ਰਾਜ ਕੁੰਦਰਾ ਕੌਣ ਹਨ ਜਿਨ੍ਹਾਂ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ

ਤਸਵੀਰ ਸਰੋਤ, Getty Images
ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਸੋਮਵਾਰ ਰਾਤ ਪੋਰਨੋਗ੍ਰਾਫੀ ਨਾਲ ਜੁੜੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਦੇ ਆਰੋਪ
ਪੁਲਿਸ ਅਨੁਸਾਰ ਰਾਜ ਕੁੰਦਰਾ ਉੱਪਰ ਇਸ ਸਾਲ ਫਰਵਰੀ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਇਸ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ ਕੇਸ ਦਰਜ ਹੋਇਆ ਸੀ ਜਿਸ ਵਿੱਚ 9 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ।
ਮੁੰਬਈ ਪੁਲਿਸ ਕਮਿਸ਼ਨਰ ਅਨੁਸਾਰ ਟੈਕਨੀਕਲ ਐਵੀਡੈਂਸ ਦੇ ਅਧਾਰ 'ਤੇ ਕੁੰਦਰਾ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਕੋਲ ਕੁੰਦਰਾ ਖ਼ਿਲਾਫ਼ ਸਬੂਤ ਮੌਜੂਦ ਹਨ ਅਤੇ ਇਸ ਬਾਰੇ ਛਾਣਬੀਣ ਜਾਰੀ ਹੈ। ਇਹ ਅਸ਼ਲੀਲ ਸਮੱਗਰੀ ਐਪ ਰਾਹੀਂ ਪਬਲਿਸ਼ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ-
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਸਵੇਰੇ ਇਕ ਹੋਰ ਵਿਅਕਤੀ ਰਿਯਾਨ ਥਾਰਪ ਨੂੰ ਅਸ਼ਲੀਲ ਫਿਲਮਾਂ ਦੇ ਨਿਰਮਾਣ ਦੇ ਰੂਪ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸੋਮਵਾਰ ਨੂੰ ਕੁੰਦਰਾ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਗਿਆ ਸੀ ਅਤੇ ਕਈ ਘੰਟੇ ਪੁੱਛਗਿੱਛ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ ਹੈ।
ਕੁੰਦਰਾ ਵੱਲੋਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਹੈ ਅਤੇ ਅਗਲੇ ਹਫ਼ਤੇ ਅਦਾਲਤ ਉਸ 'ਤੇ ਸੁਣਵਾਈ ਕਰ ਸਕਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਇੱਕ ਐਪ ਬਣਾਇਆ ਗਿਆ ਸੀ ਅਤੇ ਉਸ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ।
ਵ੍ਹੱਟਸਐਪ ਗਰੁੱਪ ਰਾਹੀਂ ਹੁੰਦੀ ਸੀ ਡੀਲਿੰਗ
ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਇੱਕ ਐਪ ਬਣਾਇਆ ਗਿਆ ਸੀ ਅਤੇ ਉਸ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ।
ਅਸ਼ਲੀਲ ਸਮੱਗਰੀ ਬਣਾਉਣ ਅਤੇ ਪਬਲਿਸ਼ ਕਰਨ ਦੇ ਆਰੋਪ ਵਿੱਚ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਰਿਆਨ ਥਾਰਪ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਅਦਾਲਤ ਨੇ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਕਸਟਡੀ ਵਿਚ ਭੇਜਿਆ ਹੈ।ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਆਪਣੀ ਐਪ ਹੌਟਸ਼ਾਰਟ ਰਾਹੀਂ ਅਸ਼ਲੀਲ ਵੀਡੀਓ ਦੀ ਡੀਲਿੰਗ ਕਰ ਰਹੇ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਮਾਮਲੇ ਵਿਚ ਜਦੋਂ ਗਹਿਨਾ ਵਸ਼ਿਸ਼ਠ ਦੀ ਗ੍ਰਿਫ਼ਤਾਰੀ ਹੋਈ ਤਾਂ ਉਸ ਨੇ ਉਮੇਸ਼ ਕਾਮਤ ਦਾ ਨਾਮ ਲਿਆ।ਰਾਜ ਕੁੰਦਰਾ ਦੇ ਸਾਬਕਾ ਪੀ ਏ ਉਮੇਸ਼ ਕਾਮਤ ਨੇ ਪੁਲੀਸ ਨੂੰ ਰਾਜ ਕੁੰਦਰਾ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਦਿੱਤੀ।ਰਾਜ ਕੁੰਦਰਾ ਨੇ ਦਾਅਵਾ ਕੀਤਾ ਹੈ ਕਿ ਹੌਟਸ਼ਾਰਟ ਐਪ ਉਨ੍ਹਾਂ ਨੇ ਆਰੋਪੀ ਪ੍ਰਦੀਪ ਬਖਸ਼ੀ ਨੂੰ ਵੇਚ ਦਿੱਤੀ ਸੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਰਾਜ ਕੁੰਦਰਾ ਲਗਾਤਾਰ ਇਸ ਐਪ ਦੇ ਆਰਥਿਕ ਲੈਣ ਦੇਣ ਕਰ ਰਹੇ ਸਨ।
ਕੁੰਦਰਾ ਦੁਆਰਾ ਇੱਕ ਵ੍ਹੱਟਸਐਪ ਗਰੁੱਪ ਵੀ ਬਣਾਇਆ ਗਿਆ ਸੀ ਜਿਸ ਦੇ ਉਹ ਐਡਮਿਨ ਸਨ ਅਤੇ ਵ੍ਹੱਟਸਐਪ ਦੇ ਕਲਿਪ, ਪੈਸੇ ਦੇ ਲੈਣ ਦੇਣ ਬਾਰੇ ਅਕਸਰ ਚਰਚਾ ਹੁੰਦੀ ਸੀ।ਗਹਿਨਾ ਵਸ਼ਿਸ਼ਠ ਅਤੇ ਉਮੇਸ਼ ਕਾਮਤ ਦੋਨੋਂ ਨਿਰਮਾਤਾ ਨਿਰਦੇਸ਼ਕ ਸਨ ਅਤੇ ਹੌਟਸ਼ਾਰਤਟ ਵਾਸਤੇ ਕਹਾਣੀਆਂ ਲਿਖਦੇ ਸਨ। ਕਹਾਣੀ ਦੇ ਨਾਲ ਇਕ ਦੂਜੇ ਨੂੰ ਭੇਜੇ ਗਏ ਈਮੇਲ ਵਿੱਚ ਸੀਸੀ ਰਾਜ ਕੁੰਦਰਾ ਨੂੰ ਵੀ ਰੱਖਿਆ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਰਾਜ ਕੁੰਦਰਾ ਨੇ ਐਪ ਦੇ ਬਾਰੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵੀ ਕਈ ਵਾਰ ਗੱਲਬਾਤ ਕੀਤੀ ਸੀ
ਪਹਿਲਾਂ ਵੀ ਦਰਜ ਹੋਏ ਹਨ ਪੁਲਿਸ ਕੇਸ
ਰਾਜ ਕੁੰਦਰਾ ਇੱਕ ਵਪਾਰੀ ਹਨ ਅਤੇ ਆਈਪੀਐਲ ਵਿੱਚ ਉਨ੍ਹਾਂ ਦੀ ਇੱਕ ਕ੍ਰਿਕੇਟ ਟੀਮ ਵੀ ਹੈ। 2013 ਵਿੱਚ ਕੁੰਦਰਾ ਉਪਰ ਮੈਚ ਫਿਕਸਿੰਗ ਦੇ ਆਰੋਪ ਲੱਗੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੁੰਦਰਾ ਨੇ ਸੱਟੇਬਾਜ਼ੀ ਦੀ ਗੱਲ ਕਬੂਲੀ ਸੀ।
ਰਾਜ ਕੁੰਦਰਾ ਦੇ ਪਿਤਾ ਬ੍ਰਿਟੇਨ ਵਿੱਚ ਬੱਸ ਕੰਡਕਟਰ ਸਨ ਅਤੇ 1994 ਵਿੱਚ ਪਸ਼ਮੀਨਾ ਸ਼ਾਲ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਨੇਪਾਲ ਤੋਂ ਪਸ਼ਮੀਨਾ ਸ਼ਾਲ ਖ਼ਰੀਦ ਕੇ ਉਨ੍ਹਾਂ ਨੇ ਬ੍ਰਿਟਿਸ਼ ਫੈਸ਼ਨ ਹਾਊਸ ਵਿੱਚ ਸਪਲਾਈ ਕੀਤੇ ਅਤੇ ਇੱਕ ਸਾਲ ਵਿੱਚ ਦੋ ਕਰੋੜ ਪਾਉਂਡ ਦੀ ਕਮਾਈ ਕੀਤੀ।
ਇਸ ਮੁਨਾਫ਼ੇ ਨਾਲ ਰਾਜ ਕੁੰਦਰਾ ਨੇ ਹੀਰੇ ਦੇ ਵਪਾਰ ਵਿੱਚ ਹੱਥ ਅਜ਼ਮਾਇਆ ਅਤੇ ਉਸ ਤੋਂ ਬਾਅਦ ਰੂਸ, ਯੂਕਰੇਨ, ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ ਰੀਅਲ ਅਸਟੇਟ, ਮਾਈਨਿੰਗ ਅਤੇ ਊਰਜਾ ਦੇ ਖੇਤਰ ਵਿੱਚ ਵਪਾਰ ਸ਼ੁਰੂ ਕੀਤਾ।

ਤਸਵੀਰ ਸਰੋਤ, ANI
2004 ਵਿੱਚ ਰਾਜ ਕੁੰਦਰਾ ਬ੍ਰਿਟੇਨ ਦੀ ਇੱਕ ਪੱਤਰਿਕਾ ਦੁਆਰਾ ਏਸ਼ਿਆਈ ਮੂਲ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਹੋਏ ਸਨ।
2009 ਵਿੱਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਕੁੰਦਰਾ ਦਾ ਵਿਆਹ ਹੋਇਆ ਅਤੇ ਇਸੇ ਸਾਲ ਕੁੰਦਰਾ ਨੇ ਆਈਪੀਐਲ ਟੀਮ ਰਾਜਸਥਾਨ ਰਾਇਲਜ਼ ਵਿੱਚ 11.7 ਫ਼ੀਸਦੀ ਹਿੱਸੇਦਾਰੀ ਖਰੀਦੀ।
ਪੋਰਨੋਗ੍ਰਾਫੀ ਅਤੇ ਭਾਰਤ ਦੇ ਕਾਨੂੰਨ
ਭਾਰਤ ਵਿੱਚ ਅਸ਼ਲੀਲ ਵੀਡੀਓ ਤਿਆਰ ਕਰਨਾ ਅਤੇ ਇਸ ਨੂੰ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਦੂਸਰੇ ਲੋਕਾਂ ਤੱਕ ਭੇਜਣਾ ਕਾਨੂੰਨ ਦੇ ਦਾਇਰੇ ਵਿੱਚ ਆਉਂਦੇ ਹਨ।
ਇਸ ਨੂੰ ਪ੍ਰਕਾਸ਼ਤ, ਪ੍ਰਸਾਰਿਤ ਕਰਨ ਦੀ ਵੀ ਮਨਾਹੀ ਹੈ। ਭਾਰਤ ਵਿੱਚ 'ਚਾਈਲਡ ਪੋਰਨੋਗ੍ਰਾਫੀ' ਵੀ ਕਾਨੂੰਨੀ ਜੁਰਮ ਹੈ।
ਇਸ ਦੇ ਤਹਿਤ ਆਉਣ ਵਾਲੇ ਮਾਮਲੇ ਆਈਟੀ ਕਾਨੂੰਨ 2008 ਦੀਆਂ ਕਈ ਧਾਰਾਵਾਂ ਅਨੁਸਾਰ ਸਜ਼ਾ ਦੇ ਯੋਗ ਮੰਨੇ ਗਏ ਹਨ।

ਤਸਵੀਰ ਸਰੋਤ, Getty Images
ਅਜਿਹੇ ਮਾਮਲਿਆਂ ਵਿੱਚ ਪਹਿਲੀ ਵਾਰ ਗ਼ਲਤੀ ਕਰਨ 'ਤੇ ਪੰਜ ਸਾਲ ਦੀ ਜੇਲ੍ਹ ਜਾਂ ਦੱਸ ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਦੂਸਰੀ ਵਾਰ ਅਜਿਹੀ ਗ਼ਲਤੀ ਕਰਨ 'ਤੇ ਸਜ਼ਾ ਵਿੱਚ ਸੱਤ ਸਾਲ ਤੱਕ ਦਾ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












