ਇੱਕ ਅਨੋਖਾ ਵਿਆਹ,ਜਿੱਥੇ ਸ਼ਗਨ ਵਜੋਂ ਮਿਲੀ ਕ੍ਰਿਪਟੋਕਰੰਸੀ

Bitcoin

ਤਸਵੀਰ ਸਰੋਤ, Reuters

    • ਲੇਖਕ, ਇਮਰਾਨ ਕੁਰੇਸ਼ੀ
    • ਰੋਲ, ਬੀਬੀਸੀ ਪੱਤਰਕਾਰ

ਇੱਕ ਪਾਰੰਪਰਿਕ ਵਿਆਹ ਪਰ ਤੋਹਫ਼ੇ ਵੱਖਰੇ, ਮਤਲਬ ਇੱਹ ਇੱਕ ਵੱਖਰੀ ਤਰ੍ਹਾਂ ਦਾ ਵਿਆਹ ਸੀ।

ਵੱਖਰਾਪਣ ਇਹ ਕਿ ਬੰਗਲੌਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਆਏ ਮਹਿਮਾਨਾਂ ਨੇ ਨਵ-ਵਿਆਹੇ ਜੋੜੇ ਨੂੰ ਰਵਾਇਤੀ ਤੋਹਫ਼ਿਆਂ ਦੀ ਬਜਾਇ ਕ੍ਰਿਪਟੋਕਰੰਸੀ ਤੋਹਫ਼ੇ ਵਜੋਂ ਦਿੱਤੀ।

28 ਸਾਲਾ ਜੋੜੇ, ਪ੍ਰਸ਼ਾਂਤ ਸ਼ਰਮਾ ਅਤੇ ਨੀਤੀ ਸ਼ਰਮਾ ਨੇ ਵੀਕਐਂਡ 'ਤੇ ਵਿਆਹ ਕਰਵਾਇਆ ਹੈ। ਸ਼ਹਿਰ ਤੋਂ ਬਾਹਰਵਾਰ ਇੱਕ ਫਾਰਮ ਹਾਊਸ 'ਚ ਰੱਖੇ ਇਸ ਸਮਾਗਮ 'ਚ ਮੁਸ਼ਕਲ ਨਾਲ ਕਿਸੇ-ਕਿਸੇ ਨੂੰ ਹੀ ਹੱਥਾਂ 'ਚ ਤੋਹਫ਼ੇ ਫੜੀ ਆਉਂਦੇ ਦੇਖਿਆ ਗਿਆ।

ਇਹ ਸੱਚ ਸੀ ਅਤੇ ਬਹੁਤ ਅਲੱਗ ਵੀ ਸੀ।

Bitcoin

ਤਸਵੀਰ ਸਰੋਤ, Getty Images

ਪ੍ਰਸ਼ਾਂਤ ਨੇ ਬੀਬੀਸੀ ਨੂੰ ਦੱਸਿਆ, "190 ਮਹਿਮਾਨਾਂ 'ਚੋਂ ਸਿਰਫ਼ 15 ਨੇ ਹੀ ਸਾਨੂੰ ਤੋਹਫ਼ੇ ਦਿੱਤੇ ਅਤੇ ਬਾਕੀਆਂ ਨੇ ਕ੍ਰਿਪਟੋਕਰੰਸੀ।"

'ਇੱਕ ਲੱਖ ਦੇ ਕਰੀਬ ਮਿਲੇ ਤੋਹਫ਼ੇ'

ਉਨ੍ਹਾਂ ਨੇ ਦੱਸਿਆ "ਮੈਂ ਅੰਕੜਿਆਂ ਵਿੱਚ ਤਾਂ ਨਹੀਂ ਦੱਸ ਸਕਦਾ ਪਰ ਇਹ ਦੱਸ ਸਕਦਾ ਹਾਂ ਕਿ ਸਾਨੂੰ ਲਗਭਗ ਇੱਕ ਲੱਖ ਦੇ ਤੋਹਫ਼ੇ ਮਿਲੇ।"

ਪ੍ਰਸ਼ਾਂਤ ਅਤੇ ਨੀਤੀ ਆਪਣੇ ਹੋਰ ਸਹਿਯੋਗੀਆਂ ਨਾਲ ਸਟਾਰਟ-ਅੱਪ ਕੰਪਨੀ ਅਫਰਡ ਦੇ ਸਹਿ-ਸੰਸਥਾਪਕ ਹਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੰਗਲੌਰ ਵਰਗੇ ਸ਼ਹਿਰ ਵਿੱਚ ਤੋਹਫ਼ੇ ਲੱਭਣ ਲਈ ਤਕਲੀਫ਼ ਝੱਲਣੀ ਪਵੇ।

ਪ੍ਰਸ਼ਾਂਤ ਦੱਸਦੇ ਹਨ, "ਸਾਡੇ ਜ਼ਿਆਦਾਤਰ ਦੋਸਤ ਬੰਗਲੌਰ 'ਚ ਟੈਕਨੋਲਜੀ ਦੇ ਖੇਤਰ ਤੋਂ ਹਨ। ਇਸ ਲਈ ਅਸੀਂ ਭਵਿੱਖ 'ਚ ਤੋਹਫ਼ੇ ਦੇਣ ਨੂੰ ਤਕਨੀਕ ਨਾਲ ਰਲਾਉਣ ਬਾਰੇ ਸੋਚਿਆ। ਇਸ ਬਾਰੇ ਅਸੀਂ ਆਪਣੇ ਮਾਪਿਆਂ ਨੂੰ ਸਮਝਾਇਆ ਅਤੇ ਉਨ੍ਹਾਂ ਨੇ ਮੰਨ ਲਿਆ।"

ਪਰ ਇਸ ਦੇ ਨਾਲ ਹੀ ਅਸੀਂ ਕਰੀਬੀ ਰਿਸ਼ਤੇਦਾਰਾਂ ਨੂੰ ਆਧੁਨਿਕ ਤੋਹਫ਼ਿਆਂ ਦੇ ਨਾਲ ਪਾਰੰਪਰਿਕ ਤੋਹਫ਼ੇ ਦੇਣ ਤੋਂ ਨਹੀਂ ਰੋਕਿਆ।

ਦਰਅਸਲ ਪ੍ਰਸ਼ਾਂਤ ਮੂਲ ਤੌਰ 'ਤੇ ਝਾਰਖੰਡ ਦੇ ਜਮਸ਼ੇਦਪੁਰ ਤੋਂ ਹਨ ਅਤੇ ਨੀਤੀ ਬਿਹਾਰ ਦੇ ਜ਼ਿਲੇ ਪਟਨਾ ਤੋਂ ਹੈ।

'ਇਹ ਵਧੀਆ ਤਜਰਬਾ ਹੈ'

ਇੱਕ ਰਿਸ਼ਤੇਦਾਰ ਨੇ ਆਪਣੀ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ, "ਇਹ ਵਧੀਆ ਤਜਰਬਾ ਹੈ। ਮੈਨੂੰ ਆਸ ਇਹ ਕਿ ਇਸ ਦੀ ਆਗਿਆ 'ਚ ਸੁਧਾਰ ਹੋਵੇਗਾ, ਹਾਲਾਂਕਿ ਕਈ ਸਰਕਾਰਾਂ ਹੁਣ ਇਸ ਨੂੰ ਪਸੰਦ ਨਹੀਂ ਕਰਨਗੀਆਂ। ਹਾਂ, ਮੈਂ ਉਨ੍ਹਾਂ ਨੂੰ ਬਿਟਕੁਆਇਨ ਦਿੱਤੇ ਹਨ ਪਰ ਨਾਲ ਹੀ ਕੁਝ ਪਾਰੰਪਰਿਕ ਵੀ ਹੈ, ਜੋਂ ਅਸੀਂ ਦੇ ਦੇਵਾਂਗੇ।"

Bitcoin

ਤਸਵੀਰ ਸਰੋਤ, Getty Images

ਮਹਿਮਾਨਾਂ 'ਚ ਸ਼ਾਮਲ ਨੀਤੀ ਦੇ ਸਾਬਕਾ ਬੌਸ ਅਤੇ ਏਮ ਹਾਈ ਦੇ ਸੀਈਓ, ਰਵੀ ਸ਼ੰਕਰ ਐੱਨ ਵੀ ਮੌਜੂਦ ਸਨ, ਜਿਨ੍ਹਾਂ ਨੇ ਜ਼ੇਮਵੇਅ ਬਿਟਕੁਆਇਨ ਤੋਹਫ਼ੇ ਵਜੋਂ ਦਿੱਤੇ।

ਸ਼ੰਕਰ ਕਹਿੰਦੇ ਹਨ, "ਇਹ ਦੇਣ ਲਈ ਇੱਕ ਕਾਲਪਨਿਕ ਚੀਜ਼ ਹੈ। ਪਰ ਪ੍ਰਸ਼ਾਂਤ ਅਤੇ ਨੀਤੀ ਵੱਲੋਂ ਪਿਛਲੇ ਕੁਝ ਹਫ਼ਤਿਆਂ ਦੀ ਚਰਚਾ ਦੌਰਾਨ ਬਿਟਕੁਆਇਨ ਤੋਹਫ਼ੇ ਵਜੋਂ ਲੈਣ ਦੀ ਸਲਾਹ ਨਹੀਂ ਬਣਾਈ ਸੀ ਉਹ ਕ੍ਰਿਪਟੋਕਰੰਸੀ ਰਾਹੀਂ ਚਲੇ ਗਏ।"

ਕ੍ਰਿਪਟੋਕਰੰਸੀ 'ਚ ਆਏ ਵਿਸ਼ਵ ਪੱਧਰ ਦੇ ਵਾਧੇ ਨੇ ਕਈ ਅਟਕਲਾਂ ਨੂੰ ਜਨਮ ਦਿੱਤਾ ਹੈ, ਇਹ ਇੱਕ ਫਟਣ ਵਾਲੇ ਬੁਲਬੁਲੇ ਵਾਂਗ ਹੈ। ਪਰ ਪ੍ਰਸ਼ਾਂਤ ਨੇ ਬਿਟਕੁਆਇਨ ਤੋਂ ਪੈਸਾ ਕਮਾਉਣ ਦੀਆਂ ਕੋਸ਼ਿਸ਼ਾਂ ਵਜੋਂ ਆਪਣਾ ਨਿੱਜੀ ਨਿਵੇਸ਼ ਖਾਰਜ ਕਰ ਦਿੱਤਾ।

'ਗਰੀਬ ਬੱਚਿਆਂ ਨੂੰ ਪੜਾਉਣ ਦੇ ਉਦੇਸ਼'

ਪ੍ਰਸ਼ਾਂਤ ਕਹਿੰਦੇ ਹਨ, "ਜੇਕਰ ਤੁਸੀਂ ਬਾਅਦ ਵਿੱਚ ਵੇਚਣ ਦੇ ਮਕਸਦ ਨਾਲ ਕੋਈ ਚੀਜ਼ ਖਰੀਦਦੇ ਹੋ ਤਾਂ ਤੁਸੀਂ ਇੱਕ ਰਿਸਕ ਲੈਂਦੇ ਹੋ। ਅਸੀਂ ਬਿਟਕੁਆਇਨ ਖਰੀਦੇ ਕਿਉਂਕਿ ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਇਹ ਤਕਨਾਲੋਜੀ ਅੱਗੇ ਕਿਵੇਂ ਵਧਦੀ ਹੈ। ਮੁੱਖ ਤੌਰ 'ਤੇ, ਅਸੀਂ ਬਲੌਕਚੈਨ ਟੈਕਨੋਲੌਜੀ ਵੱਲੋਂ ਬਹੁਤ ਉਤਸ਼ਾਹਿਤ ਹਾਂ ਜਿਸ ਨੇ ਕ੍ਰਿਪਟੋਕਰੰਸੀ ਬਣਾਈ।"

ਪ੍ਰਸ਼ਾਂਤ ਅਤੇ ਨੀਤੀ ਨੇ ਗਰੀਬ ਬੱਚਿਆਂ ਨੂੰ ਪੜਾਉਣ ਦੇ ਉਦੇਸ਼ ਨਾਲ ਤੋਹਫ਼ੇ ਵਜੋਂ ਮਿਲੀ ਕ੍ਰਿਪਟੋਕਰੰਸੀ ਨੂੰ ਵੇਚਣ ਦਾ ਫ਼ੈਸਲਾ ਲਿਆ ਹੈ।

ਨੀਤੀ ਮੁਤਾਬਕ, "ਅਸੀਂ ਸਦਾ ਇਹੀ ਮੰਨਦੇ ਰਹੇ ਹਾਂ ਕਿ ਸਿੱਖਿਆ ਨਾਲ ਭਾਰਤ ਦੀਆਂ ਪਰੇਸ਼ਾਨੀਆਂ ਦਾ ਹੱਲ ਨਿਕਲ ਸਕਦਾ ਹੈ।"

ਸਰਕਾਰ ਇਸ ਬਾਰੇ ਕੀ ਸੋਚਦੀ ਹੈ ਇਸ ਤੋਂ ਜੋੜਾ ਸਪੱਸ਼ਟ ਹੈ ਕਿ ਉਹ ਇਸ ਬਾਰੇ ਹੀ ਨਹੀਂ ਪਰੇਸ਼ਾਨ ਹਨ।

bitcoin

ਤਸਵੀਰ ਸਰੋਤ, Reuters

ਪ੍ਰਸ਼ਾਂਤ ਦੱਸਦੇ ਹਨ, "ਕੋਈ ਵੀ ਨਵੀਂ ਟੈਕਨੋਲੌਜੀ ਜਦੋਂ ਆਉਂਦੀ ਹੈ, ਖ਼ਾਸਕਰ ਬਿਟਕੁਆਇਨਜ਼ ਸਬੰਧੀ 'ਚ ਉਹ ਕੇਂਦਰੀਕਰਨ ਨੂੰ ਖ਼ਤਮ ਕਰਨ ਦੀ ਗੱਲ ਕਰਦੀ ਹੈ ਅਤੇ ਭਾਰਤ 'ਚ ਹੀ ਨਹੀਂ ਬਲਕਿ ਦੁਨੀਆਂ ਭਰ ਦੀਆਂ ਸਰਕਾਰਾਂ ਕੰਟ੍ਰੋਲ ਕਾਇਮ ਰੱਖਣ ਲਈ ਕਦਮ ਚੁੱਕਣਾ ਚਾਹੁੰਦੀਆਂ ਹਨ।"

ਪ੍ਰਸ਼ਾਂਤ ਦੇ ਦੋਸਤ ਅਤੇ ਵਾਓਲੇਬਸਡਾਟਕਾਮ ਦੇ ਸੀਈਓ ਅਮਿਤ ਸਿੰਘ ਮੁਤਾਬਕ, "ਬਲੌਕਚੈਨ ਟੈਕਨੋਲੌਜੀ ਬਹੁਤ ਵੱਡੀ ਹੈ ਅਤੇ ਇਹ ਇੰਟਰਨੈੱਟ ਵਾਂਗ ਹੈ। ਇਹ ਸੰਸਾਰ ਨੂੰ ਬਦਲ ਸਕਦੀ ਹੈ।"

ਪ੍ਰਸ਼ਾਂਤ ਕਹਿੰਦੇ ਹਨ, "ਬਲੌਕਚੈਨ ਟੈਕਨੋਲੌਜੀ ਦੀ ਵਿਨਾਸ਼ਕਾਰੀ ਸਮਰਥਾ ਬਹੁਤ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਤਕਨੀਕ ਉੱਤੇ ਪੂਰੀ ਸਰਕਾਰ ਚੱਲ ਸਕਦੀ ਹੈ। ਅਜਿਹੀ ਸਮਰਥਾ ਰੱਖਣ ਵਾਲੀ ਬਿਟਕੁਆਇਨ ਇਕੱਲੀ ਚੀਜ਼ ਨਹੀਂ ਹੈ ਅਸਲ ਸੌਦਾ ਤਾਂ ਬਲੌਕਚੇਨ ਹੈ।"

ਵਿਸ਼ਲੇਸ਼ਕਾਂ ਦਾ ਮਤ

ਜੇਕਰ ਇਸ ਦੀ ਵਿਨਾਸ਼ਕਾਰੀ ਸਮਰਥਾ ਵੱਧ ਹੈ ਤਾਂ ਬਿਟਕੁਆਇਨ ਨੂੰ ਸਰਕਾਰ ਸਵੀਕਾਰ ਕਿਉਂ ਨਹੀਂ ਕਰਦੀ?

ਆਰਥਿਕ ਵਿਸ਼ਲੇਸ਼ਕ ਪ੍ਰਾਂਜਲ ਸ਼ਰਮਾ ਮੁਤਾਬਕ, "ਰੇਗੂਲੇਟਰਾਂ ਨੂੰ ਲੱਗਦਾ ਹੈ ਕ੍ਰਿਪਟੋਕਰੰਸੀ ਦੀ ਮਾਲਕੀ ਅਤੇ ਪ੍ਰਬੰਧਨ 'ਚ ਇੰਨੀ ਪਾਰਦਰਸ਼ਤਾ ਨਹੀਂ ਹੈ। ਬਹੁਤ ਸਰਕਾਰਾਂ ਵਿਚਾਰ ਲਈ ਤਿਆਰ ਹਨ। ਇਹ ਨਹੀਂ ਉਹ ਅੜੀਅਲ ਜਾਂ ਰੂੜਵਾਦੀ ਹਨ ਬੱਸ ਉਹ ਸਾਵਧਾਨ ਰਹਿਣਾ ਚਾਹੁੰਦੀਆਂ ਹਨ।"

ਜਿਵੇਂ ਹੀ ਸਰਕਾਰਾਂ ਸਾਵਧਾਨੀ ਵਰਤਦੀਆਂ ਹਨ, ਉਵੇਂ ਹੀ ਨਿਵੇਸ਼ਕਾਂ ਨੂੰ ਕਨੂੰਨੀ ਸ਼ਰਤਾਂ ਬਾਰੇ ਸਲਾਹ ਦਿੱਤੀ ਜਾਂਦੀ ਹੈ।

ਸਾਇਬਰ ਲਾਅ ਦੇ ਵਕੀਲ ਪਵਨ ਦੁੱਗਲ ਕਹਿੰਦੇ ਹਨ, "ਸਿੱਟੇ ਇਹ ਵੀ ਹਨ ਕਿ ਭਾਰਤੀ ਕਰੰਸੀ ਵਿੱਚ ਨਿਵੇਸ਼ ਕੀਤਾ ਜਾ ਰਿਹਾ ਅਤੇ ਬਿਟਕੁਆਇਨ ਨੂੰ ਕੌਮਾਂਤਰੀ ਬਜ਼ਾਰ ਵਿੱਚ ਵੇਚਿਆ ਗਿਆ ਹੈ। ਕੀ ਅਧਿਕਾਰੀ ਚਾਹੁੰਣਗੇ ਕਿ ਉਹ ਇਹ ਕਹਿ ਸਕਣ ਕਿ ਇਹ ਵਿਦੇਸ਼ੀ ਮੁਦਰਾ ਨਿਯਮਾਂ ਦੇ ਕਨੂੰਨ ਦੀ ਉਲੰਘਣਾ ਹੈ। ਮੈਨੂੰ ਲੱਗਦਾ ਹੈ ਕਿ ਇਹ ਬਿਟਕੁਆਇਨ ਵਰਤਮਾਨ ਅਤੇ ਭਵਿੱਖ ਹਨ। ਇਸ ਲਈ ਬਿਹਤਰ ਹੋਵੇਗਾ ਕਿ ਸਰਕਾਰ ਛੇਤੀ ਪ੍ਰਤੀਕਰਮ ਦੇਵੇ।"

ਦਿਲਚਸਪ ਗੱਲ ਹੈ ਕਿ ਪ੍ਰਸ਼ਾਂਤ ਅਤੇ ਨੀਤੀ ਦਾ ਵਿਆਹ ਦੇਸ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆਂ ਵੱਲੋਂ ਨਿਵੇਸ਼ਕਾਂ ਨੂੰ ਤੀਜੀ ਚਿਤਾਵਨੀ ਦੇਣ ਕਿ ਕ੍ਰਿਪਟੋਕਰੰਸੀ ਕਨੂੰਨੀ ਟੈਂਡਰ ਨਹੀਂ ਹੈ, ਤੋਂ ਕੁਝ ਦਿਨ ਬਾਅਦ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)