ਡੋਪਿੰਗ ਦੇ ਇਲਜ਼ਾਮਾਂ ਕਾਰਨ ਰੂਸ ’ਤੇ 2018 ਓਲੰਪਿਕ ਲਈ ਪਾਬੰਦੀ

ਤਸਵੀਰ ਸਰੋਤ, Getty Images
ਕੌਮਾਂਤਰੀ ਓਲੰਪਿਕ ਕਮੇਟੀ ਵਲੋਂ ਰੂਸ 'ਤੇ ਅਗਲੇ ਸਾਲ ਹੋਣ ਵਾਲੀ ਸਰਦ ਰੁੱਤ ਓਲੰਪਿਕ ਵਿੱਚ ਮੁਕਾਬਲਾ ਕਰਨ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਮੁਕਾਬਲਾ ਦੱਖਣੀ ਕੋਰੀਆ ਦੇ ਪਿਓਂਗਚਾਂਗ ਵਿੱਚ 2018 ਵਿੱਚ ਹੋਣਾ ਹੈ।
ਪਰ ਰੂਸੀ ਐਥਲੀਟ ਨੂੰ, ਜੋ ਸਾਬਤ ਕਰ ਸਕਦੇ ਹਨ ਕਿ ਉਹ ਸਾਫ਼ ਹਨ, ਦੱਖਣੀ ਕੋਰੀਆ ਵਿਚ ਇਕ ਨਿਰਪੱਖ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ।
ਕੀ ਹੈ ਇਸ ਦੇ ਪਿੱਛੇ ਦੀ ਕਹਾਣੀ?
ਇਹ ਸਭ ਸਰਕਾਰੀ ਸਰਪ੍ਰਸਤੀ ਹੇਠ ਡੋਪਿੰਗ ਦੇ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਹੋਇਆ। ਇਹ ਇਲਜ਼ਾਮ ਸੋਚੀ ਵਿੱਚ ਰੂਸ ਵਲੋਂ ਆਯੋਜਿਤ 2014 ਖੇਡਾਂ ਤੋਂ ਬਾਅਦ ਲਗੇ ਸਨ।
ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਇਸ ਨੁਕਸਾਨਦੇਹ ਘਟਨਾ ਤੋਂ ਬਾਅਦ ਡੋਪਿੰਗ ਨੂੰ ਲੈ ਕੇ ਇੱਕ ਲਾਈਨ ਖਿੱਚਣੀ ਚਾਹੀਦੀ ਹੈ।
ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬੈਚ ਅਤੇ ਉਨ੍ਹਾਂ ਦੇ ਬੋਰਡ ਨੇ ਮੰਗਲਵਾਰ ਨੂੰ ਲੌਸੇਨੇ ਵਿਚ ਐਲਾਨ ਕੀਤਾ ਸੀ ਕਿ 17 ਮਹੀਨੇ ਦੀ ਇੱਕ ਜਾਂਚ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਇਹ ਫ਼ੈਸਲਾ ਲਿਆ ਗਿਆ ਹੈ। ਇਸ ਜਾਂਚ ਦੇ ਮੁਖੀ ਸਵਿਟਜਰਲੈਂਡ ਦੇ ਸਾਬਕਾ ਪ੍ਰਧਾਨ ਸੈਮੂਅਲ ਸਕਮਿਡ ਸਨ।

ਤਸਵੀਰ ਸਰੋਤ, Getty Images
ਇਹ ਸਾਰੀ ਪੜਤਾਲ ਡਾ. ਗਿਰਗਾਰੀ ਰੋਡਚੇਨਕੋਵ, ਜੋ ਕਿ ਰੂਸ ਡੋਪਿੰਗ ਵਿਰੋਧੀ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਸਨ, ਨੇ ਸੋਚੀ 2014 ਦੌਰਾਨ ਸ਼ੁਰੂ ਕਰਵਾਈ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੇਸ ਨੇ ਡੋਪਿੰਗ ਦਾ ਇੱਕ ਯੋਜਨਾਬੱਧ ਪ੍ਰੋਗਰਾਮ ਚਲਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਐਥਲੀਟਾਂ ਦੇ ਪ੍ਰਦਰਸ਼ਨ ਨੂੰ ਵਧਾਉਣ ਲਈ ਪਦਾਰਥ ਬਣਾਏ ਹਨ ਅਤੇ ਖੋਜ ਤੋਂ ਬਚਣ ਲਈ ਪਿਸ਼ਾਬ ਦੇ ਨਮੂਨਿਆਂ ਨੂੰ ਬਦਲਿਆ ਹੈ।
ਹੁਣ ਤੱਕ ਕੀਤੀ ਕਾਰਵਾਈ
- ਕੌਮਾਂਤਰੀ ਓਲੰਪਿਕ ਕਮੇਟੀ ਕਮਿਸ਼ਨ ਦੀ ਸਿਫਾਰਸ਼ 'ਤੇ ਕੁਲ 25 ਰੂਸੀ ਖਿਡਾਰੀਆਂ ਨੂੰ ਹੁਣ ਤੱਕ ਓਲੰਪਿਕਸ' ਤੇ ਪਾਬੰਦੀ ਲਗਾ ਦਿੱਤੀ ਗਈ ਹੈ।
- ਮੈਕਲੇਰਨ ਦੀ ਰਿਪੋਰਟ ਦਾ ਪਹਿਲਾ ਹਿੱਸਾ ਜੁਲਾਈ 2016 ਵਿਚ ਪ੍ਰਕਾਸ਼ਿਤ ਹੋਇਆ ਸੀ, ਜਦੋਂ ਸੰਸਾਰਕ ਡੋਪਿੰਗ ਵਿਰੇਧੀ ਏਜੇਂਸੀ (ਵਾਡਾ) ਨੇ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਕਿਹਾ ਸੀ ਕਿ ਉਹ ਰੂਸ ਨੂੰ ਰਿਓ ਓਲੰਪਿਕਸ ਲਈ ਪਾਬੰਦੀ ਲਾਏ।
- ਰੂਸ 'ਤੇ ਪੈਰਾ-ਓਲੰਪਿਕ ਤੋਂ ਪਾਬੰਦੀ ਲਾ ਦਿੱਤੀ ਗਈ ਸੀ ਅਤੇ 2018 ਦੇ ਸਰਦ ਰੁੱਤ ਪੈਰਾ-ਓਲੰਪਿਕ 'ਸ਼ਾਮਲ ਨਹੀਂ ਹੋ ਸਕਦੇ।
ਰੂਸ ਦੀ ਕਿਵੇਂ ਦੀ ਪ੍ਰਤੀਕਿਰਿਆ ਹੈ?
ਰੂਸ ਦੀ ਓਲੰਪਿਕ ਕਮੇਟੀ ਦੇ ਪ੍ਰਧਾਨ ਐਲੇਗਜ਼ੈਂਡਰ ਜ਼ੁਕੋਵ ਨੇ ਕਿਹਾ ਕਿ ਕੌਮਾਂਤਰੀ ਓਲੰਪਿਕ ਕਮੇਟੀ ਦੇ ਫੈਸਲੇ ਤੋਂ ਸਕਾਰਾਤਮਕ ਅਤੇ ਨਕਾਰਾਤਮਕ ਖ਼ਬਰਾਂ ਹਨ।

ਤਸਵੀਰ ਸਰੋਤ, Getty Images
ਉਸ ਨੇ ਸਾਫ਼ ਸੁਥਰੇ ਖਿਡਾਰੀ ਦੇ ਦੱਖਣੀ ਕੋਰੀਆ ਵਿਚ ਮੁਕਾਬਲਾ ਕਰਨ ਇਜਾਜ਼ਤ ਦਾ ਸੁਆਗਤ ਕੀਤਾ ਹੈ ਤੇ ਨਾਲ ਹੀ ਇਹ ਕਿਹਾ ਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਕਿ ਉਨ੍ਹਾਂ ਨੂੰ ਨਿਰਪੱਖ ਝੰਡੇ ਹੇਠ ਮੁਕਾਬਲਾ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਗੀਦਾਰੀ ਬਾਰੇ ਅੰਤਿਮ ਫੈਸਲਾ ਹਾਲੇ ਵੀ ਹੋਣਾ ਬਾਕੀ ਹੈ।
ਰੂਸੀ ਸਿਆਸਤਦਾਨ ਅਤੇ ਅਥਲੀਟ ਕੌਮਾਂਤਰੀ ਓਲੰਪਿਕ ਕਮੇਟੀ ਦੇ ਫੈਸਲੇ ਦੀ ਨਿਖੇਧੀ 'ਤੇ ਇਕਮੁੱਠ ਸਨ।
ਰੂਸੀ ਸੰਸਦ ਦੀ ਰੱਖਿਆ ਕਮੇਟੀ ਦੇ ਡਿਪਟੀ ਚੇਅਰਮੈਨ ਫਰੈਂਟਸ ਕਲਿੰਟਸਵਿਚ ਨੇ ਕਿਹਾ ਕਿ ਰੂਸ ਦੇ ਖਿਡਾਰੀਆਂ ਨੂੰ 2018 ਵਿੱਚ ਓਲੰਪਿਕ ਵਿੱਚ ਭਾਗ ਨਹੀਂ ਲੈਣਾ ਚਾਹੀਦਾ ਜੇਕਰ ਉਨ੍ਹਾਂ ਨੂੰ ਰਾਸ਼ਟਰੀ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।












