ਮੇਘਨ ਅਤੇ ਹੈਰੀ ਨੂੰ ਖ਼ਰਚਣ ਲਈ ਪੈਸਾ ਕਿੱਥੋਂ ਮਿਲਦਾ ਹੈ

ਬ੍ਰਿਟੇਨ ਦੇ ਰਾਜ ਪਰਿਵਾਰ ਦੇ ਪ੍ਰਿੰਸ ਹੈਰੀ ਨੇ ਓਪਰਾ ਵਿਨਫਰੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਅਤੇ ਮੇਘਨ ਨੇ ਸੀਨੀਅਰ ਸ਼ਾਹੀ ਮੈਂਬਰ ਦਾ ਅਹੁਦਾ ਛੱਡਿਆ ਅਤੇ ਕੈਲੇਫ਼ੋਰਨੀਆ ਆ ਗਏ ਤਾਂ ਉਨ੍ਹਾਂ ਨੂੰ ਪਰਿਵਾਰ ਤੋਂ ਮਿਲਣ ਵਾਲੀ ਵਿੱਤੀ ਮਦਦ ਬੰਦ ਕਰ ਦਿੱਤੀ ਗਈ।

ਜਨਵਰੀ 2020 ਵਿੱਚ ਡਿਊਕ ਅਤੇ ਡੱਚਸ ਆਫ਼ ਸਸੈਕਸ ਨੇ ਐਲਾਨ ਕੀਤਾ ਕਿ ਉਹ ਸੀਨੀਅਰ ਰੌਇਲ ਵਜੋਂ ਕੰਮ ਕਰਨਾ ਬੰਦ ਕਰ ਰਹੇ ਹਨ ਅਤੇ ਹੁਣ ਉਹ ਖ਼ੁਦ ਨੂੰ ਆਰਥਿਕ ਤੌਰ 'ਤੇ ਸੁਤੰਤਰ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਕੰਮ ਕਰਨਗੇ।

ਮੰਨਿਆ ਜਾ ਰਿਹਾ ਸੀ ਕਿ ਨਵੇਂ ਕਰਾਰ ਦੇ ਤਹਿਤ ਸ਼ਾਹੀ ਜੋੜੇ ਨੂੰ ਪਿਤਾ ਪ੍ਰਿੰਸ ਚਾਰਲਸ ਤੋਂ ਕੁਝ ਸਮੇਂ ਤੱਕ ਵਿੱਤੀ ਸਹਿਯੋਗ ਮਿਲੇਗਾ। ਹਾਲਾਂਕਿ ਇਹ ਸਾਫ਼ ਨਹੀਂ ਸੀ ਕਿ ਇਹ ਸਹਿਯੋਗ ਕਾਰਨਵਲ ਦੀ ਡੱਚੀ ਵਿੱਚੋਂ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਜ਼ਰੀਏ ਰਾਹੀਂ।

ਇਹ ਵੀ ਪੜ੍ਹੋ:

ਡੱਚੀ ਆਫ਼ ਕਾਰਨਵਾਲ ਜਾਇਦਾਦ ਅਤੇ ਵਿੱਤੀ ਨਿਵੇਸ਼ ਦਾ ਇੱਕ ਵੱਡਾ ਪੋਰਟਫ਼ੋਲੀਓ ਹੈ ਜਿਸ ਨੂੰ ਐਡਵਰਡ ਤੀਜੇ ਵੱਲੋਂ ਕਾਇਮ ਕੀਤਾ ਗਿਆ ਸੀ। ਇਸ ਦਾ ਮਕਸਦ ਸੀ ਕਿ ਡਿਊਕ ਆਫ਼ ਕਾਰਨਵਾਲ ਆਪਣੀ ਅਤੇ ਆਪਣੇ ਬੱਚਿਆਂ ਦੀ ਵਿੱਤੀ ਸਾਂਭ-ਸੰਭਾਲ ਕਰ ਸਕਣ।

ਪ੍ਰਿੰਸ ਚਾਰਲਸ ਦੇ ਖਾਤਿਆਂ ਦੇ ਵੇਰਵਿਆਂ ਮੁਤਾਬਕ ਮਾਰਚ 2021 ਤੱਕ ਸਸੈਕਸ ਦੇ ਡਿਊਕ ਤੇ ਡੱਚਸ ਅਤੇ ਕੈਂਬਰਿਜ ਦੇ ਡਿਊਕ ਤੇ ਡੱਚਸ ਜਾਣੀ ਵਿਲੀਅਮ ਅਤੇ ਕੇਟ ਦੀਆਂ ਗਤੀਵਿਧੀਆ ਉੱਪਰ 56 ਲੱਖ ਪਾਊਂਡ ਦਾ ਖ਼ਰਚਾ ਕੀਤਾ ਗਿਆ ਹੈ।

ਲੇਕਿਨ ਪ੍ਰਿੰਸ ਹੈਰੀ ਨੇ ਓਪਰਾ ਵਿਨਫਰੀ ਨੂੰ ਦੱਸਿਆ ਕਿ ਸ਼ਾਹੀ ਪਰਿਵਾਰ ਨੇ ਮੇਰੀ 'ਆਰਥਿਕ ਮਦਦ ਰੋਕ ਦਿੱਤੀ ਹੈ।'

ਹਾਲਾਂਕਿ ਸਾਫ਼ ਨਹੀਂ ਹੈ ਕਿ ਉਹ ਉਸ ਪੈਸੇ ਦਾ ਜ਼ਿਕਰ ਕਰ ਰਹੇ ਸਨ ਜੋ ਪਹਿਲਾਂ ਪ੍ਰਿੰਸ ਚਾਰਲਸ ਦੀ ਆਮਦਨੀ ਡੱਚੀ ਆਫ਼ ਕਾਰਨਵਾਲ ਤੋਂ ਉਨ੍ਹਾਂ ਨੂੰ ਮਿਲ ਰਿਹਾ ਸੀ।

ਮਾਰਚ 2020 ਤੋਂ ਬਾਅਦ ਪ੍ਰਿੰਸ ਚਾਰਲਸ ਦੇ ਖਾਤਿਆਂ ਦੀ ਜਾਣਕਾਰੀ ਹਾਲੇ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਕਲੇਅਰੰਸ ਹਾਊਸ ਨੇ ਇਸ ਬਾਰੇ ਹਾਲੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕੀ ਸਸੈਕਸ ਦੇ ਡਿਊਕ ਤੇ ਡੱਚਸ ਅਮੀਰ ਹਨ?

ਸਸੈਕਸ ਦੇ ਡਿਊਕ ਤੇ ਡੱਚਸ ਕੋਲ ਨਿੱਜੀ ਜਾਇਦਾਦ ਹੈ।

ਜਦੋਂ ਪ੍ਰਿੰਸ ਵਿਲੀਅਮ ਅਤੇ ਹੈਰੀ ਦੀ ਮਾਂ ਪ੍ਰਿੰਸਿਜ਼ ਡਾਇਨਾ ਦੀ ਮੌਤ ਹੋਈ ਸੀ ਤਾਂ ਉਹ ਆਪਣੇ ਬੱਚਿਆਂ ਦੇ ਲਈ ਇੱਕ ਕਰੋੜ ਡੇਢ ਲੱਖ ਪਾਊਂਡ ਛੱਡ ਕੇ ਗਏ ਸਨ।

ਓਪਰਾ ਦੇ ਇੰਟਰਵਿਊ ਵਿੱਚ ਹੈਰੀ ਨੇ ਕਿਹਾ, "ਮੈਨੂੰ ਉਹ ਮਿਲਿਆ ਜੋ ਮੇਰੀ ਮਾਂ ਮੇਰੇ ਲਈ ਛੱਡ ਕੇ ਗਈ ਸੀ। ਜੇ ਉਹ ਨਾ ਹੁੰਦਾ ਤਾਂ ਅਸੀਂ ਬ੍ਰਿਟੇਨ ਛੱਡ ਕੇ ਕੈਲੀਫੋਰਨੀਆ ਨਾ ਆ ਪਾਉਂਦੇ।"

ਬੀਬੀਸੀ ਦੇ ਸ਼ਾਹੀ ਪੱਤਰਕਾਰ ਨਿਕ ਵਿਚਹੇਲ ਦੱਸਦੇ ਹਨ ਕਿ ਮੰਨਿਆ ਜਾ ਰਿਹਾ ਹੈ ਕਿ ਹੈਰੀ ਦੇ ਲਈ ਕਈ ਲੱਖ ਪਾਊਂਡ ਛੱਡ ਕੇ ਗਈ ਉਨ੍ਹਾਂ ਦੀ ਪੜਦਾਦੀ ਭਾਵ ਮਹਾਰਾਣੀ ਦੀ ਮਾਂ ਦੀ ਰਕਮ ਨੂੰ ਵੀ ਛੱਡ ਦਿੱਤਾ ਗਿਆ ਹੈ।

ਆਪਣੇ ਐਕਟਿੰਗ ਕਰੀਅਰ ਦੇ ਦੌਰਾਨ ਮੇਘਨ ਮਾਰਕਲ ਨੂੰ ਲੀਗਲ ਡਰਾਮਾ ਸੂਟਸ ਦੇ ਲਈ ਪ੍ਰਤੀ ਐਪੀਸੋਡ 50,000 ਡਾਲਰ ਮਿਲਦੇ ਸਨ। ਇਸ ਤੋਂ ਇਲਵਾ ਉਹ ਇੱਕ ਫ਼ੈਸ਼ਨ ਬਲਾਗ ਵੀ ਚਲਾਉਂਦੇ ਸਨ ਅਤੇ ਉਨ੍ਹਾਂ ਨੇ ਕੈਨੇਡਾ ਦੇ ਇੱਕ ਬਰਾਂਡ ਲਈ ਆਪਣੀ ਇੱਕ ਫ਼ੈਸ਼ਨ ਲਾਈਨ ਵੀ ਬਣਾਈ ਸੀ।

ਵਾਧੂ ਆਮਦਨੀ ਦਾ ਕੀ ਹੈ ਸਾਧਨ?

ਹੁਣ ਜਦੋਂ ਕਿ ਹੈਰੀ ਅਤੇ ਮੇਘਨ ਸੀਨੀਅਰ ਸ਼ਾਹੀ ਮੈਂਬਰ ਨਹੀਂ ਹਨ ਤਾਂ ਉਹ ਆਪਣੀ ਆਮਦਨੀ ਜੁਟਾਉਣ ਲਈ ਅਜ਼ਾਦ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸ਼ਾਹੀ ਜੋੜੇ ਨੂੰ ਓਪਰਾ ਵਿਨਫ਼ਰੀ ਨੂੰ ਦਿੱਤੇ ਇੰਟਰਵਿਊ ਲਈ ਕੋਈ ਭੁਗਤਾਨ ਨਹੀਂ ਕੀਤਾ ਗਿਆ ਹੈ।

ਹਾਲਾਂਕਿ ਉਨ੍ਹਾਂ ਨੇ ਅਮਰੀਕਾ ਵਿੱਚ ਵਸਣ ਤੋਂ ਬਾਅਦ ਨੈਟਫ਼ਲਿਕਸ ਅਤੇ ਸਪਾਟੀਫਾਈ ਨਾਲ ਕਰਾਰ ਕੀਤਾ ਹੈ। ਕਿਆਸ ਹਨ ਕਿ ਇਨ੍ਹਾਂ ਕਰਾਰਾਂ ਦੀ ਕੀਮਤ ਲੱਖਾਂ ਵਿੱਚ ਹੈ।

ਉਨ੍ਹਾਂ ਨੇ ਆਰਚੀਵੈਲ ਨਾਂਅ ਦਾ ਇੱਕ ਸੰਗਠਨ ਸ਼ੁਰੂ ਕੀਤਾ ਹੈ। ਜੋ ਕਿ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੋਣ ਦੇ ਨਾਲ-ਨਾਲ ਪ੍ਰੋਡਕਸ਼ਨ ਦੇ ਖੇਤਰ ਵਿੱਚ ਵੀ ਕੰਮ ਕਰ ਰਿਹਾ ਹੈ।

ਜਦੋਂ ਓਪਰਾ ਨੇ ਡਿਊਕ ਤੇ ਡੱਚਸ ਤੋਂ "ਜਲਦੀ-ਜਲਦੀ ਪੈਸੇ ਜੁਟਾਉਣ" ਦੇ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਪ੍ਰਿੰਸ ਹੈਰੀ ਦਾ ਜਵਾਬ ਸੀ "ਨੈਟਫ਼ਲਿਕਸ ਅਤੇ ਸਪਾਟੀਫ਼ਾਈ ਨਾਲ ਕਰਾਰ ਯੋਜਨਾ ਦਾ ਹਿੱਸਾ ਨਹੀਂ ਸਨ ਪਰ ਇਹ ਜ਼ਰੂਰੀ ਹੋ ਗਏ ਸਨ।"

ਮੇਰੇ ਨਜ਼ਰੀਏ ਵਿੱਚ ਸੁਰੱਖਿਆ ਲਈ ਭੁਗਤਾਨ ਕਰਨ, ਆਪਣੇ ਪਰਿਵਾਰ ਨੂੰ ਮਹਿਫ਼ੂਜ਼ ਰੱਖਣ ਲਈ ਧਨ ਦੀ ਲੋੜ ਸੀ।

ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਹੁੰਦਿਆਂ ਕੌਣ ਕਰਦਾ ਸੀ ਫੰਡਿੰਗ

ਜਦੋਂ ਇਹ ਜੋੜਾ ਸ਼ਾਹੀ ਜੋੜੇ ਦੀ ਹੈਸੀਅਤ ਵਿੱਚ ਕੰਮ ਕਰਦਾ ਸੀ ਤਾਂ ਉਨ੍ਹਾਂ ਦੇ 95 ਫ਼ੀਸਦੀ ਖ਼ਰਚ ਪ੍ਰਿੰਸ ਚਾਰਲਸ ਦੀ ਡੱਚੀ ਆਫ਼ ਕਾਰਨਵਾਲ ਤੋਂ ਹੋਣ ਵਾਲੀ ਆਮਦਮ ਰਾਹੀਂ ਚੁੱਕਿਆ ਜਾਂਦਾ ਸੀ।

ਸਾਲ 2018-19 ਦੌਰਾਨ ਡੱਚੀ ਆਫ਼ ਕਾਰਨਵਾਲ ਤੋਂ 50 ਲੱਖ ਪਾਊਂਡ ਸਸੈਕਸ ਦੇ ਡਿਊਕ ਅਤੇ ਡੱਚਸ ਅਤੇ ਕੈਂਬਰਿਜ ਦੇ ਡਿਊਕ ਅਤੇ ਡੱਚਸ (ਹੈਰੀ ਦੇ ਵੱਡੇ ਭਰਾ ਤੇ ਭਰਜਾਈ) ਦੇ ਜਨਤਕ ਦੌਰਿਆਂ ਉੱਪਰ ਖ਼ਰਚ ਕੀਤੇ ਗਏ। ਇਸ ਵਿੱਚੋਂ ਕੁਝ ਰਕਮ ਉਨ੍ਹਾਂ ਦੇ ਨਿੱਜੀ ਖ਼ਰਚਿਆਂ ਲਈ ਵੀ ਵਰਤੀ ਗਈ ਸੀ।

ਪੰਜ ਫ਼ੀਸਦੀ ਦਾ ਖ਼ਰਚਾ ਟੈਕਸ ਦੇ ਪੈਸੇ ਤੋਂ ਬਣੀ ਸਾਵਰੇਨ ਗ੍ਰਾਂਟ ਵਿੱਚੋਂ ਦਿੱਤਾ ਜਾਂਦਾ ਸੀ। ਇਹ ਗਰਾਂਟ ਸਰਕਾਰ ਵੱਲੋਂ ਸ਼ਾਹੀ ਪਰਿਵਾਰ ਦੇ ਅਧਿਕਾਰਿਕ ਫ਼ਰਜ਼ਾਂ ਅਤੇ ਸ਼ਾਹੀ ਮਹਿਲਾਂ ਦੀ ਦੇਖ-ਰੇਖ ਲਈ ਦਿੱਤੀ ਜਾਂਦੀ ਹੈ।

ਇਸ ਵਿੱਤੀ ਸਾਲ ਵਿੱਚ ਇਹ ਰਕਮ ਕੁੱਲ ਅੱਠ ਕਰੋੜ 59 ਲੱਖ ਪਾਊਂਡ ਹੈ। ਇਸ ਦੀ ਭਰਪਾਈ ਰਾਜ ਪਰਿਵਾਰ ਦੀ ਮਾਲਕੀ ਵਾਲੀ ਕਮਰਸ਼ੀਅਲ ਜਾਇਦਾਦ ਤੋਂ ਕੀਤੀ ਜਾਂਦੀ ਹੈ।

ਡਿਊਕ ਅਤੇ ਡੱਚਸ ਨੇ ਸਤੰਬਰ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਘਰ ਫਰਾਗਮੋਰ ਕਾਟੇਜ ਨੂੰ ਨਵਿਆਉਣ ਲਈ 24 ਲੱਖ ਮਿਲੀਅਨ ਪਾਊਂਡ ਦੀ ਰਕਮ ਵਾਪਸ ਕਰ ਦਿੱਤੀ ਹੈ।

ਕ੍ਰਾਊਨ ਸਟੇਟ ਕੀ ਹੈ?

ਕ੍ਰਾਊਨ ਸਟੇਟ ਇੱਕ ਅਜ਼ਾਦ ਕਾਰੋਬਾਰ ਲਈ ਕਾਰੋਬਾਰੀ ਜਾਇਦਾਦ ਹੈ ਅਤੇ ਯੂਕੇ ਦੇ ਸਭ ਤੋਂ ਵੱਡੇ ਪੋਰਟਫੋਲੀਓ ਵਿੱਚੋਂ ਇੱਕ ਹੈ।

ਇਸ ਵਿੱਚ ਵਿੰਡਸਰ ਗਰੇਟ ਪਾਰਕ ਅਤੇ ਅਸਕਾਰਟ ਰੇਸਕੋਰਸ ਸ਼ਾਮਲ ਹਨ। ਜਦਕਿ ਜ਼ਿਆਦਾਤਰ ਇਸ ਵਿੱਚ ਰਿਹਾਇਸ਼ੀ ਅਤੇ ਕਾਰੋਬਾਰੀ ਜਾਇਦਾਦ ਹੈ। ਸੌਵਰਨ ਗਰਾਂਟ ਨੂੰ ਅਧਿਕਾਰਿਕ ਸ਼ਾਹੀ ਫ਼ਰਜ਼ ਨਿਭਾਉਣ ਦਾ ਅਤੇ ਸ਼ਾਹੀ ਮਹਿਲਾਂ ਦੀ ਦੇਖ-ਰੇਖ ਦਾ ਖ਼ਰਚਾ ਚੁੱਕਿਆ ਜਾਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)