ਦੁਬਈ ਦੀ ਰਾਜਕੁਮਾਰੀ ਦੇ 'ਕੈਦੀ' ਬਣਾਏ ਜਾਣ ਤੋਂ ਬਾਅਦ ਹੁਣ ਕੀ ਨਵਾਂ ਮੋੜ ਆਇਆ ਹੈ
ਦੁਬਈ ਦੇ ਸ਼ਾਸਕ ਦੀ ਬੇਟੀ ਪ੍ਰਿੰਸਿਜ਼ ਲਤੀਫ਼ਾ ਅਲ ਮਕਤੂਮ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਫੜ ਲਿਆ ਗਿਆ ਸੀ।
ਉਨ੍ਹਾਂ ਨੇ ਇਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ 'ਤੇ ਉਨ੍ਹਾਂ ਨੂੰ 'ਬੰਧਕ' ਬਣਾਉਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ।
ਇਹ ਵੀ ਪੜ੍ਹੋ:
ਪ੍ਰਿੰਸਿਜ਼ ਲਤੀਫ਼ਾ ਦੀ ਇਹ ਵੀਡੀਓ ਫੁਟੇਜ ਬੀਬੀਸੀ ਪੈਨੋਰਮਾ ਨੂੰ ਮਿਲੀ ਹੈ। ਇਸ ਵਿੱਚ ਉਹ ਕਹਿ ਰਹੇ ਹਨ ਕਿ ਕਿਸ਼ਤੀ 'ਚ ਭੱਜਣ ਦੌਰਾਨ ਕਮਾਂਡੋਆਂ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰ ਵਿੱਚ ਲਿਜਾਇਆ ਗਿਆ।
ਰਾਜਕੁਮਾਰੀ ਦੁਬਈ ਵਿੱਚ ਅਗਵਾ ਕਰ ਕੇ ਹਿਰਾਸਤੀ ਕੇਂਦਰ ਵਿੱਚ ਰੱਖੇ ਜਾਣ ਤੋਂ ਬਾਅਦ ਲੰਬਾ ਅਰਸਾ ਆਪਣੀ ਸਹੇਲੀ ਟੀਨਾ ਜੁਹੀਐਨਿਨ ਦੇ ਰਾਬਤੇ ਵਿੱਚ ਰਹੇ ਸਨ। ਪਰ ਟੀਨਾ ਕੋਲ ਕਈ ਮਹੀਨਿਆਂ ਤੋਂ ਰਾਜਕੁਮਾਰੀ ਦੀ ਕੋਈ ਖ਼ਬਰ ਨਹੀਂ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਦੇ ਖ਼ੂਫ਼ੀਆ ਸੁਨੇਹੇ ਆਉਣੇ ਬੰਦ ਹੋ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਨੇ ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਮੰਗ ਕੀਤੀ ਹੈ।
ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿ ਰਾਜਕੁਮਾਰੀ ਆਪਣੇ ਪਰਿਵਾਰ ਨਾਲ ਪੂਰਨ ਤੌਰ 'ਤੇ ਮਹਿਫ਼ੂਜ਼ ਹਨ।
ਰਾਜਕੁਮਾਰੀ ਦੁਬਈ ਦੇ ਸ਼ਾਸਕ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਦੂਮ ਦੇ 25 ਬੱਚਿਆਂ ਵਿੱਚੋਂ ਇੱਕ ਹੈ।

ਸ਼ੇਖ਼ ਨੇ ਦੁਬਈ ਨੂੰ ਇੱਕ ਚਕਾਚੌਂਧ ਵਾਲੇ ਇੱਕ ਅਜਿਹੇ ਸ਼ਹਿਰ ਵਿੱਚ ਬਦਲ ਦਿੱਤਾ ਹੈ ਜਿੱਥੇ ਦੁਨੀਆਂ ਭਰ ਤੋਂ ਲੋਕ ਕਾਰੋਬਾਰ ਅਤੇ ਸੈਰ-ਸਪਾਟੇ ਲਈ ਪਹੁੰਚਦੇ ਹਨ। ਇਸ ਦੇ ਬਾਵਜੂਦ ਇੱਥੋਂ ਦੀਆਂ ਔਰਤਾਂ ਲਈ ਸਥਿਤੀ ਬਹੁਤੀ ਜ਼ਿਆਦਾ ਨਹੀਂ ਹੈ ਅਤੇ ਕਾਨੂੰਨ ਅਤੇ ਰਵਾਇਤਾਂ ਉਨ੍ਹਾਂ ਉੱਪਰ ਕਾਫ਼ੀ ਰੋਕ ਰੱਖਦੀਆਂ ਹਨ।

ਤਸਵੀਰ ਸਰੋਤ, TIINA JAUHIAINEN
ਲੀਤੀਫ਼ਾ ਨੇ ਆਪਣੀ ਇੱਕ ਵੀਡੀਓ ਵਿੱਚ ਕਿਹਾ,"ਮੈਂ ਡਰਾਈਵ ਨਹੀਂ ਚਲਾ ਸਕਦੀ ਹਾਂ, ਮੈਨੂੰ ਸਫ਼ਰ ਕਰਨ ਜਾ ਦੁਬਈ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।"
ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ,"ਮੈਂ 2000 ਤੋਂ ਬਾਅਦ ਦੇਸ਼ ਤੋਂ ਨਹੀਂ ਨਿਕਲੀ ਹਾਂ। ਮੈਂ ਸਫ਼ਰ ਕਰਨ ਬਾਰੇ, ਪੜ੍ਹਨ ਬਾਰੇ ਅਤੇ ਕੁਝ ਆਮ ਕਰਨ ਬਾਰੇ ਬਹੁਤ ਵਾਰ ਪੁੱਛ ਚੁੱਕੀ ਹਾਂ। ਉਹ ਮੈਨੂੰ ਅਜਿਹਾ ਨਹੀਂ ਕਰਨ ਦੇ ਰਹੇ ਹਨ। ਮੈਨੂੰ ਜਾਣਾ ਪਵੇਗਾ।"
ਟੀਨਾ ਦੇ ਘਰ ਵਿੱਚ ਬੈਠ ਕੇ ਪ੍ਰਿੰਸਿਜ਼ ਨੇ ਆਉਣ ਵਾਲੇ ਦਿਨਾਂ ਬਾਰੇ ਖੁੱਲ੍ਹ ਕੇ ਦੱਸਿਆ.
"ਮੈਂ ਭਵਿੱਖ ਬਾਰੇ ਆਸਵੰਦ ਹਾਂ। ਮੈਂ ਨਹੀਂ ਜਾਣਦੀ ਕਿ ਜਦੋਂ ਮੈਂ ਸਵੇਰੇ ਉੱਠਾਂਗੀ ਤੇ ਸੋਚਾਂਗੀ ਕਿ ਮੈਂ ਜੋ ਚਾਹਾਂ ਕਰ ਸਕਦੀ ਹਾਂ ਤਾਂ ਮੈਨੂੰ ਕਿਹੋ-ਜਿਹਾ ਲੱਗੇਗਾ। ਮੈਂ ਬਹੁਤ ਉਤਸੁਕ ਹਾਂ।"
ਰਾਜਕੁਮਾਰੀ ਦਾ ਪਾਸਪੋਰਟ ਉਨ੍ਹਾਂ ਕੋਲ ਨਹੀਂ ਸੀ ਅਤੇ ਉਨ੍ਹਾਂਮ ਉੱਪਰ ਨਿਗਰਾਨੀ ਰੱਖੀ ਜਾ ਰਹੀ ਸੀ, ਜਿਸ ਲਈ ਉਨ੍ਹਾਂ ਨੇ ਕਾਰ ਰਾਹੀਂ ਦੁਬਈ ਤੋਂ ਨਿਕਲ ਕੇ ਓਮਾਨ ਜਾਣਾ ਸੀ। ਜੈਟ ਸਕੀਂਗ ਅਤੇ ਇੱਕ ਡੌਂਗੀ ਰਾਹੀਂ ਉਹ ਕੌਮਾਂਤਰੀ ਪਾਣੀਆਂ ਨੂੰ ਪਾਰ ਕਰਨ ਵਿੱਚ ਉਨ੍ਹਾਂ ਨੂੰ ਕਈ ਘਾਂਟਿਆਂ ਦਾ ਸਮਾਂ ਲੱਗ ਗਿਆ। ਫਿਰ ਉਹ ਉਸ ਯੌਟ (ਬਾਦਵਾਨਾਂ ਵਾਲ਼ੀ ਕਿਸ਼ਤੀ) ਉੱਪਰ ਪਹੁੰਚੀਆ ਜਿਸ ਨੇ ਉਨ੍ਹਾਂ ਨੂੰ ਇੱਕ ਅਜ਼ਾਦ ਦੁਨੀਆਂ ਵਿੱਚ ਲੈ ਕੇ ਜਾਣਾ ਸੀ।
ਲਤੀਫ਼ਾ ਨੇ ਇੱਕ ਵਟਸਐੱਪ ਮੈਸਜ ਰਾਹੀਂ ਆਪਣੀ ਇੱਕ ਸਹੇਲੀ ਨੂੰ ਦੱਸਿਆ,"ਮੈਂ ਅਜ਼ਾਦ ਹਾਂ'।

ਤਸਵੀਰ ਸਰੋਤ, Getty Images
ਇੱਥੋਂ ਉਨ੍ਹਾਂ ਦੀ ਯੋਜਨਾ ਹਿੰਦਮਹਾਂਸਾਗਰ ਪਾਰ ਕਰ ਕੇ ਅਮਰੀਕਾ ਦੀ ਉਡਾਣ ਲੈਣ ਦੀ ਸੀ ਜਿੱਥੇ ਪਹੁੰਚ ਕੇ ਰਾਜਕੁਮਾਰੀ ਨੇ ਸਿਆਸੀ ਸ਼ਰਣ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਸੀ
ਅੱਠ ਦਿਨਾਂ ਬਾਅਦ ਜਦੋਂ ਉਹ ਭਾਰਤ ਦੇ ਤਟ ਦੇ ਨਜ਼ਦੀਕ ਪਹੁੰਚੀਆਂ ਤਾਂ ਸਭ ਕੁਝ ਮੂਧਾ ਪੈਣ ਲੱਗਿਆ।
ਹਥਿਆਰਬੰਦ ਲੋਕ ਉਨ੍ਹਾਂ ਦੀ ਯੌਟ ਉੱਪਰ ਆ ਗਏ। ਦੋਵੇਂ ਸਹੇਲੀਆਂ ਕਿਸ਼ਤੀ ਦੇ ਬਾਥਰੂਮ ਵਿੱਚ ਲੁਕ ਗਈਆਂ ਜਦ ਤੱਕ ਕਿ ਧੂੰਏਂ ਦੇ ਗਰਨੇਡਾਂ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਮਜਬੂਰ ਨਹੀਂ ਕਰ ਦਿੱਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਟੀਨਾ ਦੇ ਦੱਸਣ ਮੁਤਾਬਕ,"ਲਤੀਫ਼ਾ ਚੀਕਾਂ ਮਾਰ ਰਹੀ ਸੀ ਤੇ ਕਹਿ ਰਹੀ ਸੀ ਮੈਨੂੰ ਵਾਪਸ ਯੂਏਈ ਨਾ ਲੈ ਕੇ ਜਾਓ ਸਗੋਂ ਇੱਥੇ ਹੀ ਗੋਲੀ ਮਾਰ ਦਿਓ।" ਇਹ ਦੋਵਾਂ ਦਾ ਆਖ਼ਰੀ ਸਮਾਂ ਸੀ ਜਦੋਂ ਉਹ ਇਕੱਠੀਆਂ ਸਨ।
ਹਾਲ ਹੀ ਵਿੱਚ ਜਾਰੀ ਕੀਤੀਆਂ ਗਈਆਂ ਇਸ ਤੋਂ ਮਗਰਲੀਆਂ ਵੀਡੀਓਜ਼ ਵਿੱਚ ਲਤੀਫ਼ਾ ਹਥਿਆਰੰਬਦੀ ਵਿਅਕਤੀਆਂ ਦੇ ਯੌਟ ਉੱਪਰ ਆ ਜਾਣ ਦਾ ਵੇਰਵਾ ਦੇ ਰਹੇ ਹਨ।
"ਮੈਂ ਲੜ ਰਹੀ ਸੀ ਕਿ ਇੱਕ ਬੰਦਾ ਆਇਆ ਉਸ ਨੇ ਮੇਰੇ ਘਸੁੰਨ ਮਾਰਿਆ ਅਤੇ ਮੇਰੀ ਬਾਂਹ ਵਿੱਚ ਟੀਕਾ ਲਗਾ ਦਿੱਤਾ।"
ਲਤੀਫ਼ਾ ਕਹਿ ਰਹੇ ਸਨ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਫ਼ੌਜ ਦੀ ਇੱਕ ਕਿਸ਼ਤੀ ਉੱਪਰ ਤਬਦੀਲ ਕਰ ਦਿੱਤਾ ਗਿਆ।

“ਵਰਾਂਢੇ ਵਿੱਚੋਂ ਦੀ ਮੈਨੂੰ ਇੱਕ ਵੱਡੇ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਮੇਰੇ ਸਾਹਮਣੇ ਚਾਰ-ਪੰਜ ਜਨਰਲ ਖੜ੍ਹੇ ਸਨ।”
“ਮੈਂ ਉਨ੍ਹਾਂ ਨੂੰ ਵਾਰ-ਵਾਰ ਕਹਿ ਰਹੀ ਸੀ ਕਿ ਮੇਰਾ ਨਾਂਅ- ਲਤੀਫ਼ਾ ਅਲ ਮਖ਼ਤੂਮ ਹੈ।”
“ਮੈਂ ਦੁਬਈ ਨਹੀਂ ਜਾਣਾ ਚਾਹੁੰਦੀ, ਮੈਂ ਪਨਾਹ ਚਾਹੁੰਦੀ ਹਾਂ, ਮੈਂ ਕੌਮਾਂਤਰੀ ਪਾਣੀਆਂ ਵਿੱਚ ਸੀ ਤੁਸੀਂ ਮੈਨੂੰ ਜਾਣ ਦਿਓ।”
ਉਸ ਦੀਆਂ ਅਪੀਲਾਂ ਅਜਾਈਂ ਗਈਆਂ - ਅਤੇ ਲਤੀਫ਼ਾ ਦਾ ਕਹਿਣਾ ਹੈ ਕਿ ਇੱਕ ਅਮੀਰਤੀਅਨ ਕਮਾਂਡੋ ਨੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ।
“ਉਸ ਨੇ ਮੈਨੂੰ ਖਿੱਚਿਆ ਅਤੇ ਚੁੱਕ ਲਿਆ- ਉਹ ਮੇਰੇ ਨਾਲੋਂ ਬਹੁਤ ਵੱਡਾ ਸੀ। ਮੈਂ ਦਿਖਿਆ ਕਿ ਉਸਦੀ ਆਸਤੀਨ ਚੜ੍ਹੀ ਹੋਈ ਸੀ ਅਤੇ ਉਸ ਦਾ ਹਥਿਆਰ ਦਿਖ ਰਿਹਾ ਸੀ।”
ਉਸ ਨੂੰ ਬੇਹੋਸ਼ ਕਰ ਕੇ ਦੁਬਈ ਵਾਪਸ ਭੇਜ ਦਿੱਤਾ ਗਿਆ।
“ਮੈਨੂੰ ਉਸ ਸਮੇਂ ਬਹੁਤ ਦੁੱਖ ਹੋਇਆ। ਮੈਨੂੰ ਲੱਗਿਆ ਜਿਸ ਅਜ਼ਾਦੀ ਨੂੰ ਹਾਸਲ ਕਰਨ ਲਈ ਮੈਂ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੀ ਸੂੀ -ਉਹ ਗਈ। ਉਸ ਸਮੇਂ ਤੋਂ ਬਾਅਦ ਮੈਂ ਇੱਥੇ ਹਾਂ ਇਕੱਲੀ। ਮੈਨੂੰ ਕੋਈ ਡਾਕਟਰੀ ਮਦਦ ਨਹੀਂ ਮਿਲ ਰਹੀ, ਕੋਈ ਸੁਣਵਾਈ ਨਹੀਂ, ਕੋਈ ਇਲਜ਼ਾਮ ਨਹੀਂ ਕੁਝ ਵੀ ਨਹੀਂ।”
ਦੂਜੇ ਪਾਸੇ ਟੀਨਾ ਨੂੰ ਯੌਟ ਦੇ ਕ੍ਰਰਿਊ ਸਮੇਤ ਵਾਪਸ ਯੂਏਈ ਰਵਾਨਾ ਕਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਕੌਮਾਂਤਰੀ ਮੀਡੀਆ ਨੂੰ ਇਸ ਬਾਰੇ ਦੱਸਣਾ ਸ਼ੁਰੂ ਕੀਤਾ। ਉਨ੍ਹਾਂ ਨੇ ਫਰੀ ਦਿ ਪ੍ਰਿੰਸਿਜ਼ ਲਤੀਫਾਂ ਮੁਹਿੰਮ ਵਿੱਢੀ ਅਤੇ ਮਾਮਲਾ ਸੰਯੁਕਤ ਰਾਸ਼ਟਰ ਤੱਕ ਪਹੁੰਚਾਇਆ।
ਕਈ ਮਹੀਨਿਆਂ ਤੱਕ ਉਨ੍ਹਾਂ ਨੂੰ ਆਪਣੀ ਸਹੇਲੀ ਦੀ ਕੋਈ ਖ਼ਬਰ ਨਾ ਮਿਲੀ।

ਤਸਵੀਰ ਸਰੋਤ, Tiina Jauhiainen
ਫਿਰ ਸਾਲ 2019 ਦੇ ਮੁਢਲੇ ਦਿਨਾਂ ਵਿੱਚ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਫਿਨਲੈਂਡ ਗਏ ਹੋਏ ਸਨ ਤਾਂ ਇੱਕ ਅਜਨਬੀ ਦਾ ਸੁਨੇਹਾ ਮਿਲਿਆ।
ਪਹਿਲਾਂ ਉਨ੍ਹਾਂ ਨੂੰ ਕੁਝ ਸੁਰੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣੇ ਪਏ। ਕਈ ਸਾਲ ਪਹਿਲਾਂ ਟੀਨਾ ਨੇ ਲਤੀਫ਼ਾ ਨੂੰ ਬ੍ਰਾਜ਼ੀਲੀਅਨ ਮਾਰਸ਼ਨ ਆਰਟ ਸਿਖਾਇਆ ਸੀ ਫਿਰ ਉਸ ਅਜਨਬੀ ਨੇ ਟੀਨਾ ਤੋਂ ਲਤੀਫ਼ਾ ਨੂੰ ਉਸ ਸਿਖਲਾਈ ਦੌਰਾਨ ਦਿੱਤਾ ਗਿਆ ਛੋਟਾ ਨਾਂਅ ਪੁੱਛਿਆ।
ਆਖ਼ਰ ਟੀਨਾ ਦੀ ਲਤੀਫ਼ਾ ਨਾਲ ਫੋਨ ਉੱਪਰ ਗੱਲ ਹੋ ਸਕੀ।
ਜਦੋਂ ਮੈਂ ਪਹਿਲੀ ਵਾਰ ਉਸ ਦੀ ਅਵਾਜ਼ ਸੁਣੀ ਤਾਂ ਮੈਂ ਖ਼ੁਦ ਨੂੰ ਰੋਕ ਨਾ ਸਕੀ ਅਤੇ ਰੋ ਪਈ। ਇਹ ਬਹੁਤ ਭਾਵੁਕ ਕਰਨ ਵਾਲੇ ਪਲ ਸਨ।"
ਲਤੀਫ਼ਾ ਕੁਝ ਵੀਡੀਓ ਮੈਸਜ ਰਿਕਾਰਡ ਕਰ ਸਕੇ ਸਨ। ਇਨ੍ਹਾਂ ਸੁਨੇਹਿਆਂ ਵਿੱਚ ਉਨ੍ਹਾਂ ਨੇ ਜੋ ਕਿਹਾ ਹੈ ਉਹ ਪ੍ਰੇਸ਼ਾਨ ਕਰਨ ਵਾਲਾ ਹੈ।
ਲਤੀਫ਼ਾ ਹੁਣ 35 ਸਾਲਾਂ ਦੇ ਹੋ ਚੁੱਕੇ ਹਨ ਅਤੇ ਅਜਿਹਾ ਲਗਦਾ ਹੈ ਜਿਵੇਂ ਬਹੁਤ ਹੀ ਮੱਧਮ ਅਵਾਜ਼ ਵਿੱਚ ਆਪਣੇ ਬਾਥਰੂਮ ਵਿੱਚ ਵੀਡੀਓ ਰਿਕਾਰਡ ਕਰ ਰਹੇ ਹੋਣ।
"ਮੈਂ ਇਹ ਵੀਡੀਓ ਬਾਥਰੂਮ ਵਿੱਚ ਬਣਾ ਰਹੀ ਹਾਂ ਕਿਉਂਕਿ ਇਹੀ ਇੱਕ ਕਮਰਾ ਹੈ ਜਿਸ ਨੂੰ ਮੈਂ ਲੌਕ ਲਗਾ ਸਕਦੀ ਹਾਂ। ਮੈਂ ਇੱਕ ਬੰਦੀ ਹਾਂ,ਮੈਂ ਅਜ਼ਾਦ ਨਹੀਂ ਹਾਂ ਮੈਨੂੰ ਇਸ ਜੇਲ੍ਹ ਵਿੱਚ ਗੁਲਾਮ ਬਣਾ ਕੇ ਰੱਖਿਆ ਗਿਆ ਹੈ, ਮੇਰੀ ਜ਼ਿੰਦਗੀ ਮੇਰੇ ਹੱਥਾਂ ਵਿੱਚ ਨਹੀਂ ਹੈ।"
ਪੀਲੀ ਪੈ ਚੁੱਕੀ ਰਾਜਕੁਮਾਰੀ ਨੇ ਬਹੁਤਾ ਸਮਾਂ ਧੁੱਪ ਤੋਂ ਪਰੇ ਬਿਤਾਇਆ ਹੈ.
"ਮੈਂ ਇੱਕ ਵਿਲਾ ਵਿੱਚ ਹਾਂ,ਜਿਸ ਨੂੰ ਜੇਲ੍ਹ ਬਣਾ ਦਿੱਤਾ ਗਿਆ ਹੈ। ਸਾਰੀਆਂ ਖਿੜਕੀਆਂ ਬੰਦ ਹਨ। ਚਾਰ ਪੁਲਸ ਕਰਮੀ ਘਰ ਦੇ ਬਾਹਰ ਅਤੇ ਦੋ ਪੁਲਸਿਵਾਲੀਆਂ ਘਰ ਦੇ ਅੰਦਰ ਹਨ। ਮੈਂ ਤਾਜ਼ੀ ਹਵਾ ਲੈਣ ਲਈ ਵੀ ਘਰੋਂ ਬਾਹਰ ਨਹੀਂ ਨਿਕਲ ਸਕਦੀ।"
ਵਿਲਾ ਸਮੁੰਦਰ ਤੋਂ ਕੁਝ ਹੀ ਦੂਰ ਇੱਕ ਪੌਸ਼ ਇਲਾਕੇ ਵਿੱਚ ਹੈ।
ਹਿਊਮਨ ਰਾਈਟਸ ਵਾਚ ਦੇ ਨਿਰਦੇਸ਼ਕ ਕੈਨ ਰੌਥ ਮੁਤਾਬਕ, ਇਹ ਇੱਕ ਵਿਲਾ ਹੈ ਇਸ ਲਈ ਸਾਨੂੰ ਚੁੱਪ ਕਰ ਕੇ ਨਹੀਂ ਬੈਠ ਜਾਣਾ ਚਾਹੀਦਾ।"
ਇਹ ਔਰਤ ਬੰਦੀ ਬਣਾਈ ਗਈ ਹੈ। ਬੁਨਿਆਦੀ ਤੌਰ ਤੇ ਇਹ ਏਕਾਂਤ ਜੇਲ੍ਹ ਹੈ ਜਿੱਥੇ ਜੇਲਰਾਂ ਤੋਂ ਇਲਾਵਾ ਉਸ ਨਾਲ ਹੋਰ ਕੋਈ ਨਹੀਂ ਹੈ।
ਉਨ੍ਹਾਂ ਦੀ ਅਵਾਜ਼ ਵਿੱਚੋਂ ਡਰ ਅਤੇ ਦਰਦ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ।
"ਹਰ ਰੋਜ਼ ਮੈਨੂੰ ਆਪਣੀ ਜਾਨ ਦੀ ਫਿਕਰ ਹੁੰਦੀ ਹੈ। ਮੈਨੂੰ ਨਹੀਂ ਪਤਾ ਮੈਂ ਇਸ ਤੋਂ ਬਚ ਸਕਾਂਗੀ ਜਾਂ ਨਹੀਂ। ਪੁਲਿਸ ਨੇ ਮੈਨੂੰ ਧਮਕਾਇਆ ਹੈ ਕਿ ਮੈਂ ਸਾਰੀ ਉਮਰ ਜੇਲ੍ਹ ਵਿੱਚ ਰਹਾਂਗੀ ਤੇ ਕਦੇ ਸੂਰਜ ਨਹੀਂ ਦੇਖਾਂਗੀ। ਸੋ ਮੈਂ ਇੱਥੇ ਮਹਿਫ਼ੂਜ਼ ਨਹੀਂ ਹਾਂ।"
ਫਿਰ ਵੀ ਇਸ ਦੇ ਬਾਵਜੂਦ ਕਿ ਉਨ੍ਹਾਂ ਨੂੰ ਕੈਮਰੇ ਵਾਲੇ ਫ਼ੋਨ ਨਾਲ ਫੜਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3














