ਨਜ਼ਰੀਆ: ਰਾਮ ਮੰਦਿਰ 'ਤੇ ਪਹਿਲ ਦੇ ਪਿੱਛੇ ਕੀ ਹੈ ?

ਤਸਵੀਰ ਸਰੋਤ, Getty Images
- ਲੇਖਕ, ਪ੍ਰਮੋਦ ਜੋਸ਼ੀ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਹਿੰਦੀ ਲਈ
ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਪਹਿਲ ਕਾਰਨ ਮੰਦਿਰ-ਮਸਜਿਦ ਮਸਲਾ ਇੱਕ ਵਾਰ ਫਿਰ ਤੋਂ ਭਖ਼ ਗਿਆ ਹੈ। ਦੇਖਣਾ ਹੈ ਕਿ ਇਸ ਪਹਿਲ ਦੇ ਪਿੱਛੇ ਕੀ ਹੋ ਰਿਹਾ ਹੈ। ਇਹ ਵੀ ਕਿ ਇਸ ਪਹਿਲ ਨੂੰ ਸੰਘ ਅਤੇ ਸਰਕਾਰ ਦਾ ਸਮਰਥਨ ਹੈ ਜਾਂ ਨਹੀਂ।
ਆਮ ਤੌਰ 'ਤੇ ਅਜਿਹੀਆਂ ਕੋਸ਼ਿਸ਼ਾਂ ਵੇਲੇ ਚੋਣਾਂ ਦੀ ਕੋਈ ਤਰੀਕ ਤੈਅ ਹੁੰਦੀ ਹੈ ਜਾਂ ਫਿਰ 6 ਦਸੰਬਰ, ਜਿਸ ਨੂੰ ਕੁਝ ਲੋਕ 'ਬਹਾਦਰੀ ਦਿਵਸ' ਵਜੋਂ ਮਨਾਉਂਦੇ ਹਨ ਅਤੇ ਕੁਝ 'ਬੁਰੀ ਵਾਰਦਾਤ' ਵਜੋਂ।
ਕਿਸਮਤ ਨਾਲ ਇਸ ਵੇਲੇ ਇੱਕ ਤੀਜੀ ਗਤੀਵਿਧੀ ਹੋਰ ਸ਼ੁਰੂ ਹੋਣ ਵਾਲੀ ਹੈ।
ਪਹਿਲਾਂ ਵੀ ਕਈ ਕੋਸ਼ਿਸ਼ਾਂ ਬੇਸਿੱਟਾ ਰਹੀਆਂ
ਪਿਛਲੇ ਡੇਢ ਸੌ ਸਾਲ ਤੋਂ ਵੱਧ ਦੇ ਸਮੇਂ 'ਚ ਘੱਟੋ ਘੱਟ 9 ਵੱਡੀਆਂ ਕੋਸ਼ਿਸ਼ਾਂ ਮੰਦਿਰ-ਮਸਜਿਦ ਦੇ ਮੁੱਦੇ ਨੂੰ ਸੁਲਝਾਉਣ ਲਈ ਹੋਇਆਂ ਅਤੇ ਨਤੀਜੇ ਕੁਝ ਨਹੀਂ ਨਿਕਲੇ।

ਤਸਵੀਰ ਸਰੋਤ, Getty Images
ਪਰ ਇਨ੍ਹਾਂ ਅਸਫ਼ਲਤਾਵਾਂ ਤੋਂ ਕੁਝ ਤਜਰਬੇ ਜਰੂਰ ਮਿਲੇ ਹਨ।
ਸਿੱਟੇ ਦੀ ਭਾਲ 'ਚ ਸ਼੍ਰੀ ਸ਼੍ਰੀ ਅਯੁੱਧਿਆ ਦਾ ਦੌਰਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਹੈ।
ਇਸ ਤੋਂ ਵੀ ਪਹਿਲਾਂ ਵੀ ਇਸ ਮੁੱਦੇ 'ਤੇ ਵੱਖ ਵੱਖ ਪੱਖਾਂ ਨੂੰ ਲੈ ਕੇ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਇਸ ਦੇ ਪਿੱਛੇ ਕੋਈ ਸਿਆਸੀ ਪ੍ਰੇਰਣਾ ਹੈ ਜਾਂ ਨਹੀਂ।
ਗੁਜਰਾਤ ਚੋਣਾਂ ਤੇ ਸੁਪਰੀਮ ਕੋਰਟ 'ਚ ਸੁਣਵਾਈ
ਗੁਜਰਾਤ 'ਚ ਕਾਂਗਰਸ ਪਾਰਟੀ ਨੇ ਦਲਿਤਾਂ, ਓਬੀਸੀ ਅਤੇ ਪਾਟੀਦਾਰਾਂ ਮਤਲਬ ਹਿੰਦੂ ਜਾਤੀਆਂ ਦੇ ਵਿਚਲੇ ਵਿਰੋਧ ਨੂੰ ਹਥਿਆਰ ਬਣਾਇਆ ਗਿਆ ਹੈ, ਜਿਸ ਦਾ ਸਹਿਜ ਜਵਾਬ 'ਹਿੰਦੂ ਆਤਮਾ' ਨੂੰ ਜਗਾਉਣਾ ਹੈ।

ਤਸਵੀਰ ਸਰੋਤ, Getty Images
ਗੁਜਰਾਤ 'ਚ ਭਾਜਪਾ ਦਬਅ 'ਚ ਆਵੇਗੀ ਤਾਂ ਉਹ ਧਰੁਵੀਕਰਨ ਦੇ ਹਥਿਆਰ ਨੂੰ ਜਰੂਰ ਚਲਾਏਗੀ। ਪਰ ਅਯੁੱਧਿਆ ਦੀਆਂ ਗਤੀਵਿਧੀਆਂ ਕੇਵਲ ਚੁਣਾਵੀਂ ਪਹਿਲ ਨਹੀਂ ਲੱਗਦੀਆਂ।
ਗੁਜਰਾਤ ਦੇ ਚੋਣ ਦੇ ਮੁਕਾਬਲੇ ਤੋਂ ਜ਼ਿਆਦਾ ਵੱਡਾ ਕਾਰਨ ਹੈ ਸੁਪਰੀਮ ਕੋਰਟ 'ਚ ਇਸ ਮਾਮਲੇ 'ਤੇ 5 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸੁਣਵਾਈ।
ਇਲਾਹਾਬਾਦ ਹਾਈਕੋਰਟ ਦੇ ਸਾਲ 2010 ਦੇ ਫ਼ੈਸਲੇ ਦੇ ਸਿਲਸਿਲੇ 'ਚ 13 ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਵਿਚਾਰਣ ਲਈ ਆਈਆਂ। ਹੁਣ ਇਨ੍ਹਾਂ 'ਤੇ ਸੁਣਵਾਈ ਹੋਵੇਗੀ।
ਨਜ਼ਰ ਰੱਖਣ ਵਾਲਿਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਪਾਰਟੀ 2019 ਤੋਂ ਪਹਿਲੇ ਮੰਦਿਰ ਬਣਾਉਣਾ ਚਾਹੁੰਦੀ ਹੈ।
ਕੁਝ ਮਹੀਨੇ ਪਹਿਲਾਂ ਸੁਭਰਾਮਣੀਅਮ ਨੇ ਟਵੀਟ ਕੀਤਾ ਸੀ, ਰਾਮ ਮੰਦਿਰ ਦਾ ਹੱਲ ਨਹੀਂ ਨਿਕਲਿਆ ਤਾਂ ਅਗਲੇ ਸਾਲ, 2018 'ਚ ਆਯੋਧਿਆ 'ਚ ਇਵੇਂ ਹੀ ਰਾਮ ਮੰਦਿਰ ਬਣਾ ਦਿੱਤਾ ਜਾਵੇਗਾ।
ਦਾਅਵਿਆਂ 'ਚ ਕਿੰਨਾ ਸੱਚ
ਸਵਾਮੀ ਅਨੁਸਾਰ ਉਦੋ ਤੱਕ ਸੰਸਦ ਦੇ ਦੋਵਾਂ ਸਦਨਾਂ 'ਚ ਭਾਜਪਾ ਦੇ ਕੋਲ ਬਹੁਮਤ ਹੋਵੇਗਾ। ਉਸ ਵੇਲੇ ਕਨੂੰਨ ਬਣਾ ਕੇ ਰਾਮ ਮੰਦਿਰ ਬਣਾ ਦਿੱਤਾ ਜਾਵੇਗਾ।

ਇਸ ਟਵੀਟ ਨੂੰ ਹਵਾਈ ਉਡਾਣ ਮੰਨ ਵੀ ਲਈਏ ਪਰ ਇਹ ਅਸੰਭਵ ਨਹੀਂ ਹੈ।
ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਵੀ ਪਿਛਲੇ ਦਿਨੀਂ ਕਿਹਾ ਕਿ 2019 ਦੇ ਲਗਭਗ ਲੋਕ ਸਭਾ ਚੋਣਾਂ 'ਚ ਪਾਰਟੀ ਮੰਦਿਰ ਨਿਰਮਾਣ ਸ਼ੁਰੂ ਕਰਨ ਤੋਂ ਬਾਅਦ ਹੀ ਮੈਦਾਨ 'ਚ ਆਵੇਗੀ।
ਲੱਗਦਾ ਹੈ ਕਿ ਪਾਰਟੀ ਦੇ ਅੰਦਰ ਕਿਸੇ ਪੱਧਰ 'ਤੇ ਮੰਦਿਰ ਨੂੰ ਲੈ ਕੇ ਸਲਾਹ-ਮਸ਼ਵਰਾ ਚੱਲ ਰਿਹਾ ਹੈ।
ਅਦਾਲਤੀ ਹੱਲ
ਅਦਾਲਤ ਰਾਹੀਂ ਸਮਝੌਤਾ ਸੰਭਵ ਨਹੀਂ ਹੈ। ਹਾਲ 'ਚ ਸੰਘ ਦੇ ਇੱਕ ਸਹਾਇਕ ਸੰਗਠਨ ਵਜੋਂ ਸ਼੍ਰੀਰਾਮ ਮੰਦਿਰ ਨਿਰਮਾਣ ਸਹਿਯੋਗ ਮੰਚ ਵੀ ਸਾਹਮਣੇ ਆਇਆ।
ਇਸ ਦੀ ਮੰਦਿਰ ਨਿਰਮਾਣ 'ਚ ਅਹਿਮ ਭੂਮਿਕਾ ਹੋਵੇਗੀ ਅਤੇ ਇਹ ਇਨ੍ਹਾਂ ਦਿਨਾਂ ਵਿੱਚ ਸਰਗਰਮ ਹੈ।

ਤਸਵੀਰ ਸਰੋਤ, Getty Images
ਸੁਭਰਾਮਣੀਅਮ ਸਵਾਮੀ ਦੇ ਟਵੀਟ ਤੋਂ ਇੱਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਇਸ ਮੁੱਦੇ ਨੂੰ ਆਪਸੀ ਸੁਲਹਾ ਰਾਹੀਂ ਹੱਲ ਕਰਨ ਦੀ ਸਲਾਹ ਦਿੱਤੀ ਸੀ।
ਅਦਾਲਤ ਨੇ ਕਿਹਾ ਕਿ ਦੋਵੇਂ ਪੱਖ ਬੈਠ ਕੇ ਇਸ ਮਸਲੇ 'ਤੇ ਆਪਣੀ ਸਹਿਮਤੀ ਬਣਾ ਲੈਣ। ਜੇਕਰ ਉਸ ਦੇ ਬਾਅਦ ਵੀ ਸਮਝੌਤਾ ਨਹੀਂ ਹੁੰਦਾ ਤਾਂ ਕੋਰਟ ਦਖ਼ਲ ਦੇਣ ਨੂੰ ਤਿਆਰ ਹੈ।
ਭਾਜਪਾ ਦੇ ਸੂਤਰ ਸੰਕੇਤ ਦੇ ਰਹੇ ਹਨ ਕਿ ਅਦਾਲਤੀ ਫ਼ੈਸਲਾ ਆਖ਼ਰੀ ਹੋਵੇਗਾ ਅਤੇ ਇਸ 'ਤੇ ਸਾਰਿਆਂ ਨੂੰ ਸਹਿਮਤੀ ਦੇਣੀ ਚਾਹੀਦੀ ਹੈ।
ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਸੰਚਾਲਕ ਜਫ਼ਰਯਾਬ ਜਿਲਾਨੀ ਮੰਨਦੇ ਹਨ ਕਿ ਗੱਲਬਾਤ ਜਾਂ ਵਿਚੋਲਗੀ ਰਾਹੀਂ ਇਹ ਮਸਲਾ ਹੱਲ ਨਹੀਂ ਹੋ ਸਕਦਾ।
ਪਰ ਉਹ ਮੰਨਦੇ ਹਨ ਕਿ ਮਾਮਲੇ ਦਾ ਹੱਲ ਅਦਾਲਤ ਤੋਂ ਨਿਕਲ ਸਕਦਾ ਹੈ।
ਵੱਖੋ ਵੱਖਰੀਆਂ ਸਲਾਹਾਂ
ਬਾਹਰੀ ਸਮਝੌਤੇ 'ਚ ਬਹੁਤ ਝਮੇਲੇ ਹਨ। ਭਾਜਪਾ ਦੇ ਅੰਦਰ ਮੰਦਿਰ ਅੰਦੋਲਨ ਦੇ ਨੇਤਾਵਾਂ ਦਾ ਇੱਕ ਵੱਖਰਾ ਸਮੂਹ ਹੈ। ਇਹ ਨੇਤਾ ਅਜ਼ਾਦ ਸੁਰ ਅਲਾਪ ਰਹੇ ਹਨ।
ਵਿਨੇ ਕਟਿਆਰ ਕਿਸੇ ਚੈਨਲ 'ਤੇ ਇਸ ਪਹਿਲ ਨੂੰ ਲੈ ਕੇ ਆਪਣੇ ਡਰ ਨੂੰ ਜ਼ਾਹਿਰ ਕਰ ਰਹੇ ਸਨ।

ਤਸਵੀਰ ਸਰੋਤ, Getty Images
ਸੰਤਾਂ ਮਹੰਤਾਂ 'ਚ ਕਈ ਗੁੱਟ ਹਨ, ਜਿਨਾਂ 'ਚ ਆਪਸੀ ਟਕਰਾਅ ਹੈ।
ਰਾਮ ਜਨਮ ਭੂਮੀ ਟ੍ਰਸਟ ਦੇ ਮੈਂਬਰ ਰਾਮਵਿਲਾਸ ਵੇਦਾਂਤੀ ਨੇ ਕਿਹਾ ਹੈ, "ਅਸੀਂ ਮੰਦਿਰ ਅੰਦੋਲਨ 'ਚ 25 ਵਾਰ ਜੇਲ੍ਹ ਗਏ ਅਤੇ 35 ਵਾਰ ਨਜ਼ਰਬੰਦ ਹੋਏ। ਸਾਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।"
ਆਯੋਧਿਆ ਦੇ ਸਾਧੂ ਸੰਤਾਂ ਨੂੰ ਵਿਸ਼ਵਾਸ਼ 'ਚ ਲੈਣਾ ਹੋਵੇਗਾ।
ਮੁਸਲਮਾਨਾਂ ਵਿਚਾਲੇ ਵੀ ਮਤਭੇਦ ਹਨ। ਸ਼ਿਆ-ਸੁੰਨੀ ਸੰਗਠਨ ਵਿਚਾਲੇ ਮਤਭੇਦ ਹੈ। ਸ਼ਿਆ ਅਤੇ ਸੁੰਨੀਆਂ ਵਿਚਾਲੇ ਵੀ ਅੰਦਰੂਨੀ ਮਤਭੇਦ ਹੈ।
ਸੰਘ ਕੀ ਚਾਹੁੰਦਾ ਹੈ ?
ਸਭ ਤੋਂ ਵੱਡਾ ਸਵਾਲ ਹੈ ਕਿ ਸੰਘ ਕੀ ਚਾਹੁੰਦਾ ਹੈ ? ਮੰਦਿਰ ਮੁੱਦਾ ਭਾਜਪਾ ਲਈ ਰਾਮਬਾਣ ਦਾ ਕੰਮ ਕਰਦਾ ਹੈ, ਪਰ ਇਸ ਨੂੰ ਲੰਬੇ ਸਮੇਂ ਲਈ ਟਾਲਿਆਂ ਨਹੀਂ ਜਾ ਸਕਦਾ।
ਸਾਲ 1992 ਤੋਂ ਬਾਅਦ ਪਾਰਟੀ ਸਿਆਸੀ ਪੱਧਰ 'ਤੇ ਅਛੂਤ ਹੁੰਦੀ ਚਲੀ ਗਈ। ਮਈ 1996 'ਚ ਅਟਲ ਬਿਹਾਰੀ ਵਾਜਪਈ ਦੀ ਪਹਿਲੀ ਸਰਕਾਰ ਨੂੰ ਇਸ ਦਾ ਸਵਾਦ ਲੈਣਾ ਪਿਆ।
ਉਸ ਤੋਂ ਬਾਅਦ ਉਨ੍ਹਾਂ ਨੇ ਸਹਿਯੋਗੀ ਦਲਾਂ ਨੂੰ ਸਾਧਿਆ ਅਤੇ 1998 ਤੇ 1999 'ਚ ਐੱਨਡੀਏ ਦੀਆਂ ਸਰਕਾਰਾਂ ਬਣੀਆਂ।

ਤਸਵੀਰ ਸਰੋਤ, Getty Images
1989 ਤੋਂ 2009 ਤੱਕ ਪਾਰਟੀ ਆਯੋਧਿਆ 'ਚ ਸ਼ਾਨਦਾਰ ਰਾਮ ਮੰਦਿਰ ਬਣਾਉਣ ਦਾ ਵਾਅਦਾ ਕਰਦੀ ਰਹੀ ਹੈ। ਪਰ ਸਾਲ 2014 ਦੇ 42 ਪੰਨਿਆਂ ਦੇ ਚੋਣ ਮਨੋਰਥ ਪੱਤਰ 'ਚ 41ਵੇਂ ਪੇਜ਼ 'ਤੇ ਮਹਿਜ ਦੋ ਤਿੰਨ ਲਾਇਨਾਂ 'ਚ ਹਾ ਇਹ ਵਾਅਦਾ ਕੀਤਾ ਗਿਆ ਸੀ।
ਉਹ ਸੰਭਾਵਨਾਵਾਂ ਦੀ ਭਾਲ ਦਾ ਵਾਅਦਾ ਅਤੇ ਇਹ ਵੀ ਕਿ ਇਹ ਤਲਾਸ਼ ਸੰਵੈਧਾਨਿਕ ਦਾਇਰਿਆਂ 'ਚ ਹੋਵੇਗੀ।
ਮੰਦਿ ਤੇ ਵਿਕਾਸ ਭਾਜਪਾ ਨੂੰ 2019 ਦੇ ਫਾਰਮੂਲੇ ਦੀ ਭਾਲ ਹੈ। ਪਾਰਟੀ ਨੇ ਸਾਲ 2009 ਦੀ ਹਾਰ ਤੋਂ ਮੰਨਿਆ ਸੀ ਕਿ ਦਿੱਲੀ ਦੀ ਕੁਰਸੀ 'ਤੇ ਬੈਠਣਾ ਹੈ ਤਾਂ ਜਨਤਾ ਦੇ ਸਵਾਲਾਂ ਨੂੰ ਚੁਕਣਾ ਪੈਣਾ ਹੈ।
ਸਾਲ 2009 'ਚ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਨਿਤਿਨ ਗਡਕਰੀ ਨੇ ਦਸੰਬਰ 'ਚ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਵਿਕਾਸ ਦੀ ਗੱਲ ਕੀਤੀ, ਮੰਦਿਰ ਦੀ ਨਹੀਂ।
ਉਨ੍ਹਾਂ ਇੰਦੋਰ 'ਚ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ 'ਚ ਕਿਹਾ ਸੀ ਕਿ ਜੇਕਰ ਮੁਸਲਿਮ ਵਿਵਾਦਿਤ ਭੂਮੀ 'ਤੇ ਦਾਅਵਾ ਛੱਡ ਦਿੱਤੇ ਹਨ ਤਾਂ ਮੰਦਿਰ ਦੇ ਕੋਲ ਹੀ ਮਸਜਿਦ ਵੀ ਬਣਵਾਈ ਜਾਵੇਗੀ।
ਇਹ ਮਸਜਿਦ ਕਿੱਥੇ ਬਣੇਗੀ ? ਇੱਕ ਤਬਕਾ ਕਹਿੰਦਾ ਹੈ ਕਿ ਸਰਯੂ ਦੇ ਪਾਰ ਬਣੇ ਅਤੇ ਦੂਜਾ ਕਹਿੰਦਾ ਹੈ ਕਿ ਕਿਤੇ ਨੇੜੇ ਹੀ ਬਣੇ।
(ਇਹ ਲੇਖਕ ਦੇ ਨਿੱਜੀ ਵਿਚਾਰ)












