You’re viewing a text-only version of this website that uses less data. View the main version of the website including all images and videos.
ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
ਕੈਨੇਡਾ ਸਰਕਾਰ ਨੇ ਮਹਾਮਾਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਚੱਲਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਪਾਬੰਦੀ ਨੂੰ 21 ਸਤੰਬਰ,2021 ਤੱਕ ਵਧਾ ਦਿੱਤਾ ਹੈ।
ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਜਨ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਭਾਵੇਂ ਕਿ ਕਈ ਦੇਸਾਂ ਨੇ ਕੈਨੇਡਾ ਵਾਂਗ ਹਵਾਈ ਯਾਤਰਾ ਉੱਤੇ ਪਾਬੰਦੀ ਲਾਈ ਹੋਈ ਹੈ, ਪਰ ਇੰਗਲੈਂਡ , ਅਮਰੀਕਾ, ਸਪੇਨ , ਯੂਏਈ ਨੇ ਹੁਣ ਇਸ ਨੂੰ ਹਟਾ ਲਿਆ ਹੈ।
ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਤੋਂ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ।
ਕੇਂਦਰੀ ਰਾਜ ਵਿਦੇਸ਼ ਮੰਤਰੀ ਮੁਰਲੀਧਰਨ ਨੇ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਮੁਤਾਬਕ ਅਮਰੀਕਾ, ਯੂਕੇ, ਕੈਨੇਡਾ,ਜਰਮਨੀ ਅਤੇ ਨੀਦਰਲੈਂਡ ਨੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਯਾਤਰਾ ਵਿਚ ਢਿੱਲ ਦਿੱਤੀ ਹੈ ਅਤੇ ਭਵਿੱਖ ਵਿੱਚ ਹੋਰ ਦੇਸ਼ਾਂ ਨਾਲ ਵੀ ਉਡਾਨਾਂ ਮੁੜ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜ੍ਹੋ-
ਭਾਰਤ ਅਤੇ ਕੈਨੇਡਾ ਦਰਮਿਆਨ ਸਿੱਧੀਆਂ ਕਮਰਸ਼ੀਅਲ ਉਡਾਨਾਂ ਰੱਦ ਕੀਤੀਆਂ ਗਈਆਂ ਹਨ ਪਰ ਮਿਲਟਰੀ ਉਡਾਨਾਂ,ਕਾਰਗੋ ਅਤੇ ਮੈਡੀਕਲ ਟਰਾਂਸਫਰ ਨਾਲ ਜੁੜੀਆਂ ਉਡਾਨਾਂ ਉਪਰ ਕੋਈ ਰੋਕ ਨਹੀਂ ਲਗਾਈ ਗਈ।
ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਵੀ ਟਵੀਟ ਰਾਹੀਂ ਹਵਾਈ ਉਡਾਨਾਂ ਉੱਤੇ ਪਾਬੰਦੀ ਅੱਗੇ ਵਧਾਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਭਾਰਤ ਤੋਂ ਅਸਿੱਧੇ ਤੌਰ ਤੇ ਤੀਸਰੇ ਦੇਸ਼ ਰਾਹੀਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੀ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ। ਅਜਿਹੇ ਯਾਤਰੀਆਂ ਨੂੰ ਤੀਸਰੇ ਦੇਸ਼ ਤੋਂ ਕੈਨੇਡਾ ਦੀ ਉਡਾਨ ਤੋਂ ਪਹਿਲਾਂ ਕੋਵਿਡ-19 ਟੈਸਟ ਕਰਵਾਉਣਾ ਪਵੇਗਾ।
ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਭਾਰਤ ਸਰਕਾਰ ਨਾਲ ਮਿਲ ਕੇ ਛੇਤੀ ਹੀ ਸਿੱਧੀਆਂ ਉਡਾਨਾਂ ਦੁਬਾਰਾ ਸ਼ੁਰੂ ਕਰਨ ਲਈ ਹੱਲ ਕੱਢੇਗੀ।
ਕਿਹੜੇ ਦੇਸ ਦੀ ਕਿੰਨੀ ਪਾਬੰਦੀ
ਭਾਰਤ ਵਿੱਚ ਮਹਾਂਮਾਰੀ ਦੇ ਕੁਝ ਹੱਦ ਤੱਕ ਹਾਲਾਤ ਸੁਧਰਨ ਤੋਂ ਬਾਅਦ ਕਈ ਦੇਸ਼ਾਂ ਨੇ ਹਵਾਈ ਯਾਤਰਾ ਸਬੰਧੀ ਢਿੱਲ ਦਿੱਤੀ ਹੈ ਪਰ ਕਈ ਦੇਸ਼ਾਂ ਤੋਂ ਭਾਰਤ ਦੀਆਂ ਉਡਾਣਾਂ ਹੁਣ ਵੀ ਰੱਦ ਹਨ।
ਸਾਊਦੀ ਅਰਬ ਅਤੇ ਭਾਰਤ ਵਿਚਕਾਰ ਉਡਾਣਾਂ ਰੱਦ ਹਨ ਅਤੇ ਦੋਵੇਂ ਸਰਕਾਰਾਂ ਇਨ੍ਹਾਂ ਨੂੰ ਮੁੜ ਚਾਲੂ ਕਰਨ ਬਾਰੇ ਗੱਲਬਾਤ ਕਰ ਰਹੀਆਂ ਹਨ।
ਫਿਲਪੀਨਜ਼ ਨੇ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਉਡਾਨਾਂ ਉਪਰ 15 ਅਗਸਤ ਤੱਕ ਰੋਕ ਲਗਾਈ ਹੈ।
ਭਾਰਤ ਅਤੇ ਅਰਬ ਅਮੀਰਾਤ ਦੀਆਂ ਉਡਾਨਾਂ ਉੱਪਰ ਵੀ ਰੋਕ ਸੀ ਪਰ ਹੁਣ ਇਹ 7 ਅਗਸਤ ਤੋਂ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਹਨ। ਫਿਲਹਾਲ ਇਹ ਰੋਕ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ।
ਭਾਰਤ ਅਤੇ ਕੈਨੇਡਾ ਵਿਚਕਾਰ ਸਿੱਧੀਆਂ ਉਡਾਨਾਂ ਪਹਿਲਾਂ 21 ਅਗਸਤ ਤੱਕ ਰੱਦ ਸਨ ਪਰ ਹੁਣ ਇਸ ਵਿੱਚ ਇੱਕ ਮਹੀਨਾ ਹੋਰ ਵਾਧਾ ਕਰ ਦਿੱਤਾ ਗਿਆ ਹੈ।
ਕੋਰੋਨਾਵਾਇਰਸ ਦੇ ਡੈਲਟਾ ਵੇਰੀਐਂਟ ਤੋਂ ਬਾਅਦ ਜ਼ਿਆਦਾਤਰ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ।
ਜਰਮਨੀ ਅਤੇ ਫਰਾਂਸ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਢਿੱਲ ਦਿੱਤੀ ਹੈ। ਕੋਰੋਨਾ ਵਾਇਰਸ ਖ਼ਿਲਾਫ਼ ਵੈਕਸੀਨ ਦੀ ਪੂਰੀ ਡੋਜ਼ ਲਗਵਾ ਚੁੱਕੇ ਯਾਤਰੀ ਫਰਾਂਸ ਜਾ ਸਕਦੇ ਹਨ।
ਇਹ ਵੀ ਪੜ੍ਹੋ: