ਗੁਰਦੇ ਵਿੱਚ ਪੱਥਰੀ ਦੇ ਕੀ ਲੱਛਣ ਹਨ ਅਤੇ ਇਸ ਤੋਂ ਕਿਵੇਂ ਬਚੀਏ?

ਗੁਰਦੇ ਵਿੱਚ ਪੱਥਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰਦੇ ਦੀ ਪੱਥਰੀ ਸਰੀਰ ਵੱਲੋਂ ਬਾਹਰ ਸੁੱਟੇ ਗਏ ਫਾਲਤੂ ਖਣਿਜਾਂ ਦੇ ਗੁਰਦੇ ਵਿੱਚ ਜਮਾਂ ਹੋਣ ਕਾਰਨ ਗੁਰਦੇ ਵਿੱਚ ਬਣਨ ਵਾਲੇ ਪੱਥਰ ਹੁੰਦੇ ਹਨ

ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਮਨੁੱਖੀ ਸਰੀਰ ਦੇ ਫਾਲਤੂ ਪਦਾਰਥ ਬਾਹਰ ਕੱਢਣ ਦੀ ਪ੍ਰਕਿਰਿਆ ਉੱਤੇ ਅਸਰ ਪਾਉਂਦੀਆਂ ਹਨ।

ਗੁਰਦੇ ਦੀ ਪੱਥਰੀ ਇਸ ਸੰਬੰਧ ਵਿੱਚ ਆਮ ਦਿੱਕਤ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਮਰੀਜ਼ ਨੂੰ ਅਸਹਿ ਦਰਦ ਝੱਲਣਾ ਪੈ ਸਕਦਾ ਹੈ।

ਗੁਰਦੇ ਦੀ ਪੱਥਰੀ ਕੀ ਹੈ?

ਇਸ ਨਾਲ ਜੁੜੇ ਹੋਰ ਸਵਾਲਾਂ ਦੇ ਜਵਾਬ ਜਾਨਣ ਲਈ ਅਸੀਂ ਗੁਰਦਾ ਰੋਗ ਮਾਹਰ ਡਾ. ਮਧੂਸ਼ੰਕਰ ਨਾਲ ਗੱਲਬਾਤ ਕੀਤੀ।

ਗੁਰਦੇ ਦੀ ਪੱਥਰੀ ਕੀ ਹੈ?

ਗੁਰਦੇ ਦੀ ਪੱਥਰੀ ਸਰੀਰ ਵੱਲੋਂ ਬਾਹਰ ਸੁੱਟੇ ਗਏ ਫਾਲਤੂ ਖਣਿਜਾਂ ਦੇ ਗੁਰਦੇ ਵਿੱਚ ਜਮਾਂ ਹੋਣ ਕਾਰਨ ਗੁਰਦੇ ਵਿੱਚ ਬਣਨ ਵਾਲੇ ਪੱਥਰ ਹੁੰਦੇ ਹਨ।

ਇਸ ਵਿੱਚ ਹੋਰ ਖਣਿਜ ਤੱਤਾਂ ਤੋਂ ਇਲਾਵਾ ਯੂਰਿਕ ਐਸਿਡ ਅਤੇ ਕੈਲਸ਼ੀਅਮ ਵੀ ਹੁੰਦਾ ਹੈ।

ਗੁਰਦੇ ਵਿੱਚ ਪੱਥਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਥਰੀ ਬਣਨ ਦਾ ਇੱਕ ਕਾਰਨ ਹੁੰਦਾ ਪਿਸ਼ਾਬ ਵਿੱਚ ਵਾਧੂ ਮਾਤਰਾ ਵਿੱਚ ਯੂਰਿਕ ਐਸਿਡ ਦਾ ਹੋਣਾ ਜਾਂ ਘੱਟ ਸਿਟਰੇਟ ਦਾ ਹੋਣਾ ਹੋ ਸਕਦਾ ਹੈ।

ਗੁਰਦੇ ਦੀ ਪੱਥਰੀ ਕਿਉਂ ਬਣਦੀ ਹੈ?

ਇਹ ਪਿਸ਼ਾਬ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧਣ ਜਾਂ ਸਿਟਰੇਟ ਦੀ ਮਾਤਰਾ ਘਟਣ ਕਾਰਨ ਬਣ ਸਕਦੀ ਹੈ।

ਸਿਟਰੇਟ ਹੀ ਗੁਰਦੇ ਵਿੱਚ ਪੱਥਰੀ ਬਣਨ ਤੋਂ ਰੋਕਣ ਲਈ ਜ਼ਿੰਮੇਵਾਰ ਹੈ। ਇਸ ਲਈ ਪੱਥਰੀ ਬਣਾਉਣ ਵਾਲੇ ਅਤੇ ਉਸ ਨੂੰ ਰੋਕਣ ਵਾਲੇ ਤੱਤਾਂ ਦਾ ਸਮਤੋਲ ਬਣਿਆ ਰਹਿਣਾ ਜ਼ਰੂਰੀ ਹੈ।

ਕੁਝ ਲੋਕਾਂ ਦੇ ਪੇਸ਼ਾਬ ਵਿੱਚ ਪਹਿਲਾਂ ਤੋਂ ਹੀ ਵਾਧੂ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ, ਇਸ ਦੇ ਨਾਲ ਹੀ ਖਾਣ ਪੀਣ ਦੀਆਂ ਆਦਤਾਂ ਅਤੇ ਘੱਟ ਪਾਣੀ ਪੀਣਾ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ।।

ਪੱਥਰੀ ਬਣਨ ਦਾ ਇੱਕ ਕਾਰਨ ਹੁੰਦਾ ਪਿਸ਼ਾਬ ਵਿੱਚ ਵਾਧੂ ਮਾਤਰਾ ਵਿੱਚ ਯੂਰਿਕ ਐਸਿਡ ਦਾ ਹੋਣਾ ਜਾਂ ਘੱਟ ਸਿਟਰੇਟ ਹੋਣਾ।

ਸਿਟਰੇਟ ਪੱਥਰੀ ਬਣਨ ਤੋਂ ਰੋਕਣ ਵਿੱਚ ਸਹਾਈ ਹੁੰਦਾ ਹੈ। ਸਰੀਰ ਵਿੱਚ ਮੌਜੂਦ ਐਸਿਡ ਦੇ ਅਨੁਪਾਤ ਦੀ ਇਸ ਵਿੱਚ ਮੁੱਖ ਭੂਮਿਕਾ ਹੁੰਦੀ ਹੈ।

ਗੁਰਦੇ ਦੀ ਪੱਥਰੀ ਦੇ ਲੱਛਣ ਕੀ ਹੁੰਦੇ ਹਨ?

ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਲੱਛਣ ਨਹੀਂ ਆਉਂਦੇ, ਤੁਹਾਨੂੰ ਸਕੈਨ ਕਰਵਾ ਕੇ ਹੀ ਪੱਥਰੀ ਦਾ ਪਤਾ ਲੱਗੇਗਾ। ਕਈ ਲੋਕਾਂ ਦੀ ਪੱਥਰੀ ਪਿਸ਼ਾਬ ਦੇ ਜ਼ਰੀਏ ਬਾਹਰ ਆ ਜਾਂਦੀ ਹੈ।

ਉਸ ਸਮੇਂ ਬਹੁਤ ਤੇਜ਼ ਦਰਦ ਹੁੰਦਾ ਹੈ। ਇਹ ਦਰਦ ਢਿੱਡ ਤੋਂ ਸ਼ੁਰੂ ਹੁੰਦਾ ਹੈ। ਕੁਝ ਲੋਕਾਂ ਨੂੰ ਪਿਸ਼ਾਬ ਵਿੱਚ ਖੂਨ ਵੀ ਆ ਸਕਦਾ ਹੈ।

ਗੁਰਦੇ ਵਿੱਚ ਪੱਥਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕਾਂ ਦੇ ਪੇਸ਼ਾਬ ਵਿੱਚ ਪਹਿਲਾਂ ਤੋਂ ਹੀ ਵਾਧੂ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ, ਇਸ ਦੇ ਨਾਲ ਹੀ ਖਾਣ ਪੀਣ ਦੀਆਂ ਆਦਤਾਂ ਅਤੇ ਘੱਟ ਪਾਣੀ ਪੀਣਾ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ।

ਪੱਥਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

ਇਨ੍ਹਾਂ ਪੱਥਰਾਂ ਦਾ ਵਰਗੀਕਰਣ ਉਹ ਕਿਸ ਤੱਤ ਦੇ ਬਣੇ ਹਨ ਇਸ ਅਧਾਰ ਉੱਤੇ ਕੀਤਾ ਜਾਂਦਾ ਹੈ।

  • ਯੂਰਿਕ ਐਸਿਡ ਦੀਆਂ ਪੱਥਰੀਆਂ
  • ਸਲਫੇਟ ਦੀਆਂ ਪੱਥਰੀਆਂ
  • ਟਰਿਗਮਸ
  • ਸਿਸਟੀਨ ਪੱਥਰ
ਇਹ ਵੀ ਪੜ੍ਹੋ-

ਗੁਰਦੇ ਦੀ ਪੱਥਰੀ ਤੋਂ ਕਿਵੇਂ ਬਚੀਏ?

ਇਸ ਦਾ ਇੱਕੋ-ਇੱਕ ਤਰੀਕਾ ਹੈ ਕਿ ਖਾਣ-ਪੀਣ ਨੂੰ ਨਿਯਮਤ ਰੱਖੋ। ਆਪਣੇ ਖਾਣੇ ਵਿੱਚ ਪ੍ਰਤੀ ਦਿਨ 5 ਗਰਾਮ ਤੋਂ ਜ਼ਿਆਦਾ ਲੂਣ ਸ਼ਾਮਲ ਨਾ ਕਰੋ।

ਪ੍ਰੋਟੀਨ ਲਈ ਮਾਸਾਹਾਰੀ ਭੋਜਨ ਦੀ ਥਾਂ ਸ਼ਾਕਾਹਾਰ ਵਿੱਚ ਦਾਲਾਂ ਵਗੈਰਾ ਵਰਤਣੀਆਂ ਚਾਹੀਦੀਆਂ ਹਨ।

ਗੁਰਦੇ ਵਿੱਚ ਪੱਥਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਲੱਛਣ ਨਹੀਂ ਆਉਂਦੇ, ਤੁਹਾਨੂੰ ਸਕੈਨ ਕਰਵਾ ਕੇ ਹੀ ਪੱਥਰੀ ਦਾ ਪਤਾ ਲੱਗੇਗਾ

ਕਿਹੋ-ਜਿਹੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ?

ਚਾਕਲੇਟ, ਪਾਲਕ, ਗਿਰੀਆਂ (ਕਾਜੂ, ਬਦਾਮ, ਪਿਸਤਾ) ਗੁਰਦੇ ਦੀ ਪੱਥਰੀ ਬਣਨ ਦੀ ਸੰਭਾਵਨਾ ਵਧਾ ਸਕਦੇ ਹਨ।

ਫਿਰ ਵੀ ਲੂਣ ਗੁਰਦੇ ਦੀ ਪੱਥਰੀ ਬਣਨ ਦਾ ਪ੍ਰਮੁੱਖ ਕਾਰਨ ਜ਼ਰੂਰ ਹੈ।

ਗੁਰਦੇ ਦੀ ਪੱਥਰੀ ਨੂੰ ਅਪਰੇਸ਼ਨ ਦੀ ਲੋੜ ਕਦੋਂ ਪੈਂਦੀ ਹੈ?

ਆਮ ਤੌਰ ਉੱਤੇ 5-6 ਮਿਲੀ ਮੀਟਰ ਦੇ ਪੱਥਰ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਹਾਲਾਂਕਿ ਇਸ ਦੌਰਾਨ ਕੁਝ ਤਕਲੀਫ਼ ਹੋ ਸਕਦੀ ਹੈ। ਜੇ ਪੱਥਰ ਜ਼ਿਆਦਾ ਹੋਣ ਤਾਂ ਇਲਾਜ ਦੀ ਲੋੜ ਪੈਂਦੀ ਹੈ।

ਜੇ ਲੱਛਣ ਹਨ ਤਾਂ ਸਭ ਤੋਂ ਪਹਿਲਾਂ ਇੱਕ ਅਲਟਰਾ ਸਾਊਂਡ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਵੱਡੇ ਆਕਾਰ ਦੀਆਂ ਪੱਥਰੀਆਂ ਫੜੀਆਂ ਜਾਂਦੀਆਂ ਹਨ।

ਹਾਲਾਂਕਿ ਜੇ ਬਲੈਡਰ ਵਿੱਚ ਜਾਂ ਛੋਟੇ ਆਕਾਰ ਦੇ ਪੱਥਰ ਹੋਣ ਤਾਂ ਸਿਟੀ ਸਕੈਨ ਦੀ ਵੀ ਲੋੜ ਪੈ ਸਕਦੀ ਹੈ। ਪੱਥਰੀ ਦੇ ਅਕਾਰ ਅਤੇ ਉਸਦੀ ਥਾਂ ਮੁਤਾਬਕ ਲੇਜ਼ਰ ਸਰਜਰੀ ਜਾਂ ਖੁੱਲ਼੍ਹੇ ਅਪਰੇਸ਼ਨ ਦੀ ਲੋੜ ਪੈ ਸਕਦੀ ਹੈ।

ਗੁਰਦੇ ਵਿੱਚ ਪੱਥਰੀ

ਤਸਵੀਰ ਸਰੋਤ, Getty Images

ਕੀ ਇਸ ਨੂੰ ਕੁਦਰਤੀ ਰੂਪ ਵਿੱਚ ਨਸ਼ਟ ਕਰਨਾ ਸੰਭਵ ਹੈ?

ਖਾਣ-ਪਾਣ ਅਤੇ ਨਿਯਮਤ ਰੂਪ ਵਿੱਚ ਪਾਣੀ ਪੀਣਾ ਪੱਥਰੀਆਂ ਨੂੰ ਘੋਲਣ ਲਈ ਕਾਫੀ ਹਨ। ਜੇ ਸਹੀ ਮਾਤਰਾ ਵਿੱਚ ਲੂਣ ਅਤੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਘੋਲਣਾ ਸੌਖਾ ਹੈ।

ਅਸੀਂ ਕਈ ਮਰੀਜ਼ਾਂ ਦੇ ਦਵਾਈ ਦੇ ਨਾਲ-ਨਾਲ ਖਾਣ-ਪਾਣ ਵਿੱਚ ਵੀ ਬਦਲਾਅ ਕਰਦੇ ਹਾਂ। ਆਪਣੇ ਸਰੀਰ ਦੀ ਲੋੜ ਮੁਤਾਬਕ ਪਾਣੀ ਪੀਓ।

ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਓ। ਸੌਣ ਦੌਰਾਨ ਹੀ ਸਰੀਰ ਵਿੱਚ ਪਾਣੀ ਦੀ ਸਭ ਤੋਂ ਜ਼ਿਆਦਾ ਕਮੀ ਹੁੰਦੀ ਹੈ।

ਜ਼ਿਆਦਾ ਪਾਣੀ ਪੀਣ ਦੇ ਕੀ ਨੁਕਸਾਨ ਹਨ?

ਪਾਣੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਤੁਸੀਂ ਕਈ ਸਾਲ ਤੱਕ ਬਹੁਤ ਜ਼ਿਆਦਾ ਪਾਣੀ ਪੀਂਦੇ ਰਹੋਂ ਤਾਂ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।

ਕੁਝ ਲੋਕ ਬਚਾਅ ਦੇ ਨਾਮ ਹੇਠ ਬਹੁਤ ਜ਼ਿਆਦਾ ਪਾਣੀ ਪੀਂਦੇ ਹਨ।

ਹਾਲਾਂਕਿ ਜੇ ਤੁਸੀਂ ਕਈ ਸਾਲ ਤੱਕ ਬਹੁਤ ਜ਼ਿਆਦਾ ਪਾਣੀ ਪੀਂਦੇ ਰਹੋਂ ਤਾਂ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।

ਖਾਸ ਕਰਕੇ ਗੁਰਦਿਆਂ ਦੀ ਖੂਨ ਵਿੱਚੋਂ ਵਾਧੂ ਪਾਣੀ ਬਾਹਰ ਕੱਢਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।

ਗੁਰਦੇ ਦੀ ਪੱਥਰੀ ਦਾ ਕੀ ਸਿਰਫ ਮਰਦਾਂ ਨੂੰ ਖ਼ਤਰਾ ਹੈ?

ਹਾਂ ਜੀ, ਕਈ ਕਾਰਨਾਂ ਕਰਕੇ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਗੁਦਰੇ ਦੀ ਪੱਥਰੀ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ। ਜਿਵੇਂ ਕਿ ਬਹੁਤ ਜ਼ਿਆਦਾ ਬਾਹਰ ਰਹਿਣਾ, ਸਰੀਰਕ ਮਿਹਨਤ ਕਾਰਨ ਪਸੀਨੇ ਕਾਰਨ ਪਾਣੀ ਦੀ ਕਮੀ।

ਲੋਕਾਂ ਦਾ ਬਦਲ ਰਿਹਾ ਰਹਿਣ-ਸਹਿਣ ਵੀ ਜ਼ਿੰਮੇਵਾਰ ਹੈ। ਜੋ ਲੋਕ ਲੰਬੇ ਸਮੇਂ ਤੱਕ ਪਿਸ਼ਾਬ ਨਹੀਂ ਕਰਦੇ ਜਾਂ ਸ਼ਿਫਟਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੂੰ ਇਸ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।

ਇਸ ਤੋਂ ਇਲਾਵਾ ਗਰਮ ਥਾਵਾਂ ਉੱਤੇ ਕੰਮ ਕਰਨ ਵਾਲੇ ਲੋਕ ਜਿੱਥੇ ਪਾਣੀ ਪੀਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਕੀ ਗੁਰਦੇ ਦੀ ਪੱਥਰੀ ਦੁਬਾਰਾ ਵੀ ਹੋ ਸਕਦੀ ਹੈ?

ਗੁਰਦੇ ਦੀ ਪੱਥਰੀ

ਤਸਵੀਰ ਸਰੋਤ, getty Images

ਤਸਵੀਰ ਕੈਪਸ਼ਨ, ਇਲਾਜ ਦਾ ਮੁੱਖ ਮਕਸਦ ਕਾਰਨ ਪਤਾ ਕਰਨਾ ਹੁੰਦਾ ਹੈ। ਉਸ ਤੋਂ ਬਿਨਾਂ ਤੁਸੀਂ ਪੱਥਰੀ ਪੈਦਾ ਹੋਣੋਂ ਰੋਕ ਨਹੀਂ ਸਕਦੇ।

ਇੱਕ ਵਾਰ ਪੱਥਰੀ ਬਣ ਜਾਣ ਤੋਂ ਬਾਅਦ ਬਹੁਤ ਸੰਭਾਵਨਾ ਹੁੰਦੀ ਹੈ ਕਿ ਇਹ ਦੁਬਾਰਾ ਵੀ ਹੋ ਸਕਦੀ ਹੈ। ਇੱਕ ਵਾਰ ਕਢਵਾਉਣ ਤੋਂ ਬਾਅਦ ਤੁਹਾਨੂੰ ਬੇ ਫਿਕਰ ਨਹੀਂ ਹੋ ਜਾਣਾ ਚਾਹੀਦਾ ਕਿ ਇਹ ਵਾਪਸ ਨਹੀਂ ਆਵੇਗੀ। ਸਗੋਂ ਜਿਹੜੇ ਮਰੀਜ਼ਾਂ ਨੂੰ ਅਕਸਰ ਪੱਥਰੀ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਦੇ ਗੁਰਦੇ ਨਾਕਾਮ ਹੋਣ ਦੀ ਸੰਭਾਵਨਾ ਵੀ ਬਹੁਤ ਵੱਧ ਜਾਂਦੀ ਹੈ।

ਇਲਾਜ ਦਾ ਮੁੱਖ ਮਕਸਦ ਕਾਰਨ ਪਤਾ ਕਰਨਾ ਹੁੰਦਾ ਹੈ। ਉਸ ਤੋਂ ਬਿਨਾਂ ਤੁਸੀਂ ਪੱਥਰੀ ਪੈਦਾ ਹੋਣੋਂ ਰੋਕ ਨਹੀਂ ਸਕਦੇ।

ਡਾ. ਮਧੂਸ਼ੰਕਰ ਦੱਸਦੇ ਹਨ, ''ਮੇਰੇ ਕੋਲ ਇੱਕ ਸੋਲਾਂ ਸਾਲ ਦੀ ਕੁੜੀ ਇਲਾਜ ਲਈ ਆਈ। ਉਸਦੀ ਹਾਲਤ ਬਹੁਤ ਗੰਭੀਰ ਸੀ। ਉਸ ਦੇ ਪਹਿਲਾਂ ਹੀ ਦੋ ਅਪਰੇਸ਼ਨ ਹੋ ਚੁੱਕੇ ਸਨ ਅਤੇ ਸਿਟੀ ਸਕੈਨ ਤੋਂ ਸਾਨੂੰ ਦੁਬਾਰਾ ਪੱਥਰੀ ਦਾ ਪਤਾ ਲੱਗਿਆ।''

''ਅਜਿਹੇ ਮਰੀਜ਼ਾਂ ਨੂੰ ਨਾ ਸਿਰਫ ਗੁਰਦਾ ਲਵਾਉਣ ਦੀ ਸਗੋਂ ਜਿਗਰ ਵੀ ਲਵਾਉਣ ਦੀ ਲੋੜ ਹੁੰਦੀ ਹੈ।''

ਕਿਹੜੇ ਉਮਰ ਵਰਗ ਨੂੰ ਜ਼ਿਆਦਾ ਖ਼ਤਰਾ ਹੈ?

ਪਹਿਲਾਂ ਚਾਲੀ ਜਾਂ ਉਸ ਤੋਂ ਵੱਡੀ ਉਮਰ ਦੇ ਲੋਕਾਂ ਵਿੱਚ ਹੀ ਇਹ ਸਮੱਸਿਆ ਦੇਖੀ ਜਾਂਦੀ ਸੀ।

ਜਦਕਿ ਹਾਲ ਦੇ ਸਾਲਾਂ ਵਿੱਚ ਗੁਰਦੇ ਦੀ ਪੱਥਰੀ ਨਾਲ ਨੌਜਵਾਨ, ਮੁੰਡੇ-ਕੁੜੀਆਂ ਆ ਰਹੇ ਹਨ।

ਡਾ਼ ਮਧੂਸ਼ੰਕਰ ਦਾ ਕਹਿਣਾ ਹੈ ਕਿ ਭਾਵੇਂ ਇਸ ਦੇ ਸਮਰਥਨ ਵਿੱਚ ਲੋੜੀਂਦਾ ਡੇਟਾ ਨਹੀਂ ਹੈ ਪਰ ਇਹ ਸਾਫ ਹੈ ਕਿ ਸਮੱਸਿਆ ਵੱਧ ਜ਼ਰੂਰ ਰਹੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)