You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਤੋਂ ਕਿਸਾਨਾਂ ਨੂੰ ਹੁਣ ਤੱਕ ਕੀ ਹਾਸਲ ਹੋਇਆ, ਉਗਰਾਹਾਂ ਨੇ ਦੱਸਿਆ- 5 ਅਹਿਮ ਖ਼ਬਰਾਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਨੇ ਪੂਰੇ ਦੇਸ ਨੂੰ ਕਿਸਾਨੀ ਮੁੱਦਿਆਂ ਉੱਤੇ ਜਗਾ ਦਿੱਤਾ ਹੈ ਅਤੇ ਇਸ ਨੇ ਪੂਰੀ ਦੁਨੀਆਂ ਵਿੱਚ ਕਿਸਾਨਾਂ ਦੀ ਗੱਲ ਪਹੁੰਚਾਈ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਉਗਰਾਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੋਟ ਰਾਜਨੀਤੀ ਤੋਂ ਦੂਰ ਰਹਿੰਦੀ ਹੈ, ਇਸੇ ਲਈ ਉਹ ਪੱਛਮੀ ਬੰਗਾਲ ਦੀਆਂ ਕਿਸਾਨ ਰੈਲੀਆਂ ਵਿੱਚ ਨਹੀਂ ਜਾ ਰਹੇ ।
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਅਜੇ ਚੁੱਪ ਹੈ ਅਤੇ ਹੰਕਾਰ 'ਚ ਹੋਣ ਕਾਰਨ ਅਜੇ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ ਪਰ ਕਿਸਾਨਾਂ ਦੀ ਇਕਜੁੱਟਤਾ ਬਣੀ ਰਹਿਣੀ ਵੀ ਅੰਦੋਲਨ ਦੀ ਵੀ ਇੱਕ ਵੱਡੀ ਪ੍ਰਾਪਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਗੋਂਡ ਕਬੀਲੇ ਨੇ ਮ੍ਰਿਤਕਾਂ ਦਾ ਸਸਕਾਰ ਕਰਨ ਦੀ ਬਜਾਇ ਦਫਨਾਉਣ ਦਾ ਫ਼ੈਸਲਾ ਕਿਉਂ ਲਿਆ
ਛੱਤੀਸਗੜ੍ਹ 'ਚ ਆਦਿਵਾਸੀਆਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਇੱਕ ਨਵੀਂ ਬਹਿਸ ਸ਼ੂਰੂ ਹੋ ਗਈ ਹੈ।
ਸੂਬੇ ਦੇ ਕਬੀਰਧਾਮ ਜ਼ਿਲ੍ਹੇ 'ਚ ਦੋ ਦਿਨਾਂ ਤੱਕ ਚੱਲੀ ਗੋਂਡ ਕਬੀਲੇ ਦੀ ਮਹਾਂਸਭਾ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਗੋਂਡ ਸਮਾਜ 'ਚ ਹੁਣ ਮ੍ਰਿਤਕ ਦੇਹ ਨੂੰ ਸਾੜਨ ਦੀ ਬਜਾਇ ਦਫ਼ਨਾਇਆ ਜਾਵੇਗਾ।
ਸੂਬੇ 'ਚ ਸਰਬ ਆਦਿਵਾਸੀ ਭਾਈਚਾਰੇ ਦੇ ਸਾਬਕਾ ਪ੍ਰਧਾਨ ਬੀਪੀਐਸ ਨੇਤਾਮ ਦਾ ਕਹਿਣਾ ਹੈ ਕਿ ਆਦਿਵਾਸੀ ਕਬੀਲਿਆਂ 'ਚ ਸ਼ੁਰੂ ਤੋਂ ਹੀ ਮ੍ਰਿਤਕ ਦੇਹ ਨੂੰ ਦਫ਼ਨਾਉਣ ਦੀ ਪਰੰਪਰਾ ਸੀ। ਪਰ ਹਿੰਦੂ ਧਰਮ ਦੇ ਪ੍ਰਭਾਵ ਹੇਠ ਆ ਕੇ ਕੁਝ ਇਲਾਕਿਆਂ 'ਚ ਮ੍ਰਿਤਕ ਦੇਹਾਂ ਨੂੰ ਸਾੜਿਆ ਜਾਂਦਾ ਹੈ। ਹੁਣ ਇਸ ਫ਼ੈਸਲੇ ਨਾਲ ਉਨ੍ਹਾਂ 'ਤੇ ਵੀ ਪ੍ਰਭਾਵ ਪਵੇਗਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
5 ਸਾਲ ਬਾਅਦ ਗੀਤਾ ਨੂੰ ਮਾਂ ਨੇ ਕਿਵੇਂ ਪਛਾਣਿਆ
ਖ਼ਬਰ ਏਜੰਸੀ ਪੀਟੀਆਈ ਨੇ ਪਾਕਿਸਤਾਨੀ ਅਖ਼ਬਾਰ ਡਾਨ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਬਚਪਨ ਤੋਂ ਹੀ ਬੋਲ਼ੀ ਅਤੇ ਗੂੰਗੀ ਗੀਤਾ ਨੂੰ ਭਾਰਤ ਵਾਪਸ ਆਉਣ ਤੋਂ ਪੰਜ ਸਾਲ ਬਾਅਦ ਉਸ ਦੀ ਅਸਲ ਮਾਂ ਮਿਲ ਗਈ ਹੈ।
ਪਾਕਿਸਤਾਨ ਦੇ ਮਸ਼ਹੂਰ ਸਮਾਜ ਸੇਵੀ ਸੰਸਥਾ ਈਦੀ ਵੈੱਲਫੇਅਰ ਟਰੱਸਟ ਦੀ ਸੰਚਾਲਕ ਬਿਲਕੀਸ ਈਦੀ ਨੇ ਦੱਸਿਆ, '' ਉਹ ਮੇਰੇ ਨਾਲ ਸੰਪਰਕ ਵਿਚ ਸੀ ਅਤੇ ਬੀਤੇ ਹਫ਼ਤੇ ਉਸ ਨੇ ਮੈਨੂੰ ਇਹ ਚੰਗੀ ਖ਼ਬਰ ਦਿੱਤੀ ਕਿ ਆਖ਼ਰਕਾਰ ਉਸ ਨੂੰ ਉਸਦੀ ਅਸਲ ਮਾਂ ਮਿਲ ਗਈ।''
ਕਰੀਬ 21 ਸਾਲ ਪਹਿਲਾਂ ਗੀਤਾ ਆਪਣੇ ਪਰਿਵਾਰ ਨਾਲ ਵਿਛੜ ਗਏ ਸਨ ਅਤੇ ਪਾਕਿਸਤਾਨ ਪਹੁੰਚ ਗਏ ਸਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਿਆਂਮਾਰ ਵਿੱਚ ਜਾਨਾਂ ਬਚਾਉਣ ਲਈ ਬੰਦੂਕਾਂ ਸਾਹਮਣੇ ਡਟਣ ਵਾਲੀ ਨਨ
ਮਿਆਂਮਾਰ ਵਿੱਚ ਮੁਜ਼ਾਹਰਾਕਾਰੀਆਂ ਨੂੰ ਬਚਾਉਣ ਲਈ ਇੱਕ ਨਨ ਸੁਰੱਖਿਆ ਦਸਤਿਆਂ ਦੇ ਸਾਹਮਣੇ ਡਟ ਗਈ ਅਤੇ ਉਨ੍ਹਾਂ ਸਾਹਮਣੇ ਗੋਡੇ ਟੇਕ ਕੇ ਕਹਿਣ ਲੱਗੀ, "ਜੇ ਤੁਸੀਂ ਮਾਰਨਾ ਹੀ ਹੈ ਤਾਂ ਮੈਨੂੰ ਗੋਲ਼ੀ ਮਾਰ ਦਿਓ"
ਕੈਥੋਲਿਕ ਨਨ ਸਿਸਟਰ ਐਨ ਰੋਜ਼ ਐੱਨ ਤਵਾਂਗ, ਮਿਆਂਮਾਰ ਵਿੱਚ ਏਕੇ ਦੇ ਪ੍ਰਤੀਕ ਬਣ ਕੇ ਉੱਭਰੇ ਹਨ। ਉਸ ਦੇਸ਼ ਵਿੱਚ ਜਿਸ ਨੂੰ ਹਾਲ ਦੇ ਫ਼ੌਜੀ ਰਾਜ ਪਲਟੇ ਨੇ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ "ਮੈਨੂੰ ਲੱਗਿਆ ਕਿ ਮੈਨੂੰ ਕੁਰਬਾਨੀ ਦੇਣ ਦੀ ਲੋੜ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਅੰਤਰ ਧਾਰਮਿਕ ਪਿਆਰ ਦੀ ਕਹਾਣੀ ਜਿਸ ਵਿੱਚ ਆਖ਼ਰ ਜਿੱਤ ਪਿਆਰ ਦੀ ਹੋਈ
ਕਾਮਿਨੀ ਅਤੇ ਇਕਬਾਲ (ਬਦਲੇ ਹੋਏ ਨਾਮ) 2016 ਵਿੱਚ ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਮਿਲੇ ਸਨ। ਕਾਮਿਨੀ ਨੇ ਧਿਆਨ ਦਿੱਤਾ ਕਿ ਸ਼ਫ਼ੇਦ ਕਮੀਜ਼ ਪਹਿਨਿਆ ਇੱਕ ਸ਼ਰਮੀਲਾ ਲੜਕਾ ਕਲਾਸ ਵਿੱਚ ਆਇਆ ਅਤੇ ਪਹਿਲੇ ਦਿਨ ਉਸਦੇ ਨਾਲ ਬੈਠ ਗਿਆ।
ਉਹ ਗਣਿਤ ਵਿੱਚ ਚੰਗਾ ਸੀ। ਕਾਮਿਨੀ ਨੇ ਉਸ ਨੂੰ ਮਦਦ ਲਈ ਪੁੱਛਿਆ। ਇਸ ਤਰ੍ਹਾਂ ਇਹ ਸਭ ਸ਼ੁਰੂ ਹੋਇਆ। ਉਹ ਜੋੜਿਆਂ ਨੂੰ ਫ਼ੜੇ ਜਾਣ ਦੀਆਂ ਖ਼ਬਰਾਂ, ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਆਦਿ ਦੀਆਂ ਚੇਤਾਵਨੀਆਂ ਦੇ ਬਾਵਜੂਦ ਪਿਆਰ ਵਿੱਚ ਪੈ ਗਏ।
ਕਾਮਿਨੀ ਅਤੇ ਇਕਬਾਲ ਦੀ ਕਹਾਣੀ ਪੂਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: