ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਜਹਾਜ਼

ਤਸਵੀਰ ਸਰੋਤ, PA Media

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਗ੍ਰੀਸ ਦਾ ਕਿਸ਼ਤੀ ਹਾਦਸਾ ਤੇ ਓਸ਼ੀਅਨ ਗੇਟ ਦੀ ਲਾਪਤਾ ਹੋਈ ਪਣਡੁੱਬੀ ਬਾਰੇ ਚਰਚਾ ਰਹੀ।

ਜਦੋਂ ਸਮੁੰਦਰ ਵਿੱਚ 1600 ਫੁੱਟ ਹੇਠਾਂ 76 ਘੰਟੇ ਤੱਕ ਫਸੇ ਦੋ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ ਸੀ

ਜਦੋਂ ਰੋਜਰ ਚੈਪਮੈਨ ਪਾਏ,ਸੀਸ III ਦੇ ਅੰਦਰ ਫਸੇ ਹੋਏ

ਤਸਵੀਰ ਸਰੋਤ, OTHERS

ਟਾਈਟੈਨਿਕ ਦੇ ਮਲਬੇ ਨੂੰ ਦਿਖਾਉਣ ਗਈ ਟਾਈਟੈਨਿਕ ਪਣਡੁੱਬੀ ਹਾਲੇ ਵੀ ਲਾਪਤਾ ਹੈ ਅਤੇ ਇਸ ਅੰਦਰਲੇ 5 ਲੋਕਾਂ ਦੀ ਭਾਲ ਜਾਰੀ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਲੋਕ ਇਸ ਤਰ੍ਹਾਂ ਸਮੁੰਦਰ ਦੇ ਅੰਦਰ ਫਸੇ ਹੋਣ।

ਲਗਭਗ 50 ਸਾਲ ਪਹਿਲਾਂ ਦੋ ਬ੍ਰਿਟਿਸ਼ ਸੈਨਿਕਾਂ ਨੂੰ ਛੇ ਫੁੱਟ ਚੌੜੀ ਸਟੀਲ ਦੀ ਬਾਲ ਵਿੱਚ ਤਿੰਨ ਦਿਨ ਪਾਣੀ ਦੇ ਹੇਠਾਂ ਬਿਤਾਉਣੇ ਪਏ ਸਨ। ਪੂਰੀ ਖ਼ਬਰ ਇੱਥੇ ਪੜ੍ਹੋ।

ਗ੍ਰੀਸ ਕਿਸ਼ਤੀ ਹਾਦਸਾ: ਲਹਿੰਦੇ ਪੰਜਾਬ ਵਿੱਚ ਤਸਕਰ ਕਿਵੇਂ ਲੋਕਾਂ ਨੂੰ ਭਰਮ ’ਚ ਪਾ ਕੇ ਖ਼ਤਰਨਾਕ ਰਸਤਿਓਂ ਵਿਦੇਸ਼ ਭੇਜਦੇ

ਗ੍ਰੀਸ ਵਿੱਚ ਵਾਪਰਿਆ ਹਾਦਸਾ

ਗ੍ਰੀਸ 'ਚ ਹੋਏ ਕਿਸ਼ਤੀ ਹਾਦਸੇ ਵਿੱਚ ਲਾਪਤਾ ਪਾਕਿਸਤਾਨੀ ਨਾਗਰਿਕ ਸ਼ਹਿਰਯਾਰ ਸੁਲਤਾਨ ਦੇ ਪਿਤਾ ਸ਼ਾਹਿਦ ਮਹਿਮੂਦ ਕਹਿੰਦੇ ਹਨ ਕਿ 'ਏਜੰਟ ਨੇ ਉਸ ਦਾ ਬ੍ਰੇਨਵਾਸ਼ ਕੀਤਾ ਸੀ ਤਾਂ ਜੋ ਅਸੀਂ ਦੋ ਦਿਨਾਂ ਵਿੱਚ (ਯੂਰਪ) ਪਹੁੰਚ ਸਕੀਏ। ਉਹ ਤਿੰਨ ਦਿਨਾਂ ਵਿੱਚ ਪਹੁੰਚੇ।'

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, 'ਇਹ ਸਿਰਫ ਇੱਕ ਗਲਤੀ ਸੀ, ਉਸ ਨੇ ਇਹ ਕੀਤੀ। ਉਸ ਨੇ ਜਾਣ ਵੇਲੇ ਸੁਨੇਹਾ ਭੇਜਿਆ ਕਿ ਮੈਂ ਜਾ ਰਿਹਾ ਹਾਂ। 500 ਕਿਸ਼ਤੀ ਹੈ ਅਤੇ ਇਸ ਵਿੱਚ ਪੰਜ, ਛੇ ਦਿਨ ਲੱਗਣਗੇ।'

ਹੁਣ ਸ਼ਾਹਿਦ ਮਹਿਮੂਦ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ। ਕਿਵੇਂ ਏਜੰਟ ਆਮ ਲੋਕਾਂ ਨੂੰ ਭਰਮ ਵਿੱਚ ਪਾਉਂਦੇ ਹਨ, ਇਸ ਬਾਰੇ ਵਿਸਥਾਰ ਨਾਲ ਇੱਥੇ ਪੜ੍ਹੋ।

ਅਪਾਹਜ ਪਤੀ ਨੂੰ ਛੱਡਣ ਦੇ ਸੁਝਾਅ ਨੂੰ ਪਿੱਛੇ ਛੱਡ, ਇਸ ਮਹਿਲਾ ਨੇ ਉਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ

ਕੁਸਮ ਆਪਣੇ ਪਤੀ ਨਾਲ

ਤਸਵੀਰ ਸਰੋਤ, Sat Singh/BBC

ਵਿਆਹ ਨੂੰ ਅਜੇ ਢਾਈ ਮਹੀਨੇ ਹੀ ਹੋਏ ਸਨ ਕਿ ਕੁਸੁਮ ਦੇ ਪਤੀ ਮਨਜੀਤ ਅਹਿਲਾਵਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦੀ ਰੀਡ ਦੀ ਹੱਡੀ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦਾ ਸਰੀਰ ਹੇਠਲੇ ਹਿੱਸੇ ਤੋਂ ਅਪਾਹਜ ਹੋ ਗਿਆ।

ਕੁਸੁਮ ਦੱਸਦੇ ਹਨ ਕਿ ਜਦੋਂ ਮਨਜੀਤ ਨਾਲ ਹਾਦਸਾ ਵਾਪਰਿਆ ਤਾਂ ਉਹ ਸਿਰਫ਼ 12ਵੀਂ ਪਾਸ ਸਨ। ਹੱਸਦੇ ਮਗਰੋਂ ਕੁਸੁਮ ਨੇ ਆਪਣੀ ਪੜ੍ਹਾਈ ਮੁੜ ਸ਼ੁਰੂ ਕੀਤੀ ਅਤੇ ਪਹਿਲਾਂ ਗ੍ਰੈਜੂਏਸ਼ਨ, ਫਿਰ ਬੀ.ਐੱਡ ਅਤੇ ਤਿੰਨ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ, ਨਾਲ ਹੀ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ।

ਕੁਸੁਮ ਦੀ ਲਗਨ ਸੀ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਜ਼ਿੰਦਗੀ ਜਿਉਣ ਦਾ ਮਕਸਦ ਦਿੱਤਾ। ਉਨ੍ਹਾਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵਿਸ਼ਵ ਸਿਕਲ ਸੈੱਲ ਦਿਵਸ: ਉਹ ਬਿਮਾਰੀ ਜਿਸ ਕਰਕੇ ਵਾਰ-ਵਾਰ ਖ਼ੂਨ ਚੜ੍ਹਾਉਣਾ ਪੈਂਦਾ ਹੈ

ਸਵਾਤੀ ਦੇ ਪਰਿਵਾਰ ਵਿੱਚ ਪੰਜ ਮੈਂਬਰ ਹਨ ਅਤੇ ਸਾਰਿਆਂ ਨੂੰ ਸਿਕਲ ਸੈੱਲ ਅਨੀਮੀਆ ਹੈ।

ਖੂਨ ਦੀ ਕਮੀ ਜਾਂ ਅਨੀਮੀਆ ਦੇ ਕਾਰਨ ਹੋਣ ਵਾਲੀ ਥਕਾਵਟ, ਚਿੜਚਿੜਾਪਣ ਆਦਿ ਸਮੱਸਿਆਵਾਂ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਖੂਨ ਨਾਲ ਹੀ ਸਬੰਧਿਤ ਸਿਕਲ ਸੈੱਲ ਅਨੀਮੀਆ ਜਾਂ ਬਿਮਾਰੀ ਬਾਰੇ ਜਾਣਦੇ ਹੋ?

ਦਰਅਸਲ, ਸਿਕਲ ਸੈੱਲ ਅਨੀਮੀਆ ਇੱਕ ਵੰਸ਼ਿਕ ਬਿਮਾਰੀ ਹੁੰਦੀ ਹੈ। ਹਰ ਸਾਲ 19 ਜੂਨ ਨੂੰ ਵਿਸ਼ਵ ਸਿਕਲ ਸੈੱਲ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ।

ਇਸ ਬਿਮਾਰੀ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਿਲਖਾ ਸਿੰਘ ਨੂੰ ਇੰਝ ਮਿਲਿਆ ਸੀ ‘ਫਲਾਇੰਗ ਸਿੱਖ’ ਦਾ ਖਿਤਾਬ

ਮਿਲਖਾ ਸਿੰਘ

ਤਸਵੀਰ ਸਰੋਤ, Getty Images

ਭਾਰਤ ਦੇ ਖੇਡ ਜਗਤ ਵਿੱਚ ਇਤਿਹਾਸ ਰਚਣ ਵਾਲੇ ਮਿਲਖਾ ਸਿੰਘ ਦਾ 18 ਜੂਨ 2021 ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦੇਹਾਂਤ ਹੋ ਗਿਆ ਸੀ।ਅਣਵੰਡੇ ਭਾਰਤ 'ਚ ਸਾਲ 1932 'ਚ ਜਨਮੇ ਮਿਲਖਾ ਸਿੰਘ ਦੀ ਕਹਾਣੀ ਜੋਸ਼ ਅਤੇ ਦ੍ਰਿੜਤਾ ਨਾਲ ਭਰਪੂਰ ਕਹਾਣੀ ਹੈ।

ਇਹ ਉਹ ਵਿਅਕਤੀ ਸੀ ਜੋ ਕਿ ਵੰਡ ਦੇ ਦੰਗਿਆਂ 'ਚ ਮੁਸ਼ਕਲ ਨਾਲ ਬਚ ਗਿਆ ਸੀ। ਉਸ ਦੇ ਪਰਿਵਾਰ ਦੇ ਕਈ ਮੈਂਬਰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ, ਜੋ ਕਿ ਟ੍ਰੇਨ 'ਚ ਬਿਨ੍ਹਾਂ ਟਿਕਟ ਦੇ ਸਫ਼ਰ ਕਰਦਿਆਂ ਫੜਿਆ ਗਿਆ ਸੀ ਅਤੇ ਇਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ ਅਤੇ ਜਿਸ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ 'ਚ ਹਿੱਸਾ ਲਿਆ ਸੀ ਅਤੇ ਜੋ ਕਿ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਕੇ ਉਭਰਿਆ।

ਮਿਲਖਾ ਸਿੰਘ ਦੇ ਇੱਕ ਮਹਾਨ ਐਥਲੀਟ ਬਣਨ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)