ਤੁਹਾਡੇ ਮਨਪਸੰਦ 'ਸਿਹਤਮੰਦ ਡ੍ਰਿੰਕ' ਤੁਹਾਡੇ ਦੰਦਾਂ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਹਨ

ਡ੍ਰਿੰਕ

ਤਸਵੀਰ ਸਰੋਤ, Getty Images

    • ਲੇਖਕ, ਨਾਜ਼ਨੀਨ ਮੋਤਮੇਦੀ
    • ਰੋਲ, ਬੀਬੀਸੀ ਫਾਰਸੀ

ਅੱਜਕੱਲ੍ਹ, ਫਲ ਪਾ ਕੇ ਬਣਾਇਆ ਗਿਆ ਜਾਂ ਸੰਤਰੇ ਦਾ ਜੂਸ ਦਾ ਇੱਕ ਵੱਡਾ ਗਲਾਸ ਕੋਲਡ ਡ੍ਰਿੰਕ ਦਾ ਇੱਕ ਸਿਹਤਮੰਦ ਬਦਲ ਜਾਪਦਾ ਹੈ।

ਪਰ ਵਿਗਿਆਨੀਆਂ ਨੇ ਦੇਖਿਆ ਹੈ ਕਿ ਅਜਿਹੇ ਪੀਣ ਵਾਲੇ ਪਦਾਰਥ ਸਾਡੇ ਦੰਦਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੇ ਹਨ।

ਯੂਕੇ ਵਿੱਚ ਕਿੰਗਜ਼ ਕਾਲਜ ਲੰਡਨ (ਕੇਸੀਐੱਲ) ਦੇ ਖੋਜਕਾਰਾਂ ਨੇ ਦੇਖਿਆ ਹੈ ਕਿ ਜੇਕਰ ਪੀਣ ਦਾ ਸਮਾਂ ਅਤੇ ਤਰੀਕਾ ਸਹੀ ਹੋਵੇ ਤਾਂ ਦੰਦਾਂ ਦੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

ਡ੍ਰਿੰਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਹਤਮੰਦ ਪੀਣ ਵਾਲੇ ਪਦਾਰਥ ਵੀ ਤੁਹਾਡੇ ਦੰਦਾਂ ਦੀ ਪਰਤ ਨੂੰ ਸਥਾਈ ਤੌਰ 'ਤੇ ਪਤਲਾ ਕਰ ਸਕਦੇ ਹਨ

ਮੈਂ ਆਪਣੇ ਦੰਦਾਂ ਦੀ ਜਾਂਚ ਕਰਵਾਉਣ ਲਈ ਇਸ ਟੀਮ ਨਾਲ ਮੁਲਾਕਾਤ ਕੀਤੀ ਅਤੇ ਦੰਦਾਂ ਦਾ ਟੈਸਟ ਕਰਵਾਇਆ।

ਜਦੋਂ ਅਸੀਂ ਬੱਚੇ ਸੀ ਤਾਂ ਸਾਨੂੰ ਹਮੇਸ਼ਾ ਦੰਦਾਂ ਵਿੱਚ ਕੈਵਿਟੀ ਯਾਨਿ ਛੋਟੇ-ਛੋਟੇ ਛੇਕਾਂ ਹੋਣ ਬਾਰੇ ਚੇਤਾਵਨੀ ਦਿੱਤੀ ਜਾਂਦੀ ਸੀ।

ਸਾਨੂੰ ਦੱਸਿਆ ਜਾਂਦਾ ਸੀ ਕਿ ਮਿਠਾਈਆਂ ਅਤੇ ਚਾਕਲੇਟ ਤੁਹਾਡੀ ਮੁਸਕਰਾਹਟ ਨੂੰ ਵਿਗਾੜ ਸਕਦੇ ਹਨ। ਜਦੋਂ ਤੁਸੀਂ ਮਠਿਆਈਆਂ ਖਾਂਦੇ ਹੋ ਤਾਂ ਦੰਦਾਂ 'ਤੇ ਮੌਜੂਦ ਬੈਕਟੀਰੀਆ ਮੂੰਹ ਵਿੱਚ ਬਚੇ ਹੋਏ ਮਿੱਠੇ 'ਤੇ ਪਲਦੇ ਹਨ, ਜਿਸ ਕਾਰਨ ਦੰਦਾਂ ਵਿੱਚ ਛੇਕ ਬਣਨੇ ਸ਼ੁਰੂ ਹੋ ਜਾਂਦੇ ਹਨ।

ਜਦੋਂ ਤੱਕ ਇਹ ਛੇਕ ਬਹੁਤ ਵੱਡੇ ਨਾ ਹੋਣ, ਇਨ੍ਹਾਂ ਨੂੰ ਆਮ ਤੌਰ ʼਤੇ ਫਿਲਿੰਗ ਨਾਲ ਠੀਕ ਕੀਤਾ ਜਾ ਸਕਦਾ ਹੈ।

ਦੰਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੰਦਾਂ ਦੀ ਨਿਯਮਤ ਜਾਂਚ ਦੰਦਾਂ ਦੀ ਪਰਤ ਦੇ ਪਤਲੇ ਹੋਣ ਦੇ ਸ਼ੁਰੂਆਤੀ ਲੱਛਣਾਂ ਨੂੰ ਫੜਨ ਵਿੱਚ ਮਦਦ ਕਰ ਸਕਦੀ ਹੈ

ਪਰ ਦੰਦਾਂ ਦੀ ਪਰਤ ਦਾ ਪਤਲਾ ਹੋਣਾ (ਜਿਸ ਨੂੰ ਟੁੱਥ ਇਰੋਜਨ ਕਹਿੰਦੇ ਹਨ) ਇਸ ਨਾਲ ਵੱਖ ਹੁੰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮੌਜੂਦ ਐਸਿਡ ਦੰਦ ਦੀ ਸਭ ਤੋਂ ਬਾਹਰੀ ਪਰਤ ਯਾਨਿ ਇਨੈਮਲ ʼਤੇ ਹਮਲਾ ਕਰਦੇ ਹਨ ਅਤੇ ਹੌਲੀ-ਹੌਲੀ ਉਸ ਨੂੰ ਪਤਲਾ ਕਰ ਦਿੰਦੇ ਹਨ।

ਇਸ ਦੇ ਨਾਲ ਹੀ ਹੇਠਾਂ ਡੇਂਟਿਨ ਪਰਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਨੈਮਲ ਦੰਦ ਦੀ ਮੁਲਾਇਮ ਅੰਦਰੂਨੀ ਪਰਤਾਂ ਦੀ ਹਿਫ਼ਾਜ਼ਤ ਕਰਦਾ ਹੈ।

ਪਰ ਇਹ ਲਗਾਤਾਰ ਐਸਿਡ ਅਤੇ ਮਿੱਠੇ ਦੇ ਹਮਲੇ ਨੂੰ ਜ਼ਿਆਦਾ ਸਮੇਂ ਤੱਕ ਨਹੀਂ ਝੱਲ ਸਕਦਾ। ਇੱਕ ਵਾਰ ਇਨੈਮਲ ਪਤਲਾ ਹੋ ਜਾਵੇ ਜਾਂ ਖ਼ਤਮ ਹੋ ਜਾਵੇ ਤਾਂ ਉਸ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ।

ਕਿੰਗਜ਼ ਕਾਲਜ ਲੰਡਨ ਦੇ ਡੈਂਟਲ ਸਰਜਨ ਅਤੇ ਮੀਨਾਕਾਰੀ 'ਤੇ ਖੋਜ ਟੀਮ ਦੇ ਮੈਂਬਰ ਡਾ. ਪੋਲੀਵੀਓਸ ਚਾਰਾਲੰਬਸ ਕਹਿੰਦੇ ਹਨ, "ਜਦੋਂ ਇਨੈਮਲ ਨੂੰ ਵਾਰ-ਵਾਰ ਬਹੁਤ ਜ਼ਿਆਦਾ ਐਸਿਡ ਅਤੇ ਮਿੱਠੇ ਭੋਜਨ ਤੇ ਡ੍ਰਿੰਕ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਦੰਦਾਂ ਦੀ ਪਰਤ ਪਤਲੀ ਹੋਣ ਲੱਗਦੀ ਹੈ।"

"ਜੇ ਇਨੈਮਲ ਦੇ ਨੁਕਸਾਨ ਨੂੰ ਸਮੇਂ ਸਿਰ ਨਹੀਂ ਰੋਕਿਆ ਜਾਂਦਾ, ਤਾਂ ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਵਿੱਚ ਧੱਬੇ, ਦਰਾਰਾਂ, ਕਿਨਾਰਾ ਦਾ ਟੁੱਟਣਾ ਜਾਂ ਖੁਰਦਰਾਪਨ, ਗਰਮ ਜਾਂ ਠੰਡੇ ਕਾਰਨ ਝਰਨਾਹਟ ਅਤੇ ਦੰਦਾਂ ਦਾ ਪਾਰਦਰਸ਼ੀ ਦਿੱਖਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।"

ਜੂਸ

ਕਿਵੇਂ ਅਤੇ ਕਦੋਂ ਡ੍ਰਿੰਕ ਪੀਤੀ ਜਾਵੇ?

ਡਾ. ਚਾਰਾਲੰਬਸ ਨੇ ਮੇਰੇ ਮੂੰਹ ਵਿੱਚ ਸੰਤਰੇ ਦਾ ਜੂਸ ਤਿੰਨ ਵੱਖ-ਵੱਖ ਤਰੀਕਿਆਂ ਨਾਲ ਪੀਂਦੇ ਸਮੇਂ ਪੀਐੱਚ (pH) ਪੱਧਰ (ਐਸਿਡਿਟੀ) ਦੀ ਜਾਂਚ ਕੀਤੀ।

ਦੰਦਾਂ ਨੂੰ ਸੁਰੱਖਿਅਤ ਰੱਖਣ ਲਈ ਮੂੰਹ ਦਾ ਪੀਐੱਚ ਨਿਊਟ੍ਰਲ (ਲਗਭਗ 7) ਦੇ ਨੇੜੇ ਹੋਣਾ ਚਾਹੀਦਾ ਹੈ।

ਸੰਤਰੇ ਦਾ ਜੂਸ ਸਿੱਧਾ ਪੀਣ ਨਾਲ ਪੀਐੱਚ ਡਿੱਗ ਕੇ 4.7 ਹੋ ਗਿਆ ਅਤੇ ਇਸਨੂੰ ਆਮ ਹੋਣ ਵਿੱਚ 18 ਸਕਿੰਟ ਲੱਗੇ।

ਜੂਸ ਨੂੰ 10 ਸਕਿੰਟਾਂ ਲਈ ਮੂੰਹ ਵਿੱਚ ਰੱਖਣ ਨਾਲ ਐਸਿਡਿਟੀ ਵਧ ਗਈ ਅਤੇ ਪੀਐੱਚ ਨੂੰ ਆਮ ਵਾਂਗ ਵਾਪਸ ਆਉਣ ਵਿੱਚ ਪੰਜ ਗੁਣਾ ਜ਼ਿਆਦਾ ਸਮਾਂ ਲੱਗਿਆ।

ਜੂਸ ਨੂੰ ਮੂੰਹ ਵਿੱਚ ਘੁਮਾਉਣ ਨਾਲ ਪੀਐੱਚ 3 ਤੱਕ ਘੱਟ ਗਿਆ ਅਤੇ ਇਸ ਨੂੰ ਆਮ ਹੋਣ ਵਿੱਚ 30 ਗੁਣਾ ਜ਼ਿਆਦਾ ਸਮਾਂ ਲੱਗਿਆ।

ਜੂਸ
ਤਸਵੀਰ ਕੈਪਸ਼ਨ, ਐਸਿਡ ਡ੍ਰਿੰਕਸ ਮੂੰਹ ਵਿੱਚ ਰੱਖਣ ਜਾਂ ਘੁਮਾਉਣ ਨਾਲ ਦੰਦਾਂ ਨੂੰ ਹੋਰ ਨੁਕਸਾਨ ਹੋ ਸਕਦਾ ਹੈ

ਸਭ ਤੋਂ ਵੱਧ ਨੁਕਸਾਨ ਕਿਹੜੀ ਡ੍ਰਿੰਕ ਕਰਦੀ ਹੈ?

ਇਸ ਪ੍ਰਯੋਗ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਐਸਿਡਿਕ ਡ੍ਰਿੰਕ ਨੂੰ ਮੂੰਹ ਵਿੱਚ ਰੋਕ ਕੇ ਜਾਂ ਘੁਮਾ ਕੇ ਪੀਣ ਨਾਲ ਦੰਦਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਐਸਿਡਿਕ ਡ੍ਰਿੰਕ ਅਤੇ ਦੰਦਾਂ ਦੀ ਸਤ੍ਹਾ ਵਿਚਕਾਰ ਲੰਬੇ ਸਮੇਂ ਤੱਕ ਹੋਰ ਜ਼ਿਆਦ ਦਬਾਅ ਨਾਲ ਸੰਪਰਕ ਹੁੰਦਾ ਹੈ।

ਡਾ. ਚਾਰਲੰਬਸ ਨੇ ਕਿਹਾ, "ਦੰਦਾਂ ਦੀ ਰੱਖਿਆ ਲਈ, ਐਸਿਡਿਕ ਨੂੰ ਜ਼ਿਆਦਾ ਦੇਰ ਤੱਕ ਮੂੰਹ ਵਿੱਚ ਨਾ ਰੱਖੋ। ਤੁਸੀਂ ਇੱਕ ਸਟ੍ਰਾਅ ਦੀ ਵਰਤੋਂ ਵੀ ਕਰ ਸਕਦੇ ਹੋ, ਤਾਂ ਜੋ ਡ੍ਰਿੰਕ ਸਿੱਧਾ ਮੂੰਹ ਵਿੱਚ ਜਾਵੇ ਅਤੇ ਦੰਦਾਂ ਨੂੰ ਘੱਟ ਛੂਹੇ।"

"ਖੋਜ ਨੇ ਇਹ ਵੀ ਦੇਖਿਆ ਗਿਆ ਹੈ ਕਿ ਸਟ੍ਰਾਅ ਦੀ ਵਰਤੋਂ ਕਰਨ ਨਾਲ ਕੋਲਡ ਡ੍ਰਿੰਕਸ ਕਾਰਨ ਦੰਦਾਂ ਦੇ ਪਰਤ ਪਤਲੀ ਹੋਣ ਦੇ ਖ਼ਤਰੇ ਨੂੰ ਘੱਟ ਕਰਦੀ ਹੈ।"

ਕੇਸੀਐੱਲ ਟੀਮ ਨੇ ਦੇਖਿਆ ਕਿ ਖਾਣੇ ਦੇ ਵਿਚਕਾਰ ਐਸਿਡਿਕ ਖਾਣਾ ਅਤੇ ਡ੍ਰਿੰਕ ਪੀਣ ਨਾਲ ਦੰਦਾਂ ਦੀ ਪਰਤ ਪਤਲੀ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।

ਜੋ ਲੋਕ ਖਾਣੇ ਦੇ ਵਿਚਕਾਰ ਦਿਨ ਵਿੱਚ ਦੋ ਵਾਰ ਐਸਿਡਿਕ ਡ੍ਰਿਕ ਪੀਂਦੇ ਸਨ, ਜਿਵੇਂ ਸਾਫਟ ਡ੍ਰਿੰਕ, ਨਿੰਬੂ ਵਾਲਾ ਪਾਣੀ ਜਾਂ ਗਰਮ ਫ਼ਲਾ ਦੀ ਚਾਹ, ਉਨ੍ਹਾਂ ਵਿੱਚ ਮੱਧਮ ਜਾਂ ਗੰਭੀਰ ਦੰਦਾਂ ਦੀ ਪਰਤ ਪਤਲੀ ਹੋਣ ਦੀ ਸੰਭਾਵਨਾ 11 ਗੁਣਾ ਜ਼ਿਆਦਾ ਸੀ।

ਜਦੋਂ ਉਹੀ ਡ੍ਰਿੰਕ ਖਾਣੇ ਦੇ ਨਾਲ ਲਏ ਗਏਂ ਤਾਂ ਇਹ ਖ਼ਤਰਾ ਅੱਧਾ ਰਹਿ ਗਿਆ।

ਇਸ ਲਈ ਜੇਕਰ ਤੁਸੀਂ ਇਨ੍ਹਾਂ ਡ੍ਰਿੰਕਸ ਨੂੰ ਸਹੀ ਸਮੇਂ ʼਤੇ ਪੀਓ, ਯਾਨੀ ਖਾਣੇ ਦੇ ਨਾਲ ਜਾਂ ਠੀਕ ਪਹਿਲਾਂ ਜਾਂ ਬਾਅਦ ਵਿੱਚ ਤਾਂ ਤੁਹਾਡੇ ਦੰਦਾਂ ਨੂੰ ਜ਼ਿਆਦਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਕੇਸੀਐੱਲ ਟੀਮ ਨੇ ਦੇਖਿਆ ਕਿ ਦੰਦਾਂ 'ਤੇ ਚਾਰ ਵੱਖ-ਵੱਖ ਡ੍ਰਿੰਕਸ ਦਾ ਕੀ ਅਸਰ ਹੁੰਦਾ ਹੈ।

ਇਸ ਲਈ ਦੰਦਾਂ ਦੀ ਬਾਹਰੀ ਪਰਤ (ਇਨੈਮਲ) ਦੇ ਨਮੂਨਿਆਂ ਨੂੰ ਸੰਤਰੇ ਦੇ ਜੂਸ, ਕੋਲਾ, ਲੱਸੀ ਅਤੇ ਫਲਾਂ ਦੀ ਚਾਹ ਵਿੱਚ ਡੁਬੋ ਕੇ ਰੱਖਿਆ।

ਇੱਕ ਘੰਟੇ ਬਾਅਦ ਜੋ ਨੁਕਸਾਨ ਨਜ਼ਰ ਆਇਆ, ਉਹ ਅਜਿਹਾ ਸੀ ਜਿਵੇਂ ਕਿਸੇ ਨੇ ਦੋ ਦਿਨਾਂ ਲਈ ਹਰ ਰੋਜ਼ ਤਿੰਨ-ਤਿੰਨ ਗਲਾਸ ਇਨ੍ਹਾਂ ਡ੍ਰਿੰਕਸ ਨੂੰ ਪੀਤਾ ਹੋਵੇ। ਦੰਦਾਂ ਦੀ ਪਰਤ ਦਾ ਪਤਲਾ ਹੋਣਾ ਮਾਈਕ੍ਰੋਸਕੋਪ ਦੀਆਂ ਤਸਵੀਰਾਂ ਵਿੱਚ ਇੱਕ ਕਾਲੀ ਲਾਈਨ ਦੇ ਰੂਪ ਵਿੱਚ ਨਜ਼ਰ ਆ ਰਿਹਾ ਸੀ।

ਨਤੀਜੇ ਹੈਰਾਨੀਜਨਕ ਸਨ। ਕੋਲਡ ਡ੍ਰਿੰਕਸ ਨੇ ਸਭ ਤੋਂ ਵੱਧ ਨੁਕਸਾਨ ਕੀਤਾ। ਫਿਰ ਸੰਤਰੇ ਦਾ ਜੂਸ, ਫਿਰ ਲਾਲ ਬੇਰੀ ਵਾਲੀ ਚਾਹ। ਆਇਰਨ ਨੇ ਸਭ ਤੋਂ ਘੱਟ ਨੁਕਸਾਨ ਕੀਤਾ, ਜੋ ਦੰਦਾਂ ਲਈ ਸਭ ਤੋਂ ਹਲਕਾ ਸਾਬਤ ਹੋਇਆ।

ਆਇਰਨ ਇੱਕ ਅਜਿਹਾ ਡ੍ਰਿੰਕ ਹੈ ਜੋ ਪਾਕਿਸਤਾਨ, ਲਿਬਨਾਨ, ਸੀਰੀਆ, ਤੁਰਕੀ, ਇਰਾਨ ਅਤੇ ਆਰਮੇਨੀਆ ਵਰਗੇ ਦੇਸ਼ਾਂ ਬਹੁਤ ਪਸੰਦ ਕੀਤਾ ਜਾਂਦਾ ਹੈ।

ਜੂਸ
ਤਸਵੀਰ ਕੈਪਸ਼ਨ, ਮਾਹਰਾਂ ਨੇ ਚਾਰ ਵੱਖ-ਵੱਖ ਡ੍ਰਿੰਕਸ ਸੰਤਰੇ ਦਾ ਜੂਸ, ਕੋਲਾ, ਲੱਸੀ ਅਤੇ ਫਲਾਂ ਦੀ ਚਾਹ ਦੀ ਤੁਲਨਾ ਦੰਦਾਂ ਦੇ ਪਰਲੀ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਣ ਲਈ ਉਨ੍ਹਾਂ ਵਿੱਚ ਪਰਤ ਦੇ ਨਮੂਨੇ ਡੁਬੋ ਕੇ ਕੀਤੀ

ਖਾਣ ਵਾਲੀਆਂ ਕਿਹੜੀਆਂ ਚੀਜ਼ਾਂ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ?

ਐਸਿਡਿਟ ਫੂਡਸ ਅਤੇ ਡ੍ਰਿੰਕ ਦੰਦਾਂ ਦੀ ਪਰਤ ਨੂੰ ਪਤਲਾ ਕਰਨ ਦਾ ਕਾਰਨ ਬਣ ਸਕਦੇ ਹਨ। ਜ਼ਿਆਦਾਤਰ ਫ਼ਲਾਂ ਵਿੱਚ ਕਿਸੇ ਨਾ ਕਿਸੇ ਪੱਧਰ ਦੀ ਐਸਿਡਿਟੀ ਹੁੰਦੀ ਹੈ।

ਐਸਿਡਿਕ ਖਾਣ ਅਤੇ ਪੀਣ ਦੀਆਂ ਚੀਜ਼ਾਂ ਦੇ ਕੁਝ ਉਦਾਹਰਣ ਹਨ-

  • ਮਿਰਚ
  • ਟਮਾਟਰ ਅਤੇ ਟਮਾਟਰ ਸੌਸ (ਕੇਚਪ)
  • ਕਿਮਚੀ
  • ਸੌਰਕਰਾਟ (ਖਮੀਰ ਵਾਲੀ ਗੋਭੀ)
  • ਸਿਰਕਾ ਅਤੇ ਅਚਾਰ (ਖ਼ਾਸ ਕਰਕੇ ਐਪਲ ਸਾਈਡਰ ਵਿਨੈਗਰ)
  • ਫ਼ਲਾਂ ਦਾ ਸਕੁਐਸ਼ (ਫ਼ਲਾਂ ਦਾ ਗਾੜਾ ਰਸ ਮਿਲਾ ਕੇ ਬਣਿਆ ਡ੍ਰਿੰਕ)
  • ਪਾਣੀ ਵਿੱਚ ਨਿੰਬੂ ਪਾ ਕੇ ਬਣਾਇਆ ਫਲੈਵਰਡ ਪਾਣੀ
  • ਬੇਰੀ ਚਾਹ, ਰੋਜ਼ਹਿਪ, ਅਦਰਕ ਅਤੇ ਨਿੰਬੂ ਵਰਗੀਆਂ ਫਲੈਵਰਡ ਚਾਹ
  • ਜ਼ਿਆਦਾਤਰ ਅਲਕੋਹਲਿਕ ਡ੍ਰਿੰਕ
  • ਸਾਫਟ ਡ੍ਰਿੰਕ (ਸ਼ੂਗਰ ਫ੍ਰੀ ਸਾਫਟ ਡ੍ਰਿੰਕ ਵੀ ਓਨੇ ਹੀ ਨੁਕਸਾਨ ਵਾਲੇ ਹੁੰਦੇ ਹਨ ਜਿੰਨੇ ਕਿ ਮਿੱਠੇ)

ਚੁਣੌਤੀ ਇਹ ਹੈ ਕਿ ਇਨ੍ਹਾਂ ਵਿੱਚੋਂ ਕਈ ਫੂਡਸ ਅਤੇ ਡ੍ਰਿੰਕਸ ਤੁਹਾਡੀ ਸਿਹਤ ਲਈ ਲਾਹੇਵੰਦ ਹੁੰਦੇ ਹਨ।

ਪਰ ਉਨ੍ਹਾਂ ਨੂੰ ਸਮਝਦਾਰੀ ਨਾਲ ਲਿਆ ਜਾਵੇ ਤਾਂ ਜੋ ਦੰਦਾਂ ਨੂੰ ਨੁਕਸਾਨ ਨਾ ਪਹੁੰਚੇ।

  • ਖਾਣੇ ਦੇ ਅੰਤ ਵਿੱਚ ਕੈਲਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਕਿ ਪਨੀਰ, ਦਹੀਂ ਜਾਂ ਦੁੱਧ ਖਾਓ। ਇਹ ਤੁਹਾਡੇ ਮੂੰਹ ਵਿੱਚ ਐਸਿਡ ਘਟਾਉਣ ਵਿੱਚ ਮਦਦ ਕਰਦੇ ਹਨ।
  • ਸ਼ੂਗਰ-ਫ੍ਰੀ ਚਿਊਇੰਗਮ ਚਬਾਓ। ਇਸ ਨਾਲ ਲਾਰ ਜ਼ਿਆਦਾ ਬਣੇਗੀ ਅਤੇ ਦੰਦ ਸੁਰੱਖਿਅਤ ਰਹਿਣਗੇ।
  • ਫ਼ਲ ਵਾਲੀ ਚਾਹ ਦੀ ਥਾਂ ਕਾਲੀ ਚਾਹ ਪੀਓ। ਇਸ ਨਾਲ ਦੰਦਾਂ ਦੀ ਪਰਤ ਪਤਲੀ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
  • ਨਿੰਬੂ-ਸੰਤਰੇ ਦੀ ਥਾਂ ਖੀਰਾ, ਪੁਦੀਨਾ ਜਾਂ ਰੋਜ਼ਮੇਰੀ ਪਾ ਕੇ ਫਲੈਵਰਡ ਪਾਣੀ ਤਿਆਰ ਕਰੋ।
ਜੂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਰਪ ਵਿੱਚ 18 ਤੋਂ 35 ਸਾਲ ਦੀ ਉਮਰ ਦੇ ਲਗਭਗ 30 ਫੀਸਦ ਬਾਲਗ਼ ਇਸ ਸਮੱਸਿਆ ਨਾਲ ਦਰਮਿਆਨੀ ਤੋਂ ਗੰਭੀਰ ਪੱਧਰ 'ਤੇ ਪੀੜਤ ਹਨ

ਦੰਦਾਂ ਦੀ ਪਰਤ ਦਾ ਪਤਲਾ ਹੋਣਾ ਕਿੰਨੀ ਆਮ ਗੱਲ ਹੈ?

ਦੰਦਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੰਦਾਂ ਦੇ ਪਰਤ ਦਾ ਪਤਲਾ ਹੋਣਾ ਦੁਨੀਆ ਭਰ ਵਿੱਚ ਇੱਕ ਬਹੁਤ ਆਮ ਸਮੱਸਿਆ ਬਣ ਗਈ ਹੈ ਅਤੇ ਇਹ ਤੇਜ਼ੀ ਨਾਲ ਵੱਧ ਵੀ ਰਹੀ ਹੈ।

ਕਿੰਗਜ਼ ਕਾਲਜ ਲੰਡਨ ਡੈਂਟਲ ਇੰਸਟੀਚਿਊਟ ਦੇ ਪ੍ਰੋਸਥੋਡੋਨਟਿਕਸ ਵਿਭਾਗ ਦੇ ਮੁਖੀ ਡਾ. ਡੇਵਿਡ ਬਾਰਟਲੇਟ ਦੁਆਰਾ 2013 ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਯੂਰਪ ਵਿੱਚ 18 ਤੋਂ 35 ਸਾਲ ਦੀ ਉਮਰ ਦੇ ਲਗਭਗ 30 ਫੀਸਦ ਬਾਲਗ਼ ਇਸ ਸਮੱਸਿਆ ਨਾਲ ਦਰਮਿਆਨੀ ਤੋਂ ਗੰਭੀਰ ਪੱਧਰ 'ਤੇ ਪੀੜਤ ਹਨ।

ਇਸ ਦੇ ਮੁਕਾਬਲੇ 6 ਅਰਬ ਦੇਸ਼ਾਂ ਵਿੱਚ ਇਸੇ ਉਮਰ ਦੇ 2924 ਲੋਕਾਂ ʼਤੇ ਕੀਤੀ ਗਈ ਇੱਕ ਨਵੀਂ ਸਟੱਡੀ ਵਿੱਚ ਇਹ ਦਰਾਂ ਇਸ ਨਾਲੋਂ ਵੀ ਜ਼ਿਆਦਾ ਪਾਈਆਂ ਗਈਆਂ ਹਨ।

ਹਰੇਕ ਦੇਸ਼ ਵਿੱਚ ਸਥਿਤੀ ਵੱਖ ਰਹੀ। ਓਮਾਨ ਵਿੱਚ ਸਭ ਤੋਂ ਜ਼ਿਆਦਾ 60.7 ਫੀਸਦ, ਫਿਰ ਸਾਊਦੀ ਅਰਬ ਵਿੱਚ 57.1 ਫੀਸਦ, ਯੂਏਈ ਵਿੱਚ 49.3 ਫੀਸਦ, ਮਿਸਰ ਵਿੱਚ 32.9 ਫੀਸਦ, ਕੁਵੈਤ ਵਿੱਚ 31.5 ਫੀਸਦ ਅਤੇ ਜੌਰਡਨ ਵਿੱਚ 16.5 ਫੀਸਦ ਲੋਕਾਂ ਵਿੱਚ ਇਹ ਸਮੱਸਿਆ ਪਾਈ ਗਈ।

ਜੂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਸੀਐੱਲ ਟੀਮ ਨੇ ਦੇਖਿਆ ਕਿ ਦੰਦਾਂ 'ਤੇ ਚਾਰ ਵੱਖ-ਵੱਖ ਡ੍ਰਿੰਕਸ ਦਾ ਕੀ ਅਸਰ ਹੁੰਦਾ ਹੈ

ਦੰਦਾਂ ਦੀ ਪਰਤ ਦਾ ਪਤਲਾ ਹੋਣਾ ਕਿੰਨਾ ਆਮ ਹੈ?

ਡਾ. ਚਾਰਲੰਬਸ ਕਹਿੰਦੇ ਹਨ, "ਦੰਦਾਂ ਦਾ ਥੋੜ੍ਹਾ ਬਹੁਤ ਘਿਸਣਾ ਤਾਂ ਜ਼ਿੰਦਗੀ ਭਰ ਹੁੰਦਾ ਰਹਿੰਦਾ ਹੈ, ਅਤੇ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਪਰ ਜੇ ਤੁਸੀਂ ਸਾਵਧਾਨ ਨਹੀਂ ਹੋ, ਤਾਂ ਤੁਹਾਡੀ ਖੁਰਾਕ, ਆਦਤਾਂ ਜਾਂ ਕੁਝ ਸਥਿਤੀਆਂ (ਜਿਵੇਂ ਕਿ ਐਸਿਡ ਰਿਫਲਕਸ) ਇਸ ਨੂੰ ਹੋਰ ਤੇਜ਼ ਕਰ ਸਕਦੀਆਂ ਹਨ।"

ਦੰਦਾਂ ਦੇ ਡਾਕਟਰ ਨੁਕਸਾਨ ਨੂੰ ਇੱਕ ਗਾਈਡ ਰਾਹੀਂ ਜਾਂਚਦੇ ਹਨ।

ਇਸ ਦੇ ਨਤੀਜੇ ਕਈ ਵਾਰ ਚਿੰਤਾ ਦਾ ਕਾਰਨ ਬਣ ਸਕਦੇ ਹਨ, ਕਿਉਂਕਿ ਜੋ ਇਨੈਮਲ ਇੱਕ ਵਾਰ ਘਿਸ ਗਿਆ, ਉਸ ਨੂੰ ਉਲਟਾਇਆ ਨਹੀਂ ਜਾ ਸਕਦਾ। ਇਸ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਦੰਦਾਂ ਦੇ ਨੁਕਸਾਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਿਆ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)