ਰਮਜ਼ਾਨ: ਉਹ ਲੋਕ ਜੋ ਮੁਸਲਮਾਨ ਨਹੀਂ, ਪਰ ਰੋਜ਼ੇ ਰੱਖਦੇ ਨੇ

ਤਸਵੀਰ ਸਰੋਤ, Handout
- ਲੇਖਕ, ਸਰੋਜ ਪਤਿਰਾਣਾ
- ਰੋਲ, ਬੀਬੀਸੀ ਵਰਲਡ ਸਰਵਿਸ
ਸ਼੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਦੇ ਨੌਜਵਾਨ ਆਗੂ ਰੇਹਾਨ ਜੈਵਿਕਰਮੇ ਨੇ 13 ਅਪ੍ਰੈਲ ਨੂੰ ਇੱਕ ਹੈਰਾਨੀਜਨਕ ਐਲਾਨ ਕੀਤਾ।
ਉਨ੍ਹਾਂ ਨੇ ਟਵਿੱਟਰ 'ਤੇ ਕਿਹਾ, "ਮੈਂ ਇੱਕ ਬੋਧੀ ਹਾਂ ਅਤੇ ਬੋਧੀ ਜੀਵਨ ਦਰਸ਼ਨ ਦਾ ਪਾਲਣ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਦਾ ਹਾਂ।"
"ਇਹ ਦੱਸਣ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਮਜ਼ਾਨ ਦੇ ਮੁਬਾਰਕ ਮਹੀਨੇ ਵਿੱਚ ਆਪਣੇ ਮੁਸਲਮਾਨ ਭਰਾਵਾਂ ਅਤੇ ਭੈਣਾਂ ਨਾਲ ਰੋਜ਼ੇ ਰੱਖਣ ਲਈ ਉਤਸ਼ਾਹਤ ਹਾਂ। ਮੈਂ ਪਹਿਲੀ ਵਾਰ ਰੋਜ਼ੇ ਰੱਖ ਰਿਹਾ ਹਾਂ, ਇਸ ਲਈ ਮੈਨੂੰ ਸ਼ੁੱਭ ਕਾਮਨਾਵਾਂ ਦਿਓ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਹ ਵੀ ਪੜ੍ਹੋ
ਰੇਹਾਨ ਜੈਵਿਕਰਮੇ ਸ਼੍ਰੀਲੰਗਾ ਦੇ ਬੇਲਿਗਾਮਾ ਸ਼ਹਿਰ ਦੀ ਨਗਰ ਪਰਿਸ਼ਦ ਦੇ ਚੇਅਰਮੈਨ ਹਨ ਅਤੇ 14 ਅਪ੍ਰੈਲ ਤੋਂ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਰੋਜ਼ੇ ਰੱਖ ਰਹੇ ਹਨ।
ਸ਼੍ਰੀਲੰਕਾ ਵਿੱਚ ਇਸ ਸਾਲ ਮੁਸਲਮਾਨਾਂ ਨੇ ਜਿਸ ਦਿਨ ਤੋਂ ਰੋਜ਼ੇ ਰੱਖਣ ਦੀ ਸ਼ੁਰੂਆਤ ਕੀਤੀ, ਉਸ ਦਿਨ ਸਿੰਹਾਲਾ ਅਤੇ ਤਾਮਿਲ ਭਾਈਚਾਰੇ ਦੇ ਲੋਕਾਂ ਨੇ ਵੀ ਨਵਾਂ ਸਾਲ ਮਨਾਇਆ। ਬੋਧ ਬਹੁਤਾਤ ਵਾਲੇ ਸ਼੍ਰੀਲੰਕਾ ਵਿੱਚ ਅਜਿਹੇ ਇਤਫ਼ਾਕ ਘੱਟ ਹੀ ਹੁੰਦੇ ਹਨ।
ਪਰ ਸ਼੍ਰੀਲੰਕਾ ਦੇ ਵਿਭਿੰਨਤਾ ਭਰੇ ਸਮਾਜ ਨੂੰ ਤਕਰੀਬਨ ਉਸ ਸਮੇਂ ਵੱਡਾ ਝੱਟਕਾ ਲੱਗਿਆ ਸੀ ਜਦੋਂ ਇਸਲਾਮੀ ਕੱਟੜਪੰਥੀਆਂ ਨੇ ਈਸਟਰ ਦੇ ਜਸ਼ਨਾਂ ਦੌਰਾਨ ਚਰਚ 'ਤੇ ਆਤਮਘਾਤੀ ਹਮਲਾ ਕੀਤਾ, ਜਿਸ ਵਿੱਚ ਕਰੀਬ 270 ਲੋਕ ਮਾਰੇ ਗਏ ਸਨ।

ਤਸਵੀਰ ਸਰੋਤ, Handout
ਰੇਹਾਨ ਜੈਵਿਕਰਮੇ ਦਾ ਉਦੇਸ਼
ਇਸ ਬੋਧ ਆਗੂ ਨੇ ਕਿਹਾ ਕਿ ਮਹੀਨੇ ਭਰ ਤੱਕ ਚਲਣ ਵਾਲੀਆਂ ਇੰਨਾਂ ਇਸਲਾਮੀ ਰਵਾਇਤਾਂ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਉਨ੍ਹਾਂ ਹਮਲਿਆਂ ਤੋਂ ਬਾਅਦ ਪੈਦਾ ਹੋਈ ਮੁਸਲਮਾਨ ਵਿਰੋਧੀ ਭਾਵਨਾਵਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ।
ਰੇਹਾਨ ਜੈਵਿਕਰਮੇ ਨੇ ਟਵਿੱਟਰ ਅਕਾਉਂਟ 'ਤੇ ਉਨ੍ਹਾਂ ਦੀ ਪਹਿਲ ਦੇ ਸਮਰਥਨ ਵਿੱਚ ਕਈ ਕੂਮੈਂਟਸ ਆਏ ਅਤੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਰਮਜ਼ਾਨ ਵਿੱਚ ਰੋਜ਼ੇ ਰੱਖਣ ਵਾਲੇ ਉਹ ਇਕਲੌਤੇ ਗ਼ੈਰ-ਮੁਸਲਮਾਨ ਨਹੀਂ ਹਨ।
ਕੋਲੰਬੋ ਦੇ ਇੱਕ ਪੱਤਰਕਾਰ ਮੈਰੀਏਨ ਡੈਵਿਡ ਨੇ ਦੱਸਿਆ ਕਿ ਉਹ ਵੀ ਕੁਝ ਸਮੇਂ ਤੋਂ ਰੋਜ਼ੇ ਰੱਖ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਨੇ ਕਿਹਾ, "ਮੈਂ ਇੱਕ ਕੈਥੋਲਿਕ ਹਾਂ ਅਤੇ ਰਮਜ਼ਾਨ ਦੇ ਮਹੀਨੇ ਵਿੱਚ ਵਰਤ ਰੱਖਦੀ ਹਾਂ। ਇਸ ਨਾਲ ਸਪੱਸ਼ਟਤਾ ਆਉਂਦੀ ਹੈ, ਜਾਗਰੁਕਤਾ ਵੱਧਦੀ ਹੈ, ਹਮਦਰਦੀ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਜੀਵਨ ਵਿੱਚ ਅਨੁਸ਼ਾਸਨ ਆਉਂਦਾ ਹੈ। ਗੁੱਡ ਲੱਕ।"
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਹਾਂ ਨਿਰਦੇਸ਼ਕ ਦੇ ਆਹੁਦੇ 'ਤੇ ਤਾਇਨਾਤ ਅਨੁਰਾਧਾ ਕੇ ਹੇਰਾਤ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇੱਕ ਵਾਰ ਰਮਜ਼ਾਨ ਵਿੱਚ ਰੋਜ਼ੇ ਰੱਖੇ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਅਰਸਾ ਪਹਿਲਾਂ ਜਦੋਂ ਮੈਂ ਮੋਰਤੁਵਾ ਯੂਨੀਵਰਸਿਟੀ ਵਿੱਚ ਸੀ, ਮੈਨੂੰ ਯਾਦ ਆਉਂਦਾ ਹੈ ਕਿ ਮੈਂ ਵੀ ਰੋਜ਼ੇ ਰੱਖੇ ਸਨ।"
"ਮੇਰੀ ਦੋਸਤ @sifaan ਮੈਨੂੰ ਸਵੇਰ ਵੇਲੇ ਖਾਣੇ ਲਈ ਜਗਾਇਆ ਕਰਦੀ ਸੀ ਅਤੇ ਫ਼ਿਰ ਰੋਜ਼ੇ ਖੋਲ੍ਹਣ ਸਮੇਂ ਮੇਰੇ ਨਾਲ ਸਨੈਕਸ ਸਾਂਝੇ ਕਰਿਆ ਕਰਦੀ ਸੀ। ਮੇਰੇ ਖ਼ਿਆਲ ਵਿੱਚ ਇਹ ਤੁਹਾਡੇ ਲਈ ਬਹੁਤ ਚੰਗਾ ਤਜ਼ਰਬਾ ਸਾਬਤ ਹੋਵੇਗਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਸਲਵਾਦ ਖ਼ਿਲਾਫ਼
ਰੇਹਾਨ ਜੈਵਿਕਰਮੇ ਕਹਿੰਦੇ ਹਨ, "ਸਾਡੇ ਕੋਲ ਦੇਸ ਦੇ ਕੁਝ ਆਗੂ ਨਸਲਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ। ਰੋਜ਼ੇ ਰੱਖਣ ਦੇ ਆਪਣੇ ਫ਼ੈਸਲੇ ਨੂੰ ਮੈਂ ਨਸਲਵਾਦ ਵਿਰੋਧ ਦੇ ਪ੍ਰਤੀਕ ਵਜੋਂ ਦੇਖਦਾ ਹਾਂ। ਮੈਂ ਆਪਣਾ ਧਰਮ ਬਦਲ ਕੇ ਇਸਲਾਮ ਨੂੰ ਨਹੀਂ ਅਪਣਾਇਆ ਹੈ ਪਰ ਮੈਂ ਨਸਲਵਾਦ ਦਾ ਵਿਰੋਧ ਕਰਦਾ ਹਾਂ।"
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਕਿ ਈਸਟਰ ਦੇ ਦਿਨ ਹੋਏ ਹਮਲਿਆਂ ਦੇ ਬਾਅਦ ਤੋਂ ਸ਼੍ਰੀਲੰਕਾ ਵਿੱਚ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦਾ ਅਕਸ ਖ਼ਰਾਬ ਹੋਇਆ ਹੈ।
ਸ਼੍ਰੀਲੰਕਾ ਦੀ 70 ਫ਼ੀਸਦ ਆਬਾਦੀ ਬੋਧ ਧਰਮ ਨੂੰ ਮੰਨਦੀ ਹੈ। ਬਾਕੀ ਲੋਕ ਹਿੰਦੂ, ਮੁਸਲਮਾਨ ਅਤੇ ਕੈਥੋਲਿਕ ਸਮਾਜ ਨਾਲ ਸਬੰਧਿਤ ਹਨ।
ਰੇਹਾਨ ਜੈਵਿਰਕਮੇ ਕਹਿੰਦੇ ਹਨ, "ਜਦੋਂ ਮੈਂ ਮੁਸਲਮਾਨਾਂ ਨੂੰ ਇਹ ਦਿਖਾਉਂਦਾ ਹਾਂ ਕਿ ਇੱਕ ਬਹੁਤਮ ਵਾਲੇ ਸਮਾਜ ਦੇ ਰੂਪ ਵਿੱਚ ਅਸੀ ਉਨ੍ਹਾਂ ਦਾ ਖ਼ਿਆਲ ਰੱਖਦੇ ਹਾਂ, ਮੈਂ ਉਨ੍ਹਾਂ ਨੂੰ ਸੁਰੱਖਿਆ ਦਾ ਅਹਿਸਾਸ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਅਹਿਸਾਸ ਦਿਵਾਉਂਦਾ ਹਾਂ ਕਿ ਸਾਨੂੰ ਉਨ੍ਹਾਂ ਦੀ ਪਰਵਾਹ ਹੈ।"
ਹਾਲਾਂਕਿ ਰੇਹਾਨ ਜੈਵਿਕਰਮੇ ਦੇ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਉਹ ਅਜਿਹਾ ਮੁਸਲਮਾਨ ਵੋਟ ਹਾਸਿਲ ਕਰਨ ਲਈ ਕਰ ਰਹੇ ਹਨ।
ਇਸ ਦੇ ਜਵਾਬ ਵਿੱਚ ਰੇਹਾਨ ਟਵਿੱਟਰ 'ਤੇ ਆਪਣੇ ਇੱਕ ਸਮਰਥਕ ਦਾ ਕਮੈਂਟ ਯਾਦ ਕਰਦਿਆਂ ਦੱਸਦੇ ਹਨ ਕਿ, "ਫ਼ਿਰਕੂ ਨਫ਼ਰਤ ਦੀ ਬਜਾਇ ਸਦਭਾਵਨਾ ਦੀ ਭਾਵਨਾ ਨੂੰ ਉਤਸ਼ਾਹ ਦੇ ਕੇ ਵੋਟ ਹਾਸਿਲ ਕਰਨਾ ਕਿਤੇ ਚੰਗੀ ਗੱਲ ਹੈ।"

ਤਸਵੀਰ ਸਰੋਤ, Handout
'ਦੂਜੇ ਲੋਕਾਂ ਨੂੰ ਖ਼ਵਾਓ'
ਪੱਤਰਕਾਰ ਮੈਰੀਏਨ ਡੇਵਿਡ ਪਿਛਲੇ 15 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਰੋਜ਼ੇ ਰੱਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਹ ਉਨ੍ਹਾਂ ਚੀਜ਼ਾਂ ਵੱਲ ਧਿਆਨ ਦੇ ਪਾਉਂਦੇ ਹਨ ਜੋ ਅਸਲ ਵਿੱਚ ਮਾਇਨੇ ਰੱਖਣ ਵਾਲੀਆਂ ਹੁੰਦੀਆਂ ਹਨ।
ਉਹ ਕਹਿੰਦੇ ਹਨ, "ਵਰਤ ਰੱਖਣ ਨਾਲ ਹਮੇਸ਼ਾਂ ਖਾਣੇ ਬਾਰੇ ਸੋਚਦੇ ਰਹਿਣ, ਖਾਣ ਪੀਣ ਦੀਆਂ ਚੀਜ਼ਾਂ ਤੋਂ ਧਿਆਨ ਭਟਕਾਉਣ ਅਤੇ ਬੇਵਜ੍ਹਾ ਖਾਣ ਦੀ ਆਦਤ ਖ਼ਤਮ ਹੋ ਜਾਂਦੀ ਹੈ। ਇਹ ਸਾਡੇ ਵਿੱਚ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।"
ਉਨ੍ਹਾਂ ਦਾ ਮੰਨਣਾ ਹੈ ਕਿ ਰੋਜ਼ੇ ਰੱਖਣ ਨਾਲ ਉਨ੍ਹਾਂ ਦਾ ਫ਼ੋਕਸ ਵੱਧਦਾ ਹੈ ਅਤੇ ਉਹ ਖ਼ੁਦ ਨੂੰ ਜ਼ਿਆਦਾ ਤੰਦਰੁਸਤ ਮਹਿਸੂਸ ਕਰਦੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਮਾਜ ਦੇ ਖਾਂਦੇ ਪੀਂਦੇ ਤਬਕੇ ਤੋਂ ਆਉਣ ਵਾਲੇ ਲੋਕਾਂ ਲਈ ਦਿਨ ਦੇ ਸਮੇਂ ਵਰਤ ਰੱਖਣਾ ਕੋਈ ਵੱਡੀ ਕੁਰਬਾਨੀ ਨਹੀਂ ਹੈ।"
"ਉਹ ਲੋਕ ਜੋ ਮਜ਼ਦੂਰੀ ਕਰਦੇ ਹਨ, ਧੁੱਪ ਵਿੱਚ ਖੜੇ ਹੋ ਕੇ ਕੰਮ ਕਰਦੇ ਹਨ ਅਤੇ ਜਿੰਨਾ ਕੋਲ ਰਮਜ਼ਾਨ ਮਹੀਨੇ ਲਈ ਚੰਗਾ ਅਤੇ ਪੌਸ਼ਟਿਕ ਖਾਣਾ ਖ਼ਰੀਦਨ ਲਈ ਪੈਸੇ ਨਹੀਂ ਹੁੰਦੇ, ਉਨ੍ਹਾਂ ਲਈ ਇਹ ਜ਼ਰੂਰ ਬਹੁਤ ਮੁਸ਼ਕਿਲ ਹੁੰਦਾ ਹੈ।"
ਮੈਰੀਏਨ ਲਈ ਰਮਜ਼ਾਨ ਦੀ ਸਭ ਤੋਂ ਅਹਿਮ ਗੱਲ ਉਨ੍ਹਾਂ ਲੋਕਾਂ ਬਾਰੇ ਸੋਚਣਾ ਹੈ ਜੋ ਸ਼੍ਰੀਲੰਕਾ ਵਿੱਚ ਇੱਕ ਸਮੇਂ ਵੇਲੇ ਦੀ ਰੋਟੀ ਦਾ ਇੰਤਜਾਮ ਵੀ ਮੁਸ਼ਕਿਲ ਨਾਲ ਕਰ ਪਾਉਂਦੇ ਹਨ।
ਉਹ ਕਹਿੰਦੇ ਹਨ, "ਕਿਸੇ ਨੂੰ ਕੁਝ ਦੇਣਾ, ਬਹੁਤ ਅਹਿਮ ਹੈ। ਮੈਨੂੰ ਲੱਗਦਾ ਹੈ ਕਿ ਰੋਜ਼ੇ ਰੱਖਣਾ ਹੀ ਜਿੰਨਾ ਜ਼ਰੂਰੀ ਹੈ, ਜਿਥੋਂ ਤੱਕ ਸੰਭਵ ਹੋ ਸਕੇ ਲੋੜਵੰਦ ਲੋਕਾਂ ਨੂੰ ਖਵਾਉਣਾ ਅਤੇ ਰਮਜ਼ਾਨ ਦੇ ਦੌਰਾਨ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨਾ।"
ਇਹ ਵੀ ਪੜ੍ਹੋ

ਤਸਵੀਰ ਸਰੋਤ, Handout
ਇੱਕਜੁੱਟਤਾ
ਦੁਨੀਆਂ ਦੂਜੇ ਪਾਸੇ ਅਮਰੀਕਾ ਦੀ ਨੈਦਿਨ ਉਨ੍ਹਾਂ ਗ਼ੈਰ-ਮੁਸਲਮਾਨ ਲੋਕਾਂ ਵਿੱਚੋਂ ਇੱਕ ਹਨ, ਜੋ ਰਮਜ਼ਾਨ ਮਹੀਨੇ ਰੋਜ਼ੇ ਰੱਖਦੇ ਹਨ।
ਹਾਲਾਂਕਿ ਉਹ ਇੱਕ ਇਸਾਈ ਔਰਤ ਹੈ ਪਰ ਉਨ੍ਹਾਂ ਦੀ ਸਭ ਤੋਂ ਚੰਗੀ ਦੋਸਤ (ਜੋ ਕਿ ਇੱਕ ਮੁਸਲਮਾਨ ਹੈ), ਨੇ ਉਨ੍ਹਾਂ ਨੂੰ ਰਮਜ਼ਾਨ ਦੇ ਵਰਤਾਂ ਬਾਰੇ ਦੱਸਿਆ ਸੀ।
ਨੈਦਿਨ ਕਹਿੰਦੇ ਹਨ, "ਜਦੋਂ ਮੈਂ ਰਮਜ਼ਾਨ ਵਿੱਚ ਰੋਜ਼ੇ ਰੱਖਦੀ ਹਾਂ, ਅਜਿਹਾ ਮੈਂ ਆਪਣੇ ਪਿਆਰੇ ਮੁਸਲਮਾਨ ਦੋਸਤਾਂ ਪ੍ਰਤੀ ਏਕਤਾ ਦੀ ਭਾਵਨਾ ਜ਼ਾਹਰ ਕਰਨ ਲਈ ਕਰਦੀ ਹਾਂ। ਮੈਂ ਈਸਾ ਮਸੀਹ ਨੂੰ ਮੰਨਦੀ ਹਾਂ ਅਤੇ ਆਪਣੇ ਧਰਮ ਦਾ ਪਾਲਣ ਕਰਦੀ ਹਾਂ।"
ਨੈਦਿਨ ਇੱਕ ਲੇਖਿਕਾ ਅਤੇ ਕਾਰੋਬਾਰੀ ਕੋਚ ਹਨ। ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਨ।
ਉਹ ਕਹਿੰਦੇ ਹਨ, "ਕਾਫ਼ੀ ਅਰਸਾ ਹੋ ਗਿਆ। ਪਰ ਪਿਛਲੇ ਸੱਤ ਸਾਲ ਤੋਂ ਕਦੀ ਕਦੀ ਪਾਣੀ ਪੀ ਲੈਂਦੀ ਹਾਂ। ਰੋਜ਼ੇ ਰੱਖਣ ਦੀਆਂ ਜੋ ਲੋੜਾਂ ਹੁੰਦੀਆਂ ਹਨ, ਉਨ੍ਹਾਂ ਦਾ ਤਕਰੀਬਨ ਪਾਲਣ ਕਰਦੀ ਹਾਂ। ਸੂਰਜ ਨਿਕਲਣ ਤੋਂ ਪਹਿਲਾਂ ਖਾ ਲੈਂਦੀ ਹਾਂ ਅਤੇ ਸੂਰਜ ਡੁੱਬਣ ਤੱਕ ਕਝ ਵੀ ਨਹੀਂ ਖਾਂਦੀ।"
"ਹੋਰ ਧਰਮਾਂ ਅਤੇ ਸਭਿਆਚਾਰਾਂ ਨੂੰ ਮੰਨਣ ਵਾਲੇ ਦੋਸਤਾਂ ਦੇ ਨਾਲ ਉਨ੍ਹਾਂ ਦੇ ਤੌਰ ਤਰੀਕਿਆਂ ਨੂੰ ਅਪਣਾਉਣਾ ਮੈਨੂੰ ਪਸੰਦ ਰਿਹਾ ਹੈ। ਮਹੀਨੇ ਭਰ ਖਾਣੇ ਤੋਂ ਦੂਰੀ ਰੱਖਣ ਨਾਲ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਸ ਵਿੱਚ ਕਿੰਨੇ ਜੁੜੇ ਹੋਏ ਹਾਂ। ਮੈਨੂੰ ਇਹ ਚੰਗਾ ਲੱਗਦਾ ਹੈ।"

ਤਸਵੀਰ ਸਰੋਤ, Handout
ਨਾਲ ਖੜਨ ਦਾ ਸਮਾਂ
ਉੱਧਰ ਸ਼੍ਰੀਲੰਕਾ ਵਿੱਚ ਮੈਰੀਐਨ ਡੇਵਿਡ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ "ਇਹ ਸਿਰਫ਼ ਤਿਆਗ ਕਰਨ ਅਤੇ ਅਨੁਸ਼ਾਸਨ ਦੀ ਗੱਲ ਨਹੀਂ ਹੈ। ਇਹ ਆਪਣੇ ਨਜ਼ਦੀਕੀ ਲੋਕਾਂ ਦੇ ਨਾਲ ਖੜਨ ਅਤੇ ਮਿਲਕੇ ਜਸ਼ਨ ਮਨਾਉਣ ਦਾ ਵੀ ਸਮਾਂ ਹੈ।"
"ਜਦੋਂ ਅਸੀਂ ਬਾਹਰ ਜਾਂਦੇ ਹਾਂ ਜਾਂ ਦੋਸਤਾਂ ਜਾ ਪਰਿਵਾਰ ਵਾਲਿਆਂ ਨੂੰ ਇਫ਼ਤਾਰ ਲਈ ਘਰ ਬੁਲਾਉਂਦੇ ਹਾਂ ਤਾਂ ਇਹ ਡਿਨਰ ਪਾਰਟੀ ਵਰਗਾ ਹੀ ਹੁੰਦਾ ਹੈ। ਬਸ ਉਸ ਵਿੱਚ ਸ਼ਰਾਬ ਨਹੀਂ ਹੁੰਦੀ ਹੈ। ਅਸੀਂ ਨਵੀਆਂ ਚੀਜ਼ਾਂ ਖਾਂਦੇ ਹਾਂ ਅਤੇ ਸੱਚੀਂ ਇਹ ਅਨੰਦਦਾਇਕ ਹੁੰਦਾ ਹੈ। ਰਮਜ਼ਾਨ ਵਿੱਚ ਸਾਡੀ ਖ਼ੁਰਾਕ ਜਿੰਨੀ ਹੁੰਦੀ ਹੈ ਕੁਝ ਦਿਨਾਂ ਬਾਅਦ ਹੈਰਾਨੀਜਨਤ ਤੌਰ 'ਤੇ ਘੱਟ ਹੋ ਜਾਂਦੀ ਹੈ।"
"ਪਰ ਜੇ ਕੋਈ ਚੀਜ਼ ਤੁਸੀਂ ਸਭ ਤੋਂ ਜ਼ਿਆਦਾ ਮਿਸ ਕਰਦੇ ਹਾਂ, ਉਹ ਪਾਣੀ ਹੈ। ਖ਼ਾਸਕਰ ਇਸ ਮੌਸਮ ਵਿੱਚ। ਪਰ ਇਸਦੇ ਫ਼ਾਇਦੇ ਕਿਤੇ ਜ਼ਿਆਦਾ ਹਨ। ਜਦੋਂ ਤੁਸੀਂ ਇੱਕ ਵਾਰ ਇਰਾਦਾ ਕਰਦੇ ਹੋ ਤਾਂ ਬਾਕੀ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਹਨ।"
ਨੈਦਿਨ ਲਈ ਵਰਤ ਰੱਖਣਾ ਹੁਣ ਉਨ੍ਹਾਂ ਦੀ ਅਧਿਆਤਮਕ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ।
ਉਹ ਕਹਿੰਦੇ ਹਨ, "ਜੋ ਲੋਕ ਵੀ ਖ਼ੁਦ ਵਿੱਚ ਨਿਰਾਸ਼ ਮਹਿਸੂਸ ਕਰਦੇ ਹਨ ਅਤੇ ਸਵਾਲਾਂ ਦੇ ਜਵਾਬ ਲੱਭ ਰਹੇ ਹਨ। ਮੈਂ ਉਨ੍ਹਾਂ ਸਭ ਨੂੰ ਵਰਤ ਰੱਖਣ ਲਈ ਕਹਿਣਾ ਚਾਹਾਂਗੀ।"
ਨੈਦਿਨ ਨੂੰ ਲੱਗਦਾ ਹੈ ਕਿ ਅੰਨ ਤੇ ਪਾਣੀ ਦਾ ਤਿਆਗ ਕਰਨ ਨਾਲ ਉਨ੍ਹਾਂ ਦੀ ਧਾਰਮਿਕ ਜ਼ਿੰਦਗੀ ਨੂੰ ਇੱਕ ਨਵਾਂ ਨਜ਼ਰੀਆ ਮਿਲਿਆ ਹੈ।
"ਅਸੀਂ ਆਪਣੀਆਂ ਲੋੜਾਂ ਤੋਂ ਬਾਹਰ ਵੀ ਦੇਖਣ ਲੱਗਦੇ ਹਾਂ। ਅਸੀਂ ਆਪਣੀਆਂ ਲੋੜਾਂ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਦੇ ਹਾਂ। ਅਸੀਂ ਰੱਬ ਨੂੰ ਮਹਿਸੂਸ ਕਰਦੇ ਹਾਂ।"

ਤਸਵੀਰ ਸਰੋਤ, Getty Images
ਪਰ ਇਹ ਸਭ ਸੌਖਾ ਨਹੀਂ...
ਪਰ ਰੇਹਾਨ ਜੈਵਿਕਰਮੇ ਲਈ ਇਹ ਨਵਾਂ ਪ੍ਰਯੋਗ ਇੰਨਾ ਵੀ ਸੌਖਾ ਨਹੀਂ ਰਿਹਾ।
ਉਹ ਦੱਸਦੇ ਹਨ, "ਮੈਂ ਸਵੇਰੇ ਚਾਰ ਵਜੇ ਉੱਠਿਆ। ਖਾਣੇ ਵਿੱਚ ਥੋੜ੍ਹੇ ਜਿਹੇ ਖ਼ਜੂਰ, ਦਹੀਂ ਅਤੇ ਫ਼ਲ ਖਾਧੇ ਤੇ ਫ਼ਿਰ ਸ਼ਾਮ ਸਾਢੇ ਛੇ ਵਜੇ ਤੱਕ ਕੁਝ ਨਹੀਂ ਖਾਧਾ।"
ਉਨ੍ਹਾਂ ਦਾ ਕਹਿਣਾ ਹੈ ਕਿ ਦਿਨ ਖ਼ਤਮ ਹੋਣ 'ਤੇ ਉਹ ਤਰੋਤਾਜ਼ਾ ਮਹਿਸੂਸ ਕਰ ਰਹੇ ਸਨ।
ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਗੱਲ 'ਤੇ ਸ਼ੱਕ ਸੀ ਕਿ ਅਜਿਹਾ ਪੂਰੇ ਮਹੀਨੇ ਕਰ ਸਕਣਗੇ ਜਾਂ ਨਹੀਂ।
ਉਹ ਕਹਿੰਦੇ ਹਨ, "ਜਦੋਂ ਤੱਕ ਮੈਂ ਕਰ ਸਕਾਂਗਾ,ਮੈਂ ਕਰਾਂਗਾ। ਪਾਣੀ ਨਾ ਪੀਣਾ ਅਸਲੋਂ ਬਹੁਤ ਔਖਾ ਹੁੰਦਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












