ਕੋਰੋਨਾਵਾਇਰਸ ਟੈਸਟਿੰਗ : ਵੱਡੀ ਸਫ਼ਲਤਾ ਦਾ ਦਾਅਵਾ ਕਰਨ ਵਾਲਾ ਅਮਰੀਕਾ ਕਿੱਥੇ ਪਹੁੰਚਿਆ

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਟੈਸਟ ਕੀਤੀ ਗਈ ਪਹਿਲੀ ਕੋਵਿਡ-19 ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ ਜਿਵੇਂ ਕਿ ਵਿਗਿਆਨੀਆਂ ਦੁਆਰਾ ਉਮੀਦ ਕੀਤੀ ਜਾ ਰਹੀ ਸੀ।
ਹੁਣ ਇਸ ਵੈਕਸੀਨ ਦਾ ਮਹੱਤਵਪੂਰਨ ਟ੍ਰਾਇਲ ਹੋਣਾ ਹੈ। ਅਮਰੀਕਾ ਦੇ ਚੋਟੀ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਐਸੋਸਿਏਟਿਡ ਪ੍ਰੈਸ ਨੂੰ ਕਿਹਾ ਕਿ ਇਹ ਇੱਕ ਚੰਗੀ ਖ਼ਬਰ ਹੈ। ਇਸ ਖ਼ਬਰ ਨੂੰ ਨਿਊ ਯਾਰਕ ਟਾਈਮਜ਼ ਨੇ ਵੀ ਪ੍ਰਕਾਸ਼ਤ ਕੀਤਾ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੋਡੇਰਨਾ ਇੰਕ ਵਿਖੇ ਡਾ. ਫਾਊਚੀ ਦੇ ਸਹਿਯੋਗੀਆਂ ਨੇ ਇਸ ਵੈਕਸੀਨ ਨੂੰ ਵਿਕਸਤ ਕੀਤਾ ਹੈ।

ਤਸਵੀਰ ਸਰੋਤ, Getty Images
27 ਜੁਲਾਈ ਨੂੰ ਹੋਵੇਗੀ ਵੈਕਸੀਨ ਦਾ ਅਗਲਾ ਪੜਾਅ
ਹੁਣ ਇਸ ਵੈਕਸੀਨ ਦਾ ਸਭ ਤੋਂ ਮਹੱਤਵਪੂਰਨ ਪੜਾਅ 27 ਜੁਲਾਈ ਤੋਂ ਸ਼ੁਰੂ ਹੋਵੇਗਾ।
30 ਹਜ਼ਾਰ ਲੋਕਾਂ 'ਤੇ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਪਤਾ ਚੱਲੇਗਾ ਕਿ ਕੀ ਇਹ ਵੈਕਸੀਨ ਮਨੁੱਖੀ ਸਰੀਰ ਨੂੰ ਕੋਵਿਡ -19 ਤੋਂ ਬਚਾ ਸਕਦਾ ਹੈ।
ਮੰਗਲਵਾਰ ਨੂੰ, ਖੋਜਕਰਤਾਵਾਂ ਨੇ 45 ਲੋਕਾਂ 'ਤੇ ਕੀਤੇ ਗਏ ਟੈਸਟਾਂ ਦੇ ਨਤੀਜੇ ਜਾਰੀ ਕੀਤੇ ਹਨ। ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।
ਇਨ੍ਹਾਂ ਵਲੰਟੀਅਰਾਂ ਦੇ ਸਰੀਰ ਵਿੱਚ ਨਿਊਟ੍ਰਲਾਈਜ਼ਿੰਗ ਐਂਟੀਬਾਡੀ ਦਾ ਵਿਕਾਸ ਹੋਇਆ ਹੈ। ਇਹ ਐਂਟੀਬਾਡੀ ਇਨਫੈਕਸ਼ਨ ਨੂੰ ਰੋਕਣ ਲਈ ਮਹੱਤਵਪੂਰਨ ਹੁੰਦੇ ਹਨ।


ਖੋਜ ਵਿੱਚ ਕੀ ਆਇਆ ਸਾਹਮਣੇ?
ਖੋਜ ਟੀਮ ਨੇ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਲਿਖਿਆ ਹੈ ਕਿ ਵੈਕਸੀਨ ਲੈਣ ਵਾਲੇ ਵਲੰਟੀਅਰਾਂ ਦੇ ਖੂਨ ਵਿੱਚ ਓਨੇ ਹੀ ਐਂਟੀਬਾਡੀ ਮਿਲੇ ਹਨ, ਜਿੰਨੇ ਕੋਵਿਡ -19 ਤੋਂ ਠੀਕ ਹੋ ਰਹੇ ਮਰੀਜ਼ਾਂ ਦੇ ਸਰੀਰ ਵਿੱਚ ਪਾਏ ਜਾਂਦੇ ਹਨ।
ਸੋਧ ਕਰਨ ਵਾਲੀ ਸੀਐਟਲ ਦੇ ਕੇਸਰ ਪਰਮਾਨੈਂਟ ਵਾਸ਼ਿੰਗਟਨ ਰਿਸਰਚ ਇੰਸਟੀਚਿਊਟ ਨਾਲ ਜੁੜੀ ਡਾਕਟਰ ਲੀਜ਼ਾ ਜੈਕਸਨ ਨੇ ਕਿਹਾ ਕਿ ਜਾਂਚ ਵਿੱਚ ਅੱਗੇ ਵਧਣਾ ਅਤੇ ਇਹ ਪਤਾ ਲਗਾਉਣਾ ਲਾਜ਼ਮੀ ਹੈ ਕਿ ਕੀ ਕੋਈ ਟੀਕਾ ਅਸਲ ਵਿੱਚ ਲਾਗ ਨੂੰ ਰੋਕ ਸਕਦਾ ਹੈ, ਇਹ ਜ਼ਰੂਰੀ ਬਿਲਡਿੰਗ ਬਲਾਕ ਹੈ।
ਅੰਤਮ ਨਤੀਜੇ ਕਦੋਂ ਮਿਲਣਗੇ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ, ਪਰ ਸਰਕਾਰ ਨੂੰ ਉਮੀਦ ਹੈ ਕਿ ਟ੍ਰਾਇਲ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਵੈਕਸੀਨ ਨੂੰ ਵਿਕਸਤ ਕਰਨ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਇਹ ਇੱਕ ਰਿਕਾਰਡ ਸਪੀਡ ਹੈ।
ਇਸ ਵੈਕਸੀਨ ਦੇ ਦੋ ਟੀਕੇ ਦਿੱਤੇ ਜਾਣਗੇ, ਜਿਸ ਵਿਚਕਾਰ ਇੱਕ ਮਹੀਨੇ ਦਾ ਅੰਤਰ ਹੋਵੇਗਾ। ਇਸ ਵੈਕਸੀਨ ਦੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਹਨ।
ਪਰ ਖੋਜ ਵਿੱਚ ਸ਼ਾਮਲ ਅੱਧੇ ਤੋਂ ਵੱਧ ਲੋਕਾਂ ਵਿੱਚ ਇੱਕ ਫਲੂ ਵਰਗੀ ਪ੍ਰਤੀਕ੍ਰਿਆ ਵੇਖਣ ਨੂੰ ਮਿਲੀ ਹੈ। ਅਜਿਹਾ ਦੂਸਰੀ ਵੈਕਸੀਨ ਨਾਲ ਹੋਣਾ ਕੋਈ ਅਸਧਾਰਨ ਗੱਲ ਨਹੀਂ ਹੈ।
ਟੀਕਾ ਲਗਾਉਣ ਤੋਂ ਬਾਅਦ ਸਿਰ ਦਰਦ, ਠੰਢ ਮਹਿਸੂਸ ਹੋਣਾ, ਬੁਖ਼ਾਰ ਹੋਣਾ, ਜਾਂ ਟੀਕੇ ਦੀ ਜਗ੍ਹਾਂ 'ਤੇ ਦਰਦ ਹੋਣਾ ਆਮ ਹੈ। ਇਹ ਪ੍ਰਤੀਕਰਮ ਉਨ੍ਹਾਂ ਤਿੰਨ ਪ੍ਰਤੀਭਾਗੀਆਂ ਵਿੱਚ ਵਧੇਰੇ ਗੰਭੀਰ ਸਨ, ਜਿਨ੍ਹਾਂ ਨੂੰ ਵਧੇਰੇ ਖੁਰਾਕ ਦਿੱਤੀ ਗਈ ਸੀ।
ਕੁਝ ਪ੍ਰਤੀਕਰਮ ਕੋਰੋਨਾਵਾਇਰਸ ਦੀ ਲਾਗ ਦੇ ਲੱਛਣਾਂ ਦੇ ਸਮਾਨ ਹਨ, ਪਰ ਇਹ ਅਸਥਾਈ ਹਨ। ਇਹ ਇੱਕ ਦਿਨ ਲਈ ਰਹਿੰਦੇ ਹਨ ਅਤੇ ਟੀਕਾ ਲਗਵਾਉਣ ਤੋਂ ਤੁਰੰਤ ਬਾਅਦ ਦਿਖਾਈ ਦੇਣਾ ਸ਼ੁਰੂ ਕਰ ਦਿੰਦੇ ਹਨ।

ਤਸਵੀਰ ਸਰੋਤ, Getty Images
ਵੈਕਸੀਨ ਇਸ ਵੇਲੇ ਅਹਿਮ ਹੈ
ਵਾਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਖੋਜਕਰਤਾ ਡਾ. ਵਿਲੀਅਮ ਸ਼ਾਫਨਰ ਦਾ ਕਹਿਣਾ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਇਹ ਇੱਕ ਛੋਟੀ ਜਿਹੀ ਕੀਮਤ ਹੈ। ਡਾ. ਸ਼ੈਫਨਰ ਇਸ ਖੋਜ ਵਿੱਚ ਸ਼ਾਮਲ ਨਹੀਂ ਹਨ।
ਉਨ੍ਹਾਂ ਨੇ ਟੀਕੇ ਦੇ ਸ਼ੁਰੂਆਤੀ ਨਤੀਜਿਆਂ ਨੂੰ ਇੱਕ ਚੰਗਾ ਕਦਮ ਦੱਸਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਦਵਾਈ ਦੀ ਅੰਤਮ ਟ੍ਰਾਇਲ ਦਰਸਾਏਗੀ ਕਿ ਕੀ ਇਹ ਸੁਰੱਖਿਅਤ ਅਤੇ ਪ੍ਰਭਾਵੀ ਹਨ ਜਾਂ ਨਹੀਂ। ਇਹ ਨਤੀਜੇ ਅਗਲੇ ਸਾਲ ਦੀ ਸ਼ੁਰੂਆਤ ਤੱਕ ਉਪਲਬਧ ਹੋਣਗੇ।
ਸ਼ਾਫਨਰ ਕਹਿੰਦੇ ਹਨ ਕਿ ਇਹ ਬਹੁਤ ਵਧੀਆ ਹੋਵੇਗਾ, ਬਸ਼ਰਤੇ ਸਭ ਕੁਝ ਆਪਣੇ ਸਮੇਂ 'ਤੇ ਹੋਵੇ।

ਤਸਵੀਰ ਸਰੋਤ, Getty Images
ਸ਼ੇਅਰ ਮਾਰਕਿਟ ਦੀ ਵਧੀ ਰਫ਼ਤਾਰ
ਮੰਗਲਵਾਰ ਨੂੰ ਸ਼ੁਰੂਆਤੀ ਨਤੀਜੇ ਸਾਹਮਣੇ ਆਉਣ ਤੋਂ ਬਾਅਦ, ਯੂਐਸ ਸਟਾਕ ਮਾਰਕੀਟ ਵਿੱਚ ਮੋਡੇਰਨਾ ਇੰਕ ਦੇ ਸ਼ੇਅਰ ਪੰਦਰਾਂ ਪ੍ਰਤੀਸ਼ਤ ਤੱਕ ਵੱਧ ਗਏ।
ਇਸ ਸਾਲ ਅਮਰੀਕਾ ਦੇ ਮੈਸਾਚਿਉਸੇਟਸ ਦੇ ਕੈਮਬ੍ਰਿਜ ਸਥਿਤ ਕੰਪਨੀ ਦੇ ਸ਼ੇਅਰਾਂ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਖੋਜ ਨਤੀਜਿਆਂ ਵਿੱਚ ਸਿਰਫ਼ ਨੌਜਵਾਨ ਸ਼ਾਮਲ ਹੋਏ ਸਨ। ਆਉਣ ਵਾਲੇ ਟੈਸਟ ਵਿੱਚ ਬਜ਼ੁਰਗਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਕੋਵਿਡ -19 ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਬਜ਼ੁਰਗ ਹੋਏ ਹਨ।
ਨਿਊਜ਼ ਏਜੰਸੀ ਐਸੋਸੀਏਟਡ ਪ੍ਰੈਸ ਦੇ ਅਨੁਸਾਰ, ਖੋਜ ਦੇ ਨਤੀਜੇ ਅਜੇ ਜਨਤਕ ਨਹੀਂ ਹੋਏ ਹਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਫਾਊਚੀ ਦਾ ਕਹਿਣਾ ਹੈ ਕਿ ਬਜ਼ੁਰਗਾਂ ਨੂੰ ਵੀ ਅਜ਼ਮਾਇਸ਼ਾਂ ਦੇ ਅੰਤਮ ਦੌਰ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ 'ਤੇ ਵੀ ਟੈਸਟ ਕੀਤਾ ਜਾਵੇਗਾ।
ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਕੇਵਲ ਉਨ੍ਹਾਂ 'ਤੇ ਹੁੰਦਾ ਹੈ ਜੋ ਪਹਿਲਾਂ ਕਿਸੇ ਬਿਮਾਰੀ ਨਾਲ ਪੀੜਤ ਸਨ।
ਸਿਰਫ ਇਹ ਹੀ ਨਹੀਂ, ਅਮਰੀਕਾ ਵਿੱਚ ਕਾਲੇ ਅਤੇ ਲਾਤੀਨੀ ਮੂਲ ਦੇ ਲੋਕ ਵੀ ਇਸ ਲਾਗ ਦੁਆਰਾ ਵਧੇਰੇ ਪ੍ਰਭਾਵਿਤ ਹੋਏ ਹਨ।

ਤਸਵੀਰ ਸਰੋਤ, Getty Images
ਵੱਡੀ ਗਿਣਤੀ ‘ਚ ਵੈਕਸੀਨ ਦੀ ਜ਼ਰੂਰਤ
ਦੁਨੀਆਂ ਭਰ ਵਿੱਚ ਲਗਭਗ ਦੋ ਦਰਜਨ ਵੈਕਸੀਨ ਅਜ਼ਮਾਇਸ਼ਾਂ ਦੇ ਆਖ਼ਰੀ ਪੜਾਅ ਵਿੱਚ ਹਨ। ਚੀਨ ਅਤੇ ਬ੍ਰਿਟੇਨ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਵੀ ਜਲਦੀ ਹੀ ਅਜ਼ਮਾਇਸ਼ਾਂ ਦੇ ਆਖ਼ਰੀ ਪੜਾਅ 'ਤੇ ਆ ਰਹੇ ਹਨ।
ਇਸ ਵੈਕਸੀਨ ਦੀ ਖੋਜ, ਜੋ ਕਿ 30 ਹਜ਼ਾਰ ਲੋਕਾਂ 'ਤੇ ਕੀਤੀ ਜਾ ਰਹੀ ਹੈ, ਕੋਰੋਨਾ ਦੇ ਸੰਭਾਵਿਤ ਟੀਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੋਵੇਗੀ।
ਹਾਲਾਂਕਿ, ਇਹ ਵੈਕਸੀਨ ਇਕੱਲੀ ਵੈਕਸੀਨ ਨਹੀਂ ਹੈ ਜਿਸ ਦੀ ਇਸ ਵੱਡੇ ਪੱਧਰ 'ਤੇ ਜਾਂਚ ਕੀਤੀ ਜਾਏਗੀ। ਸਰਕਾਰ ਆਕਸਫੋਰਡ ਦੀ ਵੈਕਸੀਨ ਅਤੇ ਜੌਨਸਨ ਅਤੇ ਜੌਨਸਨ ਦੀ ਵੈਕਸੀਨ ਬਾਰੇ ਵੀ ਵੱਡੀ ਖੋਜ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਤੋਂ ਇਲਾਵਾ ਫਾਈਜ਼ਰ ਕੰਪਨੀ ਦੀ ਵੈਕਸੀਨ ਦਾ ਵੀ ਵੱਡੇ ਪੱਧਰ 'ਤੇ ਅਧਿਐਨ ਕੀਤਾ ਜਾਵੇਗਾ।
ਲੋਕ ਇਨ੍ਹਾਂ ਖੋਜਾਂ ਲਈ ਆਪਣੇ ਆਪ ਨੂੰ ਵਲੰਟੀਅਰ ਵਜੋਂ ਰਜਿਸਟਰ ਕਰ ਸਕਦੇ ਹਨ। ਡਾ. ਫਾਊਚੀ ਕਹਿੰਦੇ ਹਨ ਕਿ ਲੋਕ ਸੋਚਦੇ ਹਨ ਕਿ ਇਸ ਦੌੜ ਵਿੱਚ ਕੋਈ ਇੱਕ ਵੈਕਸੀਨ ਜਿੱਤੇਗੀ, ਪਰ ਮੈਂ ਸਾਰਿਆਂ ਨੂੰ ਉਤਸ਼ਾਹਿਤ ਕਰ ਰਿਹਾ ਹਾਂ।
ਉਹ ਕਹਿੰਦੇ ਹਨ, ਸਾਨੂੰ ਬਹੁਤ ਸਾਰੀ ਵੈਕਸੀਨ ਚਾਹੀਦੀ ਹੈ। ਸਾਨੂੰ ਇੱਕ ਦੇਸ਼ ਦੀ ਨਹੀਂ, ਬਲਕਿ ਪੂਰੀ ਦੁਨੀਆਂ ਲਈ ਵੈਕਸੀਨ ਚਾਹੀਦੀ ਹੈ।
ਦੁਨੀਆਂ ਭਰ ਦੀਆਂ ਸਰਕਾਰਾਂ ਵੈਕਸੀਨ ਵਿੱਚ ਨਿਵੇਸ਼ ਕਰ ਰਹੀਆਂ ਹਨ ਤਾਂ ਜੋ ਕਿਸੀ ਵੈਕਸੀਨ ਦੇ ਪ੍ਰਭਾਵੀ ਸਿੱਧ ਹੋਣ 'ਤੇ ਸਮੇਂ 'ਤੇ ਟੀਕਾ ਲਗਾਇਆ ਜਾ ਸਕੇ।




ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












