ਸ਼ਰਾਬ ਛੱਡਣ ਨਾਲ ਲਿਵਰ 'ਤੇ ਕੀ ਅਸਰ ਹੁੰਦਾ ਹੈ, ਫੈਟੀ ਲਿਵਰ ਵਾਲੇ ਲੋਕ ਕਿੰਨਾਂ ਗੱਲਾਂ ਦਾ ਧਿਆਨ ਰੱਖਣ

ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਹ ਲੋਕ ਫੈਟੀ ਲਿਵਰ ਦਾ ਸ਼ਿਕਾਰ ਹੁੰਦੇ ਹਨ ਜੋ ਨਿਯਮਿਤ ਤੌਰ 'ਤੇ ਪ੍ਰਤੀ ਹਫ਼ਤੇ 14 ਯੂਨਿਟ ਸ਼ਰਾਬ ਦੀ ਸਿਫ਼ਾਰਸ਼ ਕੀਤੀ ਗਈ ਸੀਮਾ ਤੋਂ ਵੱਧ ਪੀਂਦੇ ਹਨ।
    • ਲੇਖਕ, ਅਸ਼ਵਨ ਢਾਂਡਾ
    • ਰੋਲ, ਬੀਬੀਸੀ ਨਿਊਜ਼

ਕੀ ਇੱਕ ਜਿਗਰ (ਲਿਵਰ ) ਦੁਬਾਰਾ ਵਧ ਸਕਦਾ ਹੈ?

ਜਿਗਰ (ਲਿਵਰ) ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਦਰੂਨੀ ਅੰਗ ਹੈ। ਇਹ ਸੈਂਕੜੇ ਸਰੀਰਕ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ, ਜਿਸ ਵਿੱਚ ਅਲਕੋਹਲ ਵਰਗੇ ਜ਼ਹਿਰੀਲੇ ਪਦਾਰਥਾਂ ਨੂੰ ਪਚਾਉਣਾ ਵੀ ਸ਼ਾਮਲ ਹੈ।

ਇਹ ਸਰੀਰ ਦਾ ਪਹਿਲਾ ਅੰਗ ਹੈ ਜੋ ਸ਼ਰਾਬ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਇਹ ਇਸ ਦੇ ਪ੍ਰਭਾਵਾਂ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਵੀ ਹੈ।

ਹਾਲਾਂਕਿ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਹੋਰ ਅੰਗ, ਜਿਵੇਂ ਕਿ ਦਿਮਾਗ਼ ਅਤੇ ਦਿਲ ਨੂੰ ਵੀ ਲੰਬੇ ਸਮੇਂ ਤੱਕ ਜ਼ਿਆਦਾ ਸ਼ਰਾਬ ਪੀਣ ਨਾਲ ਨੁਕਸਾਨ ਹੋ ਸਕਦਾ ਹੈ।

ਇੱਕ ਜਿਗਰ ਦੇ ਮਾਹਿਰ ਹੋਣ ਦੇ ਨਾਤੇ, ਮੈਂ ਹਰ ਰੋਜ਼ ਸ਼ਰਾਬ ਨਾਲ ਸਬੰਧਤ ਜਿਗਰ ਦੀਆਂ ਬਿਮਾਰੀਆਂ ਵਾਲੇ ਲੋਕਾਂ ਦਾ ਇਲਾਜ ਕਰਦਾ ਹਾਂ।

ਇਹ ਰੋਗਾਂ ਦਾ ਇੱਕ ਸਪੈਕਟ੍ਰਮ ਹੈ ਜੋ ਜਿਗਰ (ਫੈਟੀ ਲਿਵਰ) ਵਿੱਚ ਚਰਬੀ ਦੇ ਇਕੱਠਾ ਹੋਣ ਤੋਂ ਲੈ ਕੇ ਸਿਰੋਸਿਸ ਦੇ ਗਠਨ ਤੱਕ ਹੁੰਦਾ ਹੈ ਅਤੇ ਆਮ ਤੌਰ 'ਤੇ ਉਦੋਂ ਤੱਕ ਲੱਛਣ ਪੈਦਾ ਨਹੀਂ ਕਰਦਾ ਜਦੋਂ ਤੱਕ ਕਿ ਨੁਕਸਾਨ ਚੰਗੀ ਤਰ੍ਹਾਂ ਨਾ ਵਧ ਜਾਏ।

ਪੀਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਲਿਵਰ ਫੇਲ੍ਹ ਹੋ ਜਾਂਦਾ ਹੈ ਤਾਂ ਲੋਕ ਪੀਲੀਏ ਦੇ ਸ਼ਿਕਾਰ ਹੋ ਸਕਦੇ ਹਨ।

ਚਰਬੀ ਅਤੇ ਨਿਸ਼ਾਨ

ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਹਿਲਾਂ ਤਾਂ ਸ਼ਰਾਬ ਲਿਵਰ 'ਤੇ ਚਰਬੀ ਚਾੜ੍ਹਦੀ ਹੈ। ਇਸ ਚਰਬੀ ਕਾਰਨ ਲਿਵਰ ਵਿੱਚ ਸੋਜ਼ਿਸ਼ ਹੋ ਜਾਂਦੀ ਹੈ।

ਇਹ ਠੀਕ ਕਰਨ ਦੀ ਕੋਸ਼ਿਸ਼ ਕਰ ਕੇ ਅਤੇ ਸਕਾਰ ਟੀਸ਼ੂ ਦਾ ਉਤਪਾਦਨ ਕਰਦਾ ਹੈ। ਜੇ ਇਸ 'ਤੇ ਕਾਬੂ ਨਾ ਪਾਇਆ ਜਾਵੇ, ਤਾਂ ਸਾਰੇ ਜਿਗਰ ਵਿੱਚ ਜ਼ਖ਼ਮਾਂ ਦਾ ਜਾਲ ਬਣ ਸਕਦਾ ਹੈ ਜਿਸ ਦੇ ਵਿਚਕਾਰ "ਚੰਗੇ" ਜਿਗਰ ਦੇ ਛੋਟੇ-ਛੋਟੇ ਟਾਪੂ ਹੋ ਸਕਦੇ ਹਨ।

ਸਿਰੋਸਿਸ ਦੇ ਬਾਅਦ ਦੇ ਪੜਾਵਾਂ ਵਿੱਚ, ਜਦੋਂ ਲਿਵਰ ਫੇਲ੍ਹ ਹੋ ਜਾਂਦਾ ਹੈ, ਤਾਂ ਲੋਕ ਪੀਲੀਏ ਦੇ ਸ਼ਿਕਾਰ ਹੋ ਸਕਦੇ ਹਨ ਅਤੇ ਨੀਂਦ ਅਤੇ ਉਲਝਣ ਮਹਿਸੂਸ ਕਰ ਸਕਦੇ ਹਨ। ਇਹ ਗੰਭੀਰ ਹੈ ਅਤੇ ਘਾਤਕ ਵੀ ਹੋ ਸਕਦਾ ਹੈ।

ਜ਼ਿਆਦਾਤਰ ਉਹ ਲੋਕ ਫੈਟੀ ਲਿਵਰ ਦਾ ਸ਼ਿਕਾਰ ਹੁੰਦੇ ਹਨ ਜੋ ਨਿਯਮਿਤ ਤੌਰ 'ਤੇ ਪ੍ਰਤੀ ਹਫ਼ਤੇ 14 ਯੂਨਿਟ ਸ਼ਰਾਬ ਦੀ ਸਿਫ਼ਾਰਸ਼ ਕੀਤੀ ਗਈ ਸੀਮਾ ਤੋਂ ਵੱਧ ਪੀਂਦੇ ਹਨ।

ਲੰਬੇ ਸਮੇਂ ਵਿੱਚ ਇਨ੍ਹਾਂ ਲੋਕਾਂ ਵਿੱਚ ਸਕਾਰ ਅਤੇ ਸਿਰੋਸਿਸ ਦਾ ਵਿਕਾਸ ਹੁੰਦਾ ਹੈ।

ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਮਹੀਨਿਆਂ ਲਈ ਸ਼ਰਾਬ ਛੱਡਣ ਨਾਲ ਜਿਗਰ ਠੀਕ ਹੋ ਜਾਂਦਾ ਹੈ ਅਤੇ ਆਮ ਵਾਂਗ ਹੋ ਜਾਂਦਾ ਹੈ।

ਖ਼ੁਸ਼ ਖ਼ਬਰੀ

ਖੁਸ਼ਕਿਸਮਤੀ ਨਾਲ, ਸਾਡੇ ਕੋਲ ਚੰਗੀ ਖ਼ਬਰ ਹੈ। ਫੈਟੀ ਲਿਵਰ ਵਾਲੇ ਲੋਕਾਂ ਵਿੱਚ ਸ਼ਰਾਬ ਛੱਡਣ ਦੇ ਦੋ ਤੋਂ ਤਿੰਨ ਹਫ਼ਤਿਆਂ ਬਾਅਦ ਜਿਗਰ ਠੀਕ ਹੋ ਸਕਦਾ ਹੈ ਅਤੇ ਕੰਮ ਕਰਨ ਦੀ ਸਥਿਤੀ ਵਿੱਚ ਇੱਕ ਨਵੇਂ ਲਿਵਰ ਵਾਂਗ ਵਿਕਸਿਤ ਹੋ ਸਕਦਾ ਹੈ।

ਲਿਵਰ ਦੀ ਸੋਜ਼ਿਸ਼ ਜਾਂ ਹਲਕੇ ਜ਼ਖ਼ਮ ਵਾਲੇ ਲੋਕਾਂ ਵਿੱਚ ਸ਼ਰਾਬ ਛੱਡਣ ਤੋਂ ਸੱਤ ਦਿਨਾਂ ਬਾਅਦ ਵੀ ਜਿਗਰ ਦੀ ਚਰਬੀ, ਸੋਜ਼ਿਸ਼ ਅਤੇ ਜ਼ਖ਼ਮਾਂ ਵਿੱਚ ਕਾਫੀ ਕਮੀ ਹੁੰਦੀ ਹੈ।

ਕਈ ਮਹੀਨਿਆਂ ਲਈ ਸ਼ਰਾਬ ਛੱਡਣ ਨਾਲ ਜਿਗਰ ਠੀਕ ਹੋ ਜਾਂਦਾ ਹੈ ਅਤੇ ਆਮ ਵਾਂਗ ਹੋ ਜਾਂਦਾ ਹੈ।

ਵੱਧ ਸ਼ਰਾਬ ਪੀਣ ਵਾਲੇ, ਜਿਨ੍ਹਾਂ ਦੇ ਜਿਗਰ 'ਤੇ ਵਧੇਰੇ ਗੰਭੀਰ ਜ਼ਖ਼ਮ ਜਾਂ ਮਾੜੇ ਜ਼ਖ਼ਮ ਹਨ, ਉਨ੍ਹਾਂ ਵਿੱਚ ਕਈ ਸਾਲਾਂ ਤੱਕ ਸ਼ਰਾਬ ਛੱਡਣ ਨਾਲ ਜਿਗਰ ਠੀਕ ਹੋ ਜਾਂਦਾ ਹੈ ਅਤੇ ਮੌਤ ਦੀ ਸੰਭਾਵਨਾ ਘੱਟ ਜਾਂਦੀ ਹੈ।

ਹਾਲਾਂਕਿ, ਜੋ ਲੋਕ ਬਹੁਤ ਜ਼ਿਆਦਾ ਪੀਂਦੇ ਹਨ, ਉਹ ਸਰੀਰਕ ਤੌਰ 'ਤੇ ਸ਼ਰਾਬ 'ਤੇ ਨਿਰਭਰ ਹੋ ਸਕਦੇ ਹਨ। ਅਚਾਨਕ ਸ਼ਰਾਬ ਛੱਡਣ ਨਾਲ ਕੁਝ ਲੱਛਣ ਪੈਦਾ ਹੋ ਸਕਦੇ ਹਨ ਜਿਵੇਂ ਕੰਬਣੀ ਅਤੇ ਪਸੀਨਾ ਆਉਣਾ। ਇਸ ਤੋਂ ਇਲਾਵਾ ਕਈ ਲੋਕਾਂ ਵਿੱਚ ਗੰਭੀਰ ਲੱਛਣ ਪੈਦਾ ਹੋ ਸਕਦੇ ਹਨ ਜਿਵੇਂ ਭੁਲੇਖੇ ਪੈਣਾ ਜਾਂ ਦੌਰੇ ਪੈਣਾ। ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਇਹੀ ਕਾਰਨ ਹੈ ਕਿ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਇੱਕ ਦਮ ਛੱਡਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਛੱਡਣ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜਿਗਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤੇ ਲੋਕ ਜੋ ਨਿਯਮਿਤ ਤੌਰ 'ਤੇ ਸਿਫ਼ਾਰਸ਼ ਕੀਤੀ ਸੀਮਾ ਤੋਂ ਵੱਧ ਪੀਂਦੇ ਹਨ, ਉਨ੍ਹਾਂ ਦਾ ਫੈਟੀ ਲਿਵਰ ਹੁੰਦਾ ਹੈ

ਹੋਰ ਲਾਭ

ਸ਼ਰਾਬ ਛੱਡਣ ਨਾਲ ਨੀਂਦ, ਦਿਮਾਗ਼ ਅਤੇ ਬਲੱਡ ਪ੍ਰੈਸ਼ਰ 'ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ।

ਲੰਬੇ ਸਮੇਂ ਲਈ ਸ਼ਰਾਬ ਤੋਂ ਪਰਹੇਜ਼ ਕਰਨਾ ਕਈ ਕਿਸਮਾਂ ਦੇ ਕੈਂਸਰ (ਜਿਗਰ, ਪੈਨਕ੍ਰੀਅਸ ਅਤੇ ਕੋਲਨ ਸਮੇਤ) ਦੇ ਜੋਖ਼ਮ ਦੇ ਨਾਲ-ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਨੂੰ ਵੀ ਘਟਾਉਂਦਾ ਹੈ।

ਹਾਲਾਂਕਿ, ਸ਼ਰਾਬ ਹੀ ਮਾੜੀ ਸਿਹਤ ਦਾ ਕਾਰਨ ਨਹੀਂ ਹੈ, ਇਸ ਨੂੰ ਛੱਡਣ ਨਾਲ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ, ਪਰ ਇਹ ਕੋਈ ਇਲਾਜ ਨਹੀਂ ਹੈ।

ਇਸ ਨੂੰ ਇੱਕ ਸੰਤੁਲਿਤ ਖੁਰਾਕ ਅਤੇ ਨਿਯਮਤ ਸਰੀਰਕ ਕਸਰਤ ਸਮੇਤ ਇੱਕ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ।

ਹੁਣ ਪ੍ਰੋਮੀਥੀਅਸ ਦੀ ਮਿੱਥ ਦੁਆਰਾ ਪੁੱਛੇ ਗਏ ਸਵਾਲ 'ਤੇ ਵਾਪਸ ਆਉਂਦੇ ਹੋਏ ਹਾਂ, ਕਿ ਜਿਗਰ ਦੇ ਖ਼ਰਾਬ ਹੋਣ ਤੋਂ ਬਾਅਦ ਉਸ ਕੋਲ ਆਪਣੇ ਆਪ ਨੂੰ ਠੀਕ ਕਰਨ ਦੀ ਅਦਭੁਤ ਸ਼ਕਤੀ ਹੁੰਦੀ ਹੈ।

ਪਰ ਜੇ ਇਹ ਪਹਿਲਾਂ ਹੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੋਵੇ ਤਾਂ ਇਹ ਨਵੇਂ ਰੂਪ ਵਿੱਚ ਨਹੀਂ ਵਧ ਸਕਦਾ।

ਜੇਕਰ ਅਸੀਂ ਸ਼ਰਾਬ ਪੀਣਾ ਬੰਦ ਕਰ ਦਿੰਦੇ ਹਾਂ ਅਤੇ ਸਿਰਫ਼ ਫੈਟੀ ਲਿਵਰ ਹੋਵੇ ਤਾਂ ਇਹ ਜਲਦੀ ਹੀ ਆਮ ਵਾਂਗ ਹੋ ਸਕਦਾ ਹੈ।

ਜੇਕਰ ਲਿਵਰ ਪਹਿਲਾਂ ਹੀ ਖ਼ਰਾਬ (ਸਿਰੋਸਿਸ) ਹੋਵੇ ਤਾਂ ਸ਼ਰਾਬ ਪੀਣੀ ਬੰਦ ਕਰਨ ਨਾਲ ਇਹ ਠੀਕ ਹੋ ਜਾਵੇਗਾ ਅਤੇ ਇਸਦੇ ਕਾਰਜ ਵਿੱਚ ਸੁਧਾਰ ਹੋਵੇਗਾ, ਪਰ ਪਹਿਲਾਂ ਤੋਂ ਹੋਏ ਨੁਕਸਾਨ ਨੂੰ ਠੀਕ ਕੀਤੇ ਬਿਨਾਂ।

ਜੇ ਤੁਸੀਂ ਆਪਣੇ ਜਿਗਰ ਦਾ ਖ਼ਿਆਲ ਰੱਖਣਾ ਚਾਹੁੰਦੇ ਹੋ, ਤਾਂ ਸ਼ਰਾਬ ਨਾ ਪੀਓ।

ਪਰ ਜੇਕਰ ਤੁਸੀਂ ਅਜੇ ਵੀ ਅਜਿਹਾ ਕਰਦੇ ਹੋ, ਤਾਂ ਸੰਜਮ ਨਾਲ ਪੀਓ ਅਤੇ ਹਫ਼ਤੇ ਵਿੱਚ ਦੋ ਤੋਂ ਤਿੰਨ ਦਿਨ ਸ਼ਰਾਬ ਮੁਕਤ ਬਿਤਾਓ।

ਇਸ ਤਰ੍ਹਾਂ ਤੁਹਾਨੂੰ ਸਿਹਤਮੰਦ ਰਹਿਣ ਲਈ ਜਿਗਰ ਦੀ ਜਾਦੂਈ ਸਵੈ-ਇਲਾਜ ਸ਼ਕਤੀ 'ਤੇ ਭਰੋਸਾ ਨਹੀਂ ਕਰਨਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)