ਅਫ਼ਗਾਨਿਸਤਾਨ : ਬੰਦ ਹੋ ਰਹੇ ਭਾਰਤੀ ਦੂਤਾਵਾਸ ਅਤੇ ਨਾਗਰਿਕਾਂ ਸਵਦੇਸ ਪਰਤਣ ਦੀ ਸਲਾਹ

ਅਫ਼ਗਾਨਿਸਤਾਨ ਵਿੱਚ ਤੇਜ਼ ਹੁੰਦੇ ਜਾ ਰਹੇ ਹਿੰਸਕ ਸੰਘਰਸ਼ ਦੇ ਮੱਦੇ ਨਜ਼ਰ ਭਾਰਤ ਵੱਲੋਂ ਉੱਥੇ ਰਹਿੰਦੇ ਆਪਣੇ ਨਾਗਰਿਕਾਂ ਲਈ ਇੱਕ ਅਹਿਮ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਜਿਵੇਂ ਕਿ ਤਾਲਿਬਾਨ ਅਫ਼ਗਾਨਿਸਤਾਨ ਵਿੱਚ ਤਾਕਤ ਫ਼ੜ ਰਿਹਾ ਭਾਰਤ ਨੇ ਮੰਗਲਵਾਰ ਨੂੰ ਉੱਤਰੀ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਵਿੱਚੋਂ ਕੂਟਨੀਤਿਕਾਂ ਅਤੇ ਹੋਰ ਅਮਲੇ ਨੂੰ ਬਾਹਰ ਕੱਢ ਲਿਆ ਹੈ।

ਅਫ਼ਾਨਿਸਤਾਨ ਵਿੱਚ ਤਾਲਿਬਾਨ ਨੇ ਮੁਲਕ ਦੀਆਂ 34 ਸੂਬਾਈ ਰਾਜਧਾਨੀਆਂ ਵਿੱਚੋਂ ਘੱਟੋ-ਘੱਟ ਅੱਠ ਉੱਪਰ ਆਪਣਾ ਅਧਿਕਾਰ ਕਾਇਮ ਕਰ ਲਿਆ ਹੈ।

ਅਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕ ਇਸ ਤੋਂ ਪਹਿਲਾਂ ਕਿ ਹਵਾਈ ਉਡਾਣਾਂ ਬੰਦ ਹੋ ਜਾਣ ਉੱਥੋਂ ਆਪਣੀ ਭਾਰਤ ਵਾਪਸੀ ਲਈ ਕਦਮ ਚੁੱਕਣ ਅਤੇ ਭਾਰਤੀ ਅੰਬੈਸੀ ਦੇ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਬਾਰੇ ਭਾਰਤੀ ਅਡਵਾਈਜ਼ਰੀ: ਮੁੱਖ ਗੱਲਾਂ

  • ਅਫ਼ਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਹਿੰਸਾ ਵਧ ਰਹੀ ਹੈ, ਜਿਸ ਦੇ ਮੱਦੇ ਨਜ਼ਰ ਹਵਾਈ ਸਫ਼ਰ ਕੁਝ ਸੂਬਿਆਂ ਅਤੇ ਸ਼ਹਿਰਾਂ ਵਿੱਚ ਬੰਦ ਹੋ ਰਹੀਆਂ ਹਨ।
  • ਅਫ਼ਗਾਨਿਤਸਾਨ ਵਿੱਚ ਵੱਖੋ-ਵੱਖ ਕਾਰਨਾਂ ਕਰਕੇ ਮੌਜੂਦ ਭਾਰਤੀਆਂ ਨੂੰ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਹਵਾਈ ਉਡਾਣਾਂ ਦੀ ਉਪਲੱਭਧਤਾ ਬਾਰੇ ਜਾਣਕਾਰੀ ਰੱਖਣ।
  • ਹਵਾਈ ਉਡਾਣਾਂ ਦੇ ਮੁਕੰਮਲ ਬੰਦ ਹੋਣ ਤੋਂ ਆਪਣੀ ਫ਼ੌਰਾਨ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਕਦਮ ਚੁੱਕਣ।
  • ਅਫ਼ਗਾਨਿਸਤਾਨ ਵਿੱਚ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ਨੂੰ ਵੀ ਪੁਰਜ਼ੋਰ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਉਹ ਸਾਰੇ ਪ੍ਰੋਜੈਕਟਾਂ ਅਤੇ ਕੰਮ ਦੀਆਂ ਥਾਵਾਂ ਤੋਂ ਭਾਰਤੀਆਂ ਨੂੰ ਹਟਾ ਲੈਣ।
  • ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੇ ਮੁਲਾਜ਼ਮ ਭਾਰਤੀ ਨਾਗਰਿਕ ਵੀ ਆਪਣੇ ਰੁਜ਼ਗਾਰ ਦਾਤਿਆਂ ਨੂੰ ਇਸ ਬਾਰੇ ਕਹਿਣ।
  • ਇਹ ਅਡਵਾਇਜ਼ਰੀ, ਅਫ਼ਗਾਨਿਸਤਾਨ ਪਹੁੰਚ ਰਹੇ ਭਾਰਤੀ ਪੱਤਰਕਾਰਾਂ ਉੱਪਰ ਵੀ ਲਾਗੂ ਹੁੰਦੀ ਹੈ।
  • ਇਹ ਜ਼ਰੂਰੀ ਹੈ ਕਿ ਅਫ਼ਗਆਨਿਸਤਾਨ ਵਿੱਚ ਰਹਿ ਰਹੇ/ਪਹੁੰਚ ਰਹੇ ਮੀਡੀਆ ਕਰਮੀ ਉੱਥੋਂ ਦੀ ਭਾਰਤੀ ਅੰਬੈਸੀ ਨਾਲ ਰਾਬਤਾ ਕਾਇਮ ਕਰਨ
  • ਇਸ ਨਾਲ ਮੀਡੀਆ ਕਰਮੀਆਂ ਨੂੰ ਖ਼ਤਰੇ ਬਾਰੇ ਸਟੀਕ ਕਿਆਸ ਲਗਾਉਣ ਵਿੱਚ ਮਦਦ ਮਿਲੇਗੀ।
  • ਅਫ਼ਗਾਨਿਸਤਾਨ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਉਹ ਭਾਰਤੀ ਅੰਬੈਸੀ ਦੀ ਵੈਬਸਾਈਟ https://eoi.gov.in/kabul/ ਰਾਹੀਂ ਅਤੇ ਈਮੇਲ [email protected] ਰਾਹੀਂ ਤੁਰੰਤ ਆਪਣੇ-ਆਪ ਨੂੰ ਰਜਿਸਟਰ ਕਰਨ।

ਅਫ਼ਗਾਨਿਸਤਾਨ ਵਿੱਚ ਕਿਵੇਂ ਬਦਲ ਰਹੇ ਹਨ ਹਾਲਾਤ?

ਅਫ਼ਾਨਿਸਤਾਨ ਵਿੱਚ ਵੀਹ ਸਾਲਾਂ ਤੋਂ ਮੌਜੂਦ ਵਿਦੇਸ਼ੀ ਫੌਜਾਂ ਦੀ ਰਵਾਨਗੀ ਦੇ ਦਰਮਿਆਨ ਤਾਲਿਬਾਨ ਨੇ ਮੁਲਕ ਦੀਆਂ 34 ਸੂਬਾਈ ਰਾਜਧਾਨੀਆਂ ਵਿੱਚੋਂ ਘੱਟੋ-ਘੱਟ ਅੱਠ ਉੱਪਰ ਆਪਣਾ ਅਧਿਕਾਰ ਕਾਇਮ ਕਰ ਲਿਆ ਹੈ।

ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉੱਥੋਂ ਅਮਰੀਕੀ ਫ਼ੌਜਾਂ ਵਾਪਸ ਬੁਲਾਉਣ ਦਾ ਕੋਈ ਮਲਾਲ ਨਹੀਂ ਹੈ।

ਸੰਯੁਕਤ ਰਾਸ਼ਟਰ ਮੁਤਾਬਕ ਪਿਛਲੇ ਮਹੀਨੇ ਦੌਰਾਨ ਅਫ਼ਗਾਨ ਸੁਰੱਖਿਆ ਦਸਤਿਆਂ ਅਤੇ ਤਾਲਿਬਾਨਾਂ ਦਰਮਿਆਨ ਜਾਰੀ ਹਿੰਸਕ ਸੰਘਰਸ਼ ਦੌਰਾਨ ਲਗਭਗ ਇੱਕ ਹਜ਼ਾਰ ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ।

ਯੂਨੀਸੈਫ਼ ਨੇ ਇਸੇ ਹਫ਼ਤੇ ਦੱਸਿਆ ਸੀ ਕਿ ਮੁਲਕ ਵਿੱਚ ਬੱਚਿਆਂ ਖ਼ਿਲਾਫਡ਼ ਅੱਤਿਆਚਾਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਮੰਗਲਵਾਰ ਤੱਕ ਤਾਲਿਬਾਨ ਨੇ ਹੋਰ ਪ੍ਰਮੁੱਖ ਇਲਾਕਿਆਂ ਸਮੇਤ ਦੋ ਹੋਰ ਸੂਬਾਈ ਰਾਜਧਾਨੀਆਂ ਫਰ੍ਹਾ ਸ਼ਹਿਰ ਅਚੇ ਪੁਲੇ-ਖ਼ੁਮੇਰੀ ਜੋ ਕਿ ਬਲਗਾਨ ਸੂਬੇ ਦੀ ਰਾਜਧਾਨੀ ਹੈ ਨੂੰ ਆਪਣੇ ਅਧੀਨ ਕਰ ਲਿਆ ਸੀ।

ਇਹ ਇਲਾਕਾ ਰਾਜਧਾਨੀ ਕਾਬੁਲ ਤੋਂ ਲਗਭਗ 200 ਕਿੱਲੋਮੀਟਰ ਦੂਰ ਹੈ।

ਇੱਕ ਸਥਾਨਕ ਪੱਤਰਕਾਰ ਅਤੇ ਸੂਬਾਈ ਕਾਊਂਸਲ ਦੇ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ ਪੱਛਮੀ ਸ਼ਹਿਰ ਵੀ ਤਾਲਿਬਾਨਾਂ ਦੇ ਅਧੀਨ ਹੋ ਚੁੱਕਿਆ।

ਇਸ ਹਫ਼ਤੇ ਦੌਰਾਨ ਤਾਲਿਬਾਨਾਂ ਨੇ ਜਿਹੜੇ ਹੋਰ ਪ੍ਰਮੁਖ ਸ਼ਹਿਰ ਆਪਣੇ ਕਬਜ਼ੇ ਵਿੱਚ ਲਏ ਹਨ ਉਨ੍ਹਾਂ ਵਿੱਚ ਸ਼ਾਮਲ ਹਨ-ਅਫ਼ਾਗਾਨਿਸਤਾਨ ਦਾ ਉੱਤਰੀ ਸ਼ਹਿਰ ਕੁੰਦੂਜ਼ ਹੈ।

ਕੁੰਦੁਜ਼ ਤਾਜਾਕਿਸਤਾਨੀ ਸਰਹੱਦ ਦੇ ਨਾਲ ਲਗਦਾ ਇਲਾਕਾ ਹੈ, ਜੋ ਕਿ ਖਣਿਜਾਂ ਦੀ ਅਮੀਰੀ ਕਾਰਨ ਜਾਣਿਆ ਜਾਂਦਾ ਹੈ । ਉਸ ਤੋਂ ਇਲਾਵਾ ਅਫ਼ੀਮ ਅਤੇ ਹੈਰੋਇਨ ਦੀ ਤਸਕਰੀ ਦਾ ਵੀ ਰਾਹ ਹੈ।

ਦੇਸ਼ ਦੇ ਬਾਹਰੀ ਹਿੱਸਿਆਂ ਵਿੱਚ ਅਮਰੀਕੀ ਅਤੇ ਅਫ਼ਗਾਨ ਹਵਾਈ ਫ਼ੌਜ ਵੱਲੋਂ ਹਵਾਈ ਹਮਲੇ ਕੀਤੇ ਜਾ ਰਹੇ ਹਨ।

ਜਾਰੀ ਹਿੰਸਕ ਸੰਘਰਸ਼ ਦੇ ਚਲਦਿਆਂ ਕਈ ਹਜ਼ਾਰ ਲੋਕਾਂ ਨੂੰ ਆਪਣੇ ਘਰ-ਘਾਟ ਛੱਡ ਕੇ ਉਜਾੜੇ ਦੇ ਸ਼ਿਕਾਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)