

ਹੁਣ ਨੇਤਾ ਹਨ ਤਾਂ ਉਨ੍ਹਾਂ ਦੀ ਜੇਬ 'ਚ ਕੁਝ ਤਾਂ ਹੋਵੇਗਾ ਹੀ।

ਇਸ ਸਾਲ ਕੁਝ ਸੂਬਿਆਂ 'ਚ ਚੋਣਾਂ ਹੋਣ ਵਾਲੀਆਂ ਹਨ ਅਤੇ ਫਿਰ ਅਗਲੇ ਵਰ੍ਹੇ ਆਮ ਚੋਣਾਂ ਹਨ।

ਇਹ ਚੋਣਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਹਨ ਤੇ ਅਗਲੇ ਸਾਲ ਆਮ ਚੋਣਾਂ ਵੀ ਆ ਰਹੀਆਂ ਹਨ।

ਚੋਣਾਂ

ਤਸਵੀਰ ਸਰੋਤ, Getty Images

ਪਿਛਲੇ ਕੁਝ ਸਾਲਾਂ 'ਚ ਦੇਖਿਆ ਗਿਆ ਹੈ ਕਿ ਜਿੰਨੀਆਂ ਨੌਕਰੀਆਂ ਸੱਤਾ ਦੇ ਪਹਿਲੇ 4 ਸਾਲ 'ਚ ਨਹੀਂ ਕੱਢੀਆਂ ਜਾਂਦੀਆਂ ਉਸ ਤੋਂ ਕਈ ਗੁਣਾ ਤੱਕ ਆਖਰੀ ਸਾਲ 'ਚ ਕੱਢੀਆਂ ਜਾਂਦੀਆਂ ਹਨ....ਪਰ ਇਸ ਤੋਂ ਬਾਅਦ ਕੀ ?

'ਭਾਰਤ ਵਿੱਚ ਸਕਿੱਲ ਤੇ ਨੌਕਰੀਆਂ ਦਾ ਭਵਿੱਖ'

ਲਗਭਗ 9 ਫੀਸਦੀ ਲੋਕ ਉਨ੍ਹਾਂ ਨੌਕਰੀਆਂ 'ਚ ਹੋਣਗੇ, ਜਿਹੜੀਆਂ ਫ਼ਿਲਹਾਲ ਕਿਤੇ ਮੌਜੂਦ ਹੀ ਨਹੀਂ ਹਨ।

FICCI ਅਤੇ NASSCOM ਦੀ ਇੱਕ ਰਿਪੋਰਟ ਅਨੁਸਾਰ 2022 ਤੱਕ ਲਗਭਗ 37 ਫੀਸਦੀ ਭਾਰਤੀ ਉਨ੍ਹਾਂ ਖੇਤਰਾਂ ਨਾਲ ਜੁੜੇ ਹੋਣਗੇ, ਜਿਨ੍ਹਾਂ ਦੀ ਮੰਗ ਬਿਲਕੁਲ ਵੱਖਰੀ ਹੋਵੇਗੀ ਅਤੇ ਸ਼ਾਇਦ ਨਵੇਂ ਸਕਿੱਲ ਸੈੱਟਸ ਵੀ।

ਨੌਕਰੀ

ਤਸਵੀਰ ਸਰੋਤ, Getty Images

ਇਨਾਂ ਨੌਕਰੀਆਂ ਦਾ ਬਿਹਤਰ ਭਵਿੱਖ ...

  • ਡਾਟਾ ਅਨੈਲਿਸਸਟ
  • ਕੰਪਿਊਟਰ ਅਤੇ ਗਣਿਤ ਨਾਲ ਜੁੜੀਆਂ ਨੌਕਰੀਆਂ
  • ਆਰਕਿਟੈਕਟਸ ਅਤੇ ਇੰਜੀਨੀਅਰਿੰਗ ਦੀਆਂ ਨੌਕਰੀਆਂ ਸਥਿਰ ਰਹਿਣਗੀਆਂ
  • ਸੇਲਜ਼ ਨਾਲ ਜੁੜੇ ਵੱਧ ਮਾਹਰ ਹੋਣਗੇ
  • ਸੀਨੀਅਰ ਮੈਨੇਜਰ ਦੀ ਲੋੜ ਵੱਧ ਹੋਵੇਗੀ
ਨੌਕਰੀ

ਤਸਵੀਰ ਸਰੋਤ, Getty Images

  • ਪ੍ਰੋਡਕਟ ਡਿਜ਼ਾਇਨਰ
  • ਹਿਊਮਨ ਰਿਸੋਰਸ ਅਤੇ ਸੰਗਠਨਾਤਮਕ ਵਿਕਾਸ ਦੀ ਲੋੜ ਸਕਿੱਲ ਵਰਕਰਾਂ ਨੂੰ ਮਦਦ ਕਰਨ ਵਿੱਚ ਵੱਧ ਹੋਵੇਗੀ
  • ਭਾਰਤੀ ਸਟਾਰਟ-ਅਪ ਵੀ ਵਧੇ ਹਨ
  • ਕੇਅਰ ਗਿਵਿੰਗ - ਸਿੱਧੇ ਤੌਰ ਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਸੈਕਟਰ
  • ਸਮਾਜਕ ਗੁਣਤਾ ਅਤੇ ਨਿਊ ਮੀਡੀਆ ਸਾਖਰਤਾ
  • ਮੈਨੇਜਮੈਂਟ ਅਨੈਲਿਸਸਟ, ਅਕਾਊਂਟੈਂਟ ਅਤੇ ਔਡਿਟਰ ਨੂੰ 2024 ਤੱਕ ਦੁੱਗਣਾ ਵਿਕਾਸ ਦੇਖਣ ਨੂੰ ਮਿਲੇਗਾ

ਸਮੇਂ ਦੀ ਲੋੜ

ਨੌਕਰੀ

ਤਸਵੀਰ ਸਰੋਤ, Getty Images

ਦੁਨੀਆਂ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ, ਸਾਨੂੰ ਉਸ ਸਮਾਜ ਦਾ ਹਿੱਸਾ ਹੋਣ ਦੀ ਜ਼ਰੂਰਤ ਹੈ, ਜਿਹੜਾ ਹਮੇਸ਼ਾ ਕੁਝ ਨਵਾਂ ਸਿੱਖ ਰਿਹਾ ਹੈ।

ਤੁਹਾਨੂੰ ਵੀ ਇਸ ਨੂੰ ਅਪਣਾਉਣ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)