ਅਫ਼ਗਾਨਿਸਤਾਨ : ਅਮਰੀਕਾ ਸਿਰਾਜੁੱਦੀਨ ਹੱਕਾਨੀ ਨੂੰ ਅੱਤਵਾਦੀ ਦੱਸਦਾ ਹੈ ਪਰ ਤਾਲਿਬਾਨ ਨੇ ਗ੍ਰਹਿ ਮੰਤਰੀ ਬਣਾਇਆ

ਤਾਲਿਬਾਨ ਨੇ ਆਫ਼ਗਾਨਿਸਤਾਨ ਵਿੱਚ ਅੰਤਰਿਮ ਸਰਕਾਰ ਦਾ ਐਲਾਨ ਕਰਦਿਆਂ ਦੇਸ਼ ਨੂੰ "ਇਸਲਾਮਿਕ ਅਮੀਰਾਤ" ਵਜੋਂ ਐਲਾਨਿਆ ਹੈ।

ਨਵੀਂ ਕੈਬਨਿਟ ਵਿੱਚ ਪੁਰਸ਼ਾਂ ਅਤੇ ਤਾਲਿਬਾਨ ਦੇ ਸੀਨੀਅਰ ਲੋਕਾਂ ਨੂੰ ਥਾਂ ਮਿਲੀ ਹੈ।

ਜਿਨ੍ਹਾਂ ਵਿੱਚ ਕੁਝ ਲੋਕ ਅਜਿਹਾ ਹਨ, ਜੋ ਪਿਛਲੇ ਦੋ ਦਹਾਕਿਆਂ ਤੋਂ ਅਮਰੀਕੀ ਸੈਨਾ 'ਤੇ ਹਮਲਿਆਂ ਲਈ ਜਾਣੇ ਜਾਂਦੇ ਹਨ।

ਸਰਕਾਰ ਦੀ ਅਗਵਾਈ ਮੁੱਲਾਹ ਮੁਹੰਮਦ ਹਸਨ ਅਖੁੰਦ ਕਰਨਗੇ, ਜੋ ਇਸ ਅੰਦੋਲਨ ਦੇ ਸੰਸਥਾਪਕ ਹਨ ਅਤੇ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਹਨ।

ਇਸ ਸਰਕਾਰ ਵਿੱਚ ਗ੍ਰਹਿ ਮੰਤਰੀ ਅਤੇ ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੁੱਦੀਨ ਹੱਕਾਨੀ, ਐੱਫਬੀਆਈ ਨੂੰ ਅੱਤਵਾਦੀ ਵਜੋਂ ਲੋੜੀਂਦੇ ਹਨ।

ਤਾਲਿਬਾਨ ਨੇ ਪਿਛਲੀ ਚੁਣੀ ਸਰਕਾਰ ਨੂੰ ਗਿਰਾ ਕੇ ਕਰੀਬ ਤਿੰਨ ਹਫ਼ਤਿਆਂ ਪਹਿਲਾਂ ਅਫ਼ਗਾਨਿਸਤਾਨ ਦੇ ਵਧੇਰੇ ਹਿੱਸੇ ਵਿੱਚ ਕਬਜ਼ਾ ਕਰ ਲਿਆ ਸੀ।

ਕਾਰਜਕਾਰਨੀ ਮੰਤਰੀਮੰਡਲ ਦਾ ਐਲਾਨ ਸਥਾਈ ਤਾਲਿਬਾਨ ਦੇ ਗਠਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਇਹ ਵੀ ਪੜ੍ਹੋ-

ਨਵੀਂ ਲੀਡਰਸ਼ਿਪ ਸਾਹਮਣੇ ਸਿਰਫ਼ ਦੇਸ਼ ਦੇ ਅਰਥਚਾਰੇ ਨੂੰ ਸਥਿਰ ਕਰਨ ਅਤੇ ਕੌਮਾਂਤਰੀ ਮਾਨਤਾ ਹਾਸਿਲ ਕਰਨ ਤੱਕ ਹੀ ਚੁਣੌਤੀਆਂ ਹਨ, ਬਲਕਿ ਉਹ ਹੋਰ ਕਈ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰੇਗੀ।

ਤਾਲਿਬਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇੱਕ ਸੰਮਲਿਤ ਸਰਕਾਰ ਚਾਹੁੰਦੇ ਹਨ। ਹਾਲਾਂਕਿ, ਮੰਗਲਵਾਰ ਨੂੰ ਐਲਾਨੀ ਗਈ ਸਰਕਾਰ ਦੇ ਕੈਬਨਿਟ ਮੰਤਰੀ ਪਹਿਲਾਂ ਤੋਂ ਸਥਾਪਿਤ ਤਾਲਿਬਾਨ ਨੇਤਾ ਹਨ ਅਤੇ ਇਸ ਵਿੱਚ ਕੋਈ ਔਰਤ ਨਹੀਂ ਸ਼ਾਮਿਲ ਨਹੀਂ ਹੈ।

ਮੰਤਰੀਆਂ ਨੇ ਇਸਲਾਮਿਕ ਕਾਨੂੰਨ ਲਾਗੂ ਕਰਨ ਲਈ ਕਿਹਾ

ਤਾਲਿਬਾਨ ਦੇ ਸਰਬਉੱਚ ਨੇਤਾ ਮੌਲਵੀ ਹਿਬਤੁੱਲਾਹ ਅਖੁੰਦਜ਼ਾਦਾ ਦੇ ਹਵਾਲੇ ਨਾਲ ਜਾਰੀ ਇੱਕ ਬਿਆਨ ਵਿੱਚ ਸ਼ਰੀਅਤ ਨੂੰ ਕਾਇਮ ਰੱਖਣ ਲਈ ਕਿਹਾ ਹੈ।

ਅੰਗਰੇਜ਼ੀ ਵਿੱਚ ਜਾਰੀ ਇਸ ਬਿਆਨ ਵਿੱਚ ਅੱਗੇ ਕਿਹਾ ਹੈ, "ਤਾਲਿਬਾਨ ਆਪਣੇ ਗੁਆਂਢੀਆਂ ਨਾਲ ਆਪਸੀ ਸਨਮਾਨ ਅਤੇ ਗੱਲਬਾਤ ਰਾਹੀਂ ਮਜ਼ਬੂਤ ਤੇ ਸਿਹਤਮੰਦ ਸਬੰਧ ਚਾਹੁੰਦਾ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਕੌਮਾਂਤਰੀ ਕਾਨੂੰਨਾਂ ਅਤੇ ਸੰਧੀਆਂ ਦਾ ਸਨਮਾਨ ਕਰਨਗੇ, "ਜੋ ਇਸਲਾਮਿਕ ਕਾਨੂੰਨ ਅਤੇ ਦੇਸ਼ ਦੀਆਂ ਕਦਰਾਂ-ਕੀਮਤਾਂ ਦੇ ਵਿਰੋਧ ਵਿੱਚ ਨਹੀਂ ਹਨ।"

ਹਿਬਤੁੱਲਾਹ ਅਖੁੰਦਜ਼ਾਦਾ ਕਦੇ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਏ।

ਪਿਛਲੇ ਮਹੀਨੇ ਅਫ਼ਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਇਹ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਪਹਿਲਾ ਬਿਆਨ ਹੈ।

ਸਾਲ 1996 ਤੋਂ 2001 ਵਿੱਚ ਜਦੋਂ ਪਹਿਲੀ ਵਾਰ ਤਾਲਿਬਾਨ ਸੱਤਾ ਵਿੱਚ ਆਏ ਸਨ ਤਾਂ ਹੁਣ ਨਵੇਂ ਅੰਤਰਿਮ ਪ੍ਰਧਾਨ ਮੰਤਰੀ ਬਣੇ ਹਸਨ ਅਖੁੰਦ ਉਦੋਂ ਡਿਪਟੀ ਵਿਦੇਸ਼ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ।

ਉਹ ਸੈਨਿਕ ਪੱਖ ਨਾਲੋਂ ਜ਼ਿਆਦਾ ਅੰਦੋਲਨ ਦੇ ਧਾਰਮਿਕ ਪੱਖ ਤੋਂ ਪ੍ਰਭਾਵਿਤ ਰਹੇ ਹਨ।

ਹਾਲ ਵਿੱਚ ਕੁਝ ਉਦਾਰਵਾਦੀ ਤਾਲਿਬਾਨੀਆਂ ਅਤੇ ਕੱਟੜਪੰਥੀ ਸਹਿਯੋਗੀਆਂ ਵਿਚਾਲੇ ਝੜਪਾਂ ਦੀਆਂ ਖ਼ਬਰਾਂ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਨੂੰ ਇੱਕ ਸਮਝੌਤੇ ਵਜੋਂ ਦੇਖਿਆ ਜਾ ਰਿਹਾ ਹੈ।

ਗ੍ਰਹਿ ਮੰਤਰੀ ਅਮਰੀਕਾ ਦੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਸ਼ਾਮਿਲ

ਕੈਬਨਿਟ ਵਿੱਚ ਨਵੇਂ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੁੱਦੀਨ ਹੱਕਾਨੀ, ਹੱਕਾਨੀ ਨੈੱਟਵਰਕ ਦੇ ਮੁਖੀ ਹਨ।

ਇਹ ਤਾਲਿਬਾਨ ਨਾਲ ਜੁੜੇ ਹੋਏ ਹਨ ਅਤੇ ਦੇਸ਼ ਵਿੱਚ ਦੋ ਦਹਾਕਿਆਂ ਦੌਰਾਨ ਹੋਏ ਸਭ ਤੋਂ ਘਾਤਕ ਹਮਲਿਆਂ ਦੇ ਪਿੱਛੇ ਰਹੇ ਹਨ।

ਇਨ੍ਹਾਂ ਹਮਲਿਆਂ ਵਿੱਚ ਸਾਲ 2017 ਵਿੱਚ ਵਾਪਰਿਆਂ ਟਰੱਕ ਬੰਬ ਵੀ ਸ਼ਾਮਿਲ ਹੈ, ਜਿਸ ਵਿੱਚ 150 ਲੋਕਾਂ ਦੀ ਮੌਤ ਹੋਈ ਸੀ।

ਤਾਲਿਬਾਨ ਤੋਂ ਵੱਖ ਹੱਕਾਨੀ ਨੈੱਟਵਰਕ ਨੂੰ ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਹੈ।

ਇਸ ਦੇ ਅਲਕਾਇਦਾ ਨਾਲ ਵੀ ਨੇੜਲੇ ਸਬੰਧ ਹਨ।

ਹੱਕਾਨੀ 'ਤੇ ਐੱਫਬੀਆਈ ਦੀ ਪ੍ਰੋਫਾਈਲ ਮੁਤਾਬਕ ਉਹ "ਜਨਵਰੀ 2008 ਵਿੱਚ ਕਾਬੁਲ ਦੇ ਹੋਟਲ ਵਿੱਚ ਹੋਏ ਹਮਲੇ ਸਬੰਧੀ ਪੁੱਛਗਿੱਛ ਲਈ ਲੋੜੀਂਦਾ ਹੈ, ਜਿਸ ਵਿੱਚ ਇੱਕ ਅਮਰੀਕੀ ਨਾਗਰਿਕ ਸਣੇ 6 ਲੋਕ ਮਾਰੇ ਗਏ ਸਨ।"

ਇਹ ਵੀ ਪੜ੍ਹੋ-

ਇਸ ਵਿੱਚ ਅੱਗੇ ਕਿਹਾ ਗਿਆ ਹੈ, "ਸੰਯੁਕਤ ਰਾਸ਼ਟਰ ਅਮਰੀਕਾ ਅਤੇ ਅਫ਼ਗਾਨਿਸਤਾਨ ਵਿੱਚ ਗਠਜੋੜ ਬਲਾਂ ਖ਼ਿਲਾਫ਼ ਹਮਲਿਆਂ ਵਿੱਚ ਸ਼ਾਮਿਲ ਸੀ।"

"ਹੱਕਾਨੀ ਸਾਲ 2008 ਵਿੱਚ ਸਾਬਕਾ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਉੱਤੇ ਹਮਲਿਆਂ ਦੀ ਕੋਸ਼ਿਸ਼ਾਂ ਵਿੱਚ ਸ਼ਾਮਿਲ ਸੀ।"

ਹੱਕਾਨੀ ਨੈੱਟਵਰਕ ਨੂੰ 12 ਸਤੰਬਰ 2011 ਵਿੱਚ ਕਾਬੁਲ ਵਿੱਚ ਅਮਰੀਕੀ ਦੂਤਾਵਾਸ ਅਤੇ ਨੇੜਲੇ ਨਾਟੋ ਟਿਕਾਣਿਆਂ 'ਤੇ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਇਸ ਹਮਲੇ ਵਿੱਚ 8 ਲੋਕ, ਜਿਨ੍ਹਾਂ ਵਿੱਚ 4 ਪੁਲਿਸ ਵਾਲੇ ਅਤੇ 4 ਨਾਗਰਿਕ ਸਨ ਮਾਰੇ ਗਏ ਸਨ।

ਹੋਰ ਨਿਯੁਕਤੀਆਂ

ਹੋਰ ਨਿਯੁਕਤੀਆਂ ਵਿੱਚ ਕਾਰਜਕਾਰੀ ਰੱਖਿਆ ਮੰਤਰੀ ਵਜੋਂ ਮੁੱਲਾ ਯਾਕੂਬ, ਕਾਰਜਕਾਰੀ ਵਿਦੇਸ਼ ਮੰਤਰੀ ਵਜੋਂ ਅਮੀਰ ਖ਼ਾਨ ਮੁਤਾਕੀ ਅਤੇ ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਮੁੱਲਾ ਅਬਦੁਲ ਸਲਾਮ ਹਨਫੀ ਨੂੰ ਦੋ ਡਿਪਟੀ ਪੀਐੱਮ ਨਿਯੁਕਤ ਕੀਤੇ ਗਏ ਹਨ।

ਬਰਾਦਰ ਇਸ ਤੋਂ ਪਹਿਲਾਂ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਰਹੇ ਹਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਅਮਰੀਕਾ ਦੇ ਵਾਪਸੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।

ਯਾਕੂਬ ਤਾਲਿਬਾਨ ਦੇ ਸੰਸਥਾਪਕ ਅਤੇ ਮਰਹੂਮ ਸਰਬਉੱਚ ਨੇਤਾ ਮੁੱਲਾ ਉਮਰ ਦੇ ਬੇਟੇ ਹਨ।

ਮੁੱਖ ਕੌਮਾਂਤਰੀ ਪੱਤਰਕਾਰ ਲਾਇਸ ਡੂਸੇ ਦਾ ਵਿਸ਼ਲੇਸ਼ਣ

ਇੱਕ ਅੰਦੋਲਨ ਜੋ ਲੰਬੇ ਸਮੇਂ ਚੱਲ ਰਿਹਾ ਅਤੇ ਜਿਸ ਦਾ ਨਾਮ ਦੁਨੀਆਂ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਲੈਂਦੀ ਹੈ, ਹੁਣ ਉਹ ਦੁਨੀਆਂ ਭਰ ਦੀਆਂ ਸਰਕਾਰਾਂ ਵੱਲੋਂ ਵਰਤੇ ਜਾਂਦੇ ਅਹੁਦਿਆਂ ਦਾ ਐਲਾਨ ਕਰ ਰਿਹਾ ਹੈ।

ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾਹ ਅਖੁੰਦ, ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਪ੍ਰਮੁੱਖ ਫੌਜੀ ਅਤੇ ਸਿਆਸੀ ਹਸਤੀਆਂ ਵਿਚਾਲੇ ਦੁਸ਼ਮਣੀ ਦੀਆਂ ਰਿਪੋਰਟਾਂ ਤੋਂ ਬਾਅਦ ਸਮਝੌਤੇ ਦੇ ਉਮੀਦਵਾਰ ਵਜੋਂ ਪੇਸ਼ ਹੋਏ ਹਨ।

ਇਸ ਦਾ ਦੇਖਭਾਲ ਵਾਲਾ ਸੁਭਾਅ ਸਾਹ ਲੈਣ ਦੀ ਥਾਂ ਦਿੰਦਾ ਹੈ ਕਿਉਂਕਿ ਤਾਲਿਬਾਨ ਬੰਦੂਕਾਂ ਤੋਂ ਸਰਕਾਰ ਵੱਲ ਵਧ ਰਹੇ ਹਨ।

ਇਹ ਤਾਲਿਬਾਨ ਦੇ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਂਦਾ ਹੈ ਕਿ ਤਾਲਿਬਾਨ ਦੀ ਜਿੱਤ ਦਾ ਮਤਲਬ ਹੈ ਸਿਰਫ਼ ਤਾਲਿਬਾਨ ਸ਼ਾਸਨ ਹੋ ਸਕਦਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ "ਸੰਮਲਿਤ" ਸਰਕਾਰ ਦੇ ਸੱਦੇ ਖ਼ਿਲਾਫ਼ ਜੋਰ ਦਿੱਤਾ ਹੈ।

ਉਹ ਸਾਬਕਾ ਸਿਆਸੀ ਹਸਤੀਆਂ ਅਤੇ ਅਧਿਕਾਰੀਆਂ ਨੂੰ ਸ਼ਾਮਿਲ ਕਰਨ ਤੋਂ ਕਤਰਾਉਂਦੇ ਸਨ, ਜਿਨ੍ਹਾਂ ਦੇ ਨਾਮ ਮੋਹਰੀ ਰਹੇ ਸਨ ਅਤੇ ਉਹ ਖ਼ਾਸ ਕਰ ਕੇ ਭ੍ਰਿਸ਼ਟਾਚਾਰ ਲਈ ਜਾਣੇ ਜਾਂਦੇ ਸਨ।

ਇੱਕ ਰਿਪੋਰਟ ਮੁਤਾਬਕ, "ਜਦੋਂ ਦੂਜੇ ਦੇਸ਼ ਆਪਣਾ ਮੰਤਰੀਮੰਡਲ ਚੁਣ ਲੈਂਦੇ ਹਨ ਤਾਂ ਦੂਜਿਆਂ ਨੂੰ ਸਾਨੂੰ ਵੀ ਆਪਣਾ ਮੰਤਰੀਮੰਡਲ ਚੁਣ ਲੈਣ ਦੇਣਾ ਚਾਹੀਦਾ ਹੈ।"

ਜਿਥੋਂ ਤੱਕ ਔਰਤਾਂ ਦੀ ਗੱਲ ਹੈ, ਉਨ੍ਹਾਂ ਨੂੰ ਕਦੇ ਮੰਤਰੀ ਵਜੋਂ ਨਹੀਂ ਨਿਵਾਜਿਆ ਜਾਂਦਾ ਸੀ, ਅਜਿਹਾ ਲਗਦਾ ਸੀ ਕਿ ਔਰਤਾਂ ਦੇ ਮਾਮਲਿਆਂ ਸਬੰਧੀ ਮੰਤਰਾਲੇ ਨੂੰ ਫਿਲਹਾਲ ਲਈ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।

ਔਰਤਾਂ ਦੀ ਸ਼ਮੂਲੀਅਤ ਨਾ ਹੋਣ ਬਾਰੇ ਪੁੱਛੇ ਗਏ ਸਵਾਲ 'ਤੇ ਤਾਲਿਬਾਨ ਦੇ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਮੰਤਰੀ ਮੰਡਲ ਨੂੰ ਅਜੇ ਤੱਕ ਅਤਿੰਮ ਰੂਪ ਨਹੀਂ ਦਿੱਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਰਕਾਰ ਦਾ ਐਲਾਨ ਉਦੋਂ ਹੋਇਆ ਜਦੋਂ ਤਾਲਿਬਾਨ ਲੜਾਕਿਆਂ ਨੇ ਕਾਬੁਲ ਵਿੱਚ ਮੁਜ਼ਾਹਰਾ ਕਰ ਰਹੇ ਸੈਂਕੜੇ ਲੋਕਾਂ, ਖ਼ਾਸ ਤੌਰ 'ਤੇ ਔਰਤਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਗੋਲੀਆਂ ਚਲਾਈਆਂ।

ਘਟਨਾ ਵਾਲੀ ਥਾਂ ਦੀ ਵੀਡੀਓ ਫੁਟਵੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਭੀੜ ਸੁਰੱਖਿਆ ਲਈ ਭੱਜ ਰਹੀ ਹੈ, ਜਦ ਕਿ ਗੋਲੀਆਂ ਦੀ ਚੱਲਣ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ।

ਤਾਲਿਬਾਨ ਹੁਣ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ੇ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਕਾਬੁਲ ਦੇ ਉੱਤਰ ਵਿੱਚ ਸਥਿਤ ਪੰਜਸ਼ੀਰ ਘਾਟੀ ਦੇ ਵਿਦਰੋਹੀਆਂ ਨੂੰ ਹਰਾ ਦਿੱਤਾ ਹੈ।

ਦਿ ਨੈਸ਼ਨਲ ਰੈਸਿਸਟੈਂਸਟ ਫਰੰਟ ਆਫ ਅਫ਼ਗਾਨਿਸਤਾਨ (ਐੱਨਆਰਐੱਫ) ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ, "ਤਾਲਿਬਾਨ ਦੀ ਕੈਬਨਿਟ ਨੂੰ ਗ਼ੈਰ-ਕਾਨੂੰਨੀ ਅਤੇ ਅਫ਼ਗਾਨ ਲੋਕਾਂ ਨਾਲ ਦੁਸ਼ਮਣੀ ਦਾ ਸੰਕੇਤ ਮੰਨਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)