ਅਫ਼ਗਾਨਿਸਤਾਨ: ਤਾਲਿਬਾਨ ਨੇ ਕੀਤਾ ਅੰਤਰਿਮ ਸਰਕਾਰ ਦਾ ਐਲਾਨ, ਅਖੁੰਦ ਹੋਣਗੇ ਮੁਖੀ

ਤਾਲਿਬਾਨ ਨੇ ਮੰਗਲਵਾਰ ਸ਼ਾਮੀ ਅਫ਼ਾਗਨਿਸਤਾਨ ਵਿੱਚ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਹੈ।

ਤਾਲਿਬਾਨ ਦੇ ਬੁਲਾਰੇ ਦੱਸਿਆ ਕਿ ਮੁੱਲਾ ਹਸਨ ਅਖੁੰਦ ਸਰਕਾਰ ਦੇ ਮੁਖੀ ਹੋਣਗੇ।

ਇਸ ਦੇ ਨਾਲ ਹੀ ਐੱਫਬੀਆਈ ਨੂੰ ਅੱਤਵਾਦੀ ਵਜੋਂ ਲੋੜੀਂਦੇ ਸਿਰਾਜੁੱਦੀਨ ਹੱਕਾਨੀ ਗ੍ਰਹਿ ਮੰਤਰੀ ਹੋਣਗੇ ਜੋ ਹੱਕਾਨੀ ਨੈੱਟਵਰਕ ਦੇ ਮੁਖੀ ਵੀ ਹਨ।

ਇਹ ਵੀ ਪੜ੍ਹੋ-

ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਦੱਸਿਆ, "ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਜਾਣਦੇ ਹਾਂ, ਉਹ ਨਵੀਂ ਸਰਕਾਰ ਦਾ ਇੰਤਜ਼ਾਰ ਕਰ ਰਹੇ ਹਨ।"

ਤਾਲਿਬਾਨ ਨੇ ਤਿੰਨ ਹਫ਼ਤੇ ਪਹਿਲ ਦੇਸ਼ ਦੇ ਵਧੇਰੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ।

ਕਾਰਜਕਾਰਨੀ ਮੰਤਰੀਮੰਡਲ ਦਾ ਐਲਾਨ ਤਾਲਿਬਾਨ ਦੇ ਗਠਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਤਾਲਿਬਾਨ ਤੋਂ ਵੱਖ ਹੱਕਾਨੀ ਨੈੱਟਵਰਕ ਨੂੰ ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਹੈ।

ਹੋਰ ਨਿਯੁਕਤੀਆਂ ਵਿੱਚ ਕਾਰਜਕਾਰੀ ਰੱਖਿਆ ਮੰਤਰੀ ਵਜੋਂ ਮੁੱਲਾ ਯਾਕੂਬ, ਕਾਰਜਕਾਰੀ ਵਿਦੇਸ਼ ਮੰਤਰੀ ਵਜੋਂ ਅਮੀਰ ਖ਼ਾਨ ਮੁਤਾਕੀ ਅਤੇ ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਮੁੱਲਾ ਅਬਦੁਲ ਸਲਾਮ ਹਨਫੀ ਨੂੰ ਦੋ ਡਿਪਟੀ ਨਿਯੁਕਤ ਕੀਤੇ ਗਏ ਹਨ।

ਬਰਾਦਰ ਇਸ ਤੋਂ ਪਹਿਲਾਂ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸਨ।

ਯਾਕੂਬ ਤਾਲਿਬਾਨ ਦੇ ਸੰਸਥਾਪਕ ਅਤੇ ਮਰਹੂਮ ਸਰਬਉੱਚ ਨੇਤਾ ਮੁੱਲਾ ਉਮਰ ਦੇ ਬੇਟੇ ਹਨ।

ਬਰਾਦਰ ਇਸ ਤੋਂ ਪਹਿਲਾਂ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਅਮਰੀਕਾ ਦੇ ਵਾਪਸੀ ਸਮਝੌਤੇ 'ਤੇ ਦਸਤਖ਼ਤ ਦਸਤਖ਼ਤ ਕੀਤੇ ਸਨ।

ਔਰਤਾਂ ਦੀ ਸ਼ਮੂਲੀਅਤ ਨਾ ਹੋਣ ਬਾਰੇ ਪੁੱਛੇ ਗਏ ਸਵਾਲ 'ਤੇ ਤਾਲਿਬਾਨ ਸੱਭਿਆਚਰਕ ਕਮਿਸ਼ਨ ਦੇ ਅਹਿਮਦੁੱਲਾਹ ਵਸੀਕ ਨੇ ਬੀਬੀਸੀ ਦੇ ਸਿੰਕਦਰ ਕਿਰਮਾਨੀ ਨੂੰ ਦੱਸਿਆ ਕਿ ਮੰਤਰੀ ਮੰਡਲ ਨੂੰ ਅਜੇ ਤੱਕ ਅਤਿੰਮ ਰੂਪ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)