ਰਾਸ਼ਟਰਮੰਡਲ ਖੇਡਾਂ : ਭਾਰਤੀ ਮਰਦਾਂ ਦੀ ਹਾਕੀ ਟੀਮ 11-0 ਨਾਲ ਜਿੱਤੀ, ਪਰ ਕੀ ਰਹੀ ਸਭ ਤੋਂ ਖ਼ਾਸ ਗੱਲ

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਜ ਦੇ ਮੈਚ ਦੀ ਖਾਸ ਗੱਲ ਇਹ ਸੀ ਕਿ 11 ਗੋਲ ਵੱਖ-ਵੱਖ ਖਿਡਾਰੀਆਂ ਨੇ ਕੀਤੇ ਅਤੇ ਹਰ ਫਰੰਟ ਉੱਤੇ ਆਪਣੀ ਮੁਹਾਰਤ ਦਿਖਾਈ

ਰਾਸ਼ਟਰਮੰਡਲ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ। ਬੀਬੀਸੀ ਪੰਜਾਬੀ ਦੇ ਇਸ ਪੰਨੇ ਰਾਹੀਂ ਤੁਹਾਨੂੰ ਰਾਸ਼ਟਰਮੰਡਲ ਖੇਡਾਂ ਨਾਲ ਜੁੜੀ ਐਤਵਾਰ ਦੀ ਅਹਿਮ ਜਾਣਕਾਰੀ ਦੇ ਰਹੇ ਹਾਂ।

ਭਾਰਤ ਮਰਦਾਂ ਦੀ ਹਾਕੀ ਟੀਮ ਨੇ ਆਪਣਾ ਪਹਿਲਾ ਮੁਕਾਬਲਾ ਘਾਨਾ ਦੀ ਟੀਮ ਨਾਲ ਖੇਡਿਆ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।

ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਹੀ ਦਮਦਾਰ ਤਰੀਕੇ ਨਾਲ ਕੀਤੀ ਹੈ ਅਤੇ ਆਖਰੀ ਮਿੰਟਾਂ ਤੱਕ ਲਗਾਤਾਰ ਗੋਲ ਦਾਗਦੀ ਰਹੀ।

ਅੱਜ ਦੇ ਮੈਚ ਦੀ ਖਾਸ ਗੱਲ ਇਹ ਸੀ ਕਿ 11 ਗੋਲ ਵੱਖ-ਵੱਖ 9 ਖਿਡਾਰੀਆਂ ਨੇ ਕੀਤੇ ਅਤੇ ਟੀਮ ਨੇ ਹਰ ਫਰੰਟ ਉੱਤੇ ਆਪਣੀ ਮੁਹਾਰਤ ਦਿਖਾਈ ।

ਮਾੜੀ ਗੱਲ ਇਹ ਰਹੀ ਕਿ ਟੀਮ ਨੇ ਘਾਨਾ ਵਰਗੀ ਟੀਮ ਨੂੰ 7 ਪਲੈਟਨੀ ਕਾਰਨਰ ਵੀ ਦਿੱਤੇ , ਇਹ ਵੱਖਰੀ ਗੱਲ ਹੈ ਕਿ ਘਾਨਾ ਦੀ ਟੀਮ ਗੋਲ ਨਹੀਂ ਕਰ ਸਕੀ।

ਪਹਿਲੇ ਕੁਆਟਰ ਵਿਚ ਭਾਰਤ ਪਲੈਟਨੀ ਕਾਰਨਰ ਰਾਹੀ ਦੋ ਗੋਲ ਦਾਗ ਕੇ ਘਾਨਾ ਦੀ ਟੀਮ ਤੋਂ ਅੱਗੇ ਹੋ ਗਈ।

ਭਾਰਤ ਦੀ ਤਰਫ਼ੋ ਤੀਜਾ ਗੋਲ ਸ਼ਮਸ਼ੇਰ ਸਿੰਘ ਨੇ ਕੀਤਾ ਜਦਕਿ ਚੌਥਾ ਗੋਲ ਅਕਾਸ਼ਦੀਪ ਸਿੰਘ ਨੇ ਕੀਤਾ ਇਹ ਦੋਵੇ ਫੀਲਡ ਗੋਲ ਸਨ।

ਚੌਥੇ ਅਤੇ ਆਖਰੀ ਕੁਆਟਰ ਵਿਚ ਮਨਦੀਪ ਸਿੰਘ ਦੇ ਨਾਂ ਇੱਕ ਹੋਰ ਫੀਲਡ ਗੋਲ ਰਿਹਾ।

ਜਦੋ ਮੈਚ ਦੇ 7 ਮਿੰਟ ਬਕਾਇਆ ਸਨ ਤਾਂ ਭਾਰਤ ਨੂੰ ਇੱਕ ਹੋਰ ਪਲੈਨਟੀ ਕਾਰਨਰ ਰਾਹੀ ਗੋਲ ਕਰਨ ਦਾ ਮੌਕਾ ਮਿਲ ਗਿਆ।

ਭਾਰਤ ਨੇ 7 ਪਲੈਨਟੀ, 3 ਫੀਲਡ ਗੋਲ ਅਤੇ ਇੱਕ ਪਲੈਟਨੀ ਸਟ੍ਰੋਕ ਨਾਲ ਘਾਨਾ ਤੋਂ 11-0 ਨਾਲ ਜਿੱਤ ਹਾਸਲ ਕੀਤੀ।

ਸੋਮਵਾਰ ਨੂੰ ਸ਼ਾਮੀ 6 ਵਜੇ ਭਾਰਤ ਅਤੇ ਇੰਗਲੈਂਡ ਵਿਚਾਲੇ ਰਾਤੀ 8 ਵਜੇ ਹਾਕੀ ਮੈਚ ਖੇਡਿਆ ਜਾਵੇਗਾ।

Banner

ਭਾਰਤ ਦੀਆਂ ਐਤਵਾਰ ਦੀਆਂ ਅਹਿਮ ਜਿੱਤਾਂ

  • ਭਾਰਤੀ ਹਾਕੀ ਟੀਮ ਨੇ ਘਾਨਾ ਦੀ ਟੀਮ ਨੂੰ 11-0 ਨਾਲ ਹਰਾਇਆ
  • ਮਹਿਲ ਕ੍ਰਿਕਟ ਵਿਚ ਭਾਰਤੀ ਕੁੜੀਆਂ ਨੇ ਪਾਕਿਸਤਾਨ ਦੀ ਟੀਮ ਨੂੰ 8 ਵਿਕਟਾਂ ਨਾਲ ਮਾਤ ਦਿੱਤੀ
  • ਭਾਰਤੀ ਵੇਟ ਲਿਫਟਰ ਜੈਰਿਮੀ ਲਾਲਰਿਨੂੰਗਾ ਨੇ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ
  • ਮਹਿਲਾ ਹਾਕੀ ਵਿਚ ਭਾਰਤੀ ਟੀਮ ਨੇ ਗੋਲਡ ਕੋਸਟ ਵੇਲਜ਼ ਨੂੰ ਮਾਤ ਦਿੱਤੀ, ਇਹ ਮਹਿਲਾ ਟੀਮ ਦੀ ਦੂਜੀ ਜਿੱਤ ਸੀ
  • ਚੈਂਪੀਅਨ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੁਆਟਰ ਫਾਇਨਲ ਵਿਚ ਦਾਖਲ ਪਾ ਲਿਆ ਹੈ
  • ਭਾਰਤ 2 ਸੋਨ ,2 ਚਾਂਦੀ ਅਤੇ ਇੱਕ ਕਾਂਸੇ ਦਾ ਤਮਗਾ ਹਾਸਲ ਕਰ ਚੁੱਕਿਆ ਹੈ
  • ਇਹ ਸਾਰੇ ਮੈਂਡਲ ਵੇਟਲਿਫਟਿੰਗ ਵਿਚ ਜਿੱਤੇ ਗਏ ਹਨ
  • ਬੈਡਮਿੰਟਨ ਮਿਕਸ ਮੈਚ ਭਾਰਤੀ ਖਿਡਾਰੀਆਂ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਹਰਾਇਆ
Banner

ਮਹਿਲਾ ਕ੍ਰਿਕਟ : ਭਾਰਤ ਨੇ ਪਾਕਿਸਤਾਨ ਨੂੰ ਹਰਾਇਆ

ਭਾਰਤੀ ਟੀਮ ਨੇ 102 ਦੌੜਾਂ ਬਣਾਈਆਂ ਅਤੇ ਪਾਕਿਸਤਾਨੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ।

ਭਾਰਤ ਵਿੱਚੋਂ ਬੱਲੇਬਾਜ਼ੀ ਕਰਦਿਆਂ ਸਮ੍ਰਿਤੀ ਮੰਦਨਾ ਨੇ ਨਾਬਾਦ ਰਹਿੰਦਿਆਂ 42 ਗੇਂਦਾਂ ਵਿੱਚ 63 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਲ ਹੀ ਮੈਦਾਨ ਵਿੱਚ ਆਏ ਐੱਸ ਮੇਘਨਾ 16 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਪੈਵੀਲੀਅਨ ਚਲੇ ਗਏ।

ਭਾਰਤੀ ਮਹਿਲਾ ਕ੍ਰਿਕਟ ਟੀਮ

ਤਸਵੀਰ ਸਰੋਤ, Getty Images

ਹਾਲਾਂਕਿ ਜੈਮੀਮਾ ਰੌਡਰਿਗਸ ਨੇ ਨਾਬਾਦ ਰਹਿੰਦਿਆਂ ਤਿੰਨ ਗੇਂਦਾਂ ਵਿੱਚ ਦੋ ਦੌੜਾਂ ਬਣਾਈਆਂ। ਮੈਚ ਦੇ 11.4 ਓਵਰ ਵਿੱਚ ਸ੍ਰਮਿਤੀ ਨੇ ਸ਼ਾਨਦਾਰ ਚੌਕਾ ਲਗਾਇਆ ਅਤੇ ਭਾਰਤ ਦਾ ਸਕੋਰ 102 ਦੌੜਾਂ ਤੇ ਪਹੁੰਚਾ ਦਿੱਤਾ।

ਭਾਰਤੀ ਟੀਮ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਸ਼ੇਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਕੀਤੀ। ਦੋਵਾਂ ਦੀ ਜੋੜੀ ਨੇ ਪਹਿਲੇ ਅੱਠਵੇਂ ਓਵਰ ਤੱਕ ਇੱਕ ਵਿਕਟ ਗੁਆ ਕੇ 76 ਦੌੜਾਂ ਬਣਾ ਲਈਆਂ ਹਨ।

ਭਾਰਤ ਦੀ ਪਹਿਲੀ ਵਿਕਟ ਸ਼ੇਫਾਲੀ ਵਰਮਾ ਦੇ ਰੂਪ ਵਿੱਚ ਮੁਨੀਬਾ ਨੇ ਕੈਚ ਕੀਤੀ। ਉਨ੍ਹਾਂ ਨੇ 16 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਦੋ ਚੌਕੇ ਵੀ ਸ਼ਾਮਲ ਸਨ।

ਪਾਕਿਸਤਾਨ ਇਸ ਤੋਂ ਪਹਿਲਾਂ ਬਾਰਬੇਡੋਸ ਤੋਂ ਵੀ ਹਾਰ ਚੁੱਕਿਆ ਹੈ।

ਗਰੁੱਪ-ਏ ਵਿੱਚ ਭਾਰਤ ਦੀ ਸਥਿਤੀ

ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤ ਗਰੁੱਪ-ਏ ਵਿੱਚ ਸਿਖਰਲੇ ਸਥਾਨ ਤੇ ਪਹੁੰਚ ਗਿਆ ਹੈ।

ਦੇਖਿਆ ਜਾਵੇ ਤਾਂ ਭਾਰਤ ਨੇ ਕੁੱਲ 2 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਉਹ ਇੱਕ ਵਿੱਚ ਜਿੱਤਿਆ ਅਤੇ ਇੱਕ ਵਿੱਚ ਹਾਰਿਆ ਹੈ।

ਭਾਰਤ ਤੋਂ ਬਾਅਦ ਦੂਜਾ ਨੰਬਰ ਹੈ ਬਾਰਬੇਡੋਸ ਦਾ ਜਿਸ ਨੇ ਹੁਣ ਤੱਕ ਇੱਕ ਮੈਚ ਖੇਡਿਆ ਹੈ ਤੇ ਜਿੱਤਿਆ ਹੈ।

ਤੀਜੇ ਨੰਬਰ ਤੇ ਹੈ ਆਸਟਰੇਲੀਆ ਉਸ ਨੇ ਵੀ ਇੱਕ ਹੀ ਮੈਚ ਖੇਡਿਆ ਹੈ ਅਤੇ ਜਿੱਤਿਆ ਹੈ।

ਚੌਥੇ ਨੰਬਰ ਉੱਪਰ ਹੈ ਪਾਕਿਸਤਾਨ ਜਿਸ ਨੇ ਦੋ ਮੈਚ ਖੇਡੇ ਹਨ ਅਤੇ ਦੋਵਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਨਿਯਮਾਂ ਮੁਤਾਬਕ ਦੋਵਾਂ ਗਰੁੱਪਾਂ ਵਿੱਚੋਂ ਸਿਖਰਲੀਆਂ ਦੋ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣਗੀਆਂ।

ਪਾਕਿਸਤਾਨੀ ਵਿਕਟਾਂ ਕਿਵੇਂ ਡਿੱਗੀਆਂ

ਪਾਕਿਸਤਾਨ ਦੀ ਸਾਰੀ ਟੀਮ 18 ਓਵਰਾਂ ਵੱਚ 99 ਦੌੜਾਂ ਬਣਾ ਕੇ ਸਾਰੀ ਟੀਮ ਆਊਟ ਹੋ ਗਈ। ਭਾਰਤ ਦੇ ਸਾਹਮਣੇ 100 ਦੌੜਾਂ ਦਾ ਟੀਚਾ ਰੱਖਿਆ।

ਟੌਸ ਪਾਕਿਸਤਾਨ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਪਾਕਿਸਤਾਨ ਦੀ ਪਹਿਲੀ ਵਿਕਟ ਮੈਚ ਦੇ ਦੂਜੇ ਹੀ ਓਵਰ ਵਿੱਚ ਇਰਮ ਜਾਵੇਦ ਦੇ ਰੂਪ ਵਿੱਚ ਡਿੱਗੀ। ਪਾਕਿਸਤਾਨ ਨੇ ਇਸ ਸਮੇਂ ਤੱਕ ਕੋਈ ਸਕੋਰ ਨਹੀਂ ਬਣਾਇਆ ਸੀ।

ਪੂਰੇ ਪਾਰੀ ਦੌਰਾਨ ਹੀ ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨੀ ਬੱਲੇਬਾਜ਼ਾਂ ਉੱਪਰ ਦਬਾਅ ਬਣਾਅ ਕੇ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਖਿਡਾਰੀ ਨੂੰ ਪੈਵੀਲੀਅਨ ਵਾਪਸ ਭੇਜਿਆ।

1-0 (ਇਰਮ ਜਾਵੇਦ, 1.3 ਓਵਰ), 2-50 (ਬਿਸਮਾਹ ਮਾਰੂਫ਼, 8.3 ਓਵਰ), 3-51 (ਮੁਨੀਬਾ ਅਲੀ, 8.6 ਓਵਰ), 4-64 (ਆਇਸ਼ਾ ਨਸੀਮ, 11.3 ਓਵਰ), 5-80 (ਓਮਾਨੀਆ ਸੋਹੇਲ, 14.5 ਓਵਰ), 6-96 (ਆਲੀਆ ਰਿਆਜ਼, 16.5 ਓਵਰ), 7-96 (ਫਾਤਿਮਾ ਸਨਾ, 16.6 ਓਵਰ), 8-97 (ਡਿਆਨਾ ਬੇਗ, 17.2 ਓਵਰ), 9-99 (ਤੁਬਾ ਹਸਨ, 17.5 ਓਵਰ), 10-99 (ਕਾਇਨਾਤ ਇਮਤਿਆਜ਼, 17.6 ਓਵਰ)

ਰਾਸ਼ਟਰ ਮੰਡਲ ਖੇਡਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਵੇਟ ਲਿਫਟਰ ਜੈਰਿਮੀ ਲਾਲਰਿਨੂੰਗਾ ਨੇ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ

ਪਾਕਿਸਤਾਨ ਦੀ ਪਾਰੀ ਕਿਵੇਂ ਰਹੀ

ਭਾਰਤ ਵੱਲੋਂ ਰੇਣੁਕਾ ਠਾਕੁਰ ਨੇ ਪਹਿਲੀ ਗੇਂਦ ਪਾਈ ਜਿਸ ਨੂੰ ਪਾਕਿਸਤਾਨ ਵੱਲੋਂ ਮੁਨੀਬਾ ਨੇ ਖੇਡਿਆ। ਪਾਕਿਸਤਾਨ ਵੱਲੋਂ ਸਲਾਮੀ ਜੋੜੀ ਮੁਨੀਬਾ ਅਲੀ ਅਤੇ ਇਰਮ ਜਾਵੇਦ ਦੀ ਹੈ। ਜ਼ਿਕਰਯੋਗ ਹੈ ਕਿ ਮੁਨੀਬਾ ਖੱਬੇ ਹੱਥ ਦੇ ਅਤੇ ਇਰਮ ਸੱਜੇ ਹੱਥ ਨਾਲ ਬੱਲਾ ਘੁਮਾਉਂਦੇ ਹਨ।

ਰਾਸ਼ਟਰਮੰਡਲ ਖੇਡਾਂ ਵਿੱਚ 20-20 ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਦੇ ਮੈਚ ਨੂੰ ਮੀਂਹ ਕਾਰਨ ਮੈਚ ਨੂੰ 18-18 ਓਵਰਾਂ ਤੱਕ ਸੀਮਤ ਰੱਖਣ ਦਾ ਫ਼ੈਸਲਾ ਲਿਆ ਗਿਆ। ਖੇਡ ਦੇ ਬਦਲੇ ਨਿਯਮਾਂ ਮੁਤਾਬਕ ਪਹਿਲੇ ਪੰਜ ਓਵਰ ਪਾਵਰ ਪਲੇ ਹੈ।

ਇਸ ਮੈਚ ਵਿੱਚ ਭਾਰਤੀ ਟੀਮ ਦੀ ਅਗਵਾਈ ਕਪਤਾਨ ਹਰਮਨਪ੍ਰੀਤ ਕੌਰ ਕਰ ਰਹੀ ਹੈ। ਜਦਕਿ ਪਾਕਿਸਤਾਨੀ ਟੀਮ ਦੀ ਅਗਵਾ ਬਿਸਮਾਹ ਮਾਰੂਫ਼ ਕਰ ਰਹੇ ਹਨ। ਦੋਵੇਂ ਹਰਫਨਮੌਲਾ ਖਿਡਾਰਨਾਂ ਹਨ।

ਭਾਰਤ ਨੇ ਓਪਨਿੰਗ ਬੱਲੇਬਾਜ਼ਾਂ ਵਜੋਂ ਤਿੰਨ ਨਾਮ ਦਿੱਤੇ ਹਨ ਸਮ੍ਰਿਤੀ ਮੰਧਾਨਾ (ਉਪ-ਕਪਤਾਨ) ਉਨ੍ਹਾਂ ਦੇ ਨਾਲ ਸਬੀਨੈਨੀ ਮੇਘਨਾ ਅਤੇ ਸ਼ੇਫਾਲੀ ਵਰਮਾ। ਪਾਕਿਸਤਾਨ ਦੀ ਟੀਮ ਵਿੱਚ ਆਇਸ਼ਾ ਨਸੀਮ ਅਤੇ ਓਮੀਅਮਾ ਸੋਹੇਲ ਨੂੰ ਟੌਪ ਆਰਡਰ ਬੱਲੇਬਾਜ਼ਾਂ ਵਜੋਂ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਪਿਹਲਾਂ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੇ ਭਾਰਤੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ।

ਵੇਟ ਲਿਫਟਿੰਗ: ਸੋਨ ਤਮਗਾ ਜਿੱਤੇ ਵੀ ਖੁਸ਼ ਨਹੀਂ ਜੇਰੇਮੀ

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਭਾਰਤੀ ਵੇਟ ਲਿਫਟਰ ਜੈਰਿਮੀ ਲਾਲਰਿਨੂੰਗਾ ਨੇ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਇਹ ਭਾਰਤ ਦਾ ਦੂਜਾ ਗੋਲਡ ਮੈਡਲ ਹੈ।

ਸ਼ਨੀਵਾਰ ਨੂੰ ਭਾਰਤ ਦਾ ਮੈਡਲ ਖਾਤਾ ਖੁੱਲ੍ਹਿਆ ਸੀ। ਵੇਟ ਲਿਫਟਰ ਸੰਕੇਤ ਮਹਾਦੇਵ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ 'ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ।

ਭਾਰਤ ਦੇ ਹਿੱਸੇ ਹੁਣ ਤੱਕ 4 ਮੈਡਲ ਆ ਗਏ ਹਨ, ਜੋ ਕਿ ਸਾਰੇ ਹੀ ਭਾਰਤ ਤੋਲਣ ਵਿੱਚ ਹਨ।

ਸੋਨ ਤਮਗਾ ਜਿੱਤਣ ਤੋਂ ਬਾਅਦ ਜੇਰੇਮੀ ਨੇ ਕਿਹਾ ਕਿ ਮੈਂ ਸੋਨ ਤਮਗਾ ਜਿੱਤ ਕੇ ਖੁਸ਼ ਹਾਂ ਪਰ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ।ਜੇਰੇਮੀ ਨੇ ਕਿਹਾ, "ਮੈਂਨੂੰ ਇਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਪਰ ਦੇਸ਼ ਲਈ ਸੋਨ ਤਮਗਾ ਜਿੱਤਣਾ ਮਾਣ ਵਾਲਾ ਪਲ ਹੈ।"ਇਸ ਦੌਰਾਨ ਜੇਰੇਮੀ ਵੀ ਜ਼ਖਮੀ ਹੋ ਗਿਆ। 165 ਕਿਲੋ ਭਾਰ ਚੁੱਕਣ ਦੀ ਆਖਰੀ ਕੋਸ਼ਿਸ਼ ਵਿੱਚ ਉਹ ਜ਼ਖਮੀ ਨਜ਼ਰ ਆਇਆ।

ਮੀਰਾ ਬਾਈਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ ਹੈ। ਉਨ੍ਹਾਂ ਨੇ 49 ਕਿਲੋ ਭਾਰ ਵਰਗ ਵਿੱਚ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟਵੀਵ ਕਰਕੇ ਜੇਰੇਮੀ ਨੂੰ ਵਧਾਈ ਦਿੱਤੀ ਹੈ।

ਕੁੜੀਆਂ ਦੀ ਹਾਕੀ ਵਿੱਚ ਚੜ੍ਹਤ

ਮਹਿਲਾ ਹਾਕੀ

ਤਸਵੀਰ ਸਰੋਤ, GLYN KIRK/AFP VIA GETTY IMAGES

ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਹਾਕੀ ਵਿੱਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।

ਭਾਰਤ ਨੇ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਵੇਲਜ਼ ਨੂੰ 3-1 ਨਾਲ ਹਰਾ ਕੇ ਬਰਾਬਰੀ ਕੀਤੀ ਸੀ। ਭਾਰਤ ਨੇ ਪਹਿਲੇ ਮੈਚ ਵਿੱਚ ਘਾਨਾ ਨੂੰ ਹਰਾਇਆ ਸੀ।

ਭਾਰਤ ਨੇ ਇਸ ਮੈਚ 'ਚ ਪਹਿਲੇ ਮੈਚ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ।

ਭਾਰਤੀ ਖਿਡਾਰੀਆਂ ਵਿਚਾਲੇ ਬਿਹਤਰ ਤਾਲਮੇਲ ਸੀ। ਟੀਮ ਪਹਿਲੇ ਮੈਚ ਅਤੇ ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ ਮੈਚਾਂ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਕਲਾ ਵਿੱਚ ਕਮਜ਼ੋਰ ਨਜ਼ਰ ਆ ਰਹੀ ਸੀ।

ਮੁੱਕੇਬਾਜ਼ ਮਾਰ ਸਕਦੇ ਹਨ ਗੋਲਡ ਦੇ ਘਸੁੰਨ

ਭਾਰਤ ਦੇ ਬਹੁਤ ਹੀ ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ

ਤਸਵੀਰ ਸਰੋਤ, @SHIVATHAPA1

ਤਸਵੀਰ ਕੈਪਸ਼ਨ, ਭਾਰਤ ਦੇ ਬਹੁਤ ਹੀ ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ

ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮਹਿਲਾ ਅਤੇ ਪੁਰਸ਼ ਮੁੱਕੇਬਾਜ਼ ਵੀ ਆਪਣੀ ਤਾਕਤ ਦਿਖਾਉਣ ਲਈ ਤਿਆਰ ਹਨ।

ਚੈਂਪੀਅਨ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਾਊਂਡ- 16 ਵਿੱਚ ਆਪਣਾ ਦਮਖਮ ਦਿਖਾ ਕੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ। ਲਵਲੀਨਾ ਨੇ ਨਿਊਜ਼ੀਲੈਂਡ ਦੀ ਨਿਕੋਲਸਨ ਨੂੰ 5-0 ਨਾਲ ਹਰਾਇਆ। ਹੁਣ ਉਹ ਮੈਡਲ ਤੋਂ ਸਿਰਫ਼ ਇੱਕ ਕਦਮ ਦੂਰ ਹਨ।

ਹੋਰ ਮੁੱਕੇਬਾਜ਼ ਵੀ ਉਮੀਦ ਜਗਾ ਰਹੇ ਹਨ।

ਭਾਰਤ ਦੇ ਬਹੁਤ ਹੀ ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ ਨੇ ਸ਼ਨੀਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਸ਼ਿਵ ਥਾਪਾ ਨੇ 63.5 ਕਿਲੋਗ੍ਰਾਮ ਦੇ ਇੱਕਤਰਫਾ ਮੁਕਾਬਲੇ ਵਿੱਚ ਪਾਕਿਸਤਾਨ ਦੇ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ ਪ੍ਰੀ ਕੁਆਰਟਰ ਫਾਈਨਲ ਵਿੱਚ ਵੀ ਆਪਣੀ ਥਾਂ ਪੱਕੀ ਕਰ ਲਈ ਹੈ।

Banner

Commonwealth Medals Table_Punjabi

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)