You’re viewing a text-only version of this website that uses less data. View the main version of the website including all images and videos.
ਵਟਸਐਪ ਇਹ ਨਵਾਂ ਫੀਚਰ ਲਿਆਉਣ ਜਾ ਰਿਹਾ ਹੈ
ਵਟਸਐਪ ਪਹਿਲੀ ਵਾਰ ਇੱਕ ਅਜਿਹੇ ਫੀਚਰ ਦੀ ਅਜ਼ਮਾਇਸ਼ ਕਰ ਰਹੀ ਹੈ, ਜਿਸ ਤਹਿਤ ਲੋਕ ਬਿਨਾਂ ਆਪਣੇ ਫ਼ੋਨ ਦੀ ਵਰਤੋਂ ਕੀਤਿਆਂ ਸੁਨੇਹੇ ਭੇਜ ਸਕਣਗੇ।
ਫਿਲਹਾਲ ਵਟਸਐਪ ਵਿਅਕਤੀ ਦੇ ਫ਼ੋਨ ਨਾਲ ਜੁੜੀ ਹੁੰਦੀ ਹੈ। ਜੇ ਕੋਈ ਇਸ ਨੂੰ ਕੰਪਿਊਟਰ ਉੱਪਰ ਵਰਤਣਾ ਵੀ ਚਾਹੇ ਤਾਂ ਉਸ ਨੂੰ ਆਪਣਾ ਫ਼ੋਨ ਵੀ ਚਾਲੂ ਰੱਖਣਾ ਪੈਂਦਾ ਹੈ, ਜਿਸ ਉੱਪਰ ਕਿ ਇੰਟਰਨੈਟ ਚਾਲੂ ਹੋਵੇ।
ਹਾਲਾਂਕਿ ਨਵੇਂ ਫ਼ੀਚਰ ਤਹਿਤ ਲੋਕ ਉਸ ਸਮੇਂ ਵੀ ਸੁਨੇਹੇ ਭੇਜ ਅਤੇ ਹਾਸਲ ਕਰ ਸਕਣਗੇ ਜਦੋਂ ਉਨ੍ਹਾਂ ਦੇ ਮੋਬਾਈਲ ਦੀ ਬੈਟਰੀ ਬਿਲਕੁਲ ਹੀ ਮਰ ਕਿਉਂ ਨਾ ਗਈ ਹੋਵੇ।
ਵਟਸਐਪ ਨੇ ਕਿਹਾ ਕਿ ਮੋਬਾਈਲ ਤੋਂ ਇਲਾਵਾ ਚਾਰ ਹੋਰ ਉਪਕਰਨਾਂ ਜਿਵੇਂ- ਪੀਸੀ, ਟੈਬਲੈਟ ਆਦ ਉੱਪਰ ਵਟਸਐਪ ਵਰਤੀ ਜਾ ਸਕੇਗੀ ਜਦਕਿ ਫਿਲਹਾਲ ਅਜਿਹਾ ਨਹੀਂ ਹੈ।
ਇਹ ਵੀ ਪੜ੍ਹੋ:
ਅਜ਼ਮਾਇਸ਼ੀ ਪੜਾਅ ਉੱਪਰ ਇਸ ਫੀਚਰ ਨੂੰ ਕੁਝ ਸੀਮਤ ਵਰਤੋਂਕਾਰਾਂ ਲਈ ਜਾਰੀ ਕੀਤਾ ਜਾਵੇਗਾ।
ਹਾਲਾਂਕਿ ਵਟਸਐਪ ਦੇ ਕਾਰੋਬਾਰ ਦੀ ਧੁਰੀ ਮੰਨੀ ਜਾਂਦੀ ਐਂਡ-ਟੂ-ਐਂਡ ਇਨਕ੍ਰਿਪਸ਼ਨ -ਇਸ ਨਵੀਂ ਪ੍ਰਣਾਲੀ ਵਿੱਚ ਵੀ ਕੰਮ ਕਰਦੀ ਰਹੇਗੀ। ਕਈ ਹੋਰ ਸੁਨੇਹਾ ਐਪਲੀਕੇਸ਼ਨਾਂ ਵਿੱਚ ਇਹ ਸਹੂਲਤ ਪਹਿਲਾਂ ਤੋਂ ਹੀ ਮੌਜੂਦ ਹੈ ਜਿਵੇਂ ਸਿਗਨਲ ਵਿੱਚ।
ਸਾਫ਼ਟਵੇਅਰ ਵਿੱਚ ਸੁਧਾਰ ਦੀ ਲੋੜ
ਸਿਗਨਲ ਵਿੱਚ ਸਾਈਨ ਅਪ ਕਰਨ ਲਈ ਤਾਂ ਤੁਹਾਨੂੰ ਫ਼ੋਨ ਦੀ ਲੋੜ ਪੈਂਦੀ ਹੈ ਪਰ ਸੁਨੇਹਾ ਭੇਜਣ ਜਾਂ ਹਾਸਲ ਕਰਨ ਵੇਲੇ ਨਹੀਂ।
ਇਸ ਫੀਚਰ ਬਾਰੇ ਦੱਸਦਿਆਂ ਫੇਸਬੁੱਕ ਦੇ ਇੰਜੀਨੀਅਰਾਂ ਨੇ ਇੱਕ ਬਲੌਗ ਵਿੱਚ ਕਿਹਾ ਕਿ ਇਸ ਲਈ ਵਟਸਐਪ ਦੇ ਸਾਫ਼ਟਵੇਅਰ ਉੱਪਰ ਮੁੜ ਤੋਂ ਵਿਚਾਰ ਕਰਨਾ ਹੋਵੇਗਾ।
ਇਸ ਦੀ ਵਜ੍ਹਾ ਹੈ ਕਿ ਮੌਜੂਦਾ ਵਰਜ਼ਨ ਸਮਾਰਟਫੋਨ ਵਿਚਲੀ ਐਪਲੀਕੇਸ਼ਨ ਨੂੰ ਮੁੱਢਲਾ ਉਪਕਰਨ ਮੰਨਦੀ ਹੈ।
ਵਟਸਐਪ ਦੀਆਂ ਦੂਜੀਆਂ ਸੇਵਾਵਾਂ ਤਾਂ ਜੋ ਫ਼ੋਨ ਉੱਪਰ ਹੋਣ ਵਾਲੀ ਗਤੀਵਿਧੀ ਨੂੰ ਕੰਪਿਊਟਰ ਵਗੈਰਾ ਦੀ ਸਕ੍ਰੀਨ ਉੱਪਰ ਮਹਿਜ਼ ਦਿਖਾਉਂਦੀਆਂ ਹਨ। ਇਸ ਵਿੱਚ ਹਾਲੇ ਕੁਝ ਕਮੀਆਂ ਵੀ ਹਨ, ਕਈ ਲੋਕਾਂ ਦੀ ਸ਼ਿਕਾਇਤ ਹੈ ਕਿ ਵਟਸਐਪ ਦੀ ਵੈਬ ਵਰਜ਼ਨ ਵਾਰ-ਵਾਰ ਸੰਪਰਕ ਟੁੱਟ ਜਾਂਦਾ ਹੈ।
ਇਹ ਵੀ ਪੜ੍ਹੋ: