ਆਈਪੀਪੀਸੀ ਰਿਪੋਰਟ ਅਨੁਸਾਰ ਮੌਸਮੀ ਬਦਲਾਅ ਕਾਰਨ ਮਾਨਸੂਨ ਇਸ ਤਰ੍ਹਾਂ ਪ੍ਰਭਾਵਿਤ ਹੋਵੇਗਾ

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਮਨੁੱਖਾਂ ਦਾ ਮੌਸਮ ਉੱਤੇ ਮਾੜਾ ਅਸਰ ਹੁਣ ਸਾਬਿਤ ਹੋ ਚੁੱਕਿਆ ਹੈ।

ਰਿਪੋਰਟ ਅਨੁਸਾਰ ਮੌਸਮ ਨੂੰ ਗਰਮ ਕਰਨ ਵਾਲੀਆਂ ਗੈਸਾਂ ਦੇ ਨਿਰੰਤਰ ਨਿਕਾਸ ਨਾਲ ਸਿਰਫ ਇੱਕ ਦਹਾਕੇ ਵਿੱਚ ਤਾਪਮਾਨ ਇੱਕ ਅਹਿਮ ਪੱਧਰ ਤੋਂ ਉੱਪਰ ਜਾ ਸਕਦਾ ਹੈ।

ਰਿਪੋਰਟ ਅਨੁਸਾਰ ਇਸ ਸ਼ਤਾਬਦੀ ਦੇ ਅੰਤ ਤੱਕ ਸਮੁੰਦਰ ਦੇ ਪੱਧਰ ਦੇ ਦੋ ਮੀਟਰ ਤੱਕ ਵੱਧਣ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਹੈ।

ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਅੰਤਰ -ਸਰਕਾਰੀ ਪੈਨਲ ਆਨ ਕਲਾਈਮੇਟ ਚੇਂਜ (ਆਈਪੀਸੀਸੀ) ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿਚ ਜਿਸ 14,000 ਤੋਂ ਵੱਧ ਵਿਗਿਆਨਕ ਪੇਪਰਾਂ ਦਾ ਅਧਿਐਨ ਕੀਤਾ ਹੈ।

ਆਉਣ ਵਾਲੇ ਦਹਾਕਿਆਂ ਵਿੱਚ ਜਲਵਾਯੂ ਪਰਿਵਰਤਨ ਵਿਸ਼ਵ ਨੂੰ ਕਿਵੇਂ ਬਦਲ ਦੇਵੇਗਾ ਇਸ ਬਾਰੇ ਇਹ ਸਭ ਤੋਂ ਤਾਜ਼ਾ ਰਿਪੋਰਟ ਹੈ।

ਵਿਗਿਆਨੀ ਕਹਿੰਦੇ ਹਨ ਕਿ ਇਹ ਬਹੁਤ ਵੱਡੀ ਖ਼ਬਰ ਹੋਵੇਗੀ, ਪਰ ਇਹ 'ਉਮੀਦ ਦਾ ਇੱਕ ਛੋਟਾ ਜਿਹਾ ਟੁਕੜਾ' ਹੈ।

ਇਹ ਵੀ ਪੜ੍ਹੋ:

ਆਈਪੀਸੀਸੀ ਰਿਪੋਰਟ ਦੇ ਕੁਝ ਤੱਥ

  • 21ਵੀਂ ਸਦੀ ਦੌਰਾਨ ਗਰਮ ਹਵਾਵਾਂ ਅਤੇ ਹੁੰਮਸ ਵਧੇਰੇ ਤੇਜ਼ੀ ਨਾਲ ਅਤੇ ਲਗਾਤਾਰ ਹੋਵੇਗੀ
  • ਵਧੀ ਹੋਈ ਅੰਤਰ-ਸਾਲਾਨਾ ਪਰਿਵਰਤਨ ਕਾਰਨ 21ਵੀਂ ਸਦੀ ਦੌਰਾਨ ਸਾਲਾਨਾ ਅਤੇ ਗਰਮੀਆਂ ਦਾ ਮਾਨਸੂਨ ਬਰਸਾਤਾਂ, ਦੋਵਾਂ ਵਿੱਚ ਵਾਧਾ ਹੋਵੇਗਾ।
  • ਧਰਤੀ ਦਾ ਤਾਪਮਾਨ 1850-1900 ਦੇ ਮੁਕਾਬਲੇ 2011-2020 ਦੇ ਦਹਾਕੇ ਵਿੱਚ 1.09 ਡਿਗਰੀ ਸੈਲਸੀਅਸ ਜ਼ਿਆਦਾ ਸੀ।
  • ਪਿਛਲੇ ਪੰਜ ਸਾਲ 1850 ਤੋਂ ਲੈ ਕੇ ਹੁਣ ਤੱਕ ਦੇ ਸਭ ਤੋਂ ਵੱਧ ਗਰਮੀ ਵਾਲੇ ਸਾਲ ਰਹੇ ਹਨ।
  • ਪਿਛਲੇ ਕੁਝ ਸਮੇਂ ਵਿੱਚ ਸਮੁੰਦਰ ਦਾ ਪੱਧਰ ਵਧਣ ਦੀ ਰਫ਼ਤਾਰ 1901-1971 ਦੇ ਮੁਕਾਬਲੇ ਤਿੰਨ ਗੁਣਾ ਵਧੀ ਹੈ।
  • 1990 ਤੋਂ ਬਾਅਦ ਗਲੇਸ਼ੀਅਰ ਅਤੇ ਆਰਕਟਿਕ ਖੇਤਰ ਵਿੱਚ ਬਰਫ਼ ਪਿਘਲਣ ਅਤੇ ਘਟਣ ਲਈ ਮਨੁੱਖ ਵੱਡੇ ਪੱਧਰ ’ਤੇ ਜ਼ਿੰਮੇਵਾਰ ਹੈ।
  • 1950 ਤੋਂ ਬਾਅਦ ਗਰਮੀ ਨਾਲ ਜੁੜੀਆਂ ਘਟਨਾਵਾਂ ਜਿਸ ਵਿੱਚ ਗਰਮੀ ਦੀਆਂ ਲਹਿਰਾਂ ਸ਼ਾਮਿਲ ਹਨ ਵਿੱਚ ਤੀਬਰਤਾ ਨਾਲ ਵਾਧਾ ਹੋਇਆ ਹੈ। ਠੰਢ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਅਤੇ ਉਹ ਘੱਟ ਜਾਨਲੇਵਾ ਸਨ।

ਆਈਪੀਸੀਸੀ ਪੈਨਲ ਕੀ ਹੈ

ਆਈਪੀਸੀਸੀ ਸਰਕਾਰਾਂ ਨੂੰ ਵਧਦੀ ਆਲਮੀ ਤਪਸ਼ ਬਾਰੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਦੀ ਹੈ ਤਾਂ ਜੋ ਉਹ ਆਪਣੀਆਂ ਨੀਤੀਆਂ ਨੂੰ ਉਸ ਹਿਸਾਬ ਨਾਲ ਬਣਾ ਸਕਣ।

ਮੌਸਮੀ ਤਬਦੀਲੀ ਬਾਰੇ ਇਸਦੀ ਪਹਿਲੀ ਵਿਆਪਕ ਮੁਲਾਂਕਣ ਰਿਪੋਰਟ 1992 ਵਿੱਚ ਪ੍ਰਕਾਸ਼ਤ ਹੋਈ ਸੀ।

ਇਸੇ ਲੜੀ ਵਿਚ ਇਹ ਛੇਵੀਂ ਰਿਪੋਰਟ ਆ ਰਹੀ ਹੈ, ਜਿਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਜਿਸ ਵਿੱਚ ਪਹਿਲੀ ਮੌਸਮੀ ਤਬਦੀਲੀ ਦੇ ਭੌਤਿਕ ਵਿਗਿਆਨ ਉੱਤੇ ਅਧਾਰਤ ਹੈ ਅਤੇ ਸੋਮਵਾਰ ਨੂੰ ਪ੍ਰਕਾਸ਼ਤ ਕੀਤੀ ਗਈ ਹੈ।

ਬਾਕੀ ਹਿੱਸਿਆਂ ਵਿੱਚ, ਇਸਦੇ ਪ੍ਰਭਾਵ ਅਤੇ ਹੱਲ ਦੀ ਸਮੀਖਿਆ ਕੀਤੀ ਗਈ ਹੈ।

195 ਸਰਕਾਰਾਂ ਦੇ ਵਿਗਿਆਨੀਆਂ ਅਤੇ ਨੁਮਾਇੰਦਿਆਂ ਦੇ ਅਧਿਐਨ ਅਤੇ ਸੁਝਾਵਾਂ ਦੇ ਆਧਾਰ ਉੱਤੇ ਇਸ ਦਾ ਸੰਖੇਪ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਮੌਸਮੀ ਤਬਦੀਲੀ ਉੱਤੇ ਅੰਤਰ ਸਰਕਾਰੀ ਪੈਨਲ ਸੰਯੁਕਤ ਰਾਸ਼ਟਰ ਦੀ ਇੱਕ ਸੰਸਥਾ ਹੈ, ਜੋ 1988 ਵਿੱਚ ਮੌਸਮੀ ਤਬਦੀਲੀ ਦੇ ਵਿਗਿਆਨ ਦਾ ਮੁਲਾਂਕਣ ਕਰਨ ਲਈ ਸਥਾਪਤ ਕੀਤੀ ਗਈ ਸੀ।

ਵਾਤਾਵਰਨ ਤਬਦੀਲੀ ਦਾ ਜੰਗਲੀ ਜੀਵਾਂ 'ਤੇ ਅਸਰ

ਮੌਸਮੀ ਘਟਨਾਵਾਂ ਕਰਕੇ ਜਾਨਵਰ ਅਤੇ ਉਨ੍ਹਾਂ ਦੇ ਰਹਿਣ ਵਾਲੀਆਂ ਥਾਵਾਂ ਅਕਸਰ ਤਬਾਹ ਹੋ ਜਾਂਦੀਆਂ ਹਨ

ਮਿਸਾਲ ਵਜੋਂ, ਸਾਲ 2019 ਦੇ ਅਖ਼ੀਰ ਅਤੇ ਸਾਲ 2020 ਦੀ ਸ਼ੁਰੂਆਤ ਵਿੱਚ ਆਸਟ੍ਰੇਲੀਆ ਦੇ ਜੰਗਲ ਨੂੰ ਲੱਗੀ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕਰੀਬ 300 ਕਰੋੜ ਜਾਨਵਰ ਜਾਂ ਤਾਂ ਮਰ ਗਏ ਅਤੇ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।

ਉੱਥੇ ਹੀ ਸਮੁੰਦਰੀ ਬਰਫ਼ ਪਿਘਲਣ ਦਾ ਮਤਲਬ ਹੈ ਕਿ ਧਰੁਵੀ ਭਾਲੂ ਜਿਵੇਂ ਪੋਲਰ ਬੀਅਰ ਵਰਗੇ ਜਾਨਵਰਾਂ ਨੂੰ ਆਪਣੇ ਆਵਾਸ ਸਥਾਨ ਗੁਆਉਣ ਦਾ ਡਰ ਹੈ।

ਗਰਮ ਗ੍ਰਹਿ ਪੌਦਿਆਂ ਲਈ ਵੀ ਨੁਕਸਾਨਦਾਇਕ ਹੈ, ਪਿਛਲੇ ਸਾਲ ਦੇ ਇੱਕ ਅਧਿਐਨ ਮੁਤਾਬਕ ਵਾਤਾਵਰਨ ਤਬਦੀਲੀ ਕਾਰਨ ਗ੍ਰਹਿ ਦੇ 40 ਫੀਸਦ ਪੌਦਿਆਂ ਦੇ ਲੁਪਤ ਹੋਣ ਦਾ ਖ਼ਤਰਾ ਹੈ।

‘ਕੋਈ ਵੀ ਸੁਰੱਖਿਅਤ ਨਹੀਂ ਹੈ’

ਅੱਜ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੇ ਕਾਰਜਕਾਰੀ ਨਿਦੇਸ਼ਕ, ਇੰਗਰ ਐਂਡਰਸਨ ਨੇ ਕਿਹਾ ਹੈ ਕਿ ਮਾਹਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੱਕ ਗਰਮ ਗ੍ਰਹਿ ਦੇ ਸਿੱਟਿਆਂ ਬਾਰੇ ਚਿਤਾਵਨੀ ਦੇ ਰਹੇ ਸਨ।

"ਦੁਨੀਆਂ ਨੇ ਸੁਣੀ ਪਰ ਕਿਸੇ ਨੇ ਲੋੜੀਂਦੀ ਕਾਰਵਾਈ ਨਹੀਂ ਕੀਤੀ ਅਤੇ ਸਿੱਟੇ ਵਜੋਂ, ਜਲਵਾਯੂ ਤਬਦੀਲੀ ਦੀ ਸਮੱਸਿਆ ਅੱਜ ਹੈ। ਕੋਈ ਵੀ ਸੁਰੱਖਿਅਤ ਨਹੀਂ ਹੈ ਅਤੇ ਸਭ ਤੇਜ਼ੀ ਨਾਲ ਖ਼ਰਾਬ ਹੋ ਰਿਹਾ ਹੈ। ਸਾਨੂੰ ਵਾਤਾਵਰਨ ਤਬਦੀਲੀ ਨੂੰ ਤਤਕਾਲ ਖ਼ਤਰੇ ਵਜੋਂ ਦੇਖਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਕਿ ਇਹ ਮਨੁੱਖਤਾ ਦੀ ਸ਼ਕਤੀ ਜ਼ਰੂਰੀ ਤਬਦੀਲੀ ਕਰਨ ਲਈ ਸੀ, ਪਰ ਹੁਣ ਬਰਬਾਦ ਕਰਨ ਦਾ ਸਮਾਂ ਨਹੀਂ ਹੈ।

"ਅਸੀਂ ਅਤੀਤ ਦੀਆਂ ਗ਼ਲਤੀਆਂ ਨੂੰ ਸੁਧਾਰ ਨਹੀਂ ਸਕਦੇ ਪਰ ਸਿਆਸਤ ਅਤੇ ਵਪਾਰਕ ਨੇਤਾਵਾਂ ਦੀ ਇਹ ਪੀੜ੍ਹੀ, ਜਾਗਰੂਕ ਨਾਗਰਿਕਾਂ ਦੀ ਇਹ ਪੀੜ੍ਹੀ ਚੀਜ਼ਾਂ ਨੂੰ ਸਹੀ ਕਰ ਸਕਦੀ ਹੈ।"

"ਇਹ ਪੀੜ੍ਹੀ ਪ੍ਰਣਾਲੀਗਤ ਤਬਦੀਲੀਆਂ ਲਿਆ ਸਕਦੀ ਹੈ, ਜੋ ਗ੍ਰਹਿ ਨੂੰ ਗਰਮ ਹੋਣ ਤੋਂ ਰੋਕਣਗੀਆਂ, ਸਾਰਿਆਂ ਨੂੰ ਨਵੀਆਂ ਤਬਦੀਲੀਆਂ ਦੇ ਅਨੁਕੂਲ ਬਣਾਉਣ ਵਿੱਚ ਮਦਦ ਕਰਨਗੀਆਂ ਅਤੇ ਸ਼ਾਂਤੀ, ਖੁਸ਼ਹਾਲੀ ਤੇ ਸਮਾਨਤਾ ਵਾਲੀ ਦੁਨੀਆਂ ਦਾ ਨਿਰਮਾਣ ਕਰਨਗੀਆਂ।"

"ਵਾਤਾਵਰਨ ਤਬਦੀਲੀ ਵੀ ਹੁਣ ਹੈ ਤੇ ਅਸੀਂ ਵੀ ਹਾਂ ਅਤੇ ਜੇਕਰ ਅਜਿਹੇ ਵੀ ਅਸੀਂ ਕੁਝ ਨਾਲ ਕੀਤਾ ਤਾਂ ਕੌਣ ਕਰੇਗਾ?"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)