ਟੋਕੀਓ ਓਲੰਪਿਕਸ ਡਾਇਰੀ: ਐਨੇ ਹਾਈਟੈਕ ਬਾਥਰੂਮ ਅਤੇ ਵਾਸ਼ਿੰਗ ਮਸ਼ੀਨਾਂ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਟੋਕਿਓ ਓਲੰਪਿਕ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ (ਟੋਕੀਓ ਤੋਂ)

ਰੋਬੋਟਿਕਸ ਤੋਂ ਲੈ ਕੇ ਇਲੈਕਟ੍ਰਾਨਿਕ ਸਮਾਨ ਤੱਕ, ਜਪਾਨ ਹਮੇਸ਼ਾ ਹੀ ਆਪਣੀ ਉੱਚੇ ਦਰਜੇ ਦੀ ਤਕਨੀਕ ਲਈ ਮਸ਼ਹੂਰ ਰਿਹਾ ਹੈ।

ਉਨ੍ਹਾਂ ਦੇ ਰੋਬੋਟਾਂ ਨੂੰ ਰੈਸਟੋਰੈਂਟਾਂ ਅਤੇ ਹਸਪਤਾਲਾਂ ਸਮੇਤ ਕਈ ਥਾਵਾਂ 'ਤੇ ਵਰਤਿਆ ਜਾਂਦਾ ਹੈ ਅਤੇ ਇਲੈਕਟ੍ਰਾਨਿਕ ਸਮਾਨ ਬਣਾਉਣ ਵਾਲੇ ਸੋਨੀ, ਪੈਨਾਸੋਨਿਕ, ਸ਼ਾਰਪ, ਹਿਟਾਚੀ ਅਤੇ ਕਈ ਹੋਰ ਕੰਪਨੀਆਂ ਦੇ ਭਾਰਤ ਵਿੱਚ ਵੀ ਘਰੇਲੂ ਨਾਮ ਹਨ।

ਜਾਪਾਨ ਦੀਆਂ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਕਿ ਸੁਜ਼ੂਕੀ, ਟੋਏਟਾ, ਨਿਸਾਨ ਅਤੇ ਹੌਂਡਾ ਦੀਆਂ ਕਾਰਾਂ ਭਾਰਤੀ ਸੜਕਾਂ 'ਤੇ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੀਆਂ ਹਨ।

ਪਰ ਇਹ ਸਾਰੀਆਂ ਗੱਲਾਂ ਅਸੀਂ ਬਾਅਦ ਵਿੱਚ ਕਰਾਂਗੇ।

ਇਹ ਵੀ ਪੜ੍ਹੋ-

ਜਪਾਨ ਦੇ ਵਾਸ਼ਰੂਮ

ਮੈਂ ਪਹਿਲਾਂ ਜਪਾਨ ਦੇ ਵਾਸ਼ਰੂਮਾਂ ਬਾਰੇ ਗੱਲ ਕਰਾਂਗਾ ਜਿਨ੍ਹਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।

ਦਰਅਸਲ, ਸਭ ਤੋਂ ਪਹਿਲੀ ਚੀਜ਼ ਜੋ ਮੈਂ ਹਮੇਸ਼ਾ ਕਿਸੇ ਹੋਟਲ ਵਿੱਚ ਚੈੱਕ-ਇਨ ਦੇ ਸਮੇਂ ਕਰਦਾ ਹਾਂ ਉਹ ਵਾਸ਼ਰੂਮ ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਵਾਸ਼ਰੂਮ ਵਿੱਚ ਸਾਫ਼-ਸਫ਼ਾਈ ਅਤੇ ਟੇਕ-ਅਵੇ ਸਮਾਨ ਤੁਹਾਨੂੰ ਹੋਟਲ ਦੀਆਂ ਸਹੂਲਤਾਂ ਅਤੇ ਰੱਖ-ਰਖਾਅ ਬਾਰੇ ਦਸ ਦਿੰਦੇ ਹਨ।

ਜਾਪਾਨ

ਜੇ ਲੂ ਵਿੱਚ ਇੱਕ ਲੀਕ ਹੋਣ ਵਾਲੀ ਟੂਟੀ ਜਾਂ ਹੱਥਾਂ ਨੂੰ ਸਾਫ਼ ਕਰਨ ਵਾਲਾ ਤੌਲੀਆ ਗੰਦਾ ਹੈ, ਜਾਂ ਇੱਕ ਅਣ-ਸੁਣਿਆ ਹੋਇਆ ਬਰਾਂਡ ਦਾ ਸ਼ੈਂਪੂ ਜਾਂ ਸਾਬਣ ਹੈ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਹੋਟਲ ਦੀਆਂ ਹੋਰ ਸਹੂਲਤਾਂ ਵੀ ਇੰਨੀਆਂ ਮਾੜੀਆਂ ਹੋਣਗੀਆਂ।

ਇਸ ਲਈ, ਮੈਂ ਆਪਣੇ ਹੋਟਲ ਦੇ ਕਮਰੇ ਵਿੱਚ ਟਾਇਲਟ ਵੇਖਣਾ ਚਾਹੁੰਦਾ ਸੀ ਹਾਲਾਂਕਿ ਆਕਾਰ ਵਿੱਚ ਵੱਡਾ ਨਹੀਂ ਸੀ, ਇਹ ਸਾਫ਼ ਸੁਥਰਾ ਤੇ ਇੱਥੇ ਤੌਲੀਏ ਬੇਦਾਗ਼ ਚਿੱਟੇ ਅਤੇ ਸਾਫ਼ ਸੀ।

ਵੀਡੀਓ ਕੈਪਸ਼ਨ, ਟੋਕੀਓ ਓਲੰਪਿਕਸ: ਬੀਬੀਸੀ ਦੀ ਟੀਮ ਨੂੰ ਭਾਰਤ ਤੋਂ ਜਪਾਨ ਪਹੁੰਚਣ ਲਈ ਕੀ ਕੁਝ ਕਰਨਾ ਪਿਆ

ਭਾਵੇਂ ਮੈਂ ਉਨ੍ਹਾਂ ਦੇ ਬਰਾਂਡਾ ਬਾਰੇ ਨਹੀਂ ਸੁਣਿਆ ਸੀ, ਤਰਲ ਸਾਬਣ ਅਤੇ ਸ਼ੈਂਪੂ ਸਟਾਈਲਿਸ਼ ਬੋਤਲਾਂ ਵਿੱਚ ਰੱਖੇ ਹੋਏ ਸਨ।

ਪਰ ਇਸ ਦੇ ਵਿੱਚ ਕੋਈ ਖ਼ਾਸ ਗੱਲ ਨਹੀਂ ਹੈ। ਇਹ ਅਸਲ ਵਿੱਚ ਹਾਈਟੈੱਕ ਪਖਾਨੇ ਹਨ ਜਿਸ ਨੇ ਮੈਨੂੰ ਸੱਚਮੁੱਚ ਪ੍ਰਭਾਵਿਤ ਕੀਤਾ ਹੈ।

ਟਾਇਲਟ ਸੀਟ ਦੇ ਨਾਲ ਦੀ ਕੰਧ 'ਤੇ ਇੱਕ ਕੰਟਰੋਲ ਪੈਨਲ ਹੈ ਜਿਸ ਵਿੱਚ ਇਹ ਪੰਜ ਪੁਸ਼ ਬਟਨ ਹਨ: ਫ਼ਲੱਸ਼, ਸੀਟ ਦਾ ਤਾਪਮਾਨ ਸੈਟ ਕਰਨ ਦਾ ਬਟਨ - ਉੱਚਾ ਜਾਂ ਘੱਟ, ਨੋਜ਼ਲ ਦੀ ਸਫ਼ਾਈ, ਸਪਰੇਅ ਦਾ ਪਰੈਸ਼ਰ (ਤੁਸੀਂ ਇਸ ਦੀ ਗਤੀ ਨੂੰ ਵਧਾ ਜਾਂ ਘੱਟ ਕਰ ਸਕਦੇ ਹੋ), ਬਿਡੇ (ਵਾਈਡ ਔਨ ਜਾਂ ਆਫ਼ ਕਰਨ ਲਈ), ਸ਼ਾਵਰ (ਇਹ ਵੀ ਤੁਸੀਂ ਵਾਈਡ ਕਰ ਸਕਦੇ ਹੋ) ਅਤੇ ਰੋਕਣ ਦਾ ਬਟਨ।

ਤੁਸੀਂ ਇਸ ਕਿਸਮ ਦਾ ਵਾਸ਼ਰੂਮ ਹੋਰ ਕਿਥੇ ਵੇਖਿਆ ਹੈ? ਮੈਂ ਤਾਂ ਨਹੀਂ ਵੇਖਿਆ।

ਇਹ ਵੀ ਪੜ੍ਹੋ-

ਮੈਂ ਸੁਣਿਆ ਸੀ ਕਿ ਜਾਪਾਨੀ ਲੋਕਾਂ ਨੇ ਵਾਸ਼ਰੂਮਾਂ ਵਿੱਚ ਬਹੁਤ ਸਾਰਾ ਨਿਵੇਸ਼ ਕੀਤਾ ਹੈ ਪਰ ਮੈਂ ਕਦੇ ਜ਼ਿਆਦਾ ਵੇਰਵਿਆਂ ਵਿੱਚ ਨਹੀਂ ਗਿਆ।

ਮੈਂ ਹੁਣ ਵੇਖਿਆ ਹੈ ਕਿ ਕੁਝ 'ਲੂ' ਇਸ ਤੋਂ ਵੀ ਵਧੇਰੇ ਉੱਨਤ ਹਨ ਜਿਵੇਂ ਟਾਇਲਟ ਸੀਟਾਂ ਵਿੱਚ ਸਵੈਚਾਲਿਤ ਡੀਓਡੋਰਾਈਜ਼ਰਜ਼ ਅਤੇ ਸੀਟ ਨੂੰ ਬਿਨਾਂ ਟੱਚ ਕੀਤੇ ਲਿਫ਼ਟ ਯਾਨੀ ਉੱਪਰ ਕਰਨ ਦੀ ਸੁਵਿਧਾ ਵੀ ਹੈ।

ਟੋਕਿਓ ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੋਕਿਓ 2020 ਦੇ ਪ੍ਰਧਾਨ ਸੀਕੋ ਹਾਸ਼ੀਮੋਟੋ ਨੂੰ 100% ਵਿਸ਼ਵਾਸ ਹੈ ਕਿ ਸ਼ਹਿਰ 'ਚ ਐਮਰਜੈਂਸੀ ਦੀ ਸਥਿਤੀ ਹੋਣ ਦੇ ਬਾਵਜੂਦ ਇਹ ਖੇਡਾਂ ਅੱਗੇ ਵੱਧਣਗੀਆਂ

ਹੋਟਲ ਵਿੱਚ ਕਮਰਿਆਂ 'ਚ ਵੀ ਕਾਫ਼ੀ ਸਹੂਲਤਾਂ ਹਨ। ਕਮਰਾ ਬਹੁਤ ਛੋਟਾ ਹੈ, ਪਰ ਸਾਫ਼ ਹੈ। ਮੈਂ ਹਮੇਸ਼ਾ ਇਸ ਦੀ ਉਮੀਦ ਕੀਤੀ ਸੀ ਕਿ ਕਈ ਇੱਥੇ ਵਧੀਆ LED ਟੀਵੀ ਅਤੇ ਇੱਕ ਕੈਟਲ ਵਰਗੀਆਂ ਚੀਜ਼ਾਂ ਤਾਂ ਹੋਣਗੀਆਂ ਹੀ।

ਇੱਕ ਮਾਈਕ੍ਰੋਵੇਵ ਓਵਨ ਅਤੇ ਹਵਾ ਸ਼ੁੱਧ ਕਰਨ ਵਾਲਾ ਏਅਰ ਪਿਉਰੀਫਾਇਰ (ਜਿਸ ਦੀ ਮੈਂ ਅਜੇ ਵਰਤੋਂ ਕਰਨੀ ਹੈ) ਇੱਕ ਬੋਨਸ ਵਾਂਗ ਦਿਸਦਾ ਹੈ।

ਪਰ ਮੈਂ ਕਮਰੇ ਵਿੱਚ ਪੂਰੀ ਤਰਾਂ ਆਟੋਮੈਟਿਕ ਵਾਸ਼ਿੰਗ ਮਸ਼ੀਨ ਜਾਂ ਵਾਸ਼ਰ ਦੀ ਮੌਜੂਦਗੀ ਤੋਂ ਖ਼ਾਸ ਤੌਰ 'ਤੇ ਖ਼ੁਸ਼ ਹਾਂ।

ਕਿਸੇ ਅਜਿਹੇ ਵਿਅਕਤੀ ਲਈ ਜਿਸ ਨੇ ਕਦੇ ਵੀ ਵਾਸ਼ਿੰਗ ਮਸ਼ੀਨ 'ਤੇ ਆਪਣਾ ਹੱਥ ਅਜ਼ਮਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਮੈਨੂੰ ਯਕੀਨ ਨਹੀਂ ਸੀ ਕਿ ਮੈਂ ਇਸ ਨੂੰ ਚਲਾ ਸਕਾਂਗਾ ਜਾਂ ਨਹੀਂ ਖ਼ਾਸਕਰ ਕਿਉਂਕਿ ਉਪਕਰਨ ਦੀਆਂ ਸਾਰੀਆਂ ਹਦਾਇਤਾਂ ਜਪਾਨੀ ਭਾਸ਼ਾ ਵਿੱਚ ਸਨ।

ਜਾਪਾਨ

ਇਸ ਲਈ, ਮੈਂ ਹਾਉਸਕੀਪਿੰਗ ਸਟਾਫ਼ ਨੂੰ ਬੁਲਾਇਆ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਸਿਰਫ਼ ਕੁਲ ਦੋ ਬਟਨ ਦਬਾਉਣ ਦੀ ਜ਼ਰੂਰਤ ਹੈ।

ਮੈਂ ਬੱਸ ਅਜਿਹਾ ਕੀਤਾ, ਅਤੇ ਕੁਝ ਮਿੰਟਾਂ ਬਾਅਦ, ਮੈਂ ਧੋਤੇ ਅਤੇ ਸੁੱਕੇ ਹੋਏ ਕੱਪੜੇ ਬਾਹਰ ਕੱਢਣ ਦੇ ਯੋਗ ਹੋ ਗਿਆ।

ਇਸ ਲਈ, ਕਿਸੇ ਵੀ ਲਾਂਡਰੀ ਤੇ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ ਦੇ ਸਮੇਂ ਵਿੱਚ ਕਿਸੇ ਹੋਰ ਦੇ ਨਾਲ ਮੇਰੀ ਲਾਂਡਰੀ ਨਹੀਂ ਮਿਲਣ ਦਾ ਕੋਈ ਮੌਕਾ ਨਹੀਂ ਹੈ।

ਵੈਸੇ ਵੀ ਇੱਥੇ ਅਖ਼ਬਾਰਾਂ ਵਿੱਚ ਕੋਵਿਡ ਦੀਆਂ ਕਾਫ਼ੀ ਖ਼ਬਰਾਂ ਆਉਂਦੀਆਂ ਹਨ ਕਿ ਕੋਵਿਡ ਦੇ ਕੇਸ ਟੋਕੀਓ ਵਿੱਚ ਵੱਧ ਰਹੇ ਹਨ।

ਮੰਗਲਵਾਰ ਨੂੰ ਤਕਰੀਬਨ 1400 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਇੱਕ ਹਫ਼ਤੇ ਪਹਿਲਾਂ ਇਹ 830 ਰਿਪੋਰਟ ਕੀਤੇ ਗਏ ਸਨ।

ਕਮਰੇ ਵਿਚ ਟ੍ਰਾਉਜ਼ਰ ਪ੍ਰੈੱਸ ਮਸ਼ੀਨ ਵੀ ਹੈ ਜੋ ਤੁਹਾਡੀ ਪੈਂਟ ਨੂੰ ਪ੍ਰੈੱਸ ਕਰਨ ਦਾ ਇੱਕ ਆਸਾਨ ਤਰੀਕਾ ਹੈ।

ਮੈਂ ਹਾਲੇ ਤੱਕ ਇਸ ਦੀ ਵਰਤੋਂ ਨਹੀਂ ਕੀਤੀ। ਟੋਕਿਓ ਵਿੱਚ ਅਜੇ ਤੱਕ ਸਿਰਫ਼ ਚਾਰ-ਪੰਜ ਦਿਨ ਹੋਏ ਹਨ।

ਮੇਰੇ ਕੋਲ ਇੱਥੇ ਰਹਿਣ ਲਈ ਤਿੰਨ ਹੋਰ ਹਫ਼ਤੇ ਹਨ ਜੋ ਓਲੰਪਿਕ ਖੇਡਾਂ ਦੇ ਖ਼ਤਮ ਹੋਣ ਤੱਕ ਹੈ ਜਿਸ ਬਾਰੇ ਦੱਸਣ ਲਈ ਮੈਂ ਇੱਥੇ ਆਇਆ ਹਾਂ।

ਵੇਖਦੇ ਹਾਂ ਕਿ ਹੋਰ ਕਿਹੜੀ ਕਿਹੜੀ ਤਕਨੀਕ ਮੈਨੂੰ ਹੈਰਾਨ ਕਰਦੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)