You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ : ਵੈਕਸੀਨ ਕੌਕਟੇਲ ਕੀ ਹੈ, ਜਿਸ ਦੇ ਚੰਗੇ ਅਸਰ ਦੇ ਬਾਵਜੂਦ ਭਾਰਤ ਇਸਦੀ ਮੰਨਜ਼ੂਰੀ ਨਹੀਂ ਦੇ ਰਿਹਾ
ਜਿਵੇਂ ਕਿ ਕੌਕਟੇਲ ਸ਼ਬਦ ਸੁਣ ਕੇ ਸਾਨੂੰ ਪਤਾ ਲਗਦਾ ਹੈ ਕਿ ਇੱਕ ਡ੍ਰਿੰਕ ਵਿੱਚ ਕੋਈ ਦੂਜੀ ਡ੍ਰਿੰਕ ਮਿਲਾਉਣ ਨਾਲ ਉਹ ਕੌਕਟੇਲ ਬਣ ਜਾਂਦੀ ਹੈ ਪਰ ਕੀ ਹੋਵੇਗਾ ਜੇਕਰ ਕੋਵਿਡ-19 ਟੀਕਿਆਂ ਦਾ ਕੌਕਟੇਲ ਹੋਵੇ?
ਕੀ ਕੌਕਟੇਲ ਵਾਕਈ ਅਸਰਦਾਰ ਹੋਵੇਗੀ। ਆਓ ਦੇਖਦੇ ਹਾਂ,
ਉੱਤਰ ਪ੍ਰਦੇਸ਼ ਵਿੱਚ ਇੱਕ ਅਜੀਬ ਤਰ੍ਹਾਂ ਦੀ ਘਟਨਾ ਵਾਪਰੀ। ਓਡਹੀ ਕਲਾਂ ਪਿੰਡ ਦੇ 20 ਲੋਕਾਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਖ਼ੁਰਾਕ ਮਿਲੀ।
ਜਦੋਂ ਉਹ ਦੂਜੀ ਡੋਜ਼ ਲੈਣ ਗਏ ਤਾਂ ਸੈਂਟਰ ਦੇ ਸਟਾਫ਼ ਨੇ ਉਨ੍ਹਾਂ ਨੂੰ ਕੋਵੈਕਸੀਨ ਦਾ ਟੀਕਾ ਲਗਾਇਆ।
ਕੇਂਦਰ ਸਰਕਾਰ ਨੇ ਵਾਰ-ਵਾਰ ਕਿਹਾ ਸੀ ਕਿ ਵੈਕਸੀਨ ਦਾ ਡੋਜ਼ ਨਾ ਮਿਲਾਓ, ਇਸ ਲਈ ਇਸ ਘਟਨਾ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਹੈ।
ਫਿਰ ਅਜਿਹੇ ਮਿਲੇ-ਜੁਲੇ ਟੀਕਿਆਂ ਵਾਲਿਆਂ 'ਤੇ ਨਜ਼ਰ ਰੱਖੀ ਗਈ, ਇਹ ਵੀ ਦੇਖਿਆ ਕਿ ਉਨ੍ਹਾਂ 'ਤੇ ਗੰਭੀਰ ਉਲਟ ਅਸਰ ਤਾਂ ਨਹੀਂ ਹੋਇਆ।
ਇਹ ਵੀ ਪੜ੍ਹੋ-
ਟੀਕਾ ਲਗਵਾਉਣ ਵਾਲੀ ਥਾਂ 'ਤੇ ਦਰਦ ਅਤੇ ਸੋਜਿਸ਼ ਤੋਂ ਇਲਾਵਾ ਕੋਈ ਗੰਭੀਰ ਅਸਰ ਨਹੀਂ ਹੋਇਆ।
ਇਨ੍ਹਾਂ ਲੋਕਾਂ ਦੇ ਅਧਿਐਨ ਤੋਂ ਬਾਅਦ, ਆਈਸੀਐੱਮਆਰ ਦੇ ਵਿਗਿਆਨੀਆਂ ਨੇ ਇਹ ਵੀ ਕਿਹਾ ਦੇਖਿਆ ਕਿ ਇਨ੍ਹਾਂ ਲੋਕਾਂ ਵਿੱਚ ਇੱਕ ਹੀ ਟੀਕੇ ਦੀਆਂ ਦੋ ਡੋਜ਼ਾਂ ਲੈਣ ਵਾਲੇ ਲੋਕਾਂ ਦੀ ਤੁਲਨਾ ਵਿੱਚ ਬਿਹਤਰ ਐਂਟੀਬੌਡੀਜ਼ ਮਿਲੇ ਹਨ।
ਇੰਨਾਂ ਹੀ ਨਹੀਂ, ਉਹ ਅਲਫ਼ਾ, ਬੀਟਾ ਅਤੇ ਡੈਲਟਾ ਵੈਰੀਐਂਟ ਖ਼ਿਲਾਫ਼ ਬਿਹਤਰ ਪ੍ਰਤੀਰੋਧਤਾ ਵਿਕਸਿਤ ਕਰਨ ਦੇ ਸਮਰੱਥ ਸਨ।
ਹੁਣ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਕਿਸੇ ਨੂੰ ਲੱਗ ਸਕਦਾ ਹੈ ਕਿ ਜੇਕਰ ਦੋਵੇਂ ਟੀਕੇ ਕੋਵਿਡ ਲਈ ਹਨ ਤਾਂ ਉਹ ਇੱਕੋ ਜਿਹੇ ਹੀ ਕੰਮ ਕਰ ਸਕਦੇ ਹਨ।
ਇਨ੍ਹਾਂ ਟੀਕਿਆਂ ਦਾ ਕੰਮ ਬਰਾਬਰ ਹੈ ਪਰ ਬਣਤਰ ਵੱਖਰੀ ਹੈ। ਕੋਵੈਕਸੀਨ ਨੂੰ ਮ੍ਰਿਤ ਜਾਂ ਬੇਅਸਰ ਕੋਰੋਨਾ ਵਾਇਰਸ ਤੋਂ ਬਣਾਇਆ ਗਿਆ ਹੈ।
ਇਸ ਦਾ ਮਤਲਬ ਇਹ ਹੈ ਕਿ ਇੱਕ ਵਾਰ ਸਰੀਰ ਵਿੱਚ ਦਾਖ਼ਲ ਹੋਣ ਤੋਂ ਬਾਅਦ, ਇਸ ਵਿੱਚ ਲਾਗ ਲਗਾਉਣ ਦੀ ਸਮਰੱਥਾ ਨਹੀਂ ਹੁੰਦੀ ਹੈ
, ਪਰ ਇਹ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਕੋਰੋਨਾ ਨਾਲ ਲੜਨ ਲਈ ਤਿਆਰ ਕਰਦਾ ਹੈ।
ਆਈਸੀਐੱਮਰਆਰ ਦੀ ਪ੍ਰਤੀਕਿਰਿਆ
ਕੋਵੀਸ਼ੀਲਡ ਦੇ ਟੀਕੇ ਵਿੱਚ ਇੱਕ ਕਮਜ਼ੋਰ ਕੋਲਡ ਵਾਇਰਸ ਹੁੰਦਾ ਹੈ ਪਰ ਇਹ ਕੋਰੋਨਾ ਵਰਗਾ ਹੁੰਦਾ ਹੈ। ਇਸ ਨੂੰ ਅਡੈਨੋਵਾਇਰਸ ਵੈਕਟਰ ਆਧਾਰਿਤ ਵੈਕਸੀਨ ਵੀ ਕਿਹਾ ਜਾਂਦਾ ਹੈ।
ਆਈਸੀਐੱਮਆਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦਾ ਅਧਿਐਨ ਕਹਿੰਦਾ ਹੈ, "ਟਿੱਪਣੀਆਂ ਵਿੱਚ ਸਾਹਮਣੇ ਆਇਆ ਹੈ ਕਿ ਅਡੈਨੋਵਾਇਰਸ ਵੈਕਟਰ ਆਧਾਰਿਤ ਵੈਕਸੀਨ ਦੀ ਬੇਅਸਰ ਡੋਜ਼ ਤੋਂ ਬਾਅਦ ਬਿਹਤਰ ਪ੍ਰਤੀਰੋਧਤਾ ਦਿੰਦਾ ਹੈ।"
ਓਕਸਫੋਰਡ ਯੂਨੀਵਰਸਿਟੀ ਨੇ ਦੋ ਵੱਖ-ਵੱਖ ਟੀਕਿਆਂ ਦੇ ਡੋਜ਼ ਲੈਣ ਦੇ ਪ੍ਰਭਾਵਸ਼ੀਲਤਾ ਦਾ ਪ੍ਰੀਖਣ ਕਰਨ ਲਈ ਕੌਮ-ਕੋਵ ਨਾਮ ਦੇ ਇੱਕ ਖੋਜ ਪ੍ਰੋਜੈਕਟ ਚਲਾਇਆ, ਜਿਸ ਦੇ ਚੰਗੇ ਸਿੱਟੇ ਵੀ ਨਿਕਲੇ।
ਕੀ ਭਾਰਤ 'ਚ ਵੈਕਸੀਨ ਕੌਕਟੇਲ ਹੈ?
ਜੇ ਇਸ ਦੇ ਸਿੱਟੇ ਬਿਹਤਰ ਹਨ ਤਾਂ ਕੀ ਭਾਰਤ ਵਿੱਚ ਵੈਕਸੀਨ ਕੌਕਟੇਲ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ?
ਇਸ ਦਾ ਜਵਾਬ ਹੈ, "ਨਹੀਂ", ਭਾਰਤ ਵਿੱਚ ਅਜੇ ਵੀ ਕੋਵਿਡ-19 ਦੇ ਦੋ ਵੱਖ-ਵੱਖ ਟੀਕੇ ਲਗਵਾਉਣ ਦੀ ਆਗਿਆ ਨਹੀਂ ਹੈ।
ਸਿਹਤ ਮੰਤਰਾਲੇ ਨੇ ਅਜੇ ਤੱਕ ਇਸ ਸਬੰਧੀ ਦਿਸ਼ਾ ਨਿਰਦੇਸ਼ ਬਦਲੇ ਨਹੀਂ ਹਨ।
ਇਸ ਲਈ ਜੇ ਤੁਸੀਂ ਕੋਵੀਸ਼ੀਲਡ ਦਾ ਪਹਿਲਾਂ ਟੀਕਾ ਲਗਵਾਇਆ ਹੈ ਤਾਂ ਤੁਹਾਨੂੰ ਦੂਜਾ ਟੀਕਾ ਵੀ ਕੋਲੀਸ਼ੀਲਡ ਦਾ ਹੀ ਲਗਵਾਉਣਾ ਪੈਣਾ ਹੈ।
ਕੀ ਕਹਿੰਦਾ ਹੈ ਵਿਸ਼ਵ ਸਿਹਤ ਸੰਗਠਨ
ਵਿਸ਼ਵ ਸਿਹਤ ਸੰਗਠਨ ਯਾਨਿ ਡਬਲਿਊਐੱਚਓ ਦੀ ਸਲਾਹ ਹੈ ਕਿ ਟੀਕਿਆਂ ਨੂੰ ਮਿਲਾਇਆ ਨਾ ਜਾਵੇ। ਪਰ ਪੂਰੀ ਦੁਨੀਆਂ ਵਿੱਚ ਹੁਣ ਤੱਕ ਕਈ ਦੇਸ਼ਾਂ ਦੀਆਂ ਸਰਕਾਰਾਂ ਵੈਕਸੀਨ ਕੌਕਟੇਲ ਉੱਤੇ ਪ੍ਰਯੋਗ ਕਰ ਚੁੱਕੀਆਂ ਹਨ।
ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ ਅਤੇ ਯੂਰਪ ਦੇ ਕਈ ਹੋਰ ਦੇਸ਼ਾਂ ਵਿੱਚ ਓਕਸਫੌਰਡ ਦੇ ਐਸਟ੍ਰਾ-ਜ਼ੈਨੇਕਾ ਤੋਂ ਬਾਅਦ ਫਾਈਜ਼ਰ ਅਤੇ ਮੌਡਰਨਾ ਦੀ ਟੀਕਾ ਲਗਵਾਉਣ ਦਾ ਮੌਕਾ ਵੀ ਦੇ ਰਹੇ ਹਨ, ਉੱਥੇ ਹੀ ਯੂਕੇ ਅਤੇ ਸਪੇਨ ਵਿੱਚ ਖੋਜ ਅਜੇ ਵੀ ਚੱਲ ਰਹੀ ਹੈ।
ਕੁਝ ਸਮੇਂ ਪਹਿਲਾਂ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਦਿੱਕਤਾਂ ਸਨ, ਕਈ ਲੋਕਾਂ 'ਤੇ ਵੈਕਸੀਨ ਕੌਕਟੇਲ ਲਈ ਜ਼ੋਰ ਪਾਇਆ ਗਿਆ।
ਪਰ ਸਰਕਾਰ ਨੇ ਮੰਗ ਨੂੰ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਉਹ ਪੂਰਤੀ ਦਾ ਪ੍ਰਬੰਧ ਕਰਨ ਵੱਲ ਧਿਆਨ ਦੇਵੇਗੀ।
ਇਹ ਵੀ ਪੜ੍ਹੋ: