ਗ੍ਰੀਸ ਕਿਸ਼ਤੀ ਹਾਦਸਾ: ਲਹਿੰਦੇ ਪੰਜਾਬ ਵਿੱਚ ਤਸਕਰ ਕਿਵੇਂ ਲੋਕਾਂ ਨੂੰ ਭਰਮ ’ਚ ਪਾ ਕੇ ਖ਼ਤਰਨਾਕ ਰਸਤਿਓਂ ਵਿਦੇਸ਼ ਭੇਜਦੇ

ਸ਼ਹਿਰਯਾਰ ਸੁਲਤਾਨ

ਗ੍ਰੀਸ 'ਚ ਹੋਏ ਕਿਸ਼ਤੀ ਹਾਦਸੇ ਵਿੱਚ ਲਾਪਤਾ ਪਾਕਿਸਤਾਨੀ ਨਾਗਰਿਕ ਸ਼ਹਿਰਯਾਰ ਸੁਲਤਾਨ ਦੇ ਪਿਤਾ ਸ਼ਾਹਿਦ ਮਹਿਮੂਦ ਕਹਿੰਦੇ ਹਨ ਕਿ 'ਏਜੰਟ ਨੇ ਉਸ ਦਾ ਬ੍ਰੇਨਵਾਸ਼ ਕੀਤਾ ਸੀ ਤਾਂ ਜੋ ਅਸੀਂ ਦੋ ਦਿਨਾਂ ਵਿੱਚ (ਯੂਰਪ) ਪਹੁੰਚ ਸਕੀਏ। ਉਹ ਤਿੰਨ ਦਿਨਾਂ ਵਿੱਚ ਪਹੁੰਚੇ।'

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, 'ਇਹ ਸਿਰਫ ਇੱਕ ਗਲਤੀ ਸੀ, ਉਸ ਨੇ ਇਹ ਕੀਤੀ। ਉਸ ਨੇ ਜਾਣ ਵੇਲੇ ਸੁਨੇਹਾ ਭੇਜਿਆ ਕਿ ਮੈਂ ਜਾ ਰਿਹਾ ਹਾਂ। 500 ਕਿਸ਼ਤੀ ਹੈ ਅਤੇ ਇਸ ਵਿੱਚ ਪੰਜ, ਛੇ ਦਿਨ ਲੱਗਣਗੇ।'

ਹੁਣ ਸ਼ਾਹਿਦ ਮਹਿਮੂਦ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਕਿਸ਼ਤੀ 'ਤੇ ਕਿੰਨੇ ਪਾਕਿਸਤਾਨੀ ਸਵਾਰ ਸਨ

ਪਾਕਿਸਤਾਨੀ ਨਾਗਰਿਕ

ਤਸਵੀਰ ਸਰੋਤ, PAKISTAN EMBASSY GREECE

ਲੰਘੇ ਬੁੱਧਵਾਰ,14 ਜੂਨ ਨੂੰ ਦੱਖਣੀ ਗ੍ਰੀਸ ਦੇ ਤੱਟ 'ਤੇ ਇੱਕ ਮੱਛੀ ਫੜ੍ਹਨ ਵਾਲੀ ਕਿਸ਼ਤੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 78 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਸੈਂਕੜੇ ਲੋਕ ਲਾਪਤਾ ਹਨ।

ਘਟਨਾ ਤੋਂ ਬਾਅਦ ਚੱਲੇ ਬਚਾਅ ਕਾਰਜ 'ਚ 104 ਲੋਕਾਂ ਨੂੰ ਬਚਾਇਆ ਗਿਆ, ਪਰ ਇੱਕ ਅੰਦਾਜ਼ੇ ਮੁਤਾਬਕ ਕਿਸ਼ਤੀ 'ਚ 750 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ 'ਚੋਂ 100 ਦੇ ਕਰੀਬ ਬਚੇ ਹੋ ਸਕਦੇ ਹਨ।

ਐਤਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਬਚੇ 78 ਲੋਕਾਂ ਵਿੱਚ 12 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ, ਜੋ ਗੁਜਰਾਂਵਾਲਾ, ਗੁਜਰਾਤ, ਸ਼ੇਖੂਪੁਰਾ, ਮੰਡੀ ਬਹਾਉਦੀਨ, ਸਿਆਲਕੋਟ, ਅਤੇ ਕੋਟਲੀ ਜ਼ਿਲ੍ਹੇ ਨਾਲ ਸਬੰਧਤ ਹਨ।

ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਲਾਪਤਾ ਵਿਅਕਤੀਆਂ ਵਿੱਚੋਂ ਕਿੰਨੇ ਪਾਕਿਸਤਾਨੀ ਹਨ।

ਹਾਲਾਂਕਿ, ਦਿ ਗਾਰਡੀਅਨ ਅਖ਼ਬਾਰ ਮੁਤਾਬਕ, ਇੱਕ ਅਨੁਮਾਨ ਹੈ ਕਿ ਹਾਦਸਾਗ੍ਰਸਤ 'ਕਿਸ਼ਤੀ 'ਤੇ ਸਵਾਰ ਪਾਕਿਸਤਾਨੀਆਂ ਦੀ ਗਿਣਤੀ 400 ਤੱਕ ਹੋ ਸਕਦੀ ਹੈ।'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਕਾਰਵਾਈ ਦਾ ਵਾਅਦਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਗ੍ਰੀਸ ਵਿੱਚ ਪ੍ਰਵਾਸੀਆਂ ਦੀ ਕਿਸ਼ਤੀ ਪਲਟਣ ਦੀ ਜਾਂਚ ਦੇ ਆਦੇਸ਼ ਦਿੰਦੇ ਹੋਏ 'ਮਨੁੱਖੀ ਤਸਕਰੀ ਵਿੱਚ ਸ਼ਾਮਲ ਲੋਕਾਂ 'ਤੇ ਕਾਰਵਾਈ ਕਰਨ' ਦਾ ਵਾਅਦਾ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਮਨੁੱਖੀ ਤਸਕਰੀ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਏਜੰਟਾਂ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ 'ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੇ ਸਾਰੇ ਮਨੁੱਖੀ ਤਸਕਰਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜੋ ਲੋਕਾਂ ਨੂੰ ਧੋਖਾ ਦੇ ਕੇ ਖ਼ਤਰਨਾਕ ਕਾਰਵਾਈਆਂ ਕਰਨ ਲਈ ਮਜਬੂਰ ਕਰਦੇ ਹਨ।'

'ਮਨੁੱਖੀ ਤਸਕਰੀ 'ਚ ਸ਼ਾਮਲ ਏਜੰਟ ਗ੍ਰਿਫਤਾਰ'

ਕਿਸ਼ਤੀ ਹਾਦਸਾ

ਤਸਵੀਰ ਸਰੋਤ, HELLENIC COAST GUARD

ਦਿ ਗਾਰਡੀਅਨ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦੱਸਿਆ ਕਿ ਬਚੇ ਹੋਏ ਪ੍ਰਵਾਸੀਆਂ ਨੇ ਤੱਟ ਰੱਖਿਅਕਾਂ ਨੂੰ ਦੱਸਿਆ ਕਿ ਹਾਦਸੇ ਵੇਲੇ, ਪਾਕਿਸਤਾਨੀਆਂ ਨੂੰ ਕਿਸ਼ਤੀ ਦੇ ਹੇਠਲੇ ਹਿੱਸੇ ਵਿੱਚ ਰੱਖਿਆ ਜਾ ਰਿਹਾ ਸੀ। ਜਦਕਿ ਹੋਰ ਦੇਸ਼ਾਂ ਦੇ ਲੋਕ ਉੱਪਰ ਵਾਲੀ ਹਿੱਸੇ ਵਿੱਚ ਸਨ। ਇਸ ਕਾਰਨ ਪਾਕਿਸਤਾਨੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ।

ਪੱਤਰਕਾਰ ਐੱਮਏ ਜਰਾਲ ਮੁਤਾਬਕ, ਜ਼ਿਲਾ ਪ੍ਰਸ਼ਾਸਨ ਨੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਮੀਰਪੁਰ ਡਿਵੀਜ਼ਨ ਤੋਂ ਤਿੰਨ-ਚਾਰ ਮਹੀਨਿਆਂ ਤੋਂ ਲੀਬੀਆ ਅਤੇ ਇਟਲੀ ਜਾਣ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਅਜੇ ਤੱਕ ਲਾਪਤਾ ਹਨ।

ਜਰਾਲ ਅਨੁਸਾਰ, ਹੁਣ ਤੱਕ 27 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚ ਜ਼ਿਆਦਾਤਰ ਨੌਜਵਾਨ ਖੋਇਰਟਾ ਤਹਿਸੀਲ ਦੇ ਹਨ, ਜਦਕਿ ਹੋਰ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧ ਵਿਚ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਮੀਰਪੁਰ ਡਿਵੀਜ਼ਨ ਦੇ ਕਮਿਸ਼ਨਰ ਚੌਧਰੀ ਸ਼ੌਕਤ ਨੇ ਕਿਹਾ ਕਿ ਮਨੁੱਖੀ ਤਸਕਰੀ ਵਿਚ ਸ਼ਾਮਲ ਮੁੱਖ ਏਜੰਟ ਦੀ ਮਦਦ ਕਰਨ ਵਾਲੇ 9 ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਨੂੰ ਸੰਘੀ ਏਜੰਸੀ (ਐਫਆਈਏ) ਨੇ ਕਰਾਚੀ ਵਿੱਚ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ।

ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸ਼ਤੀ ਵਿੱਚ 400 ਤੋਂ 750 ਲੋਕ ਸਵਾਰ ਸਨ।

ਲਾਈਨ

ਇੰਝ ਲੋਕਾਂ ਨੂੰ ਫਸਾਉਂਦੇ ਹਨ ਏਜੰਟ

ਕਿਸ਼ਤੀ ਹਾਦਸਾ

ਤਸਵੀਰ ਸਰੋਤ, EPA

ਪੱਤਰਕਾਰ ਮੁਹੰਮਦ ਜ਼ੁਬੈਰ ਖਾਨ ਮੁਤਾਬਕ, ਗ੍ਰੀਸ ਹਾਦਸੇ ਲਈ ਪਾਕਿਸਤਾਨੀ ਸ਼ਾਸਿਤ ਕਸ਼ਮੀਰ 'ਚ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ 26 ਸਥਾਨਕ ਲੋਕਾਂ ਦੇ ਨਾਂ ਦਰਜ ਕੀਤੇ ਗਏ ਹਨ।

ਥਾਣਾ ਕੋਟਲੀ ਜ਼ਿਲ੍ਹਾ ਪੁਲਿਸ ਨੇ ਥਾਣਾ ਸਦਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਦਰਜ ਕੀਤੇ ਗਏ ਮਾਮਲੇ ਵਿੱਚ ਮੁਦਈ ਸੋਹੇਲ ਯੂਸਫ, ਥਾਣਾ ਖੋਤੀ ਰੱਤਾ ਦੇ ਐਸਐਚਓ ਹਨ।

ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਇਸ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ, ਜਿਨ੍ਹਾਂ ਵਿੱਚ ਘੱਟੋ-ਘੱਟ 10 ਸਥਾਨਕ ਲੋਕ ਸ਼ਾਮਲ ਹਨ, ਨੇ ਮਨੁੱਖੀ ਤਸਕਰੀ ਦਾ ਇੱਕ ਗਰੁੱਪ ਬਣਾਇਆ ਹੋਇਆ ਹੈ, ਜੋ ਲੋਕਾਂ ਨੂੰ ਧੋਖਾ ਦੇਣ ਲਈ ਸਥਾਨਕ ਪੱਧਰ 'ਤੇ ਏਜੰਟ ਵਜੋਂ ਕੰਮ ਕਰਦੇ ਹਨ।

ਉਹ ਕਾਨੂੰਨੀ ਤਰੀਕੇ ਨਾਲ ਯੂਰਪ ਲੈ ਕੇ ਦਾ ਬਹਾਨਾ ਲਗਾ ਕੇ ਠੱਗੀ ਮਾਰ ਕੇ ਮੋਟੀਆਂ ਰਕਮਾਂ ਵਸੂਲਦੇ ਹਨ।

ਇਨ੍ਹਾਂ ਵਿਅਕਤੀਆਂ ਨੂੰ ਫਿਰ ਅਸੁਰੱਖਿਅਤ ਅਤੇ ਗੈਰ-ਕਾਨੂੰਨੀ ਮੈਡੀਟੇਰੀਅਨ ਸਮੁੰਦਰੀ ਮਾਰਗਾਂ ਰਾਹੀਂ ਤਸਕਰ ਕੀਤਾ ਜਾਂਦਾ ਹੈ, ਜਿਸ ਨਾਲ ਮਨੁੱਖੀ ਜਾਨਾਂ ਨੂੰ ਖ਼ਤਰਾ ਹੁੰਦਾ ਹੈ।

ਦਰਜ ਮੁਕੱਦਮੇ ਵਿੱਚ ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਖੋਈ ਰੱਤਾ ਜ਼ਿਲ੍ਹੇ ਦੇ ਕਈ ਲੋਕਾਂ ਨੂੰ ਯੂਰਪ ਲੈ ਕੇ ਦਾ ਝਾਂਸਾ ਦਿੱਤਾ ਅਤੇ 14 ਜੂਨ ਨੂੰ ਉਨ੍ਹਾਂ ਨੂੰ ਗ੍ਰੀਸ ਦੀ ਸਮੁੰਦਰੀ ਹੱਦ ਵਿੱਚ ਕਿਸ਼ਤੀ ਵਿੱਚ ਬਿਠਾ ਲਿਆ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸ਼ਤੀ ਵਿੱਚ 300 ਤੋਂ 350 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ, ਪਰ ਇਸ ਵਿੱਚ 800 ਲੋਕਾਂ ਨੂੰ ਸਵਾਰ ਕਰਵਾਇਆ ਗਿਆ।

ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮ 'ਸਾਡੇ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਲੋਕਾਂ ਨਾਲ ਧੋਖਾਧੜੀ ਕਰਨ ਤੋਂ ਇਲਾਵਾ ਕਈ ਮੌਤਾਂ ਦੇ ਵੀ ਜ਼ਿੰਮੇਵਾਰ ਹਨ।'

ਲਾਈਨ

ਹਾਦਸੇ ਸਬੰਧੀ ਮੁੱਖ ਗੱਲਾਂ

  • ਗ੍ਰੀਸ ਵਿੱਚ ਪਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ ਹੁਣ ਤੱਕ ਘੱਟੋ-ਘੱਟ 78 ਲੋਕਾਂ ਦੀ ਮੌਤ
  • ਇਹ ਸਾਰੇ ਲੋਕ ਗੈਰ-ਕਾਨੂੰਨੀ ਢੰਗ ਨਾਲ ਯੂਰਪ ਵਿੱਚ ਦਾਖ਼ਲ ਹੋਣ ਲਈ ਰਵਾਨਾ ਹੋਏ ਸਨ
  • 14 ਜੂਨ ਨੂੰ ਵਾਪਰੇ ਇਸ ਹਾਦਸੇ ਵਿੱਚ ਅਜੇ ਵੀ ਸੈਂਕੜੇ ਲੋਕ ਲਾਪਤਾ ਹਨ, ਜਦਕਿ 104 ਲੋਕਾਂ ਨੂੰ ਬਚਾ ਲਿਆ ਗਿਆ ਹੈ
  • ਇੱਕ ਅੰਦਾਜ਼ੇ ਮੁਤਾਬਕ, ਕਿਸ਼ਤੀ ਵਿੱਚ 750 ਤੋਂ ਵੱਧ ਲੋਕ ਸਵਾਰ ਹੋ ਸਨ, ਜਿਨ੍ਹਾਂ 'ਚ 100 ਤੋਂ ਵੱਧ ਬੱਚੇ ਸਨ
  • ਪਾਕਿਸਤਾਨੀ ਵਿਦੇਸ਼ ਮੰਤਰਾਲੇ ਅਨੁਸਾਰ, ਹਾਦਸੇ ਵਿੱਚ ਬਹੁਤ ਸਾਰੇ ਪਾਕਿਸਤਾਨੀ ਵੀ ਲਾਪਤਾ ਹਨ
  • ਹਾਦਸੇ 'ਚ ਬਚਾਏ ਗਏ ਲੋਕਾਂ ਵਿੱਚ 12 ਪਾਕਿਸਤਾਨੀ ਨਾਗਰਿਕ ਵੀ ਹਨ
  • ਦਿ ਗਾਰਡੀਅਨ ਅਖ਼ਬਾਰ ਮੁਤਾਬਕ, ਹਾਦਸਾਗ੍ਰਸਤ 'ਕਿਸ਼ਤੀ 'ਤੇ ਸਵਾਰ ਪਾਕਿਸਤਾਨੀਆਂ ਦੀ ਗਿਣਤੀ 400 ਤੱਕ ਹੋ ਸਕਦੀ ਹੈ
ਲਾਈਨ

'ਤੱਟ ਰੱਖਿਅਕਾਂ ਨੇ ਨਹੀਂ ਕੀਤੀ ਮਦਦ'

ਕਿਸ਼ਤੀ ਹਾਦਸਾ

ਤਸਵੀਰ ਸਰੋਤ, GEETHA

ਧਿਆਨ ਦੇਣਯੋਗ ਹੈ ਕਿ ਗ੍ਰੀਸ ਦੇ ਤੱਟ ਰੱਖਿਅਕ ਬਲ 'ਤੇ ਕਿਸ਼ਤੀ ਪਲਟਣ ਤੋਂ ਪਹਿਲਾਂ ਸਹਾਇਤਾ ਨਾ ਦੇਣ ਅਤੇ ਡੁੱਬਣ 'ਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।

ਗ੍ਰੀਸ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਇਵਾਨਸ ਸਰਮੋਸ ਨੇ ਕਿਹਾ ਕਿ ਕਿਸ਼ਤੀ ਦੇ ਡੁੱਬਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ "ਅਸਲ ਤੱਥਾਂ ਅਤੇ ਤਕਨੀਕੀ ਮੁੱਦਿਆਂ ਦੀ ਵਿਆਪਕ ਜਾਂਚ" ਕੀਤੀ ਜਾਵੇਗੀ।

ਗ੍ਰੀਸ ਦੇ ਪ੍ਰਵਾਸ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ "ਤੱਟ ਰੱਖਿਅਕ ਕਿਸ਼ਤੀ ਦੁਰਘਟਨਾਗ੍ਰਸਤ ਕਿਸ਼ਤੀ ਤੋਂ ਵਾਜਬ ਦੂਰੀ 'ਤੇ ਸੀ।"

ਹਾਲਾਂਕਿ, ਪ੍ਰਵਾਸ ਮੰਤਰਾਲੇ ਦੇ ਇੱਕ ਅਧਿਕਾਰੀ, ਮਾਨੋਸ ਲੋਗੋਥੇਟਿਸ ਨੇ ਚੈਨਲ 4 ਨਾਲ ਗੱਲ ਕਰਦੇ ਹੋਏ ਕਿਹਾ ਕਿ "ਯੂਨਾਨ ਦੇ ਤੱਟ ਰੱਖਿਅਕ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ, ਹਾਦਸੇ ਤੋਂ ਦੋ ਘੰਟੇ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਨਾਲ ਰੱਸੀ ਬੰਨ੍ਹਣ ਦੀ ਕੋਸ਼ਿਸ਼ ਕੀਤੀ ਸੀ।''

ਉਨ੍ਹਾਂ ਦੱਸਿਆ ਕਿ ਇਹ ਕਿਸ਼ਤੀ ਦੇ ਬਿਲਕੁਲ ਨੇੜੇ ਆਉਣ ਲਈ ਕੀਤਾ ਗਿਆ ਸੀ ਤਾਂ ਜੋ ਦੋਵੇਂ ਕਿਸ਼ਤੀਆਂ ਬਰਾਬਰ ਆ ਸਕਣ ਅਤੇ ਗੱਲਬਾਤ ਹੋ ਸਕੇ।

ਉਨ੍ਹਾਂ ਕਿਹਾ ਕਿ ਇੱਕ ਛੋਟੀ ਕਿਸ਼ਤੀ ਰਾਹੀਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸ਼ਤੀ ਵਿੱਚ ਸਵਾਰ ਲੋਕਾਂ ਵੱਲੋਂ ਇਸ ਦਾ ‘ਵਿਰੋਧ’ ਕੀਤਾ ਗਿਆ।

ਉਨ੍ਹਾਂ ਅੱਗੇ ਕਿਹਾ, "ਤੱਟ ਰੱਖਿਅਕਾਂ ਨੇ ਜਹਾਜ਼ ਦੇ ਕਪਤਾਨ ਜਾਂ ਜੋ ਵੀ ਬੋਲਣ ਲਈ ਤਿਆਰ ਸੀ, ਨਾਲ ਗੱਲ ਕੀਤੀ ਕਿਉਂਕਿ ਕਿਸੇ ਨੇ ਵਰਦੀ ਨਹੀਂ ਪਾਈ ਹੋਈ ਸੀ।''ਤੱਟ ਰੱਖਿਅਕ ਸ਼ਾਮਲ ਨਹੀਂ ਹਨ।

ਚੇਤੇ ਰਹੇ ਕਿ ਗ੍ਰੀਸ ਦੇ ਤੱਟ ਰੱਖਿਅਕਾਂ 'ਤੇ ਪਹਿਲਾਂ ਹੀ ਸਮੁੰਦਰੀ ਰਸਤੇ ਤੋਂ ਗੈਰ-ਕਾਨੂੰਨੀ ਤੌਰ 'ਤੇ ਪਰਵਾਸ ਕਰਨ ਵਾਲੇ ਲੋਕਾਂ ਨੂੰ ਵਾਪਸ ਭੇਜਣ ਦਾ ਇਲਜ਼ਾਮ ਹੈ। ਹਾਲਾਂਕਿ, ਮਾਨੋਸ ਲੋਗੋਥੇਟਸ ਨੇ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਗ੍ਰੀਸ ਦਾ ਤੱਟ ਰੱਖਿਅਕ ਆਪਣੀ ਅਤੇ ਯੂਰਪ ਦੀ ਸਰਹੱਦ ਦੀ ਰੱਖਿਆ ਕਰ ਰਿਹਾ ਸੀ।

'ਪਿਤਾ ਯੂਰਪ ਲਈ ਰਵਾਨਾ, ਪਿੱਛੋਂ ਪੁੱਤਰ ਦੀ ਮੌਤ'

ਚੌਧਰੀ ਨਾਸਿਰ

ਤਸਵੀਰ ਸਰੋਤ, Khushal Khan

ਕੀਲ ਦੇ ਰਹਿਣ ਵਾਲੇ ਖੁਸ਼ਹਾਲ ਖ਼ਾਨ ਦੱਸਦੇ ਹਨ ਕਿ ਉਨ੍ਹਾਂ ਦੇ ਇੱਕ ਗੁਆਂਢੀ ਚੌਧਰੀ ਨਾਸਿਰ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ।

ਬੀਬੀਸੀ ਲਈ ਪੱਤਰਕਾਰ ਮੁਹੰਮਦ ਜ਼ੁਬੈਰ ਖਾਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 'ਨਾਸਿਰ ਆਪਣੇ ਇਲਾਕੇ 'ਚ ਵੈਲਡਰ ਦਾ ਕੰਮ ਕਰਦਾ ਸੀ ਪਰ ਫਿਰ ਕੁਝ ਸਮਾਂ ਪਹਿਲਾਂ ਸਾਡੇ ਇਲਾਕੇ ਦੇ ਕੁਝ ਨੌਜਵਾਨ ਯੂਰਪ ਪਹੁੰਚਣ 'ਚ ਕਾਮਯਾਬ ਹੋ ਗਏ, ਇਸ ਲਈ ਉਸ ਨੇ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਪੈਸੇ ਉਧਾਰ ਲੈ ਲਏ ਅਤੇ ਕਿਸੇ ਏਜੰਟ ਨੂੰ ਦੇ ਦਿੱਤੇ।'

ਉਨ੍ਹਾਂ ਦੱਸਿਆ ਕਿ ਨਾਸਿਰ ਕਰੀਬ ਦੋ ਮਹੀਨੇ ਪਹਿਲਾਂ ਯੂਰਪ ਲਈ ਰਵਾਨਾ ਹੋਇਆ ਸੀ। ਘਰ ਛੱਡਣ ਤੋਂ ਕੁਝ ਹਫ਼ਤਿਆਂ ਬਾਅਦ, ਉਸ ਦੇ ਪੰਜ ਸਾਲ ਦੇ ਪੁੱਤਰ ਦੀ ਮੌਤ ਹੋ ਗਈ।

''ਸਾਡੇ ਪੂਰੇ ਇਲਾਕੇ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਦੋਵੇਂ ਪਿਓ-ਪੁੱਤ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਕੰਮ ਦੌਰਾਨ ਵੀ ਉਹ ਆਪਣੇ ਪਿਤਾ ਨਾਲ ਦੁਕਾਨ 'ਤੇ ਹੀ ਹੁੰਦਾ ਸੀ। ਇਲਾਕੇ ਵਿੱਚ ਇਹ ਫੈਲ ਗਿਆ ਹੈ ਕਿ ਪੁੱਤਰ ਆਪਣੇ ਪਿਤਾ ਦਾ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਿਆ।'

ਖੁਸ਼ਹਾਲ ਖਾਨ ਨੇ ਦਾਅਵਾ ਕੀਤਾ ਕਿ ਜਦੋਂ ਨਾਸਿਰ ਦੇ ਪੁੱਤਰ ਦੀ ਮੌਤ ਹੋ ਗਈ, ਉਹ ਲੀਬੀਆ ਵਿੱਚ ਸੀ ਅਤੇ ਉਹ ਚਾਹੁੰਦਾ ਸੀ ਕਿ ਉਹ ਘਰ ਪਰਤ ਆਵੇ, ਪਰ ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਏਜੰਟ ਕੋਲ ਸਨ।

ਨਾਸਿਰ ਨੂੰ ਲਾਈਵ ਕਾਲ ਰਾਹੀਂ ਆਪਣੇ ਬੇਟੇ ਦੀ ਅੰਤਿਮ ਰਸਮਾਂ ਦਿਖਾਈਆਂ ਗਈਆਂ। ਇਸ ਮੌਕੇ ਉਹ ਰੋਂਦੇ ਹੋਏ ਕਹਿ ਰਹੇ ਸਨ ਕਿ 'ਜਿਸ ਪੁੱਤਰ ਲਈ ਮੈਂ ਇੰਨੀਆਂ ਮੁਸੀਬਤਾਂ ਝੱਲੀਆਂ ਹਨ, ਉਹ ਹੁਣ ਇੱਥੇ ਨਹੀਂ ਰਿਹਾ, ਤਾਂ ਯੂਰਪ ਜਾ ਕੇ ਕੀ ਕਰਾਂਗਾ।'

ਖੁਸ਼ਹਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਾਸਿਰ ਦੇ ਯੂਰਪ ਜਾਣ ਤੋਂ ਦੋ ਦਿਨ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਸੀ, ਪਰ ਹੁਣ ਉਹ ਵੀ ਲਾਪਤਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)