ਟਵਿੱਟਰ 'ਤੇ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਸਣੇ ਕਈਆਂ ਦੇ ਅਕਾਊਂਟਸ 'ਚ ਪਿਆ ਪੰਗਾ

ਬਿਲ ਗੇਟਸ, ਈਲੋਨ ਮਸਕ, ਜੈੱਫ ਬੇਜ਼ੋਸ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਿਲ ਗੇਟਸ, ਈਲੋਨ ਮਸਕ, ਜੈੱਫ ਬੇਜ਼ੋਸ ਦੇ ਟਵਿੱਟਰ ਅਕਾਊਂਟ ਹੈਕ ਕਰ ਲਏ ਗਏ ਹਨ

ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜ਼ੋਸ ਅਤੇ ਅਰਬਪਤੀ ਕਾਰੋਬਾਰੀ ਈਲੋਨ ਮਸਕ ਤੇ ਬਿਲ ਗੇਟਸ ਸਣੇ ਦੁਨੀਆਂ ਦੇ ਕਈ ਵੱਡੇ ਕਾਰੋਬਾਰੀਆਂ ਅਤੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਹੈਕ ਕਰ ਲਏ ਗਏ ਹਨ।

ਇਹ ਹੈਕਿੰਗ ਬਿਟਕੁਆਇਨ ਘੋਟਾਲੇ ਹਨ। ਹੈਕ ਕੀਤੇ ਗਏ ਅਕਾਊਂਟ 'ਤੇ ਕੀਤੇ ਗਏ ਪੋਸਟ ਵਿੱਚ ਬਿਟਕੁਆਇਨ ਵਿੱਚ ਦਾਨ ਮੰਗਿਆ ਗਿਆ ਹੈ।

ਬਿਲ ਗੇਟਸ ਦੇ ਅਕਾਊਂਟ ਤੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ, "ਹਰ ਕੋਈ ਸਮਾਜ ਨੂੰ ਵਾਪਸ ਕਰ ਲਈ ਕਹਿੰਦਾ ਰਿਹਾ ਹੈ, ਹੁਣ ਉਹ ਸਮਾਂ ਗਿਆ ਹੈ, ਤੁਸੀਂ ਮੈਨੂੰ ਇੱਕ ਹਜ਼ਾਰ ਡਾਲਰ ਭੇਜੋ, ਮੈਂ ਤੁਹਾਨੂੰ ਦੋ ਹਜ਼ਾਰ ਵਾਪਸ ਭੇਜਾਗਾਂ।"

ਟੈਸਲਾ ਦੇ ਮੁਖੀ ਮਸਕ ਦੇ ਅਕਾਊਂਟ ਤੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਕਿ ਅਗਲੇ ਇੱਕ ਘੰਟੇ ਤੱਕ ਬਿਟਕੁਆਇਨ ਵਿੱਚ ਭੇਜੇ ਗਏ ਪੈਸਿਆਂ ਤੋਂ ਦੁੱਗਣਾ ਕਰਕੇ ਵਾਪਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ-

ਬਿਟਕੁਆਇਨ ਦੇ ਪਤੇ ਦੇ ਲਿੰਕ ਨਾਲ ਟਵੀਟ ਵਿੱਚ ਲਿਖਿਆ ਗਿਆ, "ਮੈਂ ਕੋਵਿਡ ਮਹਾਂਮਾਰੀ ਕਾਰਨ ਦਾਨ ਕਰ ਰਿਹਾ ਹਾਂ।"

ਪੋਸਟ ਕੀਤੇ ਜਾਣ ਦੇ ਚੰਦ ਮਿੰਟਾਂ ਅੰਦਰਾਂ ਹੀ ਇਹ ਟਵੀਟ ਡਿਲੀਟ ਹੋ ਗਏ।

ਅਮਰੀਕਾ ਦੇ ਮਸ਼ਹੂਰ ਰੈਪਰ ਕਾਨਏ ਵੈਸਟ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਤੋਂ ਇਲਾਵਾ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਲ ਊਬਰ ਅਤੇ ਐਪਲ ਅਕਾਊਂਟ ਵੀ ਹੈਕ ਕੀਤੇ ਗਏ।

ਕੁਝ ਹੀ ਦੇਰ ਵਿੱਚ ਹੈਕਰਾਂ ਨੂੰ ਸੈਂਕੜਿਆਂ ਲੋਕਾਂ ਨੇ ਇੱਕ ਲੱਖ ਡਾਲਰ ਤੋਂ ਵੱਧ ਭੇਜ ਦਿੱਤੇ।

Bitcoin

ਤਸਵੀਰ ਸਰੋਤ, Reuters

ਜਿਨ੍ਹਾਂ ਦੇ ਅਕਾਊਂਟ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਸਭ ਦੇ ਲੱਖਾਂ ਫੌਲੋਅਰਜ਼ ਹਨ।

ਟਵਿੱਟਰ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਜਲਦੀ ਹੀ ਬਿਆਨ ਜਾਰੀ ਕੀਤਾ ਜਾਵੇਗਾ। ਟਵਿੱਟਰ ਨੇ ਕਿਹਾ ਹੈ ਕਿ ਉਹ ਜਾਂਚ ਕਰ ਰਿਹਾ ਹੈ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਛੇਤੀ ਹੀ ਦਿੱਤੀ ਜਾਵੇਗੀ।

ਇੱਕ ਹੋਰ ਟਵੀਟ ਵਿੱਚ ਟਵਿੱਟਰ ਨੇ ਕਿਹਾ ਹੈ ਕਿ ਜਦੋਂ ਤੱਕ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਪਾਸਵਰਡ ਰੀਸੈੱਟ ਨਹੀਂ ਕੀਤੇ ਜਾ ਸਕਣਗੇ। ਕਈ ਯੂਜ਼ਰਜ ਨੇ ਲਿਖਿਆ ਹੈ ਕਿ ਉਹ ਟਵਿੱਟਰ 'ਤੇ ਲਿਖ ਨਹੀਂ ਕਰ ਪਾ ਰਹੇ ਹਨ।

ਆਮ ਆਦਮੀ ਪਾਰਟੀ ਨਾਲ ਜੁੜੇ ਸੋਸ਼ਲ ਮੀਡੀਆ ਕਾਰਕੁਨ ਅੰਕਿਤ ਲਾਲ ਨੇ ਫੇਸਬੁੱਕ 'ਤੇ ਲਿਖਿਆ, "ਹੈਕਿੰਗ ਤੋਂ ਬਾਅਦ ਟਵਿੱਟਰ ਡਾਊਨ ਹੈ। ਕਈ ਵਾਰ ਪੋਸਟ ਕਰਨ ਦੀ ਕੋਸ਼ਿਸ਼ ਕੀਤੀ ਪਰ ਟਵਿੱਟਰ ਕੰਮ ਨਹੀਂ ਕਰ ਰਿਹਾ ਹੈ।"

Skip Facebook post

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post

ਕੀ ਹੈ ਬਿਟ-ਕੁਆਇਨ

  • ਬਿਟ-ਕੁਆਇਨ ਇੱਕ ਵਰਚੁਅਲ ਮੁਦਰਾ ਹੈ ਜਿਸ 'ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ।
  • ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ 'ਤੇ ਕੋਈ ਟੈਕਸ ਨਹੀਂ ਲਗਾਉਂਦਾ।
  • ਬਿਟ-ਕੁਆਇਨ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ।
  • ਇਸ ਨੂੰ ਦੁਨੀਆਂ ਵਿੱਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ।
  • ਸ਼ੁਰੂਆਤ ਵਿੱਚ ਕੰਪਿਊਟਰ 'ਤੇ ਬਹੁਤ ਔਖੇ ਕੰਮਾਂ ਦੇ ਬਦਲੇ ਇਹ ਕ੍ਰਿਪਟੋ ਕਰੰਸੀ ਕਮਾਈ ਜਾਂਦੀ ਸੀ।

ਕੀ ਕਹਿੰਦੇ ਹਨ ਜਾਣਕਾਰ?

ਐਫਬੀਆਈ ਦੇ ਸੈਨ ਫਰਾਂਸਿਸਕੋ ਫੀਲਡ ਆਫਿਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ, "ਅਜਿਹੇ ਲਗ ਰਿਹਾ ਹੈ ਕਿ ਕ੍ਰਿਪਟੋਕਰੰਸੀ ਫਰਾਡ ਲਈ ਅਕਾਊਂਟ ਨੂੰ ਹੈਕ ਕੀਤਾ ਗਿਆ ਹੈ। ਅਸੀਂ ਲੋਕਾਂ ਨੂੰ ਆਗਾਹ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕਿਸੇ ਮੈਸੇਜ ਦੇ ਝਾਂਸੇ ਵਿੱਚ ਨਾ ਪਓ ਅਤੇ ਕ੍ਰਿਪਟੋਕਰੰਸੀ ਜਾਂ ਪੈਸੇ ਕਿਸੀ ਨੂੰ ਨਾ ਭੇਜਣ।"

Bitcoin

ਤਸਵੀਰ ਸਰੋਤ, Getty Images

ਉੱਥੇ ਹੀ ਹੈਕਰ ਰਿਜ਼ਾਵਾਨ ਸ਼ੇਖ਼ ਨੇ ਬੀਬੀਸੀ ਨੂੰ ਦੱਸਿਆ, "ਅਜਿਹਾ ਲਗਦਾ ਹੈ ਕਿ ਹੈਕਰ ਨੂੰ ਟਵਿੱਟਰ ਦੇ ਰੂਟ ਦਾ ਐਕਸਸ ਮਿਲ ਗਿਆ ਹੈ। ਇਸ ਦਾ ਮਤਲਬ ਬੈ ਕਿ ਉਹ ਕਿਸੇ ਵੀ ਅਕਾਊਂਟ ਤੋਂ ਕੁਝ ਵੀ ਟਵੀਟ ਕਰ ਸਕਦਾ ਹੈ ਅਤੇ ਪੈਸੇ ਬਣਾ ਸਕਦਾ ਹੈ। ਅਜਿਹੇ ਵਿੱਚ ਵੈਰੀਫਆਈਡ ਅਕਾਊਂਟ ਤੋਂ ਕੀਤੇ ਗਏ ਟਵੀਟ 'ਤੇ ਵੀ ਭਰੋਸਾ ਨਾ ਕਰੋ।"

ਉਹ ਕਹਿੰਦੇ ਹਨ, "ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਬਣਾਉਣ ਦੇ ਮਾਮਲੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡੀ ਹੈਕਿੰਗ ਸਾਬਿਤ ਹੋ ਸਕਦੀ ਹੈ।"

ਬੀਬੀਸੀ ਦੇ ਸਾਈਬਰ ਸਿਕਿਓਰਿਟੀ ਰਿਪੋਰਟ ਜੋ ਟਾਈਡੀ ਦਾ ਕਹਿਣਾ ਹੈ, "ਹੈਕ ਨੂੰ ਦੇਖ ਕੇ ਲਗਦਾ ਹੈ ਕਿ ਹੈਕਰਸ ਟਵਿੱਟਰ ਦੇ ਐਡਮਿਨਸਟ੍ਰੇਟਿਵ ਪ੍ਰਿਵੀਲੇਜ ਹਾਸਲ ਕਰਨ ਵਿੱਚ ਸਫ਼ਲ ਰਹੇ ਹਾਂ। ਅਜਿਹੇ ਵਿੱਚ ਉਨ੍ਹਾਂ ਕੋਲ ਇੰਨੀ ਸ਼ਕਤੀ ਸੀ ਕਿ ਉਹ ਕੁਝ ਵੀ ਕਰ ਸਕਦੇ ਸਨ ਪਰ ਉਨ੍ਹਾਂ ਨੇ ਕੁਝ ਲੋਕਾਂ ਦੇ ਨਾਮ ਦਾ ਇਸਤੇਮਾਲ ਕੀਤਾ ਅਤੇ ਕੁਝ ਬਰਾਂਡ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।"

ਇਹ ਵੀ ਪੜ੍ਹੋ-

"ਇਸ ਦਾ ਉਦੇਸ਼ ਸਾਫ਼ ਸੀ। ਉਹ ਘੱਟੋ-ਘੱਟ ਸਮੇਂ ਵਿੱਚ ਜਿਨ੍ਹਾਂ ਹੋ ਸਕੇ ਵੱਧ ਤੋਂ ਵੱਧ ਪੈਸਾ ਬਣਾਉਣਾ ਚਾਹੁੰਦਾ ਸੀ।"

ਤਕਨੀਕ ਨਾਲ ਜੁੜੀ ਵੈਬਸਾਈਟ ਸੀਨੇਟ ਦੇ ਸੰਪਾਦਕ ਡੈਨ ਐਕਰਮੈਨ ਨੇ ਕਿਹਾ, "ਇਹ ਸਕੈਮ ਈ-ਮੇਲ ਦੀ ਤਰ੍ਹਾਂ ਹੈ, ਪਰ ਅਤਿ-ਆਧੁਨਿਕ ਅਤੇ ਪੂਰੀ ਤਰ੍ਹਾਂ ਨਾਲ ਤਾਲਮੇਲ ਕਰਕੇ ਹੈਕ ਕੀਤਾ ਲਗਦਾ ਹੈ। ਸਕੈਮ ਈ-ਮੇਲ ਵਿੱਚ ਤੁਹਾਡੇ ਕੋਲੋਂ ਪੈਸੇ ਮੰਗੇ ਜਾਂਦੇ ਹਨ ਪਰ ਇਸ ਵਿੱਚ ਵੱਡੇ ਲੋਕਾਂ ਦੇਵੈਰੀਫਾਈਡ ਅਕਾਊਂਟ ਨਾਲ ਟਵੀਟ ਕਰਕੇ ਪੈਸੇ ਮੰਗੇ ਜਾ ਰਹੇ ਹਨ।"

Bitcoin

ਤਸਵੀਰ ਸਰੋਤ, Getty Images

"ਇਹ ਸਭ ਇੱਕ ਸਮੇਂ 'ਤੇ ਕਈ ਅਕਾਊਂਟ ਨਾਲ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਤੁਸੀਂ ਸੋਚਣ ਲਗਦੇ ਹੋ ਕਿ ਇਹ ਟਵਿੱਟਰ ਸਾਹਮਣੇ ਵੱਡੀ ਚੁਣੌਤੀ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਉਸ ਦੇ ਢਾਂਚੇ 'ਤੇ ਹਮਲਾ ਕੀਤਾ ਗਿਆ ਹੈ।"

ਹੁਣ ਤੱਕ ਕੀ ਪਤਾ ਲੱਗਾ?

ਟਵਿੱਟਰ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਹੁਣ ਤੱਕ ਜੋ ਜਾਣਕਾਰੀ ਮਿਲ ਸਕੀ ਹੈ, ਉਸ ਮੁਤਾਬਕ ਇਹ ਇੱਕ ਤਾਲਮੇਲ ਨਾਲ ਕੀਤਾ ਗਿਆ ਹੈਕ ਹੈ, ਜਿਸ ਵਿੱਚ ਹੈਕਰਸ ਨੇ ਕੁਝ ਅਜਿਹੇ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਜਿਨ੍ਹਾਂ ਕੋਲ ਟਵਿੱਟਰ ਦੇ ਇੰਟਰਨਲ ਸਿਸਟਮ ਅਤੇ ਟੂਲਸ ਦੀ ਐਕਸਸ ਸੀ।

ਟਵਿੱਟਰ ਮੁਤਾਬਕ ਇਸ ਰਾਹੀਂ ਉਨ੍ਹਾਂ ਨੇ ਕੁਝ ਹਾਈ-ਪ੍ਰੋਫਾਈਲ ਅਕਾਊਂਟਸ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦਾ ਇਸਤੇਮਾਲ ਕੀਤਾ।

"ਹੈਕਿੰਗ ਬਾਰੇ ਪਤਾ ਲਗਦਿਆਂ ਹੀ ਅਸੀਂ ਉਨ੍ਹਾਂ ਅਕਾਊਂਟ ਨੂੰ ਲੌਕ ਕਰ ਦਿੱਤਾ ਹੈ ਅਤੇ ਫਰਜੀ ਟਵੀਟਸ ਨੂੰ ਹਟਾ ਦਿੱਤਾ ਹੈ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀਡੀਓਜ਼ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)