ਕੰਮ-ਧੰਦਾ: ਤੁਹਾਡੇ ਨਾ ਹੋਣ 'ਤੇ ਤੁਹਾਡੇ ਉੱਤੇ ਨਿਰਭਰ ਜੀਆਂ ਦਾ ਕੀ ਹੋਵੇਗਾ?

"ਬਦਕਿਸਮਤੀ ਨਾਲ ਤੁਹਾਡੇ ਨਾ ਹੋਣ 'ਤੇ ਤੁਹਾਡੇ ਪਰਿਵਾਰ ਜਾਂ ਤੁਹਾਡੇ 'ਤੇ ਨਿਰਭਰ ਲੋਕਾਂ ਦਾ ਕੀ ਹੋਵੇਗਾ। ਕੀ ਇਸ ਬਾਰੇ ਤੁਸੀਂ ਕਦੇ ਕੁਝ ਸੋਚਿਆਂ ਜਾਂ ਯੋਜਨਾ ਬਣਾਈ ਹੈ?
ਇਸ ਦਾ ਇੱਕ ਤਰੀਕਾ ਹੈ ਜੀਵਨ ਬੀਮਾ। ਮਾਹਰਾਂ ਦੀ ਮੰਨੀਏ ਤਾਂ ਟਰਮ ਪਲਾਨ ਹੀ ਅਸਲੀ ਬੀਮਾ ਹੈ।
ਕੰਮ ਧੰਦਾ 'ਚ ਇਸ ਵਾਰ ਚਰਚਾ ਟਰਮ ਇੰਸ਼ੋਰੈਂਸ ਦੀ।
ਗੱਲ ਮੁੱਦੇ ਦੀ
ਜੀਵਨ ਬੀਮਾ ਦੋ ਤਰ੍ਹਾਂ ਦੇ ਹੁੰਦੇ ਨੇ - ਟਰਮ ਅਤੇ ਪਰਮਾਨੈਂਟ।
ਟਰਮ ਇੰਸ਼ੋਰੈਂਸ 'ਚ ਤੁਸੀਂ ਇੱਕ ਤੈਅ ਸਮੇਂ ਲਈ ਪ੍ਰੀਮੀਅਮ ਅਦਾ ਕਰਦੇ ਹੋ।
ਟਰਮ ਇੰਸ਼ੋਰੈਂਸ ਦੇ ਪ੍ਰੀਮੀਅਮ, ਪਰਮਾਨੈਂਟ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਮੁਕਾਬਲੇ ਘੱਟ ਹੁੰਦੇ ਹਨ।
ਪਰ ਟਰਮ ਇੰਸ਼ੋਰੈਂਸ ਦੀ ਐਕਸਪਾਇਰੀ ਡੇਟ ਹੁੰਦੀ ਹੈ, ਪਰਮਾਨੈਂਟ ਇੰਸ਼ੋਰੈਂਸ ਦੇ ਨਾਲ ਅਜਿਹਾ ਨਹੀਂ ਹੁੰਦਾ।
ਟਰਮ ਪਲਾਨ ਅਜਿਹਾ ਬੀਮਾ ਹੈ, ਜਿਸ 'ਚ ਘੱਟ ਪ੍ਰੀਮੀਅਮ ਦੇਣ 'ਤੇ ਵੀ ਮੋਟੀ ਰਕਮ ਦੀ ਕਵਰੇਜ ਮਿਲਦੀ ਹੈ।

ਪਰ ਟਰਮ ਯਾਨਿ ਕਿ ਸਮਾਂ ਪੂਰਾ ਹੋਣ 'ਤੇ ਮਚਿਓਰਿਟੀ ਲਾਭ ਨਹੀਂ ਮਿਲਦਾ।
ਇਸ 'ਚ ਜਿਹੜੇ ਵਿਅਕਤੀ ਦਾ ਬੀਮਾ ਹੁੰਦਾ ਹੈ, ਜੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਨੌਮਿਨੀ ਨੂੰ ਸਮ-ਅਸ਼ੋਰਡ ਮਿਲ ਜਾਵੇਗਾ।
ਪਰ ਜੇਕਰ ਉਹ ਵਿਅਕਤੀ ਜਿਉਂਦਾ ਰਿਹਾ ਤਾਂ ਪੌਲਿਸੀ ਟਰਮ ਖ਼ਤਮ ਹੋਣ 'ਤੇ ਉਸ ਨੂੰ ਰਿਟਰਨ ਕੁਝ ਵੀ ਨਹੀਂ ਮਿਲੇਗਾ।
ਉਦਾਹਰਣ ਦੇ ਤੌਰ 'ਤੇ ਜਿਵੇਂ ਤੁਸੀਂ ਆਪਣੀ ਕਾਰ ਲਈ ਬੀਮਾ ਖਰੀਦਦੇ ਹੋ, ਜੇਕਰ ਉਸ ਮਿਆਦ ਦੇ ਦੌਰਾਨ ਤੁਹਾਡੀ ਕਾਰ ਸਹੀ ਸਲਾਮਤ ਚੱਲਦੀ ਰਹੀ ਤਾਂ ਕੋਈ ਕਲੇਮ ਨਹੀਂ ਮਿਲਦਾ, ਠੀਕ ਉਸੇ ਤਰ੍ਹਾਂ ਟਰਮ ਇੰਸ਼ੋਰੈਂਸ ਵੀ ਹੈ।
ਆਮ ਟਰਮ ਪਲਾਨ
ਆਮ ਟਰਮ ਪਲਾਨ ਤੋਂ ਇਲਾਵਾ ਅਜਿਹੇ ਵੀ ਕਈ ਟਰਮ ਪਲਾਨ ਮੌਜੂਦ ਹਨ, ਜਿਹੜੇ ਕੁਝ ਰਾਈਡਰਜ਼ ਦੇ ਨਾਲ ਗਾਹਕ ਨੂੰ ਵਾਧੂ ਸੁਰੱਖਿਆ ਦਿੰਦੇ ਹਨ।

ਆਮ ਟਰਮ ਪਲਾਨ ਯਾਨਿ ਪੂਰੀ ਮਿਆਦ ਲਈ ਇੱਕੋ ਜਿਹਾ ਪ੍ਰੀਮੀਅਮ।
ਰਾਈਡਰਜ਼ ਯਾਨਿ ਸ਼ਰਤਾਂ ਨਾਲ ਟਰਮ ਪਲਾਨ
ਦੂਜਾ ਪਲਾਨ ਹੈ, ਰਾਈਡਰਜ਼ ਯਾਨਿ ਸ਼ਰਤਾਂ ਦੇ ਨਾਲ ਵਾਲਾ ਟਰਮ ਪਲਾਨ
ਰਾਈਡਰਜ਼ ਉਹ ਵਾਧੂ ਲਾਭ ਹੁੰਦੇ ਨੇ ਜਿਹੜੇ ਗਾਹਕ ਥੋੜ੍ਹਾ ਜ਼ਿਆਦਾ ਪ੍ਰੀਮੀਅਮ ਦਾ ਭੁਗਤਾਨ ਕਰ ਕੇ ਆਪਣੀ ਪੌਲਿਸੀ 'ਚ ਜੋੜ ਸਕਦਾ ਹੈ।
ਫੋਕਸ ਪੁਆਇੰਟ

ਜੇਕਰ ਟਰਮ ਪਲਾਨ ਖ਼ਰੀਦ ਰਹੇ ਹੋ ਤਾਂ ਧਿਆਨ ਰੱਖੋ:
- ਸਰੰਡਰ ਵੈਲਿਊ ਨਹੀਂ ਮਿਲੇਗੀ
- ਮਿਆਦ ਦੌਰਾਨ ਕਿਸੇ ਤਰ੍ਹਾਂ ਦੀ ਰਕਮ ਨਹੀਂ
- ਪਾਲਿਸੀ ਦੇ ਬਦਲੇ 'ਚ ਕਰਜ਼ ਨਹੀਂ
- ਕਿਸ਼ਤ ਨਹੀਂ ਚੁਕਾਈ ਤਾਂ ਪਾਲਿਸੀ ਲੈਪਸ ਹੋਣ ਦਾ ਖ਼ਤਰਾ
- ਬੀਮਾ ਕੰਪਨੀ ਤੋਂ ਕਿਸੇ ਤਰ੍ਹਾਂ ਦੇ ਬੋਨਸ ਦੀ ਉਮੀਦ ਵੀ ਨਾ ਕਰੋ
- ਜ਼ਰੂਰੀ ਗੱਲ ਇਹ ਕਿ ਪਾਲਿਸੀ ਦੀ ਕਿਸ਼ਤ ਨਹੀਂ ਅਦਾ ਕੀਤੀ ਤਾਂ ਪਾਲਿਸੀ ਲੈਪਸ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚੰਗਾ ਰਹੇਗਾ ਕੇ ਪ੍ਰੀਮੀਅਮ ਦੇਣ ਲਈ ਆਪਣੇ ਬੈਂਕ ਤੋਂ ਈਸੀਐਸ ਦਾ ਪ੍ਰਬੰਧ ਕਰੋ, ਜਿਸ ਨਾਲ ਡਿਊ ਡੇਟ 'ਤੇ ਆਪਣੇ ਆਪ ਪ੍ਰੀਮੀਅਮ ਜਮ੍ਹਾਂ ਹੋ ਜਾਵੇਗਾ।
ਸਹੀ ਜਾਣਕਾਰੀ ਦਿਓ
ਟਰਮ ਪਲਾਨ ਲੈਂਦੇ ਸਮੇਂ ਆਪਣੇ ਬਾਰੇ ਬਿਲਕੁਲ ਸਹੀ ਅਤੇ ਪੂਰੀ-ਪੂਰੀ ਜਾਣਕਾਰੀ ਦਿਓ।
ਜੇਕਰ ਤੁਸੀਂ ਗੁਟਕਾ ਖਾਂਦੇ ਹੋ ਜਾਂ ਸਿਗਰੇਟ ਪੀਂਦੇ ਹੋ, ਤਾਂ ਤੁਹਾਡਾ ਪ੍ਰੀਮੀਅਮ ਨੌਨ ਸਮੋਕਰ ਦੇ ਮੁਕਾਬਲੇ ਕੁਝ ਵੱਧ ਹੋਵੇਗਾ।
ਪਰ ਤੁਸੀਂ ਇਸ ਜਾਣਕਾਰੀ ਨੂੰ ਲੁਕਾਓ ਨਾ, ਤਾਂ ਜੋ ਅੱਗੇ ਜਾ ਕੇ ਕੋਈ ਮੁਸ਼ਕਿਲ ਨਾ ਹੋਵੇ।
ਜੇਕਰ ਤੁਸੀਂ ਕੰਮ-ਧੰਦਾ ਅਤੇ ਕਾਰੋਬਾਰ ਸਬੰਧੀ ਕਿਸੇ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਦੱਸੋ।













