ਭਾਰਤੀ ਟੀਵੀ ਡਰਾਮਿਆਂ ਦੇ ‘ਕਾਇਲ’ ਪਾਕਿਸਤਾਨੀ: ‘ਸਟਾਰ ਪਲੱਸ ਦਾ ਦੌਰ ਪਾਕਿਸਤਾਨੀ ਨਾਟਕਾਂ ਲਈ ਪਤਨ ਦਾ ਦੌਰ ਸੀ...’

ਤਸਵੀਰ ਸਰੋਤ, hotstar
- ਲੇਖਕ, ਉਰੂਜ ਜਾਫ਼ਰੀ
- ਰੋਲ, ਇਸਲਾਮਾਬਾਦ ਤੋਂ ਬੀਬੀਸੀ ਲਈ
ਪਾਕਿਸਤਾਨ ਵਿੱਚ ਕੇਬਲ ਟੀਵੀ ਦੀ ਪ੍ਰਸਿੱਧੀ ਦੇ ਨਾਲ, ਭਾਰਤੀ ਟੀਵੀ ਅਤੇ ਫਿਲਮਾਂ ਬਾਰੇ ਵੀ ਚਰਚਾ ਸ਼ੁਰੂ ਹੋ ਗਈ। ਸਟਾਰ ਪਲੱਸ, ਜ਼ੀ ਸਿਨੇਮਾ, ਜ਼ੀ ਟੀਵੀ ਅਤੇ ਕਲਰਸ ਟੀਵੀ ਦੇ ਡਰਾਮੇ ਅਤੇ ਸ਼ੋਅ ਬਹੁਤ ਦੇਖੇ ਜਾਣ ਲੱਗੇ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਪਾਕਿਸਤਾਨ ਦੇ ਆਪਣੇ ਚੈਨਲਾਂ ਦੀ ਮੰਗ ਵੀ ਘਟ ਗਈ।
ਇਸ ਦਾ ਇਲਾਜ ਇਹ ਨਿਕਲਿਆ ਕਿ 'ਕਹਾਨੀ ਘਰ ਘਰ ਕੀ', 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਵਰਗੇ ਟੀਵੀ ਸੀਰੀਅਲਾਂ ਦਾ ਫਾਰਮੂਲਾ ਤਿਆਰ ਕੀਤਾ ਗਿਆ, ਜੋ ਵਿਕਣ ਵੀ ਲੱਗਾ।
ਜਦੋਂ ਪਾਕਿਸਤਾਨ ਵਿਚ ਕੇਬਲ ਟੀਵੀ 'ਤੇ ਭਾਰਤੀ ਚੈਨਲਾਂ 'ਤੇ ਪਾਬੰਦੀ ਲੱਗੀ ਤਾਂ ਦਰਸ਼ਕ ਵੀ ਉਦਾਸ ਵੀ ਹੋ ਗਏ।
ਪਰ ਅੱਜ ਵੀ ਪਾਕਿਸਤਾਨ ਦੇ ਸਾਡੇ ਆਪਣੇ ਡਰਾਮਿਆਂ ਵਿੱਚ ਇਹ ਫਾਰਮੂਲਾ ਚਲ ਰਿਹਾ ਹੈ।

ਤਸਵੀਰ ਸਰੋਤ, COLORS
ਕਿਹੜੇ-ਕਿਹੜੇ ਡਰਾਮੇ ਹੋਏ ਮਸ਼ਹੂਰ
ਪਾਕਿਸਤਾਨ ਦੇ ਇੱਕ ਸਫ਼ਲ ਟੀਵੀ ਅਤੇ ਫਿਲਮ ਲੇਖਕ ਸਾਜੀ ਗੁਲ, ਅੱਜ ਕੱਲ ਗ੍ਰੀਨ ਐਂਟਰਟੇਨਮੈਂਟ ਚੈਨਲ ਦੇ ਕੰਟੈਂਟ ਹੈੱਡ ਹਨ।
ਉਹ ਕਹਿੰਦੇ ਹਨ, "ਸਟਾਰ ਪਲੱਸ ਨੇ ਸਾਡੇ ਮਰਦ ਦਰਸ਼ਕਾਂ ਨੂੰ ਸਾਡੇ ਤੋਂ ਖੋਹ ਲਿਆ ਕਿਉਂਕਿ ਸਿਰਫ਼ ਔਰਤਾਂ ਹੀ ਸੱਸ-ਨੂੰਹ ਫਾਰਮੂਲਾ ਦੇਖਦੀਆਂ ਸਨ...ਸਟਾਰ ਪਲੱਸ ਦਾ ਦੌਰ ਪਾਕਿਸਤਾਨੀ ਨਾਟਕਾਂ ਲਈ ਪਤਨ ਦਾ ਦੌਰ ਸੀ।"
"ਫਿਰ ਪਾਕਿਸਤਾਨੀ ਡਰਾਮੇ ਨੇ ਇੱਕ ਵਾਰ ਫਿਰ ਮੋੜ ਲਿਆ ਜਦੋਂ ਇਸ਼ਤਿਹਾਰਬਾਜ਼ੀ ਨਾਲ ਜੁੜੇ ਲੋਕਾਂ ਨੇ ਕੈਮਰਾ ਤਕਨਾਲੋਜੀ ਅਤੇ ਸਮੱਗਰੀ ਵਿੱਚ ਹਿੱਸਾ ਲਿਆ।"
ਉਨ੍ਹਾਂ ਕਿਹਾ, "ਇਹ ਹੋਰ ਗੱਲ ਹੈ ਕਿ ਜਦੋਂ ਉਹ (ਭਾਰਤੀ ਚੈਨਲ) ਸਾਡੇ ਕੋਲੋਂ ਲਿਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਪਾਕਿਸਤਾਨੀ ਰੰਗ ਹੀ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਾਡੀ ਉਰਦੂ ਵੀ ਬਹੁਤ ਪਸੰਦ ਹੈ।"
ਭਾਰਤੀ ਟੀਵੀ ਚੈਨਲਾਂ ਨੂੰ ਕੀ ਪਾਕਿਸਤਾਨ ਦੇ ਲੋਕ ਅੱਜ ਵੀ ਯਾਦ ਕਰਦੇ ਹਨ? ਮੈਂ ਜਿਸ ਨੂੰ ਵੀ ਇਹ ਸਵਾਲ ਕੀਤਾ, ਉਨ੍ਹਾਂ ਨੂੰ 'ਕਹਾਣੀ ਘਰ-ਘਰ ਕੀ' ਅਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਜ਼ਰੂਰ ਯਾਦ ਆਏ।
ਤੁਹਾਨੂੰ ਯਾਦ ਆਵੇ ਵੀ ਕਿਉਂ ਨਾ, ਜਦੋਂ ਕੇਬਲ ਟੀਵੀ ਨੇ ਪਾਕਿਸਤਾਨ ਵਿੱਚ ਆਪਣੀਆਂ ਅੱਖਾਂ ਖੋਲ੍ਹੀਆਂ ਸਨ ਤਾਂ ਸਭ ਤੋਂ ਵੱਡੇ ਆਕਰਸ਼ਣ ਸਟਾਰ ਪਲੱਸ, ਜ਼ੀ ਟੀਵੀ, ਕਲਰ ਟੀਵੀ ਅਤੇ ਬਾਲੀਵੁੱਡ ਫਿਲਮਾਂ ਸਨ।
ਸਟਾਰ ਪਲੱਸ ਅਤੇ ਜ਼ੀ ਟੀਵੀ ਦੇ ਨਾਟਕ ਜਿਵੇਂ ਸਾਡੇ ਘਰਾਂ ਵਿੱਚ ਰਹਿਣ ਲੱਗ ਪਿਆ। ਸ਼ਾਮ ਦੇ 6.30 ਵੱਜੇ ਨਹੀਂ ਸਨ ਕਿ ਮਾਂ, ਦਾਦੀ, ਭਰਜਾਈ, ਸੱਸ, ਅਸੀਂ ਸਾਰੇ ਟੀਵੀ ਦਾ ਰਿਮੋਟ ਫੜ੍ਹ ਕੇ ਬੈਠ ਜਾਂਦੇ ਅਤੇ ਜੇ ਕੇਬਲ ਦਾ ਕੋਈ ਮਸਲਾ ਹੁੰਦਾ ਤਾਂ ਕੇਬਲ ਵਾਲੇ ਨੂੰ ਵੀ ਫੋਨ ਕੀਤਾ ਜਾਂਦਾ।

ਇਹ 2004 ਦੀ ਗੱਲ ਹੋਵੇਗੀ, ਜਦੋਂ ਮੈਂ ਬੀਬੀਸੀ ਉਰਦੂ, ਲੰਡਨ ਤੋਂ ਵਾਪਸੀ ਹੋਈ ਸੀ ਤਾਂ ਮੈਨੂੰ ਘਰ ਦਾ ਮਾਹੌਲ ਫਿਰ ਮਿਲਿਆ।
ਜੇ ਮੈਂ ਕੰਮ ਤੋਂ ਜਲਦੀ ਵਾਪਸ ਆ ਜਾਂਦੀ ਤਾਂ ਸਟਾਰ ਪਲੱਸ ਚਾਲੂ ਹੁੰਦਾ ਅਤੇ ਕੋਈ ਨਾ ਕੋਈ ਸੀਰੀਅਲ ਦਾ ਆਨੰਦ ਮਾਣਿਆ ਜਾਂਦਾ। ਜੇ ਅੰਮੀ ਕੋਲੋਂ ਕੋਈ ਗੱਲ ਮਨਵਾਉਣੀ ਹੁੰਦੀ ਤਾਂ ਪੂਜਾ ਥਾਲੀ ਤਿਆਰ ਹੋ ਜਾਂਦੀ।
ਪ੍ਰੋਡਕਸ਼ਨ ਦੇ ਹਿਸਾਬ ਨਾਲ ਕਹਾਣੀ ਦਸ ਕਿਸ਼ਤਾਂ ਤੋਂ ਬਾਅਦ ਵੀ ਬਹੁਤੀ ਅੱਗੇ ਨਹੀਂ ਵਧਦੀ, ਪਰ ਸੀਨ ਇੰਨੇ ਲੰਬੇ ਜ਼ਰੂਰ ਹੁੰਦੇ ਕਿ ਡਰਾਮਾ ਦੋ ਬ੍ਰੇਕ ਵਿਚ ਹੀ ਖ਼ਤਮ ਹੋ ਜਾਂਦਾ।
ਇਹ ਸਟਾਰ ਪਲੱਸ ਜਾਂ ਜ਼ੀ ਦੀ ਚਾਲ ਸੀ ਜਿਸ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ।
ਤਾਹਿਰ ਜਮਾਂ ਪਹਾੜੀ ਖੇਤਰ ਹੰਜ਼ਾ ਨਾਲ ਸਬੰਧਤ ਹੈ, ਜਿੱਥੇ ਔਰਤਾਂ ਘੱਟ ਹੀ ਘਰੋਂ ਨਿਕਲਦੀਆਂ ਹਨ।
ਉਹ ਯਾਦ ਕਰਦੇ ਹਨ, "ਗੋਪੀ ਅਤੇ ਸਸੁਰਾਲ ਗੇਂਦਾ ਫੂਲ ਵਰਗੇ ਡਰਾਮੇ ਮੇਰੀ ਸੱਸ ਦੇ ਦਿਲ ਦੇ ਬਹੁਤ ਨੇੜੇ ਸਨ। ਅਜਿਹੇ ਨਾਟਕਾਂ ਨੂੰ ਦੇਖਦੇ ਹੋਏ ਉਹ ਹਰ ਹੀਰੋਇਨ ਅਤੇ ਵੈਂਪ ਨੂੰ ਝਿੜਕਣਾ ਆਪਣਾ ਫਰਜ਼ ਸਮਝਦੀ ਸੀ ਅਤੇ ਫਿਰ ਉਸ ਨੂੰ ਯਾਦ ਕਰਾਇਆ ਜਾਂਦਾ ਸੀ ਕਿ ਇਹ ਤਾਂ ਸਿਰਫ਼ ਇੱਕ ਡਰਾਮਾ ਹੈ, ਪਰ ਅਸੀਂ ਦੋਵੇਂ ਹਰ ਰੋਜ਼ ਦੇਖਦੇ ਸੀ।"
ਤਾਹਿਰ ਜਮਾਂ ਦਾ ਮੰਨਣਾ ਹੈ, "ਸਾਡੀਆਂ ਔਰਤਾਂ ਨੇ ਇਨ੍ਹਾਂ ਡਰਾਮਿਆਂ ਨੂੰ ਨਾ ਸਿਰਫ਼ ਦਿਲਚਸਪੀ ਨਾਲ ਦੇਖਿਆ ਬਲਕਿ ਉਨ੍ਹਾਂ ਵਿੱਚ ਜੋ ਕੁਝ ਹੁੰਦਾ, ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰਦੀਆਂ।"
"ਇਹ ਭੁੱਲ ਕੇ ਕਿ ਇਹ ਸਾਰੇ ਸੀਰੀਅਲ ਇੰਨੇ ਲੰਬਲੰਬੇ ਸੀਨ 'ਤੇ ਐਡਿਟ ਕੀਤੇ ਜਾਂਦੇ ਹਨ, ਦੇਖਣ ਵਾਲੇ ਭੋਲੇ-ਭਾਲੇ ਦਰਸ਼ਕ ਇਨ੍ਹਾਂ ਦੇ ਪ੍ਰਭਾਵ ਵਿੱਚ ਗੁਆਚ ਜਾਂਦੇ ਹਨ।"

ਭਾਰਤ ਅਤੇ ਪਾਕਿਸਤਾਨ ਦੇ ਟੀਵੀ ਸੀਰੀਅਲ
ਟੀਵੀ ਅਤੇ ਫਿਲਮਾਂ ਦੇ ਮਸ਼ਹੂਰ ਲੇਖਕ ਸਾਜੀ ਗੁਲ ਕਹਿੰਦੇ ਹਨ, "ਸਾਡੇ ਕੋਲ ਆਪਣੀ ਸ਼ੈਲੀ ਵਾਲੇ ਲੇਖਕ ਅਤੇ ਨਿਰਦੇਸ਼ਕ ਹਨ, ਜਦ ਕਿ ਭਾਰਤੀ ਟੀਵੀ ਮਨੋਰੰਜਨ ਵਿੱਚ, ਹਰੇਕ ਚੈਨਲ ਇੱਕੋ-ਜਿਹਾ ਹੀ ਪ੍ਰੋਡਿਊਸ ਕਰ ਰਿਹਾ ਹੈ।"
ਭਾਵੇਂ, ਪਾਕਿਸਤਾਨ ਦੇ ਆਪਣੇ ਮਨੋਰੰਜਨ ਜਗਤ 'ਤੇ ਭਾਰਤੀ ਟੀਵੀ ਚੈਨਲਾਂ ਦਾ ਪ੍ਰਭਾਵ ਅਜੇ ਵੀ ਕਾਇਮ ਹੈ, ਪਰ ਸਭ ਤੋਂ ਵੱਧ ਵਿਕਣ ਵਾਲਾ ਫਾਰਮੂਲਾ ਹੈ ਸੱਸ-ਨੂੰਹ ਦੀ ਤਕਰਾਰ ਵਾਲਾ ਡਰਾਮਾ, ਕਿਉਂਕਿ ਭਾਰਤੀ ਚੈਨਲਾਂ ਨੇ ਹਰ ਡਰਾਮੇ 'ਤੇ ਇਹ ਮਸਾਲਾ ਛਿੜਕਿਆ ਹੈ ਅਤੇ ਕੇਬਲ ਰਾਹੀਂ ਜੋ, ਕੁਝ ਸਾਡੇ ਤੱਕ ਪਹੁੰਚਿਆ ਉਹ ਸੁਰਫ਼ ਔਰਤਾਂ ਤੱਕ ਸੀਮਤ ਜਾਂ ਲਿਮੀਟਡ ਸੀ।
ਜੇਕਰ ਗੱਲ ਕੀਤੀ ਜਾਵੇ ਕੇਬਲ 'ਤੇ ਭਾਰਤੀ ਨਾਟਕਾਂ 'ਤੇ ਪਾਬੰਦੀ ਲੱਗਣ ਤੋਂ ਬਾਅਦ ਦੀ, ਤਾਂ ਔਰਤਾਂ ਨੇ ਵੀ ਇਹੀ ਕਿਹਾ ਕਿ ਅਸੀਂ ਹੁਣ ਇਹ ਨਹੀਂ ਦੇਖਦੇ ਅਤੇ ਜੇਕਰ ਦੇਖੇ ਵੀ ਤਾਂ ਇੱਕ ਲੰਬਾ ਸਮਾਂ ਬੀਤ ਗਿਆ ਹੈ।
ਜ਼ਿਆਦਾ ਸਮਾਂ ਲੰਡਨ ਵਿੱਚ ਗੁਜ਼ਾਰ ਕੇ ਆਈ ਲਾਹੌਰ ਦੀ ਇੱਕ ਘਰੇਲੂ ਔਰਤ ਦਾ ਮੰਨਣਾ ਹੈ, "ਸਾਡਾ ਸੱਭਿਆਚਾਰ ਵੱਖਰਾ ਹੈ ਪਰ ਸਾਨੂੰ ਕੱਪੜੇ ਜ਼ਰੂਰ ਪਸੰਦ ਆਉਂਦਾ ਹੈ। ਸਾੜ੍ਹੀ ਹੋਵੇ ਜਾਂ ਲਹਿੰਗਾ, ਕੋਈ ਵੀ ਸਾਨੂੰ ਫੈਸ਼ਨ ਫੌਲੋ ਕਰਨ ਤੋਂ ਨਹੀਂ ਰੋਕ ਸਕਦਾ।"
"ਸਾੜੀ ਅਤੇ ਗਹਿਣਿਆਂ ਦੇ ਡਿਜ਼ਾਈਨ ਤੇ ਰੰਗਾਂ ਦਾ ਸੁਮੇਲ ਲਈ ਅਸੀਂ ਅਕਸਰ ਦੁਬਈ ਤੋਂ ਵੀ ਖਰੀਦਦਾਰੀ ਕਰਦੇ ਹਾਂ।"
ਕੁਝ ਔਰਤਾਂ ਨੇ ਇਹ ਵੀ ਕਿਹਾ ਕਿ ਜ਼ੀ ਅਤੇ ਸਟਾਰ ਪਲੱਸ ਦੇ ਸਾਰੇ ਨਾਟਕਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਵੱਡੇ ਪੱਧਰ 'ਤੇ ਦਿਖਾਇਆ ਜਾਂਦਾ ਹੈ। ਪਾਕਿਸਤਾਨੀ ਸਮਾਜ 'ਤੇ ਇਸ ਦਾ ਪ੍ਰਭਾਵ ਪਿਆ ਹੈ ਅਤੇ ਅੱਗੇ ਵੀ ਰਹੇਗਾ।
ਕੁਝ ਔਰਤਾਂ ਨੇ ਇਹ ਵੀ ਕਿਹਾ ਕਿ ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਣ ਲਈ ਕਿਹੜਾ ਹਿਮਾਲਿਆ ਪਾਰ ਜਾਣਾ ਪੈਂਦਾ ਹੈ।
ਇੱਕ ਘਰ ਦੇ ਦੋ ਹੀ ਹਿੱਸੇ ਹੁੰਦੇ ਹਨ, ਜਿਨ੍ਹਾਂ ਨੂੰ ਧਰਮ ਦੇ ਨਾਂ 'ਤੇ ਵੰਡਿਆ ਗਿਆ। ਪਰ ਜੇਕਰ ਆਮ ਪਾਕਿਸਤਾਨੀ ਨੌਜਵਾਨਾਂ ਦੀ ਗੱਲ ਕਰੀਏ ਤਾਂ ਸਾਡੀ ਸਾਂਝੀ ਗੱਲਬਾਤ ਵਿੱਚ ਹਿੰਦੀ ਨਾਟਕਾਂ ਅਤੇ ਫਿਲਮਾਂ ਦੀ ਭਾਸ਼ਾ ਜ਼ਰੂਰ ਬੋਲੀ ਜਾਂਦੀ ਹੈ।
ਇੱਕ ਉਬਰ ਡਰਾਈਵਰ ਨੇ ਆਪਣੀਆਂ ਸਵਾਰੀਆਂ ਬਾਰੇ ਕਿਹਾ, "ਗਾਹਕ ਬੇਇੱਜ਼ਤੀ ਕਰਦੇ ਹਨ।"
ਇਹ ਇੱਕ ਉਦਾਹਰਣ ਹੈ ਕਿ ਇਹ ਕਿਸ ਤਰ੍ਹਾਂ ਪਾਕਿਸਤਾਨ ਜੁਬਾਨ ਵਿੱਚ ਅਜਿਹੇ ਜੁਮਲੇ ਵੀ ਆ ਗਏ ਜੋ ਭਾਰਤੀ ਡਰਾਮਿਆਂ ਜਾਂ ਫਿਲਮਾਂ ਵਿੱਚ ਇਸਤੇਮਾਲ ਹੁੰਦੇ ਹਨ।
ਜਿਵੇਂ ਕਿ ਸਿੱਖ ਲੈਣਾ, ਚੰਗੀ ਤਰ੍ਹਾਂ ਮਿਲ ਲੈਣਾ, ਇਸ ਕਾਰਨ ਇਹੋ ਜਿਹਾ ਹੋ ਗਿਆ, ਇਹ ਕਦੋਂ ਤੱਕ ਜਾਰੀ ਰਹੇਗਾ, ਇਸ 'ਤੇ ਪਾਬੰਦੀ ਲਗਾ ਦਿੱਤੀ ਹੈ, ਵਗੈਰਾ-ਵਗੈਰਾ

ਭਾਰਤ ਵਿੱਚ ਪਾਕਿਸਤਾਨੀ ਟੀਵੀ ਸੀਰੀਅਲ
ਹਾਲਾਂਕਿ, ਇਹ ਵੀ ਯਾਦ ਰੱਖਣਾ ਹੋਵੇਗਾ ਕਿ ਪਾਕਿਸਤਾਨੀ ਲੇਖਕਾਂ ਦੇ ਲਿਖੇ ਨਾਟਕਾਂ ਨੂੰ ਭਾਰਤ ਵਿੱਚ ਵੀ ਖ਼ੂਬ ਮਕਬੂਲ ਹਨ।
ਨੂਰ ਉਲ ਹੁਦਾ ਸ਼ਾਹ, ਬੀ ਗੁਲ, ਫਰਹਤ ਇਸ਼ਤਿਆਕ ਅਤੇ ਉਮੇਰਾ ਅਹਿਮਦ ਦੇ ਟੀਵੀ ਡਰਾਮੇ ਸਰਹਦ ਪਾਰ ਵੀ ਦਿਲਚਸਪੀ ਨਾਲ ਦੇਖੇ ਗਏ।
ਫਰਹਤ ਇਸ਼ਤਾਕ ਦਾ ਡਰਾਮਾ 'ਹਮਸਫਰ' ਸ਼ੁੱਧ ਪਾਕਿਸਤਾਨੀ ਸਮਾਜ 'ਤੇ ਆਧਾਰਿਤ ਸੀ ਅਤੇ ਸਰਹੱਦ ਪਾਰ ਵੀ ਇਸ ਦੀ ਕਾਫੀ ਚਰਚਾ ਹੋਈ ਸੀ।
ਸਾਡੇ ਸਮਾਜ ਵਿੱਚ ਜਗੀਰਦਾਰਾਂ ਦਾ ਮਸਲਾ ਬਹੁਤ ਵੱਡਾ ਮਸਲਾ ਹੈ, ਇਸ ਦੀ ਚਰਚਾ ਕਈ ਨਾਟਕਾਂ ਵਿਚ ਕੀਤੀ ਜਾਂਦੀ ਹੈ ਪਰ ਲੇਖਕ ਅਤੇ ਆਲੋਚਕ ਸਲਮਾਨ ਆਸਿਫ਼ ਅਨੁਸਾਰ ਸ਼ਾਇਦ ਸਾਡੀ ਸੱਭਿਅਤਾ ਵਿਚ ਉਹ ਰੰਗ ਨਹੀਂ ਹੈ ਜੋ ਹਿੰਦੂ ਧਰਮ ਨਾਲ ਜੁੜਿਆ ਹੋਇਆ ਹੈ।
ਆਸਿਫ਼ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਅਜਿਹੇ ਬਹੁਤ ਸਾਰੇ ਤਿਉਹਾਰ ਹਨ ਜਿਨ੍ਹਾਂ ਨੂੰ ਮਨਾਉਂਦੇ ਹੋਏ ਨਾਟਕ ਦੇ ਕਈ ਐਪੀਸੋਡ ਦਿਖਾਏ ਜਾ ਸਕਦੇ ਹਨ ਅਤੇ ਇਹ ਰੌਣਕ, ਰੰਗੀਨੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੈ।
ਇਹੀ ਕਾਰਨ ਹੈ ਕਿ ਪਾਕਿਸਤਾਨੀ ਸਮਾਜ ਵਿੱਚ ਵਿਆਹਾਂ ਤੋਂ ਲੈ ਕੇ ਮਨੋਰੰਜਨ ਦੇ ਪਰਦਿਆਂ ਤੱਕ ਇਨ੍ਹਾਂ ਦੇ ਪਰਛਾਵੇਂ ਦੇਖੇ ਜਾ ਸਕਦੇ ਹਨ।
ਆਸਿਫ਼ ਦਾ ਕਹਿਣਾ ਹੈ ਕਿ ਅੱਜ-ਕੱਲ ਦੇ ਟੀਵੀ ਸੀਰੀਅਲ ਚਕਾਚੌਂਧ ਵਾਲੇ ਹੁੰਦੇ ਹਨ ਅਤੇ ਇਹ ਸਰਹੱਦ ਦੇ ਦੋਵੇਂ ਪਾਸੇ ਬਣ ਰਹੇ ਹਨ।
ਦੂਜੇ ਪਾਸੇ, ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਰਤੀ ਟੀਵੀ ਅਤੇ ਬਾਲੀਵੁੱਡ ਅਸਲ ਭਾਰਤ ਨੂੰ ਨਹੀਂ ਦਿਖਾਉਂਦੇ, ਜੋ ਕਿ ਟੀਵੀ ਅਤੇ ਫਿਲਮ ਸਕ੍ਰੀਨਾਂ ਤੋਂ ਬਹੁਤ ਵੱਖਰਾ, ਸਾਧਾ ਅਤੇ ਮੁਸ਼ਕਲ ਹੈ।
ਇੱਕ ਦੇਸ਼ ਹੋਣ ਦੇ ਨਾਤੇ ਵੀ ਭਾਰਤ ਵੱਡਾ ਹੈ, ਇਸ ਲਈ ਉੱਥੇ ਜ਼ਿਆਦਾ ਮੁੱਦੇ ਹਨ। ਇਹੀ ਕਾਰਨ ਹੈ ਕਿ ਨੈੱਟਫਲਿਕਸ ਇਸ ਨੂੰ ਚੰਗੀ ਤਰ੍ਹਾਂ ਕਵਰ ਕਰ ਰਿਹਾ ਹੈ, ਭਾਵੇਂ ਉਹ 'ਦਿੱਲੀ ਕ੍ਰਾਈਮ' ਹੋਵੇ ਜਾਂ 'ਬੰਬੇ ਬੇਗ਼ਮ'।
ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਟੀਵੀ ਡਰਾਮੇ ਦੇਖਣ ਵਾਲੇ ਅਤੇ ਨੈੱਟਫਲਿਕਸ ਦੇਖਣ ਵਾਲੇ ਦਰਸ਼ਕ ਵੱਖਰੇ-ਵੱਖਰੇ ਹੁੰਦੇ ਹਨ।
ਹਾਲ ਹੀ 'ਚ ਨੈੱਟਫਲਿਕਸ 'ਤੇ ਦਿਖਾਏ ਗਏ ਸੀਰੀਅਲ 'ਦਿ ਰੇਲਵੇ ਮੈਨ' ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਸਮਾਜ ਦੀ ਹਰ ਕਹਾਣੀ ਨੂੰ ਲਿਖਣ ਅਤੇ ਪਰਦੇ 'ਤੇ ਦਿਖਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ। ਪਾਕਿਸਤਾਨੀ ਲੇਖਕਾਂ ਲਈ ਇਹ ਆਸਾਨ ਨਹੀਂ ਹੈ।












