ਸਟੱਡੀ ਵੀਜ਼ਾ: ਆਸਟ੍ਰੇਲੀਆ ਨੇ ਮੁਲਕ ਵਿੱਚ ਸਟੱਡੀ ਵੀਜ਼ੇ ਉੱਤੇ ਆਉਣ ਵਾਲਿਆਂ ਲਈ ਕੀਤੇ ਇਹ ਬਦਲਾਅ

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਆਸਟ੍ਰੇਲੀਆ ਸਟੱਡੀ ਲਈ ਜਾਂਦੇ ਹਨ।

ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਅਸਥਾਈ ਗ੍ਰੇਜੂਏਟ ਪ੍ਰੋਗਰਾਮਾਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ ਜੋ 1 ਜੁਲਾਈ 2024, ਤੋਂ ਲਾਗੂ ਹੋਣ ਲਈ ਪ੍ਰਸਤਾਵਿਤ ਹਨ।

ਨਵੇਂ ਬਦਲਾਵਾਂ ਤਹਿਤ ਗ੍ਰੈਜੂਏਟ ਵਰਕ ਸਟਰੀਮ ਦਾ ਨਾਮ ਬਦਲ ਕੇ ਪੋਸਟ-ਵੋਕੇਸ਼ਨਲ ਐਜੂਕੇਸ਼ਨ ਵਰਕ ਸਟਰੀਮ ਰੱਖਿਆ ਜਾਵੇਗਾ।

ਇਸੇ ਤਰ੍ਹਾਂ ਪੋਸਟ-ਸਟੱਡੀ ਵਰਕ ਸਟਰੀਮ ਦਾ ਨਾਮ ਬਦਲ ਕੇ ਪੋਸਟ-ਹਾਇਰ ਐਜੂਕੇਸ਼ਨ ਵਰਕ ਸਟਰੀਮ ਰੱਖਿਆ ਜਾਵੇਗਾ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆ ਵੱਲੋਂ ਸਟੱਡੀ ਵੀਜ਼ਾ ਲਈ ਯੋਗਤਾ ਦੇ ਮਾਪਦੰਡਾਂ ਵਿੱਚ ਬਦਲਾਅ ਕੀਤਾ ਗਿਆ ਹੈ

ਯੋਗਤਾ ਦੇ ਮਾਪਦੰਡ

ਆਸਟ੍ਰੇਲੀਅਨ ਸਟੱਡੀ ਦੀਆਂ ਯੋਗਤਾਵਾਂ ਨੂੰ ਪੂਰਾ ਕਰਨ ਲਈ ਤੁਸੀਂ ਜੋ ਵੀ ਯੋਗਤਾ ਵਰਤਦੇ ਹੋ, ਉਹ ਹੀ ਤੁਹਾਡੀ ਅਗਲੀ ਸਟਰੀਮ ਨੂੰ ਨਿਰਧਾਰਤ ਕਰੇਗੀ ਅਤੇ ਇਸੇ ਦੇ ਆਧਾਰ ਉੱਤੇ ਤੁਸੀਂ ਅਰਜ਼ੀ ਦੇ ਸਕਦੇ ਹੋ।

ਜੇ ਤੁਹਾਡੇ ਕੋਲ ਜੋ ਹੋਰ ਯੋਗਤਾਵਾਂ ਹਨ ਤਾਂ ਉਨ੍ਹਾਂ ਨੂੰ ਇਹ ਨਿਰਧਾਰਤ ਕਰਨ ਵਿੱਚ ਵਿਚਾਰਿਆ ਨਹੀਂ ਜਾਵੇਗਾ ਕਿ ਤੁਸੀਂ ਸਟੱਡੀ ਪਰਮਿਟ ਦੇ ਯੋਗ ਹੋ ਜਾਂ ਨਹੀਂ।

ਜੇਕਰ ਤੁਹਾਡੇ ਕੋਲ ਐਸੋਸੀਏਟ ਡਿਗਰੀ, ਡਿਪਲੋਮਾ ਜਾਂ ਵਪਾਰਕ ਯੋਗਤਾ ਹੈ, ਤਾਂ ਤੁਹਾਨੂੰ ਪੋਸਟ-ਵੋਕੇਸ਼ਨਲ ਐਜੂਕੇਸ਼ਨ ਵਰਕ ਸਟਰੀਮ ਲਈ ਅਰਜ਼ੀ ਦੇਣੀ ਚਾਹੀਦੀ ਹੈ।

ਤੁਸੀਂ ਮੀਡੀਅਮ ਤੇ ਲੋਂਗ ਟਰਮ ਸਟ੍ਰੈਟੇਜਿਕ ਲਿਸਟ (ਮੱਧਮ ਅਤੇ ਲੰਬੀ-ਅਵਧੀ ਰਣਨੀਤਕ ਹੁਨਰ ਸੂਚੀ) ਜਿਸ ਨੂੰ ਐੱਮਐੱਲਟੀਐੱਸਐੱਸਐੱਲ ਵੀ ਕਿਹਾਂ ਜਾਂਦਾ ਹੈ, 'ਤੇ ਜਿਸ ਕਿੱਤੇ ਨੂੰ ਨਾਮਜ਼ਦ ਕਰਦੇ ਹੋ ਉਹ ਤੁਹਾਡੀ ਯੋਗਤਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।

ਜੇਕਰ ਤੁਹਾਡੀ ਯੋਗਤਾ ਡਿਗਰੀ ਪੱਧਰ ਜਾਂ ਵੱਧ ਹੈ, ਤਾਂ ਤੁਹਾਨੂੰ ਪੋਸਟ-ਹਾਇਰ ਐਜੂਕੇਸ਼ਨ ਵਰਕ ਸਟਰੀਮ ਲਈ ਅਰਜ਼ੀ ਦੇਣੀ ਚਾਹੀਦੀ ਹੈ।

ਉਹ ਪਾਬੰਦੀਆਂ ਜੋ 5 ਨਵੰਬਰ 2011 ਤੋਂ ਪਹਿਲਾਂ ਕੀਤੀ ਅਰਜ਼ੀ ਦੇ ਕੇ ਵਿਦਿਆਰਥੀ ਵੀਜ਼ਾ ਲੈਣ ਵਾਲੇ ਬਿਨੈਕਾਰਾਂ ਉੱਤੇ ਲਾਗੂ ਸਨ, ਹੁਣ ਲਾਗੂ ਨਹੀਂ ਹੋਣਗੀਆਂ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਸਥਾਈ ਗ੍ਰੈਜੂਏਟ ਵੀਜ਼ਾ ਲਈ ਯੋਗਤਾ

ਬਿਨੈਕਾਰਾਂ ਨੇ ਆਪਣੀ ਯੋਗਤਾ ਪੂਰੀ ਕੀਤੀ ਹੋਣੀ ਚਾਹੀਦੀ ਹੈ ਅਤੇ 1 ਜੁਲਾਈ 2024 ਤੋਂ ਪਹਿਲਾਂ ਆਪਣੀ ਅਸਥਾਈ ਗ੍ਰੈਜੂਏਟ ਵੀਜ਼ਾ ਅਰਜ਼ੀ ਦਾਇਰ ਕੀਤੀ ਹੋਣੀ ਚਾਹੀਦੀ ਹੈ।

ਬਿਨੈਕਾਰ ਆਸਟ੍ਰੇਲੀਅਨ ਸਟੱਡੀ ਯੋਗਤਾ ਨੂੰ ਪੂਰਾ ਕਰਦੇ ਹੋਣ ਅਤੇ ਵੀਜ਼ਾ ਫੈਸਲੇ ਤੋਂ ਪਹਿਲਾਂ, ਕੋਰਸ ਪੂਰਾ ਹੋਣ ਦੀ ਮਿਤੀ ਬਾਰੇ ਆਪਣੇ ਸਿੱਖਿਆ ਸੰਸਥਾਵਾਂ ਤੋਂ ਸਬੂਤ ਹਾਸਿਲ ਕਰਨ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1 ਜੁਲਾਈ ਤੋਂ ਬਾਅਦ ਆਉਣ ਵਾਲੀਆ ਅਰਜ਼ੀਆ ਲਈ ਨਿਯਮ ਬਦਲ ਜਾਣਗੇ

1 ਜੁਲਾਈ ਤੋਂ ਬਾਅਦ ਦੀਆਂ ਅਰਜ਼ੀਆਂ

1 ਜੁਲਾਈ 2024 ਨੂੰ ਜਾਂ ਇਸ ਤੋਂ ਬਾਅਦ ਦਾਇਰ ਕੀਤੀਆਂ ਅਰਜ਼ੀਆਂ ਦਾ ਮੁਲਾਂਕਣ ਨਵੀਆਂ ਯੋਗਤਾਵਾਂ ਦੇ ਤਹਿਤ ਕੀਤਾ ਜਾਵੇਗਾ।

ਪੋਸਟ-ਵੋਕੇਸ਼ਨਲ ਐਜੂਕੇਸ਼ਨ ਵਰਕ ਸਟਰੀਮ (ਪਿਛਲੀ ਗ੍ਰੈਜੂਏਟ ਵਰਕ ਸਟਰੀਮ )

ਪੋਸਟ-ਵੋਕੇਸ਼ਨਲ ਐਜੂਕੇਸ਼ਨ ਵਰਕ ਸਟਰੀਮ ਬਿਨੈਕਾਰਾਂ ਲਈ ਵੱਧ ਤੋਂ ਵੱਧ ਯੋਗ ਉਮਰ ਅਰਜ਼ੀ ਦੇ ਸਮੇਂ 35 ਸਾਲ ਜਾਂ ਇਸ ਤੋਂ ਘੱਟ ਹੋ ਜਾਵੇਗੀ।

ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ ਅਜੇ ਵੀ ਯੋਗ ਹੋਣਗੇ, ਜੇਕਰ ਉਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ।

ਉਮਰ ਦੀ ਕਟੌਤੀ ਕਾਰਨ ਪੋਸਟ-ਵੋਕੇਸ਼ਨਲ ਐਜੂਕੇਸ਼ਨ ਵਰਕ ਸਟਰੀਮ ਲਈ ਹੁਣ ਯੋਗ ਬਿਨੈਕਾਰ ਵੀਜ਼ਾ ਦੇ ਹੋਰ ਬਦਲ ਦੇਖ ਸਕਦੇ ਸਕਦੇ ਹਨ।

ਅਰਜ਼ੀ ਦੇਣ ਵਾਲੇ 18 ਮਹੀਨਿਆਂ ਤੱਕ ਆਸਟ੍ਰੇਲੀਆ ਰਹਿਣਾ ਜਾਰੀ ਰੱਖ ਸਕਦੇ ਹਨ।

ਹਾਂਗਕਾਂਗ ਜਾਂ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ 5 ਸਾਲਾਂ ਤੱਕ ਰਹਿਣ ਦੇ ਯੋਗ ਹੋਣਗੇ।

ਪੋਸਟ-ਹਾਇਰ ਐਜੂਕੇਸ਼ਨ ਵਰਕ ਸਟਰੀਮ (ਪੁਰਾਣੀ ਪੋਸਟ-ਸਟੱਡੀ ਵਰਕ ਸਟਰੀਮ)

ਪੋਸਟ-ਹਾਇਰ ਐਜੂਕੇਸ਼ਨ ਵਰਕ ਸਟਰੀਮ ਬਿਨੈਕਾਰਾਂ ਲਈ ਵੱਧ ਤੋਂ ਵੱਧ ਯੋਗ ਉਮਰ ਅਰਜ਼ੀ ਦੇ ਸਮੇਂ 35 ਸਾਲ ਜਾਂ ਇਸ ਤੋਂ ਘੱਟ ਹੋ ਜਾਵੇਗੀ।

ਮਾਸਟਰਜ਼ (ਖੋਜ) ਅਤੇ ਡਾਕਟੋਰਲ ਡਿਗਰੀ (ਪੀਐੱਚਡੀ) ਗ੍ਰੈਜੂਏਟ ਅਤੇ ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ ਅਜੇ ਵੀ ਯੋਗ ਹੋਣਗੇ ਜੇਕਰ ਉਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ।

ਉਮਰ ਦੀ ਕਟੌਤੀ ਕਾਰਨ ਪੋਸਟ-ਹਾਇਰ ਐਜੂਕੇਸ਼ਨ ਵਰਕ ਸਟਰੀਮ ਲਈ ਹੁਣ ਯੋਗ ਬਿਨੈਕਾਰ ਹੋਰ ਵੀਜ਼ਾ ਵਿਕਲਾਪਾਂ ਦੇ ਯੋਗ ਹੋ ਸਕਦੇ ਹਨ।

ਆਸਟ੍ਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕਾਂ ਲਈ ਨਿਯਮ ਭਾਰਤੀਆਂ ਦੇ ਮੁਕਾਬਲੇ ਘੱਟ ਸਖ਼ਤ ਹਨ

ਕਿੰਨਾ ਸਮਾਂ ਰਹਿਣ ਦੀ ਇਜ਼ਾਜਤ

ਪੜ੍ਹਾਈ ਦੇ ਵੱਖ-ਵੱਖ ਕੋਰਸਾਂ ਲਈ ਉੱਥੇ ਰਹਿਣ ਦਾ ਸਮਾਂ ਵੀ ਅਲੱਗ-ਅਲੱਗ ਹੈ।

  • ਬੈਚਲਰ ਡਿਗਰੀ (ਔਨਰਜ਼ ਸਮੇਤ) - 2 ਸਾਲ ਤੱਕ
  • ਮਾਸਟਰ (ਕੋਰਸਵਰਕ ਅਤੇ ਐਕਸਟੈਂਡਿਡ) - 2 ਸਾਲ ਤੱਕ
  • ਮਾਸਟਰ (ਖੋਜ) ਅਤੇ ਡਾਕਟਰੇਲ ਡਿਗਰੀ (ਪੀਏੱਚਡੀ) - 3 ਸਾਲ ਤੱਕ।

ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ 5 ਸਾਲਾਂ ਤੱਕ ਰਹਿਣ ਦੇ ਯੋਗ ਹੋ ਸਕਦੇ ਹਨ।

ਭਾਰਤੀ ਨਾਗਰਿਕਾਂ ਲਈ ਠਹਿਰਨ ਦੀ ਮਿਆਦ, ਜਿਸ ਲਈ ਆਸਟ੍ਰੇਲੀਆ ਇੰਡੀਆ-ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਵਿੱਚ ਸਹਿਮਤੀ ਦਿੱਤੀ ਗਈ ਹੈ, ਇਸ ਤਰ੍ਹਾਂ ਹੋਵੇਗੀ:

  • ਬੈਚਲਰ ਡਿਗਰੀ (ਔਨਰਜ਼ ਸਮੇਤ) - 2 ਸਾਲ ਤੱਕ
  • ਬੈਚਲਰ ਡਿਗਰੀ ( ਆਈਸੀਟੀ ਸਮੇਤ) - 3 ਸਾਲ ਤੱਕ
  • ਮਾਸਟਰ (ਕੋਰਸਵਰਕ, ਐਕਸਟੈਂਡਿਡ ਅਤੇ ਖੋਜ) - 3 ਸਾਲ ਤੱਕ
  • ਡਾਕਟੋਰਲ ਡਿਗਰੀਆਂ (ਪੀਐਚਡੀ) - 4 ਸਾਲ ਤੱਕ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)